ਪੰਜਾਬ ‘ਚ ਕਿਸਾਨਾਂ ਨੂੰ ਮਿਲਿਆ ਹਰ ਵਰਗ ਦਾ ਸਾਥ
ਚੰਡੀਗੜ੍ਹ। ਕੇਂਦਰ ਸਰਕਾਰ ਵੱਲੋਂ ਪਾਸ ਕਰਵਾਏ ਗਏ ਖੇਤੀ ਬਿੱਲਾਂ ਦਾ ਵਿਰੋਧ ਪੂਰੇ ਦੇਸ਼ ‘ਚ ਹੋ ਰਿਹਾ ਹੈ। ਬਿੱਲਾਂ ਦੇ ਵਿਰੋਧ ‘ਚ ਅੱਜ ਕਿਸਾਨ ਜਥੇਬੰਦੀਆਂ ਵੱਲੋਂ ਪੰਜਾਬ ਬੰਦ ਦੇ ਸੱਦੇ ਨੂੰ ਭਰਪੂਰ ਹੁੰਗਾਰਾ ਮਿਲ ਰਿਹਾ ਹੈ।
ਹਰ ਇੱਕ ਵਰਗ ਦੇ ਲੋਕ ਕਿਸਾਨਾਂ ਦੇ ਹੱਕ ‘ਚ ਡਟੇ ਹੋਏ ਹਨ। ਦੁਕਾਨਦਾਰਾਂ ਵੱਲੋਂ ਵੀ ਦੁਕਾਨਾਂ ਬੰਦ ਰੱਖ ਕੇ ਕਿਸਾਨਾਂ ਦੇ ਇਸ ਸੰਘਰਸ਼ ਦਾ ਸਾਥ ਦਿੱਤਾ ਜਾ ਰਿਹਾ ਹੈ। ਕਿਸਾਨ ਮੋਦੀ ਸਰਕਾਰ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕਰ ਰਹੇ ਹਨ ਤੇ ਵੱਡੀ ਗਿਣਤੀ ‘ਚ ਕਿਸਾਨ ਟਰੈਕਟਰ-ਟਾਰਲੀਆਂ ਲੈ ਕੇ ਧਰਨੇ ‘ਚ ਪਹੁੰਚ ਰਹੇ ਹਨ। ਕਿਸਾਨ ਜਥੇਬੰਦੀਆਂ ਵੱਲੋਂ ਮੁਕੰਮਲ ਤੌਰ ‘ਤੇ ਬੰਦ ਨੂੰ ਸੱਤਾਧਾਰੀ ਪਾਰਟੀ ਕਾਂਗਰਸ, ਵਿਰੋਧੀ ਧਿਰਾਂ ਸ਼੍ਰੋਮਣੀ ਅਕਲਾਲ ਤੇ ਆਮ ਆਦਮੀ ਪਾਰਟੀ ਤੋਂ ਇਲਾਵਾ ਵੱਖ-ਵੱਖ ਜਥੇਬੰਦੀਆਂ ਪੂਰਾ ਸਹਿਯੋਗ ਦੇ ਰਹੀਆਂ ਹਨ। ਵੱਖ-ਵੱਖ ਥਾਈ ਕਿਸਾਨਾਂ ਨੇ ਸਾਰੇ ਮੇਨ ਹਾਈਵੇ ਬੰਦ ਕਰ ਦਿੱਤੇ ਹਨ।
ਪੰਜਾਬ ਬੰਦ ਦੀਆਂ ਕੁਝ ਝਲਕੀਆਂ
- ਮੋਹਾਲੀ, ਸੋਹਣਾ ਲਾਟੀਆਂ ‘ਤੇ ਏਅਰਪੋਰਟ ਰੋਡ ਜਾਮ
- ਜ਼ਿਲ੍ਹਾ ਮਾਯਾ ‘ਚ ਬਾਰਾ ਹੱਟਾ ਚੌਂਕ ‘ਚ ਕਿਸਾਨ ਯੂਨੀਅਨ ਦੇ ਇੱਕ ਝੰਡੇ ਹੇਠ ਸਮੂਹ ਕਿਸਾਨ ਜਥੇਬੰਦੀਆਂ ਤੇ ਸ਼ਹਿਰ ਦੀਆਂ ਸਮੂਹ ਵਪਾਰ ਮੰਡਲ ਜਥੇਬੰਦੀਆਂ ਤੇ ਆਗੂ ਖੇਤੀ ਬਿੱਲਾਂ ਦਾ ਵਿਰੋਧ ਕਰਕੇ ਕੇਂਦਰ ਸਰਕਾਰ ਖਿਲਾਫ਼ ਰੋਸ ਜ਼ਾਹਿਰ ਕਰ ਰਹੇ ਹਨ।
- ਸਮੂਹ ਜਥੇਬੰਦੀਆਂ ਤੇ ਗਾਇਕ ਗੀਤਵਾਰ ਵੱਲੋਂ ਪਿੰਡ ਟਹਿਣਾ (ਫਰੀਦਕੋਟ) ਵਿਖੇ ਦਿੱਤਾ ਧਰਨਾ
- ਮੂਣਕ ‘ਚ ਕਿਸਾਨ ਸੜਕਾਂ ‘ਤੇ ਉੱਤਰੇ
- ਪਿੰਡ ਟਹਿਣਾ ਫਰੀਦਕੋਟ ‘ਚ ਕਿਸਾਨਾਂ ਨੇ ਜੰਮ ਕੇ ਕੀਤੀ ਨਾਅਰੇਬਾਜ਼ੀ
- ਸੀ. ਪੀ. ਆਈ. ਐਮ. ਮਲੇਰਕੋਟਲਾ ਦੇ ਮੁੱਖ ਦਫਤਰ ਤੇ ਕਾਮਰੇਡਾਂ ਦਾ ਜੱਥਾ ਧਰਨੇ ਲਈ ਰਵਾਨਾ
- ਮੋਗਾ ਦੇ ਬਰਨਾਲਾ ਬਾਈਪਾਸ, ਮੋਗਾ ਦੇ ਮੇਨ ਚੌਂਕ ਤੇ ਲੋਹਾਰਾ ਚੌਂਕ ‘ਤੇ ਧਰਨੇ ‘ਚ ਵੱਡੀ ਗਿਣਤੀ ‘ਚ ਕਿਸਾਨਾਂ ਦਾ ਧਰਨਾ। ਇਸ ਧਰਨੇ ‘ਚ ਟੀਚਰ ਯੂਨੀਅਨ ਦੇ ਆਗੂ, ਆਮ ਵਪਾਰੀਆਂ ਤੇ ਹੋਰ ਜਥੇਬੰਦੀਆਂ ਨੇ ਇਸ ਧਰਨੇ ‘ਚ ਸ਼ਿਰਕਤ ਕੀਤੀ।
- ਨਾਭਾ ਵਿਖੇ ਰੇਲ ਲਾਈਨ ‘ਤੇ ਡਟੇ ਕਿਸਾਨ, ਕੀਤੀ ਸਰਕਾਰ ਖਿਲਾਫ ਨਾਅਰੇਬਾਜ਼ੀ
- ਕਿਸਾਨਾਂ-ਆੜ੍ਹਤੀਆਂ ਨੇ ਆਈ. ਟੀ. ਆਈ. ਚੌਂਕ ਸੁਨਾਮ ਵਿਖੇ ਧਰਨਾ ਲਾ ਕੇ ਕੀਤੀ ਆਵਾਜਾਈ ਠੱਪ
- ਬਰਨਾਲਾ ਵਿਖੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਰੇਲਵੇ ਸਟੇਸ਼ਨ ‘ਤੇ ਲਾਇਆ ਧਰਨਾ
- ਅਕਾਲੀ ਦਲ ਵੱਲੋਂ ਫਿਰੋਜ਼ਪੁਰ ਰੋਡ ‘ਤੇ ਲਾਇਆ ਵਿਸ਼ਾਲ ਧਰਨਾ
- ਸਾਦਿਕ ਵਿਖੇ ਕਿਸਾਨ ਯੂਨੀਅਨ ਦਾ ਭਾਰੀ ਇਕੱਠ, ਬਿੱਲਾਂ ਦਾ ਵਿਰੋਧ
- ਮੋਗਾ ‘ਚ ਜਲੰਧਰ-ਅੰਮ੍ਰਿਤਸਰ ਬਾਈ ਪਾਸ ‘ਤੇ ਅਕਾਲੀਆਂ ਨੇ ਲਾਇਆ ਕਿਸਾਨਾਂ ਦੀ ਹੱਕ ‘ਚ ਧਰਨਾ
- ਲਹਿਰਾਗਾਗਾ ‘ਚ ਕਿਸਾਨ ਜਥੇਬੰਦੀਆਂ ਨੇ ਬਿੱਲਾਂ ਦਾ ਕੀਤਾ ਵਿਰੋਧ
- ਦੋਦਾ ਵਿਖੇ ਕਿਸਾਨ ਜਥੇਬੰਦੀਆਂ ਨੇ ਵਿਸ਼ਾਲ ਧਰਨਾ ਦੇ ਕੇ ਸਰਕਾਰ ਨੂੰ ਭੰਡਿਆਂ
- ਮੋਹਾਲੀ ਵਿਖੇ ਸੋਹਣਾ ਲਾਈਟਾਂ ‘ਤੇ ਏਅਰਪੋਰਟ ਜਾਮ ਕਰਕੇ ਮੋਦੀ ਦੇ ਪੁਤਲੇ ਸਾੜੇ
- ਬਰਨਾਲਾ ਰੇਲਵੇ ਸਟੇਸ਼ਨ ਤੋਂ ਇਲਾਵਾ ਕਿਸਾਨਾਂ ਨੇ ਭੋਤਨਾ, ਵਜੀਦਕੇ ਕਲਾਂ, ਧੌਲਾ, ਧਨੌਲਾ ਤੇ ਬਡਬਰ ਵਿਖੇ ਸਟੇਟ ਤੇ ਨੈਸ਼ਨਲ ਹਾਈਵੇ ਕੀਤੇ ਜਾਮ
- ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਯੂਨੀਅਨ ਬਲਾਕ ਘੱਲ ਖੁਰਦ ਜ਼ਿਲ੍ਹਾ ਫਿਰੋਜ਼ਪੁਰ ਦੇ ਪਿੰਡ ਸ਼ਹਿਰਾਂ ‘ਚ ਪ੍ਰਾਈਵੇਟ ਪ੍ਰੈਕਟਿਸ ਕਰਦੇ ਮੈਡੀਕਲ ਪ੍ਰੈਕਟੀਸ਼ਨਰ ਕਿਸਾਨਾਂ ਵੱਲੋਂ ਕੀਤੇ ਜਾ ਰਹੇ ਅੰਦੋਲਨ ‘ਚ ਤਲਵੰਡੀ ਭਾਈ ਵਿਖੇ ਧਰਨੇ ਸ਼ਾਮਲ ਹੋ ਕੇ ਸਰਕਾਰ ਖਿਲਾਫ਼ ਕੀਤੀ ਨਾਅਰੇਬਾਜ਼ੀ
- ਕਿਸਾਨ ਜਥੇਬੰਦੀਆਂ ਵੱਲੋਂ ਗੁਰੂਹਰਸਹਾਏ , ਫਿਰੋਜ਼ਪੁਰ ਤੇ ਫਾਜ਼ਿਲਕਾ ਰੋਡ ਜਾਮ
- ਬਾਰ ਐਸੋਸੀਏਸ਼ਨ ਸ੍ਰੀ ਫਤਹਿਗੜ੍ਹ ਸਾਹਿਬ ਨੇ ਵੀ ਧਰਨਾ ਦੇ ਕੇ ਕਿਸਾਨਾਂ ਨੂੰ ਦਿੱਤੀ ਹਮਾਇਤ
- ਗੁਰੂਹਰਸਹਾਏ ਸ਼੍ਰੋਮਣੀ ਅਕਾਲੀ ਦਲ ਵੱਲੋਂ ਗੁਲੂ ਕਾ ਮੋੜ ਤੇ ਫਿਰੋਜ਼ਪੁਰ ਫਾਜ਼ਿਲਕਾ ਜੀਟੀ ਰੋਡ ਜਾਮ ਕਰਕੇ ਦਿੱਤਾ ਜਾ ਰਿਹਾ ਹੈ ਧਰਨਾ
- ਲੌਂਗਵਾਲ ਵਿਖੇ ਕਿਸਾਨਾਂ ਨੇ ਅਰਥੀ ਫੂਕ ਕੇ ਕੀਤਾ ਕੀਤਾ ਬਿੱਲਾਂ ਦਾ ਵਿਰੋਧ, ਬਜ਼ਾਰ ਮੁਕੰਮਲ ਬੰਦ ਤੇ ਆਵਾਜਾਈ ਵੀ ਠੱਪ
- ਗਿੱਦੜਬਾਹਾ ਦੇ ਭਾਰੂ ਚੌਂਕ ਵਿਖੇ ਕਿਸਾਨ ਯੂਨੀਅਨਾਂ ਵੱਲੋਂ ਧਰਨਾ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.