ਗੁਰਪ੍ਰੀਤ ਸਿੰਘ, ਸੰਗਰੂਰ: ਦੇਸ਼ ਵਿੱਚ ਇੱਕ ਜੁਲਾਈ ਤੋਂ ਲਾਗੂ ਹੋ ਰਹੇ ਜੀਐਸਟੀ ਦੇ ਵਿਰੋਧ ਵਿੱਚ ਬੰਦ ਦੇ ਦਿੱਤੇ ਸੱਦਾ ਦਾ ਸੰਗਰੂਰ ਵਿੱਚ ਵਿਆਪਕ ਅਸਰ ਦੇਖਣ ਨੂੰ ਮਿਲਿਆ। ਸ਼ਹਿਰ ਦੇ ਜਿਆਦਾਤਰ ਬਾਜਾਰ ਬੰਦ ਰਹੇ।
ਇਸ ਮੌਕੇ ਤੇ ਜੀਐਸਟੀ ਦਾ ਵਿਰੋਧ ਕਰ ਰਹੇ ਸਵਰਨਕਾਰ ਰਸਿਕ ਵਰਮਾ ਨੇ ਕਿਹਾ ਕਿ ਉਹ ਜੀਐਸਟੀ ਲਾਗੂ ਕਰਨ ਦੇ ਵਿਰੋਧ ਨਹੀਂ ਕਰ ਰਹੇ ਬਲਕਿ ਉਨਾਂ ਦਾ ਵਿਰੋਧ ਤਾਂ ਜਲਦਬਾਜੀ ਵਿੱਚ ਲਾਗੂ ਕੀਤੇ ਜਾ ਰਹੀ ਟੈਕਸ ਪ੍ਰਣਾਲੀ ਨਾਲ ਹੈ। ਉਨਾਂ ਕਿਹਾ ਕਿ ਇਸਦੇ ਲਈ ਨਾ ਸਿਰਫ ਵਪਾਰੀ ਪੂਰੀ ਤਰਾਂ ਤਿਆਰ ਹਨ ਅਤੇ ਨਾ ਹੀ ਸਰਕਾਰ। ਸਰਕਾਰ ਨੂੰ ਚਾਹੀਦਾ ਹੈ ਕਿ ਉਹ ਵਪਾਰੀਆਂ ਨੂੰ ਸਾਫਟਵੇਅਰ ਉਪਲਬਧ ਕਰਵਾਏ। ਇਸ ਮੌਕੇ ਤੇ ਰਾਜੇਸ਼ ਅਗਰਵਾਲ, ਪਵਨ ਗੁੱਜਰਾਂ, ਅਜੈ ਮਸਤਾਨੀ, ਜਗਜੀਤ ਸਿੰਘ ਅਹੂਜਾ, ਕੁਲਦੀਪ ਸਿੰਘ, ਸੁਰੇਸ਼ ਕੁਮਾਰ, ਰਵੀ ਕਮਲ, ਨਰੇਸ਼ ਕੁਮਾਰ ਹਰੀ ਦੇਵ ਗੋਇਲ, ਪ੍ਰੇਮ ਜੈਨ ਆਦਿ ਮੌਜੂਦ ਸਨ।
ਲੌਂਗੋਵਾਲ ‘ਚ ਵੀ ਦਿੱਤਾ ਰੋਸ ਧਰਨਾ
ਉੱਧਰ ਲੌਂਗੋਵਾਲ ਤੋਂ ਕ੍ਰਿਸ਼ਨ ਇੰਸਾਂ ਮੁਤਾਬਿਕ ਜੀਐਸਟੀ ਦੇ ਵਿਰੋਧ ‘ਚ ਅੱਜ ਸਥਾਨਕ ਕਸਬੇ ਵਿੱਚ ਬਜਾਰ ਵਿੱਚ ਦੁਕਾਨਾਂ ਬੰਦ ਰਹੀਆਂ ਅਤੇ ਮੁੱਖ ਚੌਂਕ ਤੇ ਸਰਕਾਰ ਖਿਲਾਫ ਰੋਸ ਧਰਨਾ ਦਿੱਤਾ। ਇਸ ਦੌਰਾਨ ਕੇਂਦਰ ਸਰਕਾਰ ਦੇ ਨਾਂਅ ਮੰਗ ਪੱਤਰ ਵੀ ਭੇਜਿਆ ਗਿਆ। ਇਸ ਮੌਕੇ ਤੇ ਅਮ੍ਰਿਤ ਸਿੰਗਲਾ, ਕੁਲਦੀਪ ਮੰਗਲ, ਗੋਰਾ ਲਾਲ, ਸਿੰਪਾ, ਭੀਮ ਸੈਨ, ਫਤਿਹ ਚੰਦ, ਕ੍ਰਿਸ਼ਨ ਮੂਨਕ, ਬਬਲਾ, ਵਿਜੈ ਕੁਮਾਰ, ਅਸ਼ਵਨੀ, ਮਨੋਜ ਕੁਮਾਰ, ਵਿੱਕੀ ਮੰਗਲਾ, ਬਾਰੂ ਲੰਬੂ, ਟਿੰਕੂ ਮਿੱਤਲ, ਬੰਟੀ ਮਿੱਤਲ, ਕ੍ਰਿਸ਼ਨ ਲੰਬੂ ਆਦਿ ਹਾਜਰ ਸਨ।