ਬਾਲ ਵਿਆਹ (Child Marriage) ਦੀ ਕੁਪ੍ਰਥਾ ਇੱਕ ਵਾਰ ਫਿਰ ਚਰਚਾ ’ਚ ਆ ਗਈ ਹੈ। ਅਸਾਮ ’ਚ ਚਾਰ ਹਜ਼ਾਰ ਤੋਂ ਵੱਧ ਕੇਸ ਦਰਜ ਕੀਤੇ ਗਏ ਹਨ ਤੇ 1800 ਗਿ੍ਰਫ਼ਤਾਰੀਆਂ ਵੀ ਹੋ ਚੁੱਕੀਆਂ ਹਨ। ਅਸਾਮ ਦੇ ਮੁੱਖ ਮੰਤਰੀ ਨੇ ਲੋਕਾਂ ਨੂੰ ਬਾਲ ਵਿਆਹ ਰੋਕਣ ਦੀ ਮੁਹਿੰਮ ’ਚ ਸਹਿਯੋਗ ਦੇਣ ਦੀ ਅਪੀਲ ਕੀਤੀ। ਇਸੇ ਤਰ੍ਹਾਂ ਰਾਜਸਥਾਨ ਸਮੇਤ ਕੁਝ ਹੋਰ ਰਾਜਾਂ ਅੰਦਰ ਬਾਲ ਵਿਆਹ ਦੇ ਮਾਮਲੇ ਦੱਸੇ ਜਾ ਰਹੇ ਹਨ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਬੀਤੇ ਦਿਨੀਂ ਜੈਪੁਰ ’ਚ ਹੋਏ ਇੱਕ ਵੱਡੇ ਸਮਾਰੋਹ ਦੌਰਾਨ ਲੱਖਾਂ ਲੋਕਾਂ ਨੂੰ ਬਾਲ ਵਿਆਹ ਦੀ ਪ੍ਰਥਾ ਬੰਦ ਕਰਵਾਉਣ ਦਾ ਪ੍ਰਣ ਕਰਵਾਇਆ।
ਬਿਨਾ ਸ਼ੱਕ ਇਹ ਜਾਗਰੂਕਤਾ ਦਾ ਵਿਸ਼ਾ ਹੈ ਭਾਵੇਂ ਬਾਲ ਵਿਆਹ (Child Marriage) ਨੂੰ ਕਾਨੂੰਨੀ ਤੌਰ ’ਤੇ ਅਪਰਾਧ ਮੰਨਿਆ ਗਿਆ ਹੈ ਪਰ ਇਸ ਨੂੰ ਜੜ੍ਹੋਂ ਖਤਮ ਕਰਨ ਲਈ ਸਮਾਜਿਕ ਪੱਧਰ ’ਤੇ ਮੁਹਿੰਮ ਚਲਾਉਣੀ ਵੀ ਜ਼ਰੂਰੀ ਹੈ। ਅਸਲ ’ਚ ਦੇਸ਼ ਦੇ ਕੁਝ ਸੂਬੇ ਅੱਜ ਵੀ ਪੱਛੜੇਪਣ ਦੀ ਜਕੜ ’ਚ ਹਨ। ਜਿਸ ਕਾਰਨ ਬਾਲ ਵਿਆਹ ਵਰਗੀ ਪ੍ਰਥਾ ਜਿਉਂ ਦੀ ਤਿਉਂ ਕਾਇਮ ਹੈ। ਇਹ ਤੱਥ ਹਨ ਕਿ ਜੇਕਰ ਬਾਲ ਵਿਆਹ ਵਰਗੀ ਪ੍ਰਥਾ ਜਾਰੀ ਰਹੇਗੀ ਤਾਂ ਲੜਕੀਆਂ ਨੂੰ ਪੜ੍ਹਾਉਣ, ਆਤਮ ਨਿਰਭਰ ਬਣਾਉਣ ਅਤੇ ਗਿਆਨ ਵਿਗਿਆਨ ਨਾਲ ਭਰਪੂਰ ਕਰਨ ਦੀਆਂ ਸਕੀਮਾਂ ’ਚ ਵੱਡੀ ਰੁਕਾਵਟ ਆਵੇਗੀ। ਛੋਟੀ ਉਮਰ ’ਚ ਵਿਆਹ ਹੋਣ ਨਾਲ ਨਾ ਤਾਂ ਬੱਚਿਆਂ ਦਾ ਸਹੀ ਸਰੀਰਕ ਵਿਕਾਸ ਹੁੰਦਾ ਹੈ ਤੇ ਨਾ ਹੀ ਉਹ ਮਾਨਸਿਕ ਤੌਰ ’ਤੇ ਸਮਾਜਿਕ ਰਿਸ਼ਤਿਆਂ ਨੂੰ ਨਿਭਾ ਸਕਦੇ ਹਨ। ਅਜਿਹੇ ਬੱਚਿਆਂ ਦੀ ਜ਼ਿੰਦਗੀ ਹਨ੍ਹੇਰਿਆਂ ਨਾਲ ਭਰ ਜਾਂਦੀ ਹੈ।
ਬਾਲ ਵਿਆਹ ਦੀ ਕੁਪ੍ਰਥਾ ਹੋਵੇ ਬੰਦ
ਭਾਵੇਂ ਸਖਤ ਕਾਨੂੰਨ ਦੀ ਆਪਣੀ ਮਹੱਤਤਾ ਹੈ ਪਰ ਇਸ ਤੋਂ ਪਹਿਲਾਂ ਇਹ ਵੀ ਜ਼ਰੂਰੀ ਹੈ ਕਿ ਇਸ ਬੁਰਾਈ ਖਿਲਾਫ਼ ਸਮਾਜਿਕ ਸੰਸਥਾਵਾਂ ਨੂੰ ਜੋੜ ਕੇ ਪ੍ਰਚਾਰ ਕੀਤਾ ਜਾਵੇ ਸਿਆਸੀ ਆਗੂ ਤੇ ਪੰਚਾਇਤੀ ਸੰਸਥਾਵਾਂ ਦਾ ਨੈਟਵਰਕ ਮਜ਼ਬੂਤ ਕਰਨ ਦੀ ਜ਼ਰੂਰਤ ਹੈ। ਅਸਲ ’ਚ ਸਮਾਜਿਕ ਚੇਤਨਾ ਦੀ ਘਾਟ ਕਾਰਨ ਸਰਕਾਰਾਂ ਵੋਟ ਬੈਂਕ ਖੁੱਸ ਜਾਣ ਦੇ ਡਰ ਕਰਕੇ ਸਮਾਜ ’ਚ ਦਖਲਅੰਦਾਜ਼ੀ ਤੋਂ ਡਰਦੀਆਂ ਹਨ। ਕਰਨਾਟਕ ਹਾਈਕੋਰਟ ਨੇ ਨਾਬਾਲਗ ਲੜਕੀ ਦੀ ਸ਼ਾਦੀ ਦੇ ਮਾਮਲੇ ’ਚ ਮੁਸਲਿਮ ਪਰਸਨਲ ਲਾਅ ਨੂੰ ਵੀ ਮਾਨਤਾ ਨਹੀਂ ਦਿੱਤੀ ਪੁਰਾਣੇ ਵਿਚਾਰਾਂ ਦੇ ਅਸਾਮੀ ਲੋਕ ਬਾਲ ਵਿਆਹ ’ਚ ਸਰਕਾਰੀ ਕਾਨੂੰਨ ਤੇ ਦਖਲ ਨੂੰ ਆਪਣੇ ਰੀਤੀ ਰਿਵਾਜਾਂ ’ਚ ਦਖਲ ਨੂੰ ਸਰਕਾਰੀ ਧੱਕੇਸ਼ਾਹੀ ਜਾਂ ਸੱਭਿਆਚਾਰ ’ਤੇ ਹਮਲਾ ਮੰਨ ਲੈਂਦੇ ਹਨ ਜਿਸ ਕਾਰਨ ਸਰਕਾਰਾਂ ਸਖਤੀ ਤੋਂ ਗੁਰੇਜ਼ ਕਰਦੀਆਂ ਹਨ।
ਚੰਗੀ ਗੱਲ ਹੈ ਕਿ ਅਸਾਮ ਸਰਕਾਰ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈ ਕੇ ਕਾਰਵਾਈ ਕਰ ਰਹੀ ਹੈ ਪਰ ਹੋਰ ਵੀ ਚੰਗਾ ਹੋਵੇ ਜੇਕਰ ਸੂਬਾ ਸਰਕਾਰ ਸਮਾਜਿਕ ਸੰਗਠਨਾਂ ਨੂੰ ਭਰੋਸੇ ’ਚ ਲੈ ਕੇ ਮੁਹਿੰਮ ਦੀ ਵਾਗਡੋਰ ਉਨ੍ਹਾਂ ਦੇ ਹੱਥ ਸੌਂਪ ਦੇਵੇ ਬਾਕੀ ਜਿਹੜੇ ਸੂਬਿਆਂ ’ਚ ਬਾਲ ਵਿਆਹ ਦੇ ਮਾਮਲੇ ਘੱਟ ਹਨ। ਉਥੋਂ ਦੀਆਂ ਸੂਬਾ ਸਰਕਾਰਾਂ ਵੀ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਣ ਸਾਰਾ ਦੇਸ਼ ਹੀ ਇਸ ਬੁਰਾਈ ਤੋਂ ਮੁਕਤ ਹੋਣਾ ਚਾਹੀਦਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, Instagram, Linkedin , YouTube‘ਤੇ ਫਾਲੋ ਕਰੋ।