Kerala Ragging Case: ਕੇਰਲ ’ਚ ਰੈਗਿੰਗ ਦੇ ਦੌਰਾਨ ਸਰਕਾਰੀ ਕਾਲਜ ’ਚ ਇੱਕ ਜੂਨੀਅਰ ਵਿਦਿਆਰਥੀ ਨਾਲ ਹੋਈ ਹੈਵਾਨੀਅਤ ਸ਼ਰਮਨਾਕ ਹੈ ਇਸ ਮਾਮਲੇ ’ਚ ਪੰਜ ਮੁਲਜ਼ਮ ਵਿਦਿਆਰਥੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਰੈਗਿੰਗ ਘੋਰ ਤੇ ਕਾਨੂੰਨਨ ਅਪਰਾਧ ਹੈ ਇਸ ਸਬੰਧ ’ਚ ਸਿਰਫ ਪੁਲਿਸ ਕਾਰਵਾਈ ਹੀ ਕਾਫੀ ਨਹੀਂ ਸਗੋਂ ਸਿੱਖਿਆ ਸੰਸਥਾਵਾਂ ਨੂੰ ਇਸ ਸਬੰਧੀ ਠੋਸ ਨੀਤੀ ਅਪਣਾਉਣੀ ਚਾਹੀਦੀ ਹੈ ਚਰਚਾ ਇਸ ਗੱਲ ਦੀ ਵੀ ਹੈ ਕਿ ਕਾਲਜ ਮੈਨੇਜ਼ਮੈਂਟ ਵੱਲੋਂ ਮੁਲਜ਼ਮ ਵਿਦਿਆਰਥੀਆਂ ਨੂੰ ਕੱਢਣ ਦਾ ਫੈਸਲਾ ਲਿਆ ਗਿਆ ਹੈ ਪਰ ਇਸ ਦੀ ਪੁਸ਼ਟੀ ਨਹੀਂ ਹੋ ਰਹੀ ਇਸ ਖੌਫਨਾਕ ਕਾਰੇ ਨੇ ਸੰਨ 2009 (ਹਿਮਾਚਲ ਪ੍ਰਦੇਸ਼) ’ਚ ਦਰਦਨਾਕ ਘਟਨਾ ਦਾ ਚੇਤਾ ਕਰਵਾ ਦਿੱਤਾ ਹੈ। Kerala Ragging Case
ਇਹ ਖਬਰ ਵੀ ਪੜ੍ਹੋ : Amritsar News: ਮੁੱਖ ਮੰਤਰੀ ਵੱਲੋਂ ਅਮਰੀਕਾ ਤੋਂ ਡਿਪੋਰਟ ਹੋਏ ਭਾਰਤੀਆਂ ਨੂੰ ਲਿਆ ਰਹੇ ਜਹਾਜ਼ ਨੂੰ ਮੁੜ ਅੰਮ੍ਰਿਤਸਰ ਵਿ…
ਜਦੋਂ ਅਮਨ ਕਾਚਰੂ ਨਾਂਅ ਦੇ ਵਿਦਿਆਰਥੀ ਦੀ ਰੈਗਿੰਗ ਕਾਰਨ ਹੀ ਮੌਤ ਹੋ ਗਈ ਸੀ ਉਸ ਮਾਮਲੇ ਦੀ ਸਾਰੇ ਦੇਸ਼ ਨੇ ਨਿੰਦਾ ਕੀਤੀ ਤੇ ਇਹ ਵੀ ਉਮੀਦ ਕੀਤੀ ਜਾ ਰਹੀ ਸੀ ਕਿ ਹੁਣ ਦੁਬਾਰਾ ਅਜਿਹੀ ਘਿਨੌਣੀ ਘਟਨਾ ਨਹੀਂ ਵਾਪਰੇਗੀ ਅਸਲ ’ਚ ਰੈਗਿੰਗ ਦੀਆਂ ਜੜ੍ਹਾਂ ਸਿਸਟਮ ਦੀ ਕਮਜ਼ੋਰੀ ’ਚ ਹਨ ਕੇਰਲ ਕਾਲਜ ਪ੍ਰਸ਼ਾਸਨ ਵੱਲੋਂ ਰੈਗਿੰਗ ਖਿਲਾਫ਼ ਪ੍ਰਚਾਰ ਕੀਤੇ ਜਾਣ ’ਚ ਕੋਈ ਕਮੀ ਜ਼ਰੂਰ ਰਹੀ ਹੋਵੇਗੀ ਕਿ ਵਿਦਿਆਰਥੀਆਂ ਨੇ ਬੇਖੌਫ ਹੋ ਕੇ ਜੂਨੀਅਰ ਵਿਦਿਆਰਥੀ ’ਤੇ ਜ਼ੁਲਮ ਕੀਤਾ ਕਾਨੂੰਨਾਂ ਨੂੰ ਸਿਰਫ ਕਾਗਜਾਂ ’ਚ ਲਾਗੂ ਕਰਨ ਦਾ ਨਤੀਜਾ ਹੈ ਕਿ ਸ਼ਰਾਰਤੀ ਅਨਸਰ ਹੈਵਾਨੀਅਤ ਦੀਆਂ ਸਭ ਹੱਦਾਂ ਪਾਰ ਕਰ ਜਾਂਦੇ ਹਨ ਪਿਛਲੇ ਕਈ ਸਾਲਾਂ ਤੋਂ ਰੈਗਿੰਗ ਦੇ ਮਾਮਲਿਆਂ ’ਚ ਕਮੀ ਆਈ ਸੀ ਪਰ ਕੇਰਲ ਦੀ ਘਟਨਾ ਨੇ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਦੀ ਚਿੰਤਾ ਵਧਾ ਦਿੱਤੀ ਹੈ। Kerala Ragging Case