ਦੋਵਾਂ ਟੀਮਾਂ ਦਾ ਦੋ ਜੂਨ ਨੂੰ ਇੰਗਲੈਂਡ ਰਵਾਨਾ ਹੋਣ ਦੀ ਸੰਭਾਵਨਾ
ਏਜੰਸੀ,ਮੁੰਬਈ (ਮਹਾਂਰਾਸ਼ਟਰ)। ਭਾਰਤੀ ਕਪਤਾਨ ਵਿਰਾਟ ਕੋਹਲੀ, ਉਪ ਕਪਤਾਨ ਰੋਹਿਤ ਸ਼ਰਮਾ ਅਤੇ ਮੁੱਖ ਕੋਚ ਰਵੀ ਸਾਸ਼ਤਰੀ ਵੀ ਮੰਗਲਵਾਰ ਨੂੰ ਇੰਗਲੈਂਡ ਦੌਰੇ ’ਤੇ ਜਾਣ ਵਾਲੀ ਟੀਮ ਲਈ ਤਿਆਰ ਕੀਤੇ ਜੈਵ ਸੁਰੱਖਿਅਤ ਵਾਤਾਵਰਨ (ਬਾਇਓ ਬਬਲ) ’ਚ ਸ਼ਾਮਲ ਹੋ ਗਏ ਇਸ ਦੇ ਨਾਲ ਹੀ ਭਾਰਤ ਦੀ ਪੁਰਸ਼ ਅਤੇ ਮਹਿਲਾ ਟੀਮਾਂ ਦਾ ਅੱਠ ਦਿਨ ਦਾ ਸਖ਼ਤ ਇਕਾਂਤਵਾਸ ਵੀ ਸ਼ੁਰੂ ਹੋ ਗਿਆ।
ਭਾਰਤੀ ਮਹਿਲਾ ਟੀਮ ਦੀ ਮੈਂਬਰਾਂ ਨੇ ਵੀ ਮੁੰਬਈ ’ਚ ਅੰਤਰਾਰਾਸ਼ਟਰੀ ਹਵਾਈ ਅੱਡੇ ਦੇ ਕਰੀਬ ਸਥਿਤ ਗੈ੍ਰਂਡ ਹਿਆਤ ’ਚ ਅੱਠ ਦਿਨ ਦੇ ਸਖ਼ਤ ਇਕਾਂਤਵਾਸ ’ਚ ਪ੍ਰਵੇਸ਼ ਕਰ ਲਿਆ ਹੈ ਸਾਰੇ ਖਿਡਾਰੀਆਂ ਅਤੇ ਸਹਿਯੋਗੀ ਸਟਾਫ਼ ਦੇ ਆਰਟੀ ਪੀਸੀਆਰ ਦੇ ਤਿੰਨ ਜਾਂਚ ਨੈਗੇਟਿਵ ਆਉਣ ਤੋਂ ਬਾਅਦ ਦੋਵਾਂ ਟੀਮਾਂ ਦੇ ਦੋ ਜੂਨ ਨੂੰ ਇੰਗਲੈਂਡ ਰਵਾਨਾ ਹੋਣ ਦੀ ਸੰਭਾਵਨਾ ਹੈ।
ਭਾਰਤੀ ਪੁਰਸ਼ ਟੀਮ ਨੂੰ ਨਿਊਜੀਲੈਂਡ ਖਿਲਾਫ਼ 18 ਜੂਨ ਤੋਂ ਵਿਸ਼ਵ ਟੈਸਟ ਚੈਂਪੀਅਨਸ਼ਿਪ ਦਾ ਫਾਈਨਲ ਖੇਡਣਾ ਹੈ ਇਸ ਤੋਂ ਬਾਅਦ ਟੀਮ ਇਗਲੈਂਡ ਖਿਲਾਫ਼ ਪੰਜ ਟੈਸਟ ਮੈਚਾਂ ਦੀ ਲੜੀ ਖੇਡੇਗੀ ਮਹਿਲਾ ਟੀਮ ਨੂੰ ਇੰਗਲੈਂਡ ਖਿਲਾਫ਼ ਇੱਕ ਟੈਸਟ, ਤਿੰਨ ਇੱਕ ਰੋਜ਼ਾ ਅਤੇ ਐਨੇ ਹੀ ਟੀ-20 ਅੰਤਰਰਾਸ਼ਟਰੀ ਮੈਚ ਖੇਡਣੇ ਹਨ। ਮਹਿਲਾ ਟੀਮ ਆਪਣਾ ਮੁਹਿੰਮ 16 ਜੂਨ ਤੋਂ ਸ਼ੁਰੂ ਕਰੇਗੀ।
ਪੰਜ ਟੈਸਟ ਮੈਚਾਂ ਦੀ ਲੜੀ ਖੇਡੇਗੀ ਮਹਿਲਾ ਟੀਮ
ਭਾਰਤੀ ਕ੍ਰਿਕਟ ਬੋਰਡ (ਬੀਸੀਸੀਆਈ) ਦੇ ਸੂਤਰਾਂ ਨੇ ਦੱਸਿਆ ਕਿ ਰਿਧੀਮਾਨ ਸਾਹਾ ਅਤੇ ਪ੍ਰਸਿੱਧ ਕ੍ਰਿਸ਼ਨਾ ਕੋਵਿਡ-19 ਤੋਂ ਪੂਰੀ ਤਰ੍ਹਾਂ ਉਬਰਨ ’ਤੇ ਦੋ ਦਿਨ ਬਾਅਦ ਬਾਇਓ ਬਬਲ ’ਚ ਆਉਣਗੇ ਮੁੰਬਈ ’ਚ ਰਹਿਣ ਵਾਲੇ ਖਿਡਾਰੀ ਜਿਵੇਂ ਵਿਰਾਟ, ਰੋਹਿਤ ਅਤੇ ਕੋਚ ਸਾਸਤਰੀ ਬਾਇਓ ਬਬਲ ’ਚ ਚਲੇ ਗਏ ਹਨ ਪਤਾ ਲੱਗਿਆ ਹੈ ਕਿ ਖਿਡਾਰੀਆਂ ਦੇ ਪਰਿਵਾਰਾਂ ਨੂੰ ਹਾਲੇ ਤੱਕ ਮਨਜੂਰੀ ਨਹੀਂ ਮਿਲੀ ਹੈ ਕਿ ਜਲਦ ਹੀ ਅਜਿਹਾ ਹੋ ਜਾਵੇਗਾ।
ਸੂਤਰਾਂ ਨੇ ਕਿਹਾ ਕਿ ਅਸੀਂ ਖਿਡਾਰੀਆਂ ਨੂੰ ਤਿੰਨ ਮਹੀਨੇ ਤੱਕ ਆਪਣੇ ਪਰਿਵਾਰਾਂ ਤੋਂ ਦੂਰ ਨਹੀਂ ਰੱਖ ਸਕਦੇ ਹਾਂ ਅਤੇ ਉਹ ਵੀ ਬਾਇਓ ਬਬਲ ’ਚ ਇਹ ਮਾਨਸਿਕ ਸਿਹਤ ਲਈ ਵੀ ਚੰਗਾ ਨਹੀਂ ਹੈ ਟੀਮਾਂ ਦੇ ਇੰਗਲੈਂਡ ਪਹੁੰਚਣ ’ਤੇ ਇਕਾਂਤਵਾਸ ਦੀ ਮਿਆਦ ਸਬੰਧੀ ਹੁਣ ਵੀ ਗੱਲਬਾਤ ਚੱਲ ਰਹੀ ਹੈ ਇਸ ਮਿਆਦ ਨੂੰ ਘੱਟ ਕੀਤਾ ਜਾ ਸਕਦਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।