ਪੰਜਾਬ ‘ਚ ਰੋਡ ਸ਼ੋਅ ਦਾ ਤੂਫ਼ਾਨ! ਰਾਹਗੀਰ ਤੋਂ ਲੈ ਕੇ ਆਮ ਲੋਕ ਹੋ ਰਹੇ ਹਨ ਡਾਢੇ ਪ੍ਰੇਸ਼ਾਨ

Lok Sabha Elections

ਸੂਬੇ ਦੀਆਂ ਸੜਕਾਂ ’ਤੇ ਲੱਗ ਰਹੇ ਹਨ 5-5 ਕਿਲੋਮੀਟਰ ਦੇ ਜਾਮ, ਕਈ-ਕਈ ਘੰਟੇ ਫਸ ਰਹੇ ਹਨ ਆਮ ਲੋਕ | Lok Sabha Elections

  • ਸਾਰੀਆਂ ਪ੍ਰਮੁੱਖ ਪਾਰਟੀਆਂ ਲੈ ਰਹੀਆਂ ਹਨ ਰੋਡ ਸ਼ੋਅ ਦਾ ਸਹਾਰਾ | Lok Sabha Elections

ਚੰਡੀਗੜ੍ਹ (ਅਸ਼ਵਨੀ ਚਾਵਲਾ)। ਲੋਕ ਸਭਾ ਚੋਣਾਂ ਨੂੰ ਦੇਖਦੇ ਹੋਏ ਪੰਜਾਬ ਦੀ ਹਰ ਸਿਆਸੀ ਪਾਰਟੀ ਨੁੱਕੜ ਮੀਟਿੰਗਾਂ ਕਰਨ ਦੀ ਥਾਂ ’ਤੇ ਰੋਡ ਸ਼ੋਅ ਕਰਨ ਨੂੰ ਹੀ ਤਰਜੀਹ ਦੇ ਰਹੀ ਹੈ, ਜਿਸ ਕਾਰਨ ਪੰਜਾਬ ਦੀਆਂ ਸੜਕਾਂ ’ਤੇ ਰੋਡ ਸ਼ੋਅ ਦਾ ਹੀ ਤੂੁਫ਼ਾਨ ਆਇਆ ਹੋਇਆ ਹੈ। ਇਨ੍ਹਾਂ ਰੋਡ ਸ਼ੋਅ ਦੇ ਤੂਫਾਨ ਕਾਰਨ ਹੀ ਉਨ੍ਹਾਂ ਸੜਕਾਂ ਤੋਂ ਨਿਕਲਣ ਵਾਲੇ ਰਾਹਗੀਰ ਤੋਂ ਲੈ ਕੇ ਆਮ ਲੋਕ ਪ੍ਰੇਸ਼ਾਨ ਹੁੰਦੇ ਨਜ਼ਰ ਆ ਰਹੇ ਹਨ। ਹਾਲਾਤ ਇਹੋ ਜਿਹੇ ਹਨ ਕਿ ਆਮ ਲੋਕਾਂ ਨੂੰ ਪੰਜਾਬ ਦੀਆਂ ਸੜਕਾਂ ’ਤੇ ਕਈ-ਕਈ ਘੰਟੇ ਤੱਕ 5-5 ਕਿਲੋਮੀਟਰ ਲੰਬੇ ਜਾਮ ਤੱਕ ਫਸਣਾ ਪੈ ਰਿਹਾ ਹੈ। ਲਗਭਗ ਹਰ ਦੂਜੇ ਸ਼ਹਿਰ ਵਿੱਚ ਇਹੋ ਜਿਹੇ ਹੀ ਹਾਲਾਤ ਇਨ੍ਹਾਂ ਦਿਨਾਂ ਵਿੱਚ ਦਿਖਾਈ ਦੇ ਰਹੇ ਹਨ, ਕਿਉਂਕਿ ਇੱਕ-ਇੱਕ ਲੋਕ ਸਭਾ ਸੀਟ ’ਤੇ ਚਾਰ ਪ੍ਰਮੁੱਖ ਸਿਆਸੀ ਉਮੀਦਵਾਰ ਹੋਣ ਕਰਕੇ ਹਰ ਉਮੀਦਵਾਰ ਹੀ ਆਪਣੇ ਹੱਕ ਵਿੱਚ ਰੋਡ ਸ਼ੋਅ ਕਰਦਾ ਨਜ਼ਰ ਆ ਰਿਹਾ ਹੈ। (Lok Sabha Elections)

ਲੋਕ ਸਭਾ ਚੋਣਾਂ ਦੇ ਦੰਗਲ ਸ਼ੁਰੂ ਹੋਣ ਤੋਂ ਬਾਅਦ ਹੁਣ ਜਿਉੇਂ-ਜਿਉੇਂ ਇੱਕ ਜੂਨ ਨੇੜੇ ਆ ਰਹੀ ਹੈ ਤਾਂ ਪੰਜਾਬ ਵਿੱਚ ਵੀ ਲੋਕ ਸਭਾ ਚੋਣਾਂ ਦੀ ਗਰਮੀ ਕਾਫ਼ੀ ਜ਼ਿਆਦਾ ਵਧਦੀ ਨਜ਼ਰ ਆ ਰਹੀ ਹੈ। ਆਮ ਆਦਮੀ ਪਾਰਟੀ , ਸ਼੍ਰੋਮਣੀ ਅਕਾਲੀ ਦਲ , ਭਾਰਤੀ ਜਨਤਾ ਪਾਰਟੀ ਅਤੇ ਕਾਂਗਰਸ ਪਾਰਟੀ ਵੱਲੋਂ ਆਪਣੇ ਉਮੀਦਵਾਰਾਂ ਦੇ ਹੱਕ ਵਿੱਚ ਪ੍ਰਚਾਰ ਲਈ ਕੋਈ ਕਸਰ ਨਹੀਂ ਛੱਡੀ ਜਾ ਰਹੀ ਹੈ ਅਤੇ ਘੱਟ ਸਮੇਂ ਵਿੱਚ ਜ਼ਿਆਦਾ ਪ੍ਰਚਾਰ ਕਰਨ ਲਈ ਹਰ ਸਿਆਸੀ ਪਾਰਟੀ ਇਸ ਸਮੇਂ ਸੂਬੇ ਵਿੱਚ ਆਪਣੇ ਉਮੀਦਵਾਰਾਂ ਦੇ ਹੱਕ ਵਿੱਚ ਰੋਡ ਸ਼ੋਅ ਕਰ ਰਹੀ ਹੈ। ਰੋਡ ਸ਼ੋਅ ਕਰਦੇ ਹੋਏ ਸਿਆਸੀ ਪਾਰਟੀਆਂ ਦੇ ਆਗੂ ਆਪਣਾ ਜ਼ਿਆਦਾ ਤੋਂ ਜ਼ਿਆਦਾ ਸਮਾਂ ਬਚਾਉਣ ਦੀ ਕੋਸ਼ਿਸ਼ ਤਾਂ ਕਰ ਰਹੇ ਹਨ ਪਰ ਇਸ ਨਾਲ ਆਮ ਪੰਜਾਬੀ ਅਤੇ ਰਾਹਗੀਰ ਕਾਫ਼ੀ ਜ਼ਿਆਦਾ ਪ੍ਰੇਸ਼ਾਨ ਹੁੰਦੇ ਨਜ਼ਰ ਆ ਰਹੇ ਹਨ।

Lok Sabha Elections

ਪੰਜਾਬ ਵਿੱਚ ਲਗਭਗ ਹਰ ਸਿਆਸੀ ਪਾਰਟੀ ਰੋਡ ਸ਼ੋਅ ਕਰਨ ਮੌਕੇ ਸੈਂਕੜੇ ਦੀ ਗਿਣਤੀ ਵਿੱਚ ਆਪਣੇ ਨਾਲ ਗੱਡੀਆਂ ਦਾ ਕਾਫ਼ਲਾ ਲੈ ਕੇ ਚੱਲ ਰਹੀ ਹੈ ਅਤੇ ਰੋਡ ਸ਼ੋਅ ਮੌਕੇ ਸੜਕ ਦਾ ਇੱਕ ਪਾਸਾ ਹੀ ਮੁਕੰਮਲ ਬੰਦ ਕੀਤਾ ਜਾ ਰਿਹਾ ਹੈ, ਜਿਸ ਕਾਰਨ ਟੈ੍ਰਫ਼ਿਕ ਜਾਮ ਦੀ ਪ੍ਰੇਸ਼ਾਨੀ ਸਭ ਤੋਂ ਜ਼ਿਆਦਾ ਪੰਜਾਬ ਵਿੱਚ ਇਸ ਸਮੇਂ ਪੈਦਾ ਹੁੰਦੀ ਨਜ਼ਰ ਆ ਰਹੀ ਹੈ। ਇਸ ਸਮੇਂ ਇਹ ਸਿਰਫ਼ ਇੱਕ ਦਿਨ ਜਾਂ ਫਿਰ ਕੁਝ ਘੰਟਿਆਂ ਦੀ ਪ੍ਰੇਸ਼ਾਨੀ ਨਹੀਂ, ਸਗੋਂ ਕਈ-ਕਈ ਦਿਨਾਂ ਦੀ ਪ੍ਰੇਸ਼ਾਨੀ ਬਣਦੀ ਨਜ਼ਰ ਆ ਰਹੀ ਹੈ, ਕਿਉਂਕਿ ਇੱਕ ਸਿਆਸੀ ਪਾਰਟੀਆਂ ਦੇ ਰੋਡ ਸ਼ੋਅ ਕਰਨ ਤੋਂ ਬਾਅਦ ਅਗਲੇ ਹੀ ਦਿਨ ਕੋਈ ਨਾ ਕੋਈ ਹੋਰ ਸਿਆਸੀ ਪਾਰਟੀ ਆਪਣਾ ਰੋਡ ਸ਼ੋਅ ਲੈ ਕੇ ਉਨ੍ਹਾਂ ਹੀ ਸੜਕਾਂ ਤੋਂ ਗੁਜ਼ਰਦੀ ਨਜ਼ਰ ਆ ਰਹੀ ਹੈ, ਜਿਸ ਕਾਰਨ ਪਿਛਲੇ ਇੱਕ ਹਫ਼ਤੇ ਤੋਂ ਪੰਜਾਬ ਵਿੱਚ ਇਹ ਗੰਭੀਰ ਸਥਿਤੀ ਵਾਂਗ ਵੀ ਨਜ਼ਰ ਆ ਰਿਹਾ ਹੈ। ਇਹ ਪ੍ਰੇਸ਼ਾਨੀ ਅਗਲੇ 30 ਦਿਨਾਂ ਤੱਕ ਜਾਰੀ ਰਹਿ ਸਕਦੀ ਹੈ।

ਰੋਡ ਸ਼ੋਅ ਕਰਕੇ ਕੰਮਕਾਜ ਹੋ ਰਿਹੈ ਠੱਪ, ਸਾਰਾ ਦਿਨ ਹੋਣਾ ਪੈ ਰਿਹੈ ਪ੍ਰੇਸ਼ਾਨ

ਪੰਜਾਬ ਦੀ ਜਿਹੜੀ ਵੀ ਸੜਕ ਤੋਂ ਰੋਡ ਸ਼ੋਅ ਕੱਢਣ ਦੀ ਤਿਆਰੀ ਸਿਆਸੀ ਪਾਰਟੀ ਦੇ ਉਮੀਦਵਾਰ ਵੱਲੋਂ ਕੀਤੀ ਜਾ ਰਹੀ ਹੈ ਤਾਂ ਉਸ ਸੜਕ ’ਤੇ ਕਾਰੋਬਾਰ ਕਰਨ ਵਾਲੇ ਆਮ ਦੁਕਾਨਦਾਰਾਂ ਦਾ ਕੰਮਕਾਜ ਸਾਰਾ ਹੀ ਦਿਨ ਠੱਪ ਹੁੰਦਾ ਨਜ਼ਰ ਆ ਰਿਹਾ ਹੈ, ਕਿਉਂਕਿ ਰੋਡਸ਼ੋਅ ਸ਼ੁਰੂ ਹੋਣ ਤੋਂ ਪਹਿਲਾਂ ਹੀ ਪੁਲਿਸ ਜਾਂ ਫਿਰ ਉਸ ਸਿਆਸੀ ਪਾਰਟੀ ਦੇ ਵਰਕਰ ਸੜਕ ’ਤੇ ਆਪਣਾ ਕਬਜ਼ਾ ਕਰਦੇ ਹੋਏ ਸੜਕ ਨੂੰ ਬੰਦ ਕਰ ਰਹੇ ਹਨ ਅਤੇ ਰੋਡ ਸ਼ੋਅ ਤੋਂ ਬਾਅਦ ਘੰਟੇ ਭਰ ਤੱਕ ਕੋਈ ਵੀ ਗਾਹਕ ਉਸ ਪਾਸੇ ਜਾਮ ਵਿੱਚ ਫਸਣ ਦੇ ਡਰ ਤੋਂ ਹੀ ਨਹੀਂ ਆਉਂਦਾ ਨਜ਼ਰ ਆ ਰਿਹਾ । ਇਸ ਕਾਰਨ ਆਮ ਲੋਕਾਂ ਦੇ ਕਾਰੋਬਾਰ ’ਤੇ ਵੀ ਇਸ ਦਾ ਖ਼ਾਸਾ ਨੁਕਸਾਨ ਹੁੰਦਾ ਨਜ਼ਰ ਆ ਰਿਹਾ ਹੈ।

Also Read : Covid Variant FLiRT: ਵਾਇਰਸ ਦਾ ਨਵਾਂ ਰੂਪ ਫਲਿਰਟ FLiRT, ਜਾਣੋ ਕਿੰਨਾ ਹੈ ਡਰਾਉਣਾ