ਸਾਡੇ ਨਾਲ ਸ਼ਾਮਲ

Follow us

17.7 C
Chandigarh
Friday, January 23, 2026
More

    Story: The other side | ਕਹਾਣੀ : ਦੂਜਾ ਪਾਸਾ

    Other Side

    Story: | ਕਹਾਣੀ : ਦੂਜਾ ਪਾਸਾ

    ਸੇਵਕ ਸਿੰਘ ਮਜ਼ਦੂਰ ਦਿਹਾੜੀਦਾਰ ਆਦਮੀ, ਜਿਸ ਦਾ ਨਾ ਕੋਈ ਐਤਵਾਰ ਨਾ ਦਿਨ-ਤਿਉਹਾਰ। ਪਿੰਡੇ ‘ਚੋਂ ਨੁੱਚੜਦੇ ਪਸੀਨੇ ਨਾਲ ਉਸਦਾ ਪਰਿਵਾਰ ਪਲ਼ਦਾ ਸੀ। ਅੱਜ ਸਵੇਰੇ ਜਦੋਂ ਸੇਵਕ ਸਿੰਘ ਨੀਂਦ ‘ਚੋਂ ਜਾਗਿਆ, ਮੰਜੇ ਲਾਗੇ ਪਿਆ ਪਾਣੀ ਦਾ ਜੱਗ ਚੁੱਕਿਆ ਤਾਂ ਜੱਗ ਖਾਲੀ ਸੀ। ਉਸ ਨੇ ਆਪਣੀ ਘਰਵਾਲੀ ਲਾਜੋ ਨੂੰ ਆਵਾਜ਼ ਮਾਰੀ, ‘ਲਾਜੋ… ਆਹ ਪਾਣੀ ਦਾ ਗਲਾਸ ਫੜਾਈਂ ਭਰ ਕੇ।’ ਅੱਗੋਂ ਲਾਜੋ ਬੋਲੀ, ‘ਆਪੇ ਡੱਫ ਲਾ ਉੱਠ ਕੇ, ਮੈਂ ਮੱਥਾ ਟੇਕਣ ਚੱਲੀ ਆਂ, 6 ਵੱਜ ਗਏ ਆÂਂੇ ਨੀ ਇਹਨੂੰ ਟੈਮ ਨਾਲ ਖੜ੍ਹਾ ਹੋ ਜਾਂ।’ ਸੇਵਕ ਕਦੇ ਆਪਣੇ ਹੱਥ ਵਿਚ ਫੜ੍ਹੇ ਖਾਲੀ ਜੱਗ ਵੱਲ ਵੇਖੇ ਕਦੇ ਬੋਲਦੀ ਜਾਂਦੀ ਲਾਜੋ ਵੱਲ। ਖੜ੍ਹਾ ਹੋਇਆ ਤੇ ਸਿਰ ‘ਤੇ ਮੜਾਸਾ ਮਾਰਦਾ ਹੋਇਆ ਰਸੋਈ ਵੱਲ ਹੋ ਤੁਰਿਆ।

    Other Side

    Story: The other side | ਕਹਾਣੀ : ਦੂਜਾ ਪਾਸਾ

    ਦੂਜੀਆਂ ਔਰਤਾਂ ਵਾਂਗ ਲਾਜੋ ਦੀ ਵੀ ਆਦਤ ਸੀ, ਕਿ ਕੁਛ ਹੋਜੇ, ਘਰਵਾਲੇ ਨੂੰ ਚੰਗਾ ਨ੍ਹੀਂ ਕਹਿਣਾ, ਉਹ ਵੀ ਲੋਕਾਂ ਅੱਗੇ ਆਪਣੇ ਪਤੀ ਨੂੰ ਨਿੰਦਦੀ ਰਹਿੰਦੀ। ਲਾਜੋ ਪਿੰਡ ਦੀ ਹੀ ਔਰਤ ਗੋਬਿੰਦ ਕੁਰ ਨਾਲ ਗੁਰੂ ਘਰ ਦੇ ਰਾਹ ਪੈ ਗਈ। ਦੋਵੇਂ ਜਾਂਦੀਆਂ-ਜਾਂਦੀਆਂ ਗੱਲਾਂ ਕਰ ਰਹੀਆਂ ਨੇ। ਗੋਬਿੰਦ ਕੁਰ ਆਖ਼ਦੀ ਹੈ, ‘ਕਰ ਆਈ ਚਾਹ-ਪਾਣੀ ਭੈਣੇ?’ ਲਾਜੋ ਕਹਿੰਦੀ, ‘ਕਾਹਦਾ ਚਾਹ-ਪਾਣੀ, 6 ਵੱਜ ਗਏ ਹਾਲੇ ਤੱਕ ਲੰਮੀਆਂ ਤਾਣੀ ਪਿਆ, ਆਏਂ ਨੀ ਵੀ ਖੜ੍ਹਾ ਹੋਜਾਂ ਟੈਮ ਨਾਲ, ਮੈਂ ਤਾਂ ਐਵੇਂ ਹੀ ਆਗੀ, ਆਪੇ ਕਰਕੇ ਪੀ ਲੂ ਜੇ ਪੀਣੀ ਹੋਈ।’

    ਆਪਾਂ ਤਾਂ ਸਵੇਰੇ ਪਾਠ ਕਰੀਦਾ

    ਗੋਬਿੰਦ ਕੁਰ ਕਹਿੰਦੀ, ‘ਨਾ ਕਮਲੀਏ ਇਹ ਵੀ ਸੋਚ ਲਿਆ ਕਰ ਦਿਹਾੜੀਦਾਰ ਬੰਦਾ ਉਹ, ਥੱਕਿਆ-ਟੁੱਟਿਆ ਹੁੰਦੈ, ਨਾਲੇ 6 ਵਜੇ ਕਿੰਨਾ ਕੁ ਟੈਮ ਆ ਉੱਠਣ ਲਈ।’ ਲਾਜੋ ਕਹਿੰਦੀ, ‘ਆਹੋ ਤੈਨੂੰ ਬੜਾ ਪਤਾ, ਇਹ ਬੰਦੇ ਨੀ ਸੂਤ ਆਉਂਦੇ ਹੁੰਦੇ, ਇਨ੍ਹਾਂ ਦੀ ਤਾਂ ਜ਼ਾਤ ਹੀ ਇਹੋ ਜੀ ਹੁੰਦੀ ਆ। ਨਾਲੇ ਕੰਮ ਜਿੰਨਾ ਸਹੇੜਾਂਗੀਆਂ ਓਨਾ ਹੀ ਗਲ ਪੈ ਜਾਂਦਾ, ਆਪੇ ਕਰਦੀ ਆ ਬੁੜ੍ਹੀ, ਆਪਾਂ ਤਾਂ ਸਵੇਰੇ ਪਾਠ ਕਰੀਦਾ ਤੇ ‘ਕੱਲਾ ਆਵਦੇ ਆਲਾ ਕਮਰਾ ਸਾਫ ਕਰਕੇ ਗੁਰਦੁਆਰੇ ਆ ਜਾਈਦਾ।’ ਗੋਬਿੰਦ ਕੁਰ ਕਹਿੰਦੀ, ‘ਲੈ, ਤੇਰਾ ਆਵਦਾ ਘਰ ਆ ਜਿੰਨਾ ਮਰਜ਼ੀ ਕਰ ਲੈ, ਤੂੰ ਤਾਂ ਆਏਂ ਗੱਲਾਂ ਕਰਦੀ ਆਂ ਜਿਵੇਂ ਕਿਸੇ ਹੋਰ ਦੇ ਘਰ ਦਾ ਕੰਮ ਕਰਨ ਜਾਂਦੀ ਹੋਵੇਂ।’

    Story: The other side

    ਅੱਠ ਵਜੇ ਦਿਹਾੜੀ ‘ਤੇ ਜਾਣ ਤੋਂ ਪਹਿਲਾਂ ਸੇਵਕ ਮੰਜੇ ਦੀਆਂ ਦੌਣਾਂ ਕੱਸ ਦਿੰਦਾ ਸੀ, ਕਈ ਵਾਰ ਆਟਾ ਪਿਹਾਉਣਾ ਧਰ ਆਉਂਦਾ ਸੀ।  ਲਾਜੋ ਦੁਆਰਾ ਦੱਸੇ ਸਾਮਾਨ ਦੀ ਲਿਸਟ ਬਣਾ ਲੈਂਦਾ ਸੀ। ਉਹ ਲਾਜੋ ਤੇ ਬੱਚਿਆਂ ਦੀ ‘ਕੱਲੀ-‘ਕੱਲੀ ਖਵਾਹਿਸ਼ ਦਾ ਪੂਰਾ ਖਿਆਲ ਰੱਖਦਾ ਸੀ।  ਉਸ ਦੇ ਪਰਿਵਾਰ ਦੇ ਨਵੇਂ ਕੱਪੜੇ ਪਰ ਉਹ ਆਪ ਸਾਲ-ਛਿਮਾਹੀਂ ਹੀ ਕੱਪੜੇ ਖਰੀਦਦਾ। ਘਰ ਦੀਆਂ ਲੋੜਾਂ ਦੀ ਪੂਰਤੀ ਅਤੇ ਸਮਾਜਿਕ ਜਿੰਮੇਵਾਰੀਆਂ ਪ੍ਰਤੀ ਸੇਵਕ ਪੂਰੀ ਤਰ੍ਹਾਂ ਸਮਰਪਿਤ ਸੀ।

    ਤੁਸੀਂ ਓਧਰ ਆਜਿਓ ਆਪਣੇ ਕੰਨੀ

    ਨਾ ਤਾਂ ਕਿਸੇ ਨਸ਼ੇ ਦਾ ਵੈਲ, ਦਿਹਾੜੀਦਾਰ ਹੋਣ ਦੇ ਬਾਵਜ਼ੂਦ ਸ਼ਰਾਬ ਤੱਕ ਦਾ ਵੀ ਵੈਲ ਨਹੀਂ ਸੀ। ਇੱਕ ਵਾਰ ਲਾਜੋ ਤੇ ਸੇਵਕ ਕਿਸੇ ਰਿਸ਼ਤੇਦਾਰੀ ਵਿਚ ਵਿਆਹ ‘ਤੇ ਚਲੇ ਗਏ। ਉੱਥੇ ਲਾਜੋ ਦੇ ਤਾਏ ਦੀ ਕੁੜੀ ਵਿਆਹੀ ਹੋਈ ਸੀ, ਜਿਸ ਦਾ ਨਾਂਅ ਸੀ ਨਸੀਬ। ਵਿਆਹ ਵਿਚ ਦੋਹੇਂ ਇਕੱਠੀਆਂ ਹੋ ਗਈਆਂ। ਲਾਜੋ ਨੇ ਪੁੱਛਿਆ, ‘ਨੀ ਸ਼ਮਸ਼ੇਰ ਨੀ ਆਇਆ?’ ਨਸੀਬ ਕਹਿੰਦੀ, ‘ਨਹੀਂ ਭੈਣੇ ਉਨ੍ਹਾਂ ਕੋਲ ਕਿੱਥੇ ਸਮਾਂ ਆ।  ਕਾਰੋਬਾਰ ਹੀ ਐਨਾ ਵੱਡਾ ਆ, ਨਾਲ ਹੀ ਕਹਿੰਦੀ, ਵਿਆਹ ਆਲੇ ਘਰੇ ਤਾਂ ‘ਕੱਠ-ਬਾਲ ਬਾਹਲਾ ਆ।  ਤੁਸੀਂ ਓਧਰ ਆਜਿਓ ਆਪਣੇ ਕੰਨੀ।’ ਦੋਵੇਂ ਰਾਜ਼ੀ ਹੋ ਗਏ। ਜਾਗੋ ਦਾ ਪ੍ਰੋਗਰਾਮ ਨਿੱਬੜਨ ਤੋਂ ਬਾਅਦ ਲਾਜੋ ਤੇ ਸੇਵਕ ਨਸੀਬ ਦੇ ਘਰ ਚਲੇ ਗਏ।

     ਐਡੀ ਵੱਡੀ ਕਬੀਲਦਾਰੀ ਆ

    ਘਰ ਪਹੁੰਚ ਕੇ ਬੈਠਦਿਆਂ ਹੀ ਸੇਵਕ ਨੇ ਪੁੱਛਿਆ,  ‘ਸਾਢੂ ਸਾਬ੍ਹ ਨ੍ਹੀਂ ਆਏ ਹਾਲੇ?’ ਨਸੀਬ ਨੇ ਕਿਹਾ ਆਉਣ ਵਾਲੇ ਹੀ ਨੇ, ਲੇਟ ਹੀ ਆਉਂਦੇ ਆ। ਕੰਮ ‘ਚ ਰੁੱਝੇ ਰਹਿੰਦੇ ਆ। ਸਮਾਂ ਘੱਟ ਹੀ ਲੱਗਦਾ।’ ਸੇਵਕ ਕਹਿੰਦਾ, ‘ਲੈ ਐਨੇ ਵੀ ਪੈਸੇ ਕਮਾ ਕੇ ਕੀ ਕਰਨੇ ਨੇ, ਜੇ ਪਰਿਵਾਰ ਵਾਸਤੇ ਟਾਈਮ ਹੀ ਨਾ ਹੋਵੇ।’ ਨਸੀਬ ਕਹਿੰਦੀ, ‘ਨਹੀਂ ਸਮਾਜ ਵਿਚ ਵਿਚਰਨ ਲਈ ਸਾਰਾ ਕੁਝ ਜ਼ਰੂਰੀ ਹੁੰਦਾ। ਐਡੀ ਵੱਡੀ ਕਬੀਲਦਾਰੀ ਆ, ਸਾਂਭੀ ਬੈਠੇ ਨੇ, ਹੋਰ ਕੀ ਚਾਹੀਦਾ। ਪਰਮਾਤਮਾ ਦੀ ਮਿਹਰ ਆ।’ ਗੱਲਬਾਤ ਕਰਦਿਆਂ ਹੀ ਨਸੀਬ ਦਾ ਪਤੀ ਸ਼ਮਸ਼ੇਰ ਆ ਗਿਆ। ਸ਼ਰਾਬ ਨਾਲ ਰੱਜਿਆ ਹੋਇਆ, ਲੜਖੜਾਉਂਦਾ। ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬੁਲਾ ਕੇ ਬੈਠ ਗਿਆ।

    Story: The other side

    ਨਸੀਬ ਨੇ ਬੈਠਦੇ ਨੂੰ ਹੀ ਸਤਿਕਾਰ ਨਾਲ ਪਾਣੀ ਫੜਾਇਆ, ਤੇ ਖਾਣੇ ਲਈ ਪੁੱਛਣ ਲੱਗੀ। ਸ਼ਮਸ਼ੇਰ ਨੇ ਕਿਹਾ, ‘ਕੋਈ ਗੱਲ ਨੀ ਸਾਰੇ ਇਕੱਠੇ ਹੀ ਖਾਵਾਂਗੇ ਖਾਣਾ।’ ਲਾਜੋ ਸਾਰਾ ਕੁਝ ਵੇਖ ਰਹੀ ਸੀ, ਨਾਲੇ ਹੈਰਾਨ ਹੋ ਰਹੀ ਸੀ।

    ਜਦੋਂ ਸਾਰੇ ਖਾਣਾ-ਪਾਣੀ ਖਾ-ਪੀ ਕੇ ਸੌਣ ਲੱਗੇ ਤਾਂ ਲਾਜੋ ਨੇ ਆਪਣੇ ਪਤੀ ਸੇਵਕ ਸਿੰਘ ਦੇ ਪੈਰ ਫੜ੍ਹ ਲਏ, ਤੇ ਕਿਹਾ, ‘ਮੈਨੂੰ ਮਾਫ ਕਰਦੋ, ਤੁਸੀਂ ਸਾਰੀਆਂ ਪਰਿਵਾਰਕ ਜਿੰਮੇਵਾਰੀਆਂ ਨਿਭਾਉਂਦੇ ਹੋ, ਹਰ ਚੀਜ਼ ਲੈ ਕੇ ਦਿੰਦੇ ਹੋ, ਆਪ ਆਪਣੀਆਂ ਲੋੜਾਂ ਤਿਆਗ ਕੇ ਸਾਡੀਆਂ ਲੋੜਾਂ ਪੂਰੀਆਂ ਕਰਦੇ ਹੋ, ਪਰ ਮੈਂ ਹਮੇਸ਼ਾ ਰਵਾਇਤੀ ਤੌਰ ਵਾਂਗ ਆਪਣੇ ਪਤੀ ਨੂੰ ਲੋਕਾਂ ਸਾਹਮਣੇ ਨਿੰਦਣ ਤੋਂ ਇਲਾਵਾ ਕੁਝ ਨ੍ਹੀਂ ਕੀਤਾ, ਇੱਕ ਸ਼ਮਸ਼ੇਰ ਆ ਜੋ ਕਿ ਸ਼ਰਾਬੀ-ਕਬਾਬੀ ਆ, ਨਾਲੇ ਨਸੀਬ ਨੂੰ ਕੁੱਟਦਾ-ਮਾਰਦਾ, ਉਹ ਫੇਰ ਵੀ ਉਸ ਦੀ ਕਿੰਨੀ ਇੱਜਤ ਕਰਦੀ ਆ, ਤੇ ਮੈਂ ਤਾਂ ਸੁੱਖ ਨਾਲ ਮੌਜ ਕਰਦੀ ਆਂ ਆਵਦੇ ਘਰੇ, ਮੈਨੂੰ ਮਾਫ ਕਰਦੋ, ਆਪਣੇ ਅਸਲ ਘਰ ਨੂੰ ਬੇਗਾਨਾ ਤੇ ਆਵਦੇ ਪੇਕੇ ਨੂੰ ਹੀ ਆਪਣਾ ਸਮਝੀ ਬੈਠੀ ਸੀ। ਅੱਜ ਮੈਂ ਜ਼ਿੰਦਗੀ ਦਾ ਦੂਜਾ ਪਾਸਾ ਵੇਖ ਲਿਆ, ਜਿਸ ਨੂੰ ਨਰਕ ਕਹਿੰਦੇ ਨੇ, ਮੈਨੂੰ ਸਵਰਗ ਦੇਣ ਲਈ ਮੈਂ ਹਮੇਸ਼ਾ ਤੁਹਾਡਾ ਸ਼ੁਕਰੀਆ ਅਦਾ ਕਰਦੀ ਰਹਾਂਗੀ।’

    ਸੁਖਵਿੰਦਰ ਰਾਜ, ਮਾਨਸਾ, ਮੋ. 99882-22668

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.