ਪੱਛਮੀ ਬੰਗਾਲ ਦੇ ਠਾਕੁਰਗੜ੍ਹ ਰੈਲੀ ‘ਚ ਸਿਰਫ਼ ਪੀਐਮ ਨੇ ਦਿੱਤਾ 14 ਮਿੰਟ ਭਾਸ਼ਣ
ਠਾਕੁਰਨਗਰ | ਬੰਾਗਲ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉੱਤਰੀ 24 ਪਰਗਨਾ ਜ਼ਿਲ੍ਹੇ ਦੇ ਠਾਕੁਰਨਗਰ ‘ਚ ਆਪਣੀ ਰੈਲੀ ‘ਚ ਭਾਜੜ ਵਰਗੀ ਸਥਿਤੀ ਪੈਦਾ ਹੋ ਜਾਣ ਤੋਂ ਬਾਅਦ ਆਪਣਾ ਭਾਸ਼ਣ ਵਿਚਾਲੇ ਹੀ ਬੰਦ ਕਰ ਦਿੱਤਾ ਅਜਿਹੀ ਸਥਿਤੀ ਪੈਦਾ ਹੋਣ ਨਾਲ ਕਈ ਜ਼ਖਮੀ ਹੋ ਗਏ ਇੱਕ ਸੀਨੀਅਰ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਕਈ ਔਰਤ ਤੇ ਬੱਚੇ ਜ਼ਖਮੀ ਹੋ ਗਏ
ਦਰਅਸਲ ਜਦੋਂ ਮੋਦੀ ਮਟੁਆ ਭਾਈਚਾਰੇ ਦੀ ਰੈਲੀ ਨੂੰ ਸੰਬੋਧਨ ਕਰ ਰਹੇ ਸਨ ਉਦੋਂ ਰੈਲੀ ਦੀ ਸਟੇਜ ਵਾਲੀ ਜਗ੍ਹਾ ਤੋਂ ਬਾਹਰ ਖੜ੍ਹੇ ਉਨ੍ਹਾਂ ਦੇ ਸੈਂਕੜੇ ਹਮਾਇਤੀਆਂ ਨੇ ਰੈਲੀ ਗਰਾਊਂਡ ਦੇ ਅੰਦਰੂਨੀ ਹਿੱਸੇ ‘ਚ ਆਉਣ ਦੀ ਕੋਸ਼ਿਸ਼ ਕੀਤੀ, ਜਿਸ ਨਾਲ ਭਾਜੜ ਵਰਗੀ ਸਥਿਤੀ ਪੈਦਾ ਹੋ ਗਈ
ਮੋਦੀ ਨੇ ਉਨ੍ਹਾਂ ਲੋਕਾਂ ਨੂੰ ਆਪਣੀ ਹੀ ਜਗ੍ਹਾ ‘ਤੇ ਬੈਠੇ ਰਹਿਣ ਤੇ ਅੱਗੇ ਆਉਣ ਦੀ ਕੋਸ਼ਿਸ਼ ਨਾ ਕਰਨ ਦੀ ਅਪੀਲ ਕਰਕੇ ਭੀੜ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਦੀ ਅਪੀਲ ਦਾ ਕੋਈ ਅਸਰ ਨਹੀਂ ਹੋਇਆ ਤੇ ਹਮਾਇਤੀ ਮੰਚ ਦੇ ਸਾਹਮਣੇ ਖਾਲੀ ਥਾਂ ‘ਤੇ ਕੁਰਸੀਆਂ ਸੁੱਟਣ ਲੱਗੇ ਤਾਂ ਕਿ ਅੰਦਰੂਨੀ ਹਿੱਸੇ ‘ਚ ਜਗ੍ਹਾ ਬਣ ਜਾਵੇ ਜਦੋਂਕਿ ਇਹ ਥਾਂ ਮਹਿਲਾ ਹਮਾਇਤੀਆਂ ਲਈ ਤੈਅ ਕੀਤੀ ਸੀ ਇਸ ਰੌਲੇ-ਰੱਪੇ ਤੋਂ ਬਾਅਦ ਮੋਦੀ ਨੇ ਅਚਾਨਕ ਇਹ ਕਹਿੰਦਿਆਂ ਆਪਣਾ ਭਾਸ਼ਣ ਬੰਦ ਕਰ ਦਿੱਤਾ ਕਿ ਉਨ੍ਹਾਂ ਦੂਜੀ ਰੈਲੀ ‘ਚ ਜਾਣਾ ਹੈ ਪੁਲਿਸ ਅਨੁਸਾਰ ਭਾਜੜ ਦੌਰਾਨ ਕਈ ਔਰਤਾਂ ਤੇ ਬੱਚੇ ਬੇਹੋਸ਼ ਹੋ ਗਏ ਉਨ੍ਹਾਂ ਨੂੰ ਮੁੱਢਲੇ ਇਲਾਜ ਲਈ ਹਸਪਤਾਲ ਲਿਜਾਇਆ ਗਿਆ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।