ਹਰ ਖੇਤਰ ’ਚ ਧੀਆਂ ਦੀ ਮਜ਼ਬੂਤ ਦਸਤਕ

ਹਰ ਖੇਤਰ ’ਚ ਧੀਆਂ ਦੀ ਮਜ਼ਬੂਤ ਦਸਤਕ

ਸਿੱਖਿਆ, ਜਾਗਰੂਕ ਵਿਚਾਰ ਅਤੇ ਆਪਣੇ ਸੁਫ਼ਨਿਆਂ ਨੂੰ ਪੂਰਾ ਕਰਨ ਦਾ ਮਾਦਾ ਲਈ ਧੀਆਂ ਹੁਣ ਹਰ ਖੇਤਰ ਵਿੱਚ ਨਾ ਸਿਰਫ਼ ਮਜ਼ਬੂਤ ਹਾਜ਼ਰੀ ਦਰਜ ਕਰਵਾ ਰਹੀਆਂ ਹਨ ਸਗੋਂ ਨਵੇਂ ਕੀਰਤੀਮਨ ਵੀ ਰਚ ਰਹੀਆਂ ਹਨ। ਹਾਲ ਹੀ ਵਿੱਚ ਏਅਰ ਇੰਡੀਆ ਦੀਆਂ ਮਹਿਲਾ ਪਾਇਲਟਾਂ ਨੇ ਦੁਨੀਆ ਦੀ ਸਭ ਤੋਂ ਲੰਮੀ ਫਲਾਈਟ ਉਡਾਉਣ ਦਾ ਰਿਕਾਰਡ ਬਣਾਇਆ ਹੈ। ਏਅਰ ਇੰਡੀਆ ਦੀ ਇੱਕ ਆਲ ਵੁਮੈਨ-ਪਾਇਲਟ ਟੀਮ ਭਾਵ ਜਿਸਦੀ ਕਾਕਪਿਟ ਦੀਆਂ ਸਾਰੀਆਂ ਮੈਂਬਰ ਔਰਤਾਂ ਸਨ, ਨੇ ਉੱਤਰੀ ਧਰੁਵ ਉੱਤੇ ਦੁਨੀਆ ਦੇ ਸਭ ਤੋਂ ਲੰਬੇ ਹਵਾਈ ਮਾਰਗ ’ਤੇ ਸੈਨ ਫਰਾਂਸਿਸਕੋ ਤੋਂ ਉਡਾਣ ਭਰੀ ਅਤੇ ਲਗਭਗ 16,000 ਕਿਲੋਮੀਟਰ ਦਾ ਸਫ਼ਰ ਤੈਅ ਕੀਤਾ। ਬੀਤੇ ਦਿਨੀਂ 21 ਸਾਲ ਦੀ ਕਾਲਜ ਵਿਦਿਆਰਥਣ ਆਰੀਆ ਰਾਜੇਂਦਰਨ ਨੂੰ ਦੇਸ਼ ਦੀ ਸਭ ਤੋਂ ਯੁਵਾ ਮੇਅਰ ਚੁਣਿਆ ਜਾਣਾ ਵੀ ਸੁਰਖੀਆਂ ਬਣਿਆ। ਆਰੀਆ ਤਿਰੂਵੰਤਪੁਰਮ ਦੀ ਦੇਸ਼ ਦੀ ਸਭ ਤੋਂ ਯੁਵਾ ਮੇਅਰ ਚੁਣੀ ਗਈ ਹਨ।

ਤਿਰੁਵੰਤਪੁਰਮ ਵਿੱਚ ਸਥਾਨਕ ਸਰਕਾਰਾਂ ਲਈ ਚੋਣਾਂ ਹੋਈਆਂ ਅਤੇ ਸੱਤਾਧਾਰੀ ਪਾਰਟੀ ਨੇ ਸੀਨੀਅਰ ਆਗੂਆਂ ਦੀ ਦੌੜ ਵਿੱਚ ਸਭ ਤੋਂ ਯੁਵਾ ਆਗੂ ਅਤੇ ਪਹਿਲੀ ਵਾਰ ਦੀ ਕੌਂਸਲਰ ਦਾ ਮੇਅਰ ਦੇ ਅਹੁਦੇ ਲਈ ਚੋਣ ਕੀਤੀ। ਕੁੱਝ ਸਮਾਂ ਪਹਿਲਾਂ ਪੰਜਾਬ ਦੀ ਪ੍ਰਤਿਸ਼ਠਾ ਨੇ ਉਲਟ ਹਾਲਾਤਾਂ ਨੂੰ ਮਾਤ ਦਿੰਦੇ ਹੋਏ ਇੰਗਲੈਂਡ ਦੀ ਆਕਸਫੋਰਡ ਯੂਨੀਵਰਸਿਟੀ ਵਿੱਚ ਦਾਖ਼ਲਾ ਲਿਆ ਹੈ। ਊਰਜਾ ਅਤੇ ਹੌਂਸਲੇ ਨਾਲ ਉਪਲੱਬਧੀ ਹਾਸਲ ਕਰਨ ਵਾਲੀ ਉਹ ਭਾਰਤ ਦੀ ਪਹਿਲੀ ਦਿਵਿਆਂਗ ਲੜਕੀ ਬਣੀ ਹੈ। ਤੇਲੰਗਾਨਾ ਵਿੱਚ 20 ਸਾਲਾ ਲੜਕੀ ਬਾਬੁਰੀ ਸਿਰਿਸ਼ਾ ਪਹਿਲੀ ਮਹਿਲਾ ਲਾਈਨ ਵੁਮੈਨ ਬਣੀ ਹੈ। ਬਾਬੁਰੀ ਨੇ ਬਕਾਇਦਾ ਇੱਕ ਦੂਜੀ ਮਹਿਲਾ ਨਾਲ ਮਿਲ ਕੇ ਹਾਈਕੋਰਟ ਦਾ ਦਰਵਾਜਾ ਖੜਕਾਇਆ ਅਤੇ ਔਰਤਾਂ ਪ੍ਰਤੀ ਲਿੰਗ ਭੇਦ ਵਾਲੇ ਨਿਯਮ ਨੂੰ ਚੁਣੌਤੀ ਦਿੱਤੀ। ਜ਼ਿਕਰਯੋਗ ਹੈ ਕਿ ਔਰਤਾਂ ਨੂੰ ਅਠਾਰਾਂ ਫੁੱਟ ਉੱਚੇ ਬਿਜਲੀ ਦੇ ਖੰਭੇ ’ਤੇ ਚੜ੍ਹਨ ਵਿੱਚ ਮੁਸ਼ਕਲ ਦੀ ਗੱਲ ਕਹਿੰਦੇ ਹੋਏ ਇਸ ਅਹੁਦੇ ਲਈ ਕੱਢੀ ਗਈ ਭਰਤੀ ਵਿੱਚ ਔਰਤਾਂ ਨੂੰ ਬੈਨ ਕੀਤਾ ਗਿਆ ਸੀ।

ਇਹ ਵਾਕਈ ਸੁਖਦਾਈ ਹੈ ਕਿ ਜਿੱਦ ਅਤੇ ਜੱਦੋ-ਜਹਿਦ ਨੇ ਅੱਗੇ ਵਧ ਰਹੀਆਂ ਧੀਆਂ ਦੀਆਂ ਅਜਿਹੀਆਂ ਖਬਰਾਂ ਆਏ ਦਿਨ ਸੁਰਖੀਆਂ ਬਣਦੀਆਂ ਹਨ। ਦੇਸ਼ ਦੇ ਕਿਸੇ ਵੀ ਹਿੱਸੇ ਤੋਂ ਆਈ ਅਜਿਹੀ ਹਰ ਖਬਰ ਮਾਣ ਦਾ ਅਹਿਸਾਸ ਤਾਂ ਕਰਵਾਉਂਦੀ ਹੀ ਹੈ ਬਦਲਾਅ ਦੀਆਂ ਭਾਵੀ ਉਮੀਦਾਂ ਦਾ ਆਧਾਰ ਵੀ ਬਣਦੀਆਂ ਹਨ।

ਵਿਚਾਰਯੋਗ ਹੈ ਕਿ ਕਦੇ ਸਿੱਖਿਆ ਅਤੇ ਸਮਾਨਤਾ ਦੇ ਮੋਰਚੇ ’ਤੇ ਅਣਗਿਣਤ ਉਲਝਣਾਂ ਨਾਲ ਜੂਝਣ ਅਤੇ ਪਿੱਛੇ ਰਹਿ ਜਾਣ ਵਾਲੇ ਮਾਹੌਲ ਵਿੱਚ ਹੁਣ ਧੀਆਂ ਖੁਦ ਨੂੰ ਸਾਬਤ ਕਰਨ ਦਾ ਹੌਂਸਲਾ ਜੁਟਾ ਰਹੀਆਂ ਹਨ। ਸਾਖ਼ਰਤਾ ਹੀ ਨਹÄ ਉੱਚ ਸਿੱਖਿਆ ਦੇ ਵਧਦੇ ਅੰਕੜੇ ਅਤੇ ਨਾਬਰਾਬਰੀ ਦੇ ਖਿਲਾਫ ਅਵਾਜ ਉਠਾਉਣ ਦੀ ਧੀਆਂ ਦੀ ਹਿੰਮਤ ਉਨ੍ਹਾਂ ਲਈ ਨਵÄਆਂ ਰਾਹਾਂ ਖੋਲ੍ਹ ਰਹੀ ਹੈ। ਖੁਦ ਨੂੰ ਸਾਬਤ ਕਰਨ ਦੀ ਜਿੱਦ ਨੇ ਜੱਦੋ-ਜਹਿਦ ਜਰੂਰ ਵਧਾਈ ਹੈ ਪਰ ਹੁਣ ਜੋ ਉਦਾਹਰਨ ਸਾਹਮਣੇ ਆ ਰਹੇ ਹਨ

ਉਹ ਦੇਸ਼ ਦੀ ਹਰ ਧੀ ਨੂੰ ਪ੍ਰੇਰਨਾ ਦੇਣ ਵਾਲੇ ਹਨ। ਕਿਤੇ ਦਿੱਗਜ ਆਗੂਆਂ ਨੂੰ ਪਿੱਛੇ ਛੱਡ ਦੇਣ ਵਾਲੀ ਆਮ ਜਿਹੀ ਪਿੱਠਭੂਮੀ ਤੋਂ ਆਈ ਆਰੀਆ ਖੁਦ ਨੂੰ ਸਾਬਤ ਕਰ ਰਹੀ ਹੈ ਤਾਂ ਕਿਤੇ ਵ੍ਹੀਲਚੇਅਰ ਦੇ ਆਸਰੇ ਸਫਲਤਾ ਦੀਆਂ ਪੌੜ੍ਹੀਆਂ ਚੜ੍ਹ ਕੇ ਮੰਜਿਲ ਉੱਤੇ ਪਹੁੰਚ ਰਹੀ ਪ੍ਰਤਿਸ਼ਠਾ ਸਮਾਜ ਲਈ ਪ੍ਰੇਰਣਾਦਾਇਕ ਚਿਹਰਾ ਬਣੀ ਹੈ। ਇਹ ਸਭ ਇੱਕ ਨਵਾਂ ਇਤਿਹਾਸ ਰਚਣ ਵਰਗਾ ਹੈ। ਜ਼ਿਕਰਯੋਗ ਹੈ ਕਿ ਕੁੱਝ ਹੀ ਸਮਾਂ ਭਾਰਤੀ ਸਮੁੰਦਰੀ ਫੌਜ ਵਿੱਚ ਵੀ ਪਹਿਲੀ ਵਾਰ ਦੋ ਮਹਿਲਾ ਅਧਿਕਾਰੀਆਂ ਦੀ ਨਿਯੁਕਤੀ ਜੰਗੀ ਬੇੜੇ ’ਤੇ ਕੀਤੀ ਗਈ ਹੈ। ਸਮੁੰਦਰੀ ਫੌਜ ਵਿੱਚ ਔਰਤਾਂ ਨੂੰ ਇਹ ਅਹਿਮ ਜਿੰਮੇਵਾਰੀ ਮਿਲਣਾ ਇਤਿਹਾਸਕ ਬਦਲਾਅ ਅਤੇ ਫੌਜੀ ਖੇਤਰਾਂ ਵਿੱਚ ਔਰਤਾਂ ਦੀ ਭਾਈਵਾਲੀ ਨਾਲ ਜੁੜੇ ਮੋਰਚੇ ’ਤੇ ਇੱਕ ਨਵÄ ਸ਼ੁਰੂਆਤ ਹੈ।

ਜੋ ਦੱਸਦੀ ਹੈ ਕਿ ਬਦਲਾਅ ਲਿਆਉਣ ਅਤੇ ਆਪਣੀ ਭਾਈਵਾਲੀ ਦਰਜ ਕਰਵਾਉਣ ਨਾਲ ਜੁੜਿਆ ਅਜਿਹਾ ਹਰ ਇੱਕ ਕਦਮ ਧੀਆਂ ਦੀਆਂ ਉਪਲੱਬਧੀਆਂ ਦੀ ਫੇਹਰਿਸਤ ਵਧਾ ਰਿਹਾ ਹੈ। ਹਾਲ ਹੀ ਵਿੱਚ ਭਾਰਤੀ ਹਵਾਈ ਫੌਜ ਵਿੱਚ ਸ਼ਾਮਲ ਹੋਏ ਰਾਫੇਲ ਲੜਾਕੂ ਜਹਾਜ਼ ਨੂੰ ਉਡਾਉਣ ਲਈ ਵੀ ਹਵਾਈ ਫੌਜ ਦੀਆਂ ਦਸ ਮਹਿਲਾ ਫਾਈਟਰ ਪਾਇਲਟਾਂ ਨੂੰ ਟਰੇਨਿੰਗ ਦਿੱਤੀ ਜਾ ਰਹੀ ਹੈ।

ਜਿਸ ਦੌਰ ਵਿੱਚ ਕੋਰੋਨਾ ਕਾਲ ਦੀ ਆਫ਼ਤ ਹਰ ਹਾਲਾਤ ਨਾਲ ਜੂਝਣ ਅਤੇ ਅੱਗੇ ਵਧਣ ਦਾ ਸਬਕ ਸਿਖਾ ਰਹੀ ਹੈ, ਧੀਆਂ ਦੇ ਜਜਬੇ ਨਾਲ ਜੁੜੀਆਂ ਅਜਿਹੀਆਂ ਖਬਰਾਂ ਉਲਟ ਹਾਲਾਤਾਂ ਵਿੱਚ ਵੀ ਖੁਦ ਨੂੰ ਸਾਬਤ ਕਰਨ ਦਾ ਹੌਂਸਲਾ ਰੱਖਣ ਦਾ ਵਿਹਾਰਕ ਉਦਾਹਰਨ ਹਨ। ਜਿਸ ਦੇਸ਼ ਵਿੱਚ ਅੱਜ ਵੀ ਧੀਆਂ ਲਈ ਸੰਘਰਸ਼ ਪੂਰਨ ਹਾਲਾਤ ਹਨ, ਉੱਥੇ ਰੇਖਾਂਕਿਤ ਕਰਨ ਲਾਇਕ ਭੂਮਿਕਾ ਵਿੱਚ ਆਪਣੀ ਹਾਜ਼ਰੀ ਦਰਜ ਕਰਵਾਉਣਾ ਕਿੰਨਾ ਔਖਾ ਹੋਵੇਗਾ, ਇਹ ਸਮਝਣਾ ਮੁਸ਼ਕਲ ਨਹÄ।

ਅਜਿਹੇ ਵਿੱਚ ਸੰਘਰਸ਼ ਦੇ ਲੰਮੇ ਰਸਤੇ ’ਤੇ ਚੱਲਦੇ ਹੋਏ ਹਾਸਲ ਕੀਤੀਆਂ ਗਈਆਂ ਮਾਣ ਕਰਨ ਵਾਲੀਆਂ ਉਪਲੱਬਧੀਆਂ ਹੌਂਸਲੇ ਅਤੇ ਮਿਹਨਤ ਦੇ ਦਮ ’ਤੇ ਹੀ ਔਰਤਾਂ ਦੇ ਹਿੱਸੇ ਆ ਰਹੀਆਂ ਹਨ। ਇਹੀ ਵਜ੍ਹਾ ਹੈ ਕਿ ਹਰ ਹਾਲ ਵਿੱਚ ਆਪਣੇ-ਆਪ ਨੂੰ ਸਾਬਤ ਕਰਨ ਦਾ ਜਜਬਾ ਰੱਖਣ ਵਾਲੀਆਂ ਧੀਆਂ ਅੱਜ ਕਿਸੇ ਵੀ ਮੋਰਚੇ ’ਤੇ ਘੱਟ ਨਹÄ। ਅੱਜ ਕਿਤੇ ਵੀ ਔਰਤਾਂ ਦੀ ਭੂਮਿਕਾ ਦੀ ਅਣਦੇਖੀ ਨਹÄ ਕੀਤੀ ਜਾ ਸਕਦੀ। ਕਿਉਂਕਿ ਅਣਗਿਣਤ ਅੜਿੱਕਿਆਂ ਨਾਲ ਜੂਝਦੇ ਹੋਏ ਵੀ ਧੀਆਂ ਹਰ ਖੇਤਰ ਵਿੱਚ ਅੱਗੇ ਵਧ ਰਹੀਆਂ ਹਨ। ਮਜ਼ਬੂਤ ਬਣਨ ਦੇ ਹਰ ਮੋਰਚੇ ’ਤੇ ਧੀਆਂ ਨੇ ਸਾਬਤ ਕੀਤਾ ਹੈ ਕਿ ਉਹ ਇਸ ਦੇ ਕਾਬਿਲ ਹਨ।

ਇਹੀ ਵਜ੍ਹਾ ਕਿ ਹਰ ਖੇਤਰ ਵਿੱਚ ਉਨ੍ਹਾਂ ਦਾ ਪ੍ਰਭਾਵਸ਼ਾਲੀ ਦਖਲ ਵੀ ਦੇਖਣ ਨੂੰ ਮਿਲ ਰਿਹਾ ਹੈ। ਅਸਲ ਵਿੱਚ ਵੇਖਿਆ ਜਾਵੇ ਤਾਂ ਦੇਸ਼, ਸਮਾਜ ਅਤੇ ਪਰਿਵਾਰ ਵਿੱਚ ਉਚਿਤ ਸਮਾਜਿਕ ਅਤੇ ਆਰਥਿਕ ਵਿਕਾਸ ਲਈ ਵੀ ਔਰਤਾਂ ਦੀ ਭਾਈਵਾਲੀ ਵਿੱਚ ਵਾਧਾ ਹੋਣਾ ਜਰੂਰੀ ਵੀ ਹੈ।
ਇੱਕ ਅਨੁਮਾਨ ਮੁਤਾਬਕ ਸਾਲ 2025 ਤੱਕ ਭਾਰਤ ਪੂਰੀ ਦੁਨੀਆ ਨੂੰ 13 ਕਰੋੜ ਕਰਮਚਾਰੀ ਪ੍ਰਦਾਨ ਕਰ ਸਕੇਗਾ। ਇਸ ਕਿਰਤ ਸ਼ਕਤੀ ਦਾ ਵੱਡਾ ਹਿੱਸਾ ਔਰਤਾਂ ਵੀ ਹੋਣਗੀਆਂ ।

ਖਾਸ ਤੌਰ ’ਤੇ ਯੁਵਾ ਔਰਤਾਂ ਜੋ ਸਿੱਖਿਆ, ਬੈਂਕਿੰਗ, ਆਈ ਟੀ ਅਤੇ ਇੱਥੋਂ ਤੱਕ ਕਿ ਫੌਜੀ ਬਲਾਂ ਵਿੱਚ ਵੀ ਆਪਣਾ ਸਥਾਨ ਬਣਾ ਚੁੱਕੀਆਂ ਹਨ । ਵਿਚਾਰਯੋਗ ਹੈ ਕਿ ਜਿਸ ਦੇਸ਼ ਵਿੱਚ ਖੇਡਾਂ ਤੋਂ ਲੈ ਕੇ ਪੁਲਾੜ ਤੱਕ ਆਪਣੀ ਦਖਲ ਰੱਖਣ ਵਾਲੀਆਂ ਧੀਆਂ ਲਈ ਦੁਨੀਆ ਵਿੱਚ ਆਉਣੋਂ ਪਹਿਲਾਂ ਹੀ ਸੰਘਰਸ਼ ਦਾ ਸਫਰ ਸ਼ੁਰੂ ਹੋ ਜਾਂਦਾ ਹੈ, ਉੱਥੇ ਨਵÄਆਂ ਜਿੰਮੇਵਾਰੀਆਂ ਅਤੇ ਉਨ੍ਹਾਂ ਦੇ ਪ੍ਰਭਾਵਸਾਲੀ ਨਿਰਵਾਹ ਦਾ ਮਾਦਾ ਰੱਖਣ ਵਾਲੀਆਂ ਲਾਡਲੀਆਂ ਦੇ ਅਜਿਹੇ ਊਰਜਾਮਈ ਚਿਹਰਿਆਂ ਦੇ ਜਰੀਏ ਬਦਲਾਵ ਦੀ ਨਵÄ ਲਹਿਰ ਨੂੰ ਹੁਲਾਰਾ ਮਿਲੇਗਾ। ਧੀਆਂ ਪ੍ਰਤੀ ਨਾ ਸਿਰਫ਼ ਵਿਚਾਰ ਅਤੇ ਵਿਹਾਰ ਬਦਲੇਗਾ ਸਗੋਂ ਹਰ ਕਾਰਜ ਖੇਤਰ ਵਿੱਚ ਉਨ੍ਹਾਂ ਦੀ ਭਾਈਵਾਲੀ ਦੀ ਸਨਮਾਨਜਨਕ ਸਵੀਕਾਰਤਾ ਵੀ ਵਧੇਗੀ।

ਡਾ. ਮੋਨਿਕਾ ਸ਼ਰਮਾ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.