ਕਹਾਣੀ | ਸਬਕਮਈ ਸੰਸਕਾਰ

Story

ਕਹਾਣੀ | ਸਬਕਮਈ ਸੰਸਕਾਰ

ਦੋ ਕੁ ਵਰ੍ਹਿਆਂ ਦਾ ਮਾਸੂਮ ਬੱਚਾ ਓਂਕਾਰਦੀਪ ਵਿਹੜੇ ਵਿੱਚ ਖੇਡਦਾ-ਖੇਡਦਾ ਫ਼ਲਾਂ ਦੀ ਟੋਕਰੀ ਵਿੱਚੋਂ ਇੱਕ ਅਮਰੂਦ ਚੁੱਕ ਕੇ ਖਾਣ ਲਈ ਅਹੁੜਿਆ ਹੀ ਸੀ ਕਿ ਪਿੱਛੋਂ ਆਪਣੀ ਦਾਦੀ ਦੇ ਨਸੀਹਤੀ ਬੋਲਾਂ ਨੇ ਉਸਦਾ ਹੱਥ ਥਾਏਂ ਰੋਕ ਦਿੱਤਾ।
ਨਾ ਮੇਰੇ ਸੋਹਣੇ ਪੁੱਤ..! ਇਹ  ਅਮਰੂਦ ਨਾ ਖਾਈਂ… ਗੰਦੈ।

Story | Subconscious rites

ਇਹ ਲਫ਼ਜ਼ ਸੁਣਦਿਆਂ ਹੀ ਉਹ ਟੂਟੀ ਵੱਲ ਦੌੜਿਆ ਤੇ ਅਮਰੂਦ ਨੂੰ ਪਾਣੀ ਨਾਲ ਸਾਫ਼ ਕਰ ਕੇ ਖ਼ੁਸ਼ੀ ‘ਚ ਲਹਿਰਾÀਣ ਲੱਗਾ। ਜੀਭ ਨੂੰ ਅਮਰੂਦ ਦਾ ਸਵਾਦ ਮਿਲਣ ਦਾ ਇੰਤਜ਼ਾਰ ਮੁੱਕ ਗਿਆ ਜਾਪਣ ਕਾਰਨ ਉਸਦੇ ਚਿਹਰੇ ‘ਤੇ ਜੇਤੂ ਖਿਡਾਰੀ ਵਰਗੇ ਭਾਵ ਲਰਜ਼ ਰਹੇ ਸਨ।
ਦਾਦੀ ਆਹ ਤੀ, ਹੁਨ ਨੀ ਗੰਡਾ!
ਪਰ ਅਚਾਨਕ ਦਾਦੀ ਦੀ ਓਹੀ ਆਵਾਜ਼ ਸੁਣਦਿਆਂ ਹੀ ਖ਼ੁਸ਼ੀ ਮੱਠੀ ਪੈ ਗਈ
ਨਾ ਪੁੱਤ..! ਗੰਦਾ ਹੈ,… ਨਾ ਖਾਈਂ..! ਬਿਮਾਰ ਹੋ ਜਾਵੇਂਗਾ।
ਉਹ ਹੱਥ ਵਿੱਚ ਅਮਰੂਦ ਨੂੰ ਉਲਟਾ-ਪਲਟਾ ਕੇ ਸਧਰਾਈਆਂ ਨਜ਼ਰਾਂ ਨਾਲ਼ ਦੇਖਦਾ ਕਹਿਣ ਲੱਗਾ,
ਨਹੀਂ ਦਾਦੀ..! ਮੈਂ ਧੋ ਲਿਆ,  ਨਈਂ ਐ ਗੰਡਾ!
ਪਰ ਦਾਦੀ ਜੋ ਸਾਰਾ ਰਹੱਸ ਜਾਣਦੀ ਸੀ, ਕਹਿਣ ਲੱਗੀ, ਚੰਗਾ… ਜਾਹ ਪੁੱਤ..! ਚਾਕੂ ਚੁੱਕ ਕੇ ਲਿਆ…!
ਚਾਕੂ ਫੜਦਿਆਂ ਹੀ ਦਾਦੀ ਨੇ ਉਸਦੇ ਸਾਹਮਣੇ ਅਮਰੂਦ ਚੀਰ ਕੇ ਦਿਖਾਉਂਦਿਆਂ ਕਿਹਾ, ਆਹ ਦੇਖ, ਇਹ ਅਮਰੂਦ ਵਿੱਚੋਂ ਕਿੰਨਾ ਗੰਦਾ…!
ਓਂਕਾਰ ਨੂੰ ਸੱਚਮੁੱਚ ਬੜੀ ਹੈਰਾਨੀ ਹੋਈ, ਉਹ ਸੋਚ ਰਿਹਾ ਸੀ ਕਿ ਧੋਣ ਤੋਂ ਬਾਅਦ ਉਹ ਅਮਰੂਦ ਗੰਦਾ ਜਾਪ ਈ ਨਹੀਂ ਸੀ ਰਿਹਾ, ਪਰ…!
ਉਸਦੀ ਅਕਲ ਨੇ ਦਾਦੀ ਨੂੰ ਸਵਾਲ ਕਰਨਾ ਚਾਹਿਆ, ਪਰ ਦਾਦੀ ਨੇ ਪੁੱਛਣ ਤੋਂ ਪਹਿਲਾਂ ਹੀ ਸਾਰਾ ਜਵਾਬ ਦੇ ਦਿੱਤਾ,
ਹਾਂ ਪੁੱਤ..! ਇਸ ਤਰ੍ਹਾਂ ਵੀ ਹੁੰਦਾ ਬਈ ਉੱਪਰੋਂ ਧੋਤੇ, ਲਿਸ਼ਕਦੇ, ਚਮਕਦੇ ਵੀ ਗੰਦੇ ਹੁੰਦੇ ਆ ਕਈ ਵਾਰ…  ਸੱਚੀਂ, ਓਹ ਅੰਦਰੋਂ ਬੜੇ ਗੰਦੇ ਹੁੰਦੇ ਆ । ਜੋ ਸਿਰਫ਼ ਉੱਪਰੋਂ ਗੰਦੇ ਹੋਣ, ਉਨ੍ਹਾਂ ਤੋਂ ਵੀ ਜ਼ਿਆਦਾ ਖ਼ਤਰਨਾਕ ਹੁੰਦੇ ਆ ਇਹ ਤਾਂ! ਇਹ ਤਾਂ ਆਪਣੀ ਕੁੱਲ, ਪਰਿਵਾਰ, ਸਮਾਜ ਨੂੰ ਵੀ ਧੋਖਾ ਦੇ ਜਾਂਦੇ ਨੇ। ਓਹ ਦਾਅਵੇ ਬੇਸ਼ੱਕ ਲੱਖ ਪਏ ਕਰਨ ਪਰ ਉਹ ਉਪਯੋਗੀ ਨਹੀਂ ਹੁੰਦੇ… ਉਨ੍ਹਾਂ ਦਾ ਅਸਲ ਮੁੱਲ ਫੁੱਟੀ ਕੌਡੀ ਵੀ ਨਹੀਂ ਹੁੰਦਾ… ਬਿਲਕੁਲ ਏਸ ਅਮਰੂਦ ਦੀ ਤਰ੍ਹਾਂ…। ਮਾਸੂਮ ਓਂਕਾਰ ਨੂੰ ਦਿੱਤਾ ਗਿਆ ਸਬਕਮਈ ਸੰਸਕਾਰ ਇਸ ਸਦੀ ਦਾ ਭਿਅੰਕਰ ਸੱਚ ਜਾਪ ਰਿਹਾ ਹੈ।
ਬਲਕਰਨ ‘ਕੋਟ ਸ਼ਮੀਰ’  ਮੋ.75080-92957

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.