ਬਰਨਾਲਾ ‘ਚ ਜ਼ੋਰਦਾਰ ਪ੍ਰਦਰਸ਼ਨ, ਛੋਟਾ ਹਾਥੀ ਟੈਂਪੂ ਚਾਲਕਾਂ ਵਲੋਂ ਚੱਕਾ ਜਾਮ

Barnala News

ਵਾਹਨਾਂ ਦੀਆਂ ਲੰਬੀਆਂ ਕਤਾਰਾਂ

ਬਰਨਾਲਾ (ਗੁਰਪ੍ਰੀਤ ਸਿੰਘ)। ਸਥਾਨਕ ਗੁਰੂ ਰਵਿਦਾਸ ਚੌਕ ਵਿਖੇ ਛੋਟਾ ਹਾਥੀ ਟੈਂਪੂ ਚਾਲਕਾਂ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਚੱਕਾ ਜਾਮ ਕੀਤਾ ਗਿਆ ਜਿਸ ਕਾਰਨ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ। ਉਹਨਾਂ ਦੀ ਮੰਗ ਇਹ ਸੀ ਕਿ ਸਰਕਾਰ ਵਲੋਂ ਲਗਾਤਾਰ ਉਹਨਾਂ ਦੀਆਂ ਮੰਗਾਂ ਨੂੰ ਅਣ ਗੌਲਿਆ ਕੀਤਾ ਜਾ ਰਿਹਾ।

Barnala News

ਮੋਟਰ ਸਾਇਕਲ ਰੇਹੜੀਆਂ ਓਹਨਾ ਦੇ ਧੰਦੇ ਤੇ ਮਾੜਾ ਅਸਰ ਪੈ ਰਹੀਆਂ ਨੇ। ਉਹ ਹਰ ਮੋਟਾ ਟੈਕਸ ਦੇਣ ਦੇ ਬਾਵਜ਼ੂਦ ਫਾਕੇ ਕੱਟਣ ਲਈ ਮਜਬੂਰ ਨੇ। ਸਰਕਾਰ ਇਹਨਾਂ ਜੁਗਾੜੁ ਵਾਹਨਾਂ ਦਾ ਕੋਈ ਹੱਲ ਨਹੀਂ ਕੱਢ ਰਹੀ। ਇਸ ਧਰਨੇ ਕਾਰਨ ਲੋਕਾਂ ਨੂੰ ਵੱਡੇ ਪੱਧਰ ਤੇ ਪਰੇਸ਼ਾਨ ਹੋਣਾ ਪਿਆ। ਪਟਿਆਲਾ ਚੰਡੀਗੜ੍ਹ ਜਾਣ ਵਾਲੇ ਲੋਕਾਂ ਨੂੰ ਬਦਲਵੇਂ ਰਾਹਾਂ ਤੋਂ ਘੁੰਮ ਘੁਮਾ ਕੇ ਨਿਕਲਣਾ ਪਿਆ। ਕਈ ਲੋਕ ਪ੍ਰਦਰਸ਼ਨਕਾਰੀਆਂ ਨਾਲ ਉਲਝਦੇ ਵੀ ਰਹੇ।

ਇਹ ਵੀ ਪੜ੍ਹੋ : ਆਮ ਆਦਮੀ ਪਾਰਟੀ ਨੂੰ ਨਹੀਂ ਮਿਲੇਗੀ ਚੰਡੀਗੜ੍ਹ ਵਿਖੇ ਦਫ਼ਤਰ ਲਈ ਥਾਂ, ਪ੍ਰਸ਼ਾਸਨ ਨੇ ਕੀਤੀ ਕੋਰੀ ਨਾਂਹ

LEAVE A REPLY

Please enter your comment!
Please enter your name here