Strawberry Farming: ਬੁੱਧਰਵਾਲੀ (ਰਾਜਸਥਾਨ)। ਸਟ੍ਰਾਬੈਰੀ ਇੱਕ ਅਜਿਹਾ ਫਲ ਹੈ ਜਿਸ ਬਾਰੇ ਅਸੀਂ ਸਾਰੇ ਚੰਗੀ ਤਰ੍ਹਾਂ ਜਾਣਦੇ ਹਾਂ। ਇਹ ਵਿਟਾਮਿਨ-ਸੀ ਅਤੇ ਆਇਰਨ ਨਾਲ ਭਰਪੂਰ ਹੈ। ਸਟ੍ਰਾਬੇਰੀ ਵਿੱਚ ਬਹੁਤ ਸਾਰੇ ਜ਼ਰੂਰੀ ਪੌਸ਼ਟਿਕ ਤੱਤ ਪਾਏ ਜਾਂਦੇ ਹਨ ਜੋ ਸਾਡੀ ਸਿਹਤ ਲਈ ਜ਼ਰੂਰੀ ਹਨ। ਸਟ੍ਰਾਬੈਰੀ ਦੀ ਵਧਦੀ ਕੀਮਤ ਅਤੇ ਮੰਗ ਕਾਰਨ ਕਿਸਾਨਾਂ ਦੀ ਰੁਚੀ ਸਟਰਾਬੇਰੀ ਦੀ ਖੇਤੀ ਵੱਲ ਵਧਣ ਲੱਗੀ ਹੈ। ਸਟ੍ਰਾਬੈਰੀ ਦੇ ਖੇਤੀ ਆਮ ਤੌਰ ’ਤੇ ਠੰਢੇ ਇਲਾਕੇ ’ਚ ਕੀਤੀ ਜਾਂਦੀ ਹੈ ਪਰ ਰਾਜਸਥਾਨ ਵਰਗੇ ਗਰਮ ਇਲਾਕੇ ’ਚ ਸਟ੍ਰਾਬੈਰੀ ਦੀ ਖੇਤੀ ਕੀਤੀ ਜਾ ਰਹੀ ਹੈ ਜਿੱਥੇ ਸਟ੍ਰੈਬੇਰੀ ਦਾ ਸਾਈਜ਼ ਵੀ ਆਮ ਨਾਲੋਂ ਵੱਡਾ ਹੈ। ਜਿਸ ਨੂੰ ਵੇਖ ਕੇ ਸਭ ਹੈਰਾਨ ਹਨ। ਇਹ ਖੇਤੀ ਕੀਤੀ ਜਾ ਰਹੀ ਹੈ ਐੱਮਐੱਸਜੀ ਡੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕੇਂਦਰ ਮੌਜਪੁਰ ਧਾਮ, ਬੁੱਧਰਵਾਲੀ ’ਚ।
ਇਹ ਵੀ ਪੜ੍ਹੋ: Jackfruit Health Benefits: ਸਿਹਤ ਦੇ ਖਜ਼ਾਨੇ ਤੋਂ ਘੱਟ ਨਹੀਂ ਕਟਹਲ ਹੈ, ਜਾਣੋ ਕਿਉਂ ਕਿਹਾ ਜਾਂਦਾ ਹੈ ਇਸਨੂੰ ਕੁਦਰਤੀ ਸੁਪਰਫੂਡ
ਉੱਥੋਂ ਦੇ ਜ਼ਿੰਮੇਵਾਰ ਬੰਤਾ ਸਿੰਘ ਇੰਸਾਂ, ਮਾਨਕ ਇੰਸਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਾਜਸਥਾਨ ਦਾ ਮੌਸਮ ਸਟ੍ਰਾਬੇਰੀ ਦੀ ਕਾਸ਼ਤ ਲਈ ਅਨੁਕੂਲ ਨਹੀਂ ਮੰਨਿਆ ਜਾਂਦਾ। ਇਸ ਲਈ ਠੰਢਾ ਮੌਸਮ ਚਾਹੀਦਾ ਹੈ। ਅਸੀਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਦੱਸੇ ਖੇਤੀਬਾੜੀ ਟਿੱਪਸ ਅਪਣਾ ਕੇ ਸਟ੍ਰਾਬੇਰੀ ਦੀ ਖੇਤੀ ਕਰਨ ਦਾ ਫੈਸਲਾ ਕੀਤਾ ਤੇ ਭਰਪੂਰ ਫਸਲ ਹੋਈ ਹੈ।
ਖੇਤੀਬਾੜੀ ਦੇ ਮਾਹਿਰ ਹਨ ਪੂਜਨੀਕ ਗੁਰੂ ਜੀ
ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਖੇਤੀਬਾੜੀ ਦੇ ਮਾਹਿਰ ਹਨ ਤੇ ਉਹ ਬਚਪਨ ਤੋਂ ਹੀ ਖੇਤੀਬਾੜੀ ਦੇ ਕਾਰਜਾਂ ਨਾਲ ਜੁੜੇ ਹੋਏ ਹਨ ਵਿਰਾਸਤੀ ਤੇ ਆਧੁਨਿਕ ਤਰੀਕਿਆਂ ਨਾਲ ਤਾਲਮੇਲ ਬਿਠਾ ਕੇ ਪੂਜਨੀਕ ਗੁਰੂ ਜੀ ਇੱਕ ਜ਼ਮੀਨ ’ਤੇ ਇਕੱਠੀਆਂ ਕਈ-ਕਈ ਫਸਲਾਂ ਉਗਾ ਚੁੱਕੇ ਹਨ ਇਸ ਦੇ ਨਾਲ ਹੀ ਹਰਿਆਣਾ ਦੇ ਸਰਸਾ ਸਥਿਤ ਸ਼ਾਹ ਸਤਿਨਾਮ ਸ਼ਾਹ ਮਸਤਾਨਾ ਜੀ ਧਾਮ, ਡੇਰਾ ਸੱਚਾ ਸੌਦਾ ’ਚ ਵੀ ਪੂਜਨੀਕ ਗੁਰੂ ਜੀ ਨੇ ਆਪਣੇ ਬੇ-ਮਿਸਾਲ ਖੇਤੀ ਹੁਨਰ ਦੀ ਬਦੌਲਤ ਸੇਬ, ਬਦਾਮ, ਚੀਕੂ ਆਦਿ ਅਜਿਹੀਆਂ ਫਸਲਾਂ ਦੇ ਪੌਦੇ ਲਾ ਕੇ ਉਨ੍ਹਾਂ ਤੋਂ ਫਲ ਲਏ ਜੋ ਸਰਸਾ ਦੀ ਧਰਤੀ ’ਤੇ ਉੱਗਣੇ ਹੀ ਅਸੰਭਵ ਸਨ। Strawberry Farming
ਪੂਜਨੀਕ ਗੁਰੂ ਜੀ ਨੂੰ ਖੇਤੀ ਖੇਤਰ ’ਚ ਨਵੇਂ ਤਜ਼ਰਬਿਆਂ ਲਈ ਕਈ ਐਵਾਰਡ ਵੀ ਮਿਲੇ ਹੋਏ ਹਨ ਆਪ ਜੀ ਨੇ ਖੇਤੀ ’ਚ ਪਾਣੀ ਦੀ ਸਹੀ ਵਰਤੋਂ ’ਤੇ ਵੀ ਖਾਸ ਜ਼ੋਰ ਦਿੱਤਾ ਡਰਿੱਪ ਸਿਸਟਮ, ਵਾਟਰ ਰੀਯੂਜ਼ ਆਦਿ ਤਰੀਕਿਆਂ ਨਾਲ ਸੀਮਤ ਪਾਣੀ ’ਚ ਫਸਲਾਂ ਲੈਣ ਦਾ ਤਰੀਕਾ ਦੱਸਿਆ ਕਿਸਾਨਾਂ ਨੂੰ ਆਰਗੈਨਿਕ ਖੇਤੀ ਦੇ ਨਾਲ-ਨਾਲ ਨਵੀਨਤਮ ਜਾਣਕਾਰੀਆਂ ਦੇਣ ਲਈ ਪੂਜਨੀਕ ਗੁਰੂ ਜੀ ਵੱਲੋਂ ਕਈ ਖੇਤੀ ਮੇਲੇ ਲਾਏ ਗਏ ਹਨ, ਜਿਨ੍ਹਾਂ ’ਚ ਦੇਸ਼ ਦੇ ਪ੍ਰਸਿੱਧ ਖੇਤੀ ਵਿਗਿਆਨਕ ਆਪਣੇ ਵਿਚਾਰ ਰੱਖਣ ਆਏ ਹਨ।
ਪੂਜਨੀਕ ਗੁਰੂ ਜੀ ਦੀ ਰਹਿਮਤ ਦਾ ਕਮਾਲ ਹੈ | Strawberry Farming
ਐੱਮਐੱਸਜੀ ਡੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕੇਂਦਰ ਮੌਜਪੁਰ ਧਾਮ, ਬੁੱਧਰਵਾਲੀ ਦੇ ਜ਼ਿੰਮੇਵਾਰ ਬੰਤਾ ਸਿੰਘ ਇੰਸਾਂ, ਮਾਨਕ ਇੰਸਾਂ ਨੇ ਦੱਸਿਆ ਕਿ ਉਨ੍ਹਾਂ ਨੇ ਸਟ੍ਰੈਬੇਰੀ ਦੀ ਥੋੜ੍ਹੀ ਜਿਹੀ ਫਸਲ ਸੈਂਪਲ ਵਜੋਂ ਲਗਾਈ ਸੀ ਜਿਸ ’ਚ ਐਨੀ ਸਟ੍ਰੈਬੇਰੀ ਉਤਰ ਰਹੀ ਹੈ ਜਿਸ ਦਾ ਅੰਦਾਜ਼ਾ ਨਹੀਂ ਸੀ ਉਹ ਖੁਦ ਹੈਰਾਨ ਹਨ ਇਹ ਸਭ ਪੂਜਨੀਕ ਗੁਰੂ ਜੀ ਦੇ ਪਵਿੱਤਰ ਅਸ਼ੀਰਵਾਦ ਤੇ ਉਨ੍ਹਾਂ ਵੱਲੋਂ ਹੀ ਦੱਸੇ ਗਏ ਖੇਤੀ ਸਬੰਧਿਤ ਟਿਪਸ ਨਾਲ ਹੀ ਸੰਭਵ ਹੋਇਆ ਹੈ।