ਕੇਂਦਰੀ ਖਪਤਕਾਰ ਫੋਰਮ ਨੇ ਦਿੱਲੀ ਦੇ ਕਈ ਕੋਚਿੰਗ ਸੈਂਟਰਾਂ ਨੂੰ ਨੋਟਿਸ ਭੇਜੇ ਹਨ ਇਹ ਸੈਂਟਰ ਆਈਏਐਸ ਪ੍ਰੀਖਿਆ ਦੀ ਤਿਆਰੀ ਕਰਵਾਉਂਦੇ ਹਨ ਇਹਨਾਂ ਸੈਂਟਰਾਂ ’ਤੇ ਦੋਸ਼ ਹੈ ਕਿ ਇਹ ਪ੍ਰੀਖਿਆ ਦੇ ਨਾਂਅ ’ਤੇ ਵਪਾਰਕ ਸਰਗਰਮੀਆਂ ਨੂੰ ਹੱਲਾਸ਼ੇਰੀ ਦੇ ਰਹੇ ਹਨ ਦਰਅਸਲ ਕੋਚਿੰਗ ਨੂੰ ਕਦੇ ਵਾਧੂ ਮੱਦਦ ਵਜੋਂ ਵੇਖਿਆ ਜਾਂਦਾ ਸੀ ਜਿਹੜੇ ਵਿਦਿਆਰਥੀ ਕਿਸੇ ਕਾਰਨ ਪ੍ਰੀਖਿਆ ਦੀ ਤਿਆਰੀ ਕਰਨ ’ਚ ਪੱਛੜ ਜਾਂਦੇ ਸਨ ਉਹ ਵਿਦਿਆਰਥੀ ਕੋਚਿੰਗ ਲੈ ਕੇ ਆਪਣਾ ਘਾਟਾ ਪੂਰਾ ਕਰ ਲੈਂਦੇ ਸਨ ਪਰ ਜਿਵੇਂ-ਜਿਵੇਂ ਪੜ੍ਹੇ-ਲਿਖੇ ਬੇਰੁਜ਼ਗਾਰਾਂ ਦੀ ਗਿਣਤੀ ਵਧੀ ਉਵੇਂ-ਉਵੇਂ ਪ੍ਰੀਖਿਆ ਦੀ ਤਿਆਰੀ ਇੰਡਸਟਰੀ ਦੇ ਨਾਂਅ ’ਤੇ ਕੋਚਿੰਗ ਸੈਂਟਰਾਂ ਨੂੰ ਅਜਿਹੀ ਵਪਾਰਕ ਰੰਗਤ ਦੇ ਦਿੱਤੀ ਗਈ। (Coaching Institutions)
ਕਿ ਕੋਚਿੰਗ ਦਾ ਹੀ ਰੂਪ ਧਾਰਨ ਕਰ ਗਈ ਕਿਸੇ ਸਮੇਂ ਕੋਚਿੰਗ ਜਾਂ ਟਿਊਸ਼ਨ ਸਿਰਫ਼ ਤਜ਼ਰਬੇਕਾਰ ਜਾਂ ਸੇਵਾ ਮੁਕਤ ਅਧਿਆਪਕ ਹੀ ਦਿੰਦੇ ਸਨ ਹੁਣ ਕੋਚਿੰਗ ਸੈਂਟਰਾਂ ਦੇ ਮਾਲਕ ਅਜਿਹੇ ਵਿਅਕਤੀ ਹਨ ਜਿਨ੍ਹਾਂ ਕੋਲ ਪੈਸਾ ਹੈ ਤੇ ਉਹ ਸਿਰਫ ਬਿਜ਼ਨਸ ਖਾਤਰ ਕੋਚਿੰਗ ਸੈਂਟਰ ਖੋਲ੍ਹਦੇ ਹਨ ਤੇ ਅਧਿਆਪਕ ਨੂੰ ਹਾਇਰ ਕਰਦੇ ਹਨ ਜਦੋਂ ਕੋਈ ਚੀਜ਼ ਵਪਾਰਕ ਜਾਂ ਇੰਡਸਟਰੀ ਦਾ ਰੂਪ ਧਾਰਨ ਕਰ ਜਾਵੇ ਤਾਂ ਮੁਨਾਫ਼ਾ ਹੀ ਮੁੱਖ ਉਦੇਸ਼ ਹੁੰਦਾ ਅਜਿਹੇ ਹਾਲਾਤ ’ਚ ਮਿਸ਼ਨ ਖ਼ਤਮ ਹੋ ਜਾਂਦਾ ਹੈ, ਸਿਰਫ਼ ਕਮਿਸ਼ਨ ਹੰੁਦਾ ਹੈ ਇਸ ਦੌਰ ’ਚ ਕੋਚਿੰਗ ਦੇ ਹਾਲਾਤ ਇਹ ਹਨ ਕਿ ਕੋਚਿੰਗ ਸੈਂਟਰਾਂ ਦੇ ਪ੍ਰਚਾਰ ਦੀ ਮੁਕਾਬਲੇਬਾਜ਼ੀ ਇਸ ਕਦਰ ਹੋ ਗਈ ਹੈ ਕਿ ਜਿਵੇਂ ਕੋਈ ਉਤਪਾਦ ਵੇਚਣ ਲਈ ਕੰਪਨੀਆਂ ਜ਼ੋਰਅਜ਼ਮਾਈ ਕਰਦੀਆਂ ਹਨ ਇਸ਼ਤਿਹਾਰਬਾਜ਼ੀ ਦੇ ਢੰਗ-ਤਰੀਕੇ ਵੀ ਅਜਿਹੇ ਹੋ ਗਏ ਹਨ। (Coaching Institutions)
ਇਹ ਵੀ ਪੜ੍ਹੋ : ਇੱਕ ਪਿੰਡ, ਜਿੱਥੇ ਨਾ ਸਾੜਦੇ ਪਰਾਲੀ, ਨਾ ਹੀ ਮਨਾਉਂਦੇ ਨੇ ਦੀਵਾਲੀ
ਕਿ ਕਿਸੇ ਕੋਚਿੰਗ ਸੈਂਟਰ ’ਚ ਦਾਖਲਾ ਲੈਣਾ ਹੀ ਵੱਡੀ ਕਾਮਯਾਬੀ ਮੰਨੀ ਜਾਣ ਲੱਗੀ ਹੈ ਕੋਚਿੰਗ ਸੈਂਟਰਾਂ ਦੀਆਂ ਮੋਟੀਆਂ ਫੀਸਾਂ ਨੇ ਸਮਾਜ ’ਚ ਅਸਮਾਨਤਾ ਦੀ ਭਾਵਨਾ ਵੱਖਰੀ ਪੈਦਾ ਕੀਤੀ ਹੈ ਕਰੋੜਾਂ ਰੁਪਏ ਇਸ਼ਤਿਹਾਰਬਾਜ਼ੀ ’ਤੇ ਖਰਚੇ ਜਾਂਦੇ ਹਨ ਇਸ ਰੁਝਾਨ ਦਾ ਸਭ ਤੋਂ ਮਾੜਾ ਅਸਰ ਵਿਦਿਆਰਥੀਆਂ ’ਤੇ ਮਾਨਸਿਕ ਤੌਰ ’ਤੇ ਪਿਆ ਹੈ ਕੋਚਿੰਗ ਸੈਂਟਰਾਂ ’ਚ ਪੜ੍ਹਾਈ ਦੇ ਹੱਦੋਂ ਵੱਧ ਦਬਾਅ ਕਾਰਨ ਵਿਦਿਆਰਥੀ ਖੁਦਕੁਸ਼ੀਆਂ ਵੀ ਕਰ ਚੁੱਕੇ ਹਨ ਕੋਟਾ ਸ਼ਹਿਰ ਇਸ ਦੀ ਮਿਸਾਲ ਹੈ ਜਿੱਥੇ ਇੱਕ ਮਹੀਨੇ ’ਚ ਦੋ ਦਰਜਨ ਦੇ ਕਰੀਬ ਵਿਦਿਆਰਥੀਆਂ ਨੇ ਖੁਦਕੁਸ਼ੀ ਕੀਤੀ। (Coaching Institutions)
ਅਸਲ ’ਚ ਕੋਚਿੰਗ ਸੈਂਟਰ ਸਿੱਖਿਆ ਤੇ ਰੁਜ਼ਗਾਰ ਵਿਚਕਾਰ ਕੜੀ ਬਣਨ ਦਾ ਪ੍ਰਚਾਰ ਕਰਕੇ ਸਿੱਖਿਆ ਜਗਤ ਨੂੰ ਧੁੰਦਲਾ ਕਰ ਰਹੇ ਹਨ ਸਿੱਖਿਆ ਦਾ ਰੁਜ਼ਗਾਰ ਨਾਲ ਤਾਂ ਸਬੰਧ ਹੈ ਪਰ ਇਹ ਵਪਾਰ ਨਹੀਂ ਸਿੱਖਿਆ ਦਾ ਮਕਸਦ ਸਿਰਫ਼ ਪੈਸਾ ਕਮਾਉਣਾ ਨਹੀਂ ਸਗੋਂ ਇਨਸਾਨ ਦੀ ਸ਼ਖਸੀਅਤ ਦਾ ਸੰਪੂਰਨ ਵਿਕਾਸ ਹੈ ਸਿੱਖਿਆ ਮਨੁੱਖ ਨੂੰ ਮਨੁੱਖਤਾ ਸਿਖਾਉਂਦੀ ਹੈ ਜੇਕਰ ਕੋਈ ਆਈਏਐਸ ਜਾਂ ਆਈਪੀਐਸ ਨਹੀਂ ਬਣ ਸਕਿਆ ਤਾਂ ਉਸ ਦੀ ਜ਼ਿੰਦਗੀ ਮਕਸਦਹੀਣ ਨਹੀਂ ਹੋ ਜਾਂਦੀ ਵਿਦਿਆਰਥੀਆਂ ਤੇ ਉਹਨਾਂ ਦੇ ਮਾਪਿਆਂ ਨੂੰ ਵੀ ਕੋਚਿੰਗ ਸੈਂਟਰਾਂ ਦੇ ਮੱਕੜਜਾਲ ਪ੍ਰਤੀ ਸੁਚੇਤ ਹੋਣਾ ਚਾਹੀਦਾ ਹੈ। (Coaching Institutions)