ਬਰਨਾਵਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਸ਼ਾਹ ਸਤਿਨਾਮ ਜੀ ਆਸ਼ਰਮ, ਬਰਨਾਵਾ ਯੂਪੀ ਤੋਂ ਆਨਲਾਈਨ ਗੁਰੂਕੁਲ ਰਾਹੀਂ ਫ਼ਰਮਾਇਆ ਕਿ ਸਾਨੂੰ ਇੱਕ ਹੀ ਗੱਲ ਚਾਹੀਦੀ ਹੈ ਕਿ ਪੂਰੇ ਸਮਾਜ ’ਚ ਪਿਆਰ-ਮੁਹੱਬਤ ਦੀ ਗੰਗਾ ਵਹੇ ਸਾਰਿਆਂ ਦੀ ਕਾਇਆ ਨਿਰੋਗੀ ਹੋਵੇ, ਤਾਂਕਿ ਰਾਮ, ਓਮ, ਹਰੀ, ਅੱਲ੍ਹਾ, ਵਾਹਿਗੁਰੂ, ਖੁਦਾ, ਰੱਬ ਨਾਲ ਜੁੜ ਕੇ ਹਰ ਕੋਈ ਤਮਾਮ ਉਸ ਪਰਮਾਨੰਦ ਨੂੰ ਪਾ ਸਕੇ, ਜੋ ਸਾਡੇ ਪਵਿੱਤਰ ਧਰਮਾਂ ’ਚ, ਸਾਰੇ ਪਵਿੱਤਰ ਗ੍ਰੰਥਾਂ ’ਚ ਲਿਖਿਆ ਹੋਇਆ ਹੈ।
ਪੰਜ ਸਾਲ ਦੀ ਉਮਰ ’ਚ ਹੀ ਗੁਰੂ ਜੀ ਨਾਲ ਜੁੜ ਗਏ ਸੀ
ਆਪ ਜੀ ਨੇ ਫ਼ਰਮਾਇਆ ਕਿ ਇਲਾਕੇ ’ਚ ਸਾਡਾ ਘਰ ਵੱਡਾ ਸੀ ਤਾਂ ਲੋਕਾਂ ਨੇ ਸਾਨੂੰ ਬਹੁਤ ਕਿਹਾ ਕਿ ਤੁਸੀਂ ਸਰਪੰਚ ਬਣ ਜਾਓ ਅਸੀਂ ਕਿਹਾ ਕਿ ਸਾਡਾ ਇੰਨਾਂ ਚੀਜ਼ਾਂ ਨਾਲ ਕੋਈ ਵਾਸਤਾ ਨਹੀਂ ਕਿਉਕਿ ਪੰਜ ਸਾਲ ਦੀ ਉਮਰ ’ਚ ਹੀ ਗੁਰੂ ਜੀ ਨਾਲ ਜੁੜ ਗਏ ਸੀ ਫਿਰ ਹੋਲੀ-ਹੋਲੀ ਕੁਝ ਲੋਕਾਂ ਨੇ ਇਹ ਵੀ ਕਿਹਾ ਕਿ ਤੁਸੀਂ ਐਮਐਲਏ ਜਾਂ ਐਮਪੀ ਦੀ ਕੋਈ ਟਿਕਟ ਲੈ?ਲਓ ਅਸੀਂ ਉਨ੍ਹਾਂ ਨੂੰ ਵੀ ਹੱਥ ਜੋੜੇ ਅਤੇ ਕਿਹਾ ਕਿ ਸਾਡਾ ਇੰਟਰੇਸਟ ਸਿਰਫ਼ ਓਮ ’ਚ ਹੈ, ਭਗਵਾਨ ’ਚ ਹੈ, ਅੱਲ੍ਹਾ, ਵਾਹਿਗੁਰੂ, ਖੁਦਾ, ਗੌਡ, ਰਾਮ ’ਚ ਹੈ, ਉਸ ਦੀ ਯਾਦ ’ਚ ਹੈ ਅਤੇ ਭਲਾ ਕਰਨਾ ਸਾਡੀ ਫਿਤਰਤ ਸੀ, ਕਿਉਕਿ ਸਾਡੇ ਫਾਦਰ ਸਾਹਿਬ ਵੀ ਲੋਕਾਂ ਦਾ ਭਲਾ ਕਰਦੇ ਸਨ, ਨੈਚੂਰਲੀ ਗੁਰੂ ਜੀ ਨਾਲ ਜੁੜੇ ਸਨ ਤਾਂ ਗੁਰੂ ਜੀ ਨੂੰ ਦੇਖ ਕੇ ਤਾਂ ਕਹਿਣਾ ਹੀ ਕੀ, ਉਨ੍ਹਾਂ ਦੀ ਕੋਈ ਤੁਲਨਾ ਹੋ ਹੀ ਨਹੀਂ ਸਕਦੀ।
ਉਨ੍ਹਾਂ ਨੇ ਜੋ ਸਿੱਖਿਆ ਦਿੱਤੀ ਉਸ ਦੇ ਅਨੁਸਾਰ ਉੱਥੇ ਭਲਾ ਕਰਦੇ ਰਹੇ ਫਿਰ ਆਸ਼ਰਮ ’ਚ ਆਏ, ਤਾਂ ਸਾਡਾ ਕੱਲ੍ਹ ਵੀ ਇਹੀ ਮਕਸਦ ਸੀ, ਅੱਜ ਵੀ ਹੈ ਅਤੇ ਕੱਲ੍ਹ ਵੀ ਰਹਿਣ ਵਾਲਾ ਹੈ, ਕਿ ਸਾਡਾ ਫਰਜ਼ ਇੱਕ ਚੌਂਕੀਦਾਰ ਦੀ ਤਰ੍ਹਾਂ, ਇੱਕ ਸੇਵਾਦਾਰ ਦੀ ਤਰ੍ਹਾਂ ਪੂਰੇ ਸਮਾਜ ਦੀ ਸੇਵਾ ਕਰਨਾ ਹੈ ਅਸੀਂ ਤਾਂ ਤੁਹਾਡੇ ਨੌਕਰਾਂ ਦੇ ਵੀ ਨੌਕਰ ਹਾਂ, ਕਿਉਕਿ ਉਹ ਵੀ ਸਾਨੂੰ ਕਹਿਣਗੇ ਕਿ ਸਾਡੇ ਲਈ ਅਰਦਾਸ ਕਰੋ, ਦੁਆ ਕਰੋ ਤਾਂ ਯਕੀਨ ਮੰਨਿਓ ਅਸੀਂ ਉਨ੍ਹਾਂ ਦੇ ਨੌਕਰ ਬਣ ਕੇ ਭਗਵਾਨ ਦੇ ਚਰਨਾਂ ’ਚ ਦੁਆ ਕਰਾਂਗੇ, ਅਰਦਾਸ ਕਰਾਂਗੇ, ਪ੍ਰਾਰਥਨਾ ਕਰਾਂਗੇ।
ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਅਸੀਂ ਮਾਣ-ਵਡਿਆਈ ਦੀ ਕਦੇ ਇੱਛਾ ਨਹੀਂ ਰੱਖੀ ਉੱਚਾ ਬੈਠਣਾ ਮਜ਼ਬੂਰੀ ਹੋ ਜਾਂਦੀ ਹੈ, ਕਿਉਕਿ ਸਾਹਮਣੇ ਵਾਲੇ ਜਿੰਨੇ ਵੀ ਲੋਕ ਹੁੰਦੇ ਹਨ, ਕਿਉਕਿ ਵਿਗਿਆਨ ਦੇ ਸਟੂਡੈਂਟ ਵੀ ਅਸੀਂ ਰਹੇ, ਮਨੋਵਿਗਿਆਨ ਹੈ ਕਿ ਬੋਲਣ ਵਾਲਾ ਦਿਖੇਗਾ ਨਹੀਂ ਤਾਂ?ਸੁਣਨ ਵਾਲੇ ਦੇਖਣਗੇ ਜ਼ਰੂਰ, ਹਲਚਲ ਮੱਚ ਜਾਂਦੀ ਹੈ ਦੂਜੀ ਗੱਲ, ਧਰਮਾਂ ਦੀ ਗੱਲ, ਧਰਮਾਂ ’ਚ ਲਿਖਿਆ ਕਲਿਯੁਗ ’ਚ ਜਦੋਂ ਲੋਕ, ਓਮ, ਹਰੀ, ਅੱਲ੍ਹਾ, ਵਾਹਿਗੁਰੂ, ਰਾਮ ਦਾ ਨਾਮ ਸੁਣਨਗੇ ਤਾਂ ਉਹ ਦੇਵੀ ਦੇਵਤਾ ਉਨ੍ਹਾਂ ’ਚ ਦਰਸ਼ਨ ਦੇਣਗੇ ਜਾਂ ਭਗਵਾਨ ਜੀ ਦਰਸ਼ਨ ਦੇਣਗੇ ਤਾਂ ਤੁਹਾਡੇ ਦਰਸ਼ਨ ਕਰਨ ਲਈ ਵੀ ਅਸੀਂ ਉੱਚੇ ਬੈਠਦੇ ਹਾਂ ਹੋਰ ਸਾਨੂੰ ਕੋਈ ਮਾਣ-ਵਡਿਆਈ ਦੀ ਚਾਹ ਨਾ ਸੀ, ਨਾ ਹੈ ਸਮਾਜ ਭਲਾਈ ਦਾ ਜਨੂੰਨ ਕੱਲ੍ਹ ਵੀ ਸੀ, ਅੱਜ ਵੀ ਹੈ ਅਤੇ ਅੱਗੇ ਵਧਦਾ ਹੀ ਰਹੇਗਾ।
ਦਿਮਾਗ ’ਚ ਇਹੀ ਹੈ ਕਿ ਸਮਾਜ ਦਾ ਭਲਾ ਕਰਨਾ ਹੈ, ਹਰ ਤਰੀਕੇ ਨਾਲ ਕਰਨਾ ਹੈ ਕੋਈ ਇੱਛਾ ਰੱਖ ਕੇ ਨਹੀਂ, ਕੋਈ ਵਡਿਆਈ ਰੱਖ ਕੇ ਨਹੀਂ, ਕੋਈ ਝੰਡਾ ਲਹਿਰਾਉਣ ਦਾ ਨਹੀਂ, ਕੁਝ ਅਜਿਹਾ ਕਰਨ ਦਾ ਨਹੀਂ ਬਸ ਇੱਕ ਹੀ ਮਕਸਦ ਸਮਾਜ ਦਾ ਭਲਾ ਕਰਨਾ ਹੈ ਹਰ ਧਰਮ, ਮਜ਼੍ਹਬ, ਜਾਤ ਦੇ ਲੋਕ ਆਪਣੇ-ਆਪਣੇ ਧਰਮ ਨੂੰ ਮੰਨਣ, ਊਚ-ਨੀਚ ਦਾ ਭੇਦਭਾਵ ਮਿਟ ਜਾਵੇ, ਹਰ ਕੋਈ ਪਿਆਰ ਨਾਲ ਰਹੇ, ਕੋਈ ਨਫਰਤ ਨਾ ਕਰੇ, ਕੋਈ ਝਗੜਾ ਨਾ ਕਰੇ, ਬੱਸ ਮਾਲਕ ਅੱਗੇ ਹਮੇਸ਼ਾ ਇਹੀ ਦੁਆਵਾਂ ਕਰਦੇ ਰਹਿੰਦੇ ਹਾਂ ਗੁਰੂ ਜੀ ਨੇ ਇਹੀ ਪਿਆਰ-ਮੁਹੱਬਤ ਦਾ ਮਾਰਗ ਸਾਡੇ ਲਈ ਬਣਾਇਆ ਹੈ ਉਨ੍ਹਾਂ ਨੇ ਸਾਫ਼ ਲਿਖਿਆ ਹੈ ‘ਇਸ ਜਨਮ ਮੇਂ ਯੇ ਦੋ ਕਾਮ ਕਰੋ, ਏਕ ਨਾਮ ਜਪੋ ਔਰ ਪ੍ਰੇਮ ਕਰੋ, ਕਿਸੀ ਜੀਵ ਕਾ ਦਿਲ ਦਾ ਦੁਖਾਨਾ ਕਭੀ, ਮੌਤ ਯਾਦ ਰਖੋ ਮਾਲਕ ਸੇ ਡਰੋ’ ਇਸ ’ਚ ਪੂਰਾ ਸੱਚਾ ਸੌਦਾ ਦਾ ਮਿਸ਼ਨ ਆ ਜਾਂਦਾ ਹੈ।
ਸ੍ਰਿਸ਼ਟੀ ਨਾਲ ਨਿਸਵਾਰਥ ਭਾਵਨਾ ਨਾਲ ਪ੍ਰੇਮ ਕਰੋ
ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਇਸ ਜਨਮ ’ਚ ਇਹ ਦੋ ਕੰਮ ਕਰੋ, ਪਹਿਲਾ-ਰਾਮ, ਓਮ, ਅੱਲ੍ਹਾ, ਵਾਹਿਗੁਰੂ, ਗੌਡ, ਖੁਦਾ ਰੱਬ ਦਾ ਨਾਮ ਜਪੋ ਦੂਜਾ-ਉਸ ਦੀ ਬਣਾਈ ਸਿ੍ਰਸ਼ਟੀ ਨਾਲ ਨਿਸਵਾਰਥ ਭਾਵਨਾ ਨਾਲ ਪ੍ਰੇਮ ਕਰੋ ਕਿਸੇ ਦਾ ਦਿਲ ਨਾ ਦੁਖਾਓ ਕਦੇ, ਟੋਂਟ ਨਾ ਕਸੋ, ਚੁਗਲੀ ਨਿੰਦਾ ਨਾ ਕਰੋ, ਬੁਰਾ ਨਾ ਆਖੋ ਕਿਸੇ ਨੂੰ, ਕਿਸੇ ਦੇ ਵਿੱਚ ਦੀ ਗੱਲ ਨਾ ਕੱਢੋ ਕਿਸੇ ਜੀਵ ਦਾ ਦਿਲ ਨਾ ਦੁਖਾਉਣਾ ਕਦੇ, ਹਾਂ, ਜੇਕਰ ਤੁਹਾਡੇ ਬਚਨ ਟੁੱਟ ਰਹੇ ਹੋਣ ਅਤੇ ਤੁਹਾਨੂੰ ਲੱਗ ਰਿਹਾ ਹੈ ਕਿ ਭਾਈ ਇਸ ਦਾ ਦਿਲ ਦੁਖੇਗਾ ਤਾਂ ਇਹ ਤੁਹਾਡੀ ਸੋਚ ਹੈ, ਮਨ ਦੀ ਸੋਚ ਹੈ ਬਚਨਾਂ?’ਤੇ ਠੋਕ ਕੇ ਪਹਿਰਾ ਦੇਣਾ ਚਾਹੀਦਾ ਹੈ ਉਸ ਤੋਂ ਇਲਾਵਾ ਕਦੇ ਆਪਣੇ ਕਰਮਾਂ ਨਾਲ ਕਦੇ ਕਿਸੇ ਦਾ ਦਿਲ ਨਾ ਦੁਖਾਓ ਮੌਤ ਯਾਦ ਰੱਖੋ, ਮਾਲਕ ਤੋਂ ਡਰੋ, ਕਿ ਇਸ ਦੁਨੀਆ ਤੋਂ ਜਾਣਾ ਹੈ ਅਤੇ ਡਰਨ ਲਈ ਓਮ, ਹਰੀ, ਅੱਲ੍ਹਾ, ਵਾਹਿਗੁਰੂ, ਗੌਡ, ਖੁਦਾ, ਰੱਬ ਇੱਕ ਅਜਿਹੀ ਤਾਕਤ ਹੈ, ਇੱਕ ਅਜਿਹੀ ਸ਼ਕਤੀ ਹੈ, ਜਿਸ ਤੋਂ ਹਰ ਕਿਸੇ ਨੂੰ ਡਰ ਕੇ ਹੀ ਰਹਿਣਾ ਚਾਹੀਦਾ ਹੈ ਤਾਂ ਹੀ ਜ਼ਿੰਦਗੀ ’ਚ ਖੁਸ਼ੀਆਂ ਆਉਦੀਆਂ ਹਨ, ਤਾਂ ਹੀ ਹੰਕਾਰ ਚੱਲਿਆ ਜਾਂਦਾ ਹੈ, ਦੀਨਤਾ-ਨਿਮਰਤਾ ਆਉਦੀ ਹੈ ਇਸ ਲਈ ਭਗਤੋ!
ਐੱਮਐੱਸਜੀ ਬਣਾਇਆ ਆਪਣੀ ਸੇਵਾ ਲਈ ਇਹ ਸਰੀਰ ਤਿਆਰ ਕੀਤਾ
ਅੱਜ ਸਤਿਗੁਰੂ ਮੌਲਾ ਦਾ ਉਹ ਮਹੀਨਾ ਚੱਲ ਰਿਹਾ ਹੈ, ਜਿਸ ’ਚ ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੂੰ ਗੁਰਗੱਦੀ ’ਤੇ ਬਿਠਾਇਆ ਅਤੇ ਦਾਤਾ, ਰਹਿਬਰ ਸਾਡੇ ਮਾਲਕ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਗੁਰਗੱਦੀ ’ਤੇ ਆਏ ਅਤੇ ਫਿਰ ਉਨ੍ਹਾਂ ਨੇ ਐੱਮਐੱਸਜੀ ਬਣਾਇਆ ਆਪਣੀ ਸੇਵਾ ਲਈ ਇਹ ਸਰੀਰ ਤਿਆਰ ਕੀਤਾ ਅਤੇ ਅੱਜ ਉਹ ਹੀ ਕਰਵਾ ਰਹੇ ਹਨ, ਕੱਲ੍ਹ ਵੀ ਉਹ ਹੀ ਕਰਵਾ ਰਹੇ ਸਨ ਅਤੇ ਅੱਗੇ ਵੀ ਉਹ ਹੀ ਕਰਵਾਉਣਗੇ।
ਸਮਾਜ ਦਾ ਭਲਾ ਹੋਵੇ, ਸਮਾਜ ਖੁਸ਼ ਰਹੇ, ਇਹ ਮਾਲਕ ਤੋਂ ਦੁਆ ਮੰਗਦੇ ਰਹਿੰਦੇ ਹਾਂ
ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਕਈ ਲੋਕ ਸੋਚ ਲੈਂਦੇ ਹਨ ਕਿ ਸੰਤਾਂ ਨਾਲ ਅਜਿਹਾ ਕਿਉ ਹੁੰਦਾ ਹੈ ਵਿਧੀ ਦਾ ਵਿਧਾਨ, ਸਤਿਗੁਰੂ ਦੀ ਖੇਡ ਹੁੰਦੀ ਹੈ, ਉਹ ਜਾਣੇ ਉਸ ਦਾ ਕੰਮ ਜਾਣੇ, ਰਜ਼ਾ ’ਚ ਰਾਜ਼ੀ ਸੋ ਮਰਦ ਗਾਜ਼ੀ ਰਜ਼ਾ ’ਚ ਰਹਿਣਾ ਫਕੀਰਾਂ ਦਾ ਕੰਮ ਹੁੰਦਾ ਹੈ, ਜਿਵੇਂ ਉਹ ਰੱਖੇ, ਜਿਵੇਂ ਉਹ ਨਚਾਵੇ, ਕਠਪੁਤਲੀ ਉਵੇਂ ਹੀ ਨੱਚਦੀ ਹੈ ਅਸੀਂ ਤਾਂ ਕਠਪੁਤਲੀ ਹਾਂ, ਰਾਮਜੀ, ਸਾਡੇ ਸ਼ਾਹ ਸਤਿਨਾਮ, ਸ਼ਾਹ ਮਸਤਾਨ ਜੀ ਜਿਵੇਂ ਚਲਾ ਰਹੇ ਹਨ, ਉਵੇਂ ਚੱਲ ਰਹੇ ਹਾਂ ਫਰਜ਼ ਹੈ, ਕਰਤੱਵ ਹੈ ਸੱਚ ਬੋਲ ਕੇ ਤੁਹਾਡੀ ਸੇਵਾ ਕਰੀਏ, ਇਹ ਜ਼ਿੰਦਗੀ ਭਰ ਜੁੜਿਆ ਰਹੇਗਾ ਅਤੇ ਹੋਰ ਕੋਈ ਇੱਛਾ ਦਿਲੋ-ਦਿਮਾਗ ’ਚ ਨਹੀਂ ਹੈ ਬੱਸ ਸਮਾਜ ਦਾ ਭਲਾ ਹੋਵੇ, ਸਮਾਜ ਖੁਸ਼ ਰਹੇ, ਇਹ ਮਾਲਕ ਤੋਂ ਦੁਆ ਮੰਗਦੇ ਰਹਿੰਦੇ ਹਾਂ।
ਨਸ਼ੇ ਕਾਰਨ ਲੋਕ ਬਰਬਾਦ ਹੋ ਗਏ ਅਤੇ ਘਰ ਨਰਕ ਬਣ ਗਏ
ਪੂੁਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਕਰਜ਼ ਨਹੀਂ ਉਤਾਰ ਸਕਦੇ ਆਪਣੇ ਪਰਮ ਪਿਤਾ ਪਰਮਾਤਮਾ ਦਾ, ਸਤਿਗੁਰੂ ਮੌਲਾ ਦਾ, ਜਿਸ ਨੇ ਨਰਕ ਵਰਗੀ ਜ਼ਿੰਦਗੀ ਨੂੰ ਸਵਰਗ ਤੋਂ ਵਧ ਕੇ ਬਣਾਇਆ, ਅਜਿਹੇ ਅੱਜ ਛੇ ਕਰੋੜ ਬੱਚੇ ਹਨ, ਜਿਨ੍ਹਾਂ ’ਚ 60-70 ਫੀਸਦੀ ਅਜਿਹੇ ਨੌਜਵਾਨ ਹਨ, ਜੋ ਨਸ਼ੇ ਨਾਲ ਜੁੜੇ ਹੋਏ ਸਨ, ਨਸ਼ੇ ਕਾਰਨ ਬਰਬਾਦ ਹੋ ਗਏ ਸਨ ਘਰ ਨਰਕ ਬਣ ਗਿਆ ਸੀ, ਘਰ-ਜਾਇਦਾਦ ਸਭ ਵਿਕ ਚੱਲਿਆ ਸੀ, ਸਰੀਰ ਖ਼ਤਮ ਹੋ ਚੱਲਿਆ ਸੀ ਬੱਚਿਆਂ ਨੇ ਸਾਨੂੰ ਆਨਲਾਈਨ ਵੀ ਦਿਖਾਇਆ, ਪਹਿਲਾਂ ਵੀ ਆਇਆ ਕਰਦੇ ਸਨ, ਮਿਲਿਆ ਕਰਦੇ ਸਨ ਅੱਜ ਵੀ ਦਿਖਾਉਦੇ ਹਨ ਕਿ ਉਨ੍ਹਾਂ ਦੇ ਸਰੀਰ ਦੀਆਂ ਨਾੜੀਆਂ ਕਾਲੀਆਂ ਪੈ ਗਈਆਂ, ਕਿਉਕਿ ਇੱਕ ਇੰਜੈਕਸ਼ਨ ਲਾਉਣ ’ਚ ਕਿੰਨਾ ਡਰ ਲੱਗਦਾ ਹੈ, ਹਕੀਕਤ ਹੈ ਇੰਨੀ ਵੱਡੀ ਸੂਈ ਦੇਖ ਕੇ ਡਰ ਲੱਗੇਗਾ ਹੀ ਲੱਗੇਗਾ ਕਿ ਅੰਦਰ ਜਾਵੇਗੀ ਮਾਈਂਡ ਪਹਿਲਾਂ ਹੀ ਸੋਚ ਲੈਂਦਾ ਹੈ, ਗੜਬੜ ਹੋ ਜਾਂਦੀ ਹੈ, ਦਰਦ ਹੋਣਾ ਸ਼ੁਰੂ ਹੋ ਜਾਂਦਾ ਹੈ ਬਿਨਾ ਸੂਈ ਚੁਭਾਏ ਅਤੇ ਉਹ ਰੋਜ਼ ਆਪਣੀਆਂ ਨਾੜੀਆਂ ’ਚ ਕਿੰਨੇ-ਕਿੰਨੇ ਇੰਜੈਕਸ਼ਨ ਠੋਕਦੇ ਹਨ ਜਾਂ ਜੋ ਵੀ ਉਹ ਗੋਲੀਆਂ ਵਗੈਰਾ ਖਾਂਦੇ ਹਨ ਜਾਂ ਕਿਸੇ ਵੀ ਤਰ੍ਹਾਂ ਦਾ ਨਸ਼ਾ ਕਰਦੇ ਹਨ।
ਮੈਡੀਕਲ ਸਾਇੰਸ ’ਚ ਵੀ ਸ਼ਾਇਦ ਹੀ ਕੋਈ ਅਜਿਹੀ ਦਵਾਈ ਬਣੀ ਹੋਵੇ, ਖਾਸ ਕਰਕੇ ਇੰਗਲਿਸ਼ ਦਵਾਈਆਂ ’ਚ ਜਿਸ ਦਾ ਸਾਈਡ ਇਫੈਕਟ ਨਾ ਹੁੰਦਾ ਹੋਵੇ, ਬਹੁਤ ਮੁਸ਼ਕਲ ਹੈ ਇਹ ਤਾਂ?ਉਹ ਨਸ਼ਾ ਕਰ ਰਹੇ ਹਨ, ਜਿਸ ਦਾ 100 ਫੀਸਦੀ ਹੀ ਸਾਈਡ ਇਫੈਕਟ ਹੁੰਦਾ ਹੈ ਫਾਇਦਾ ਇਨ੍ਹਾ ਕਿ ਥੋੜ੍ਹੀ ਦੇਰ ਲਈ ਉਨ੍ਹਾਂ ਨੂੰ ਲੱਗਦਾ ਹੈ ਕਿ ਮੈਂ ਮਦਹੋਸ਼ ਹੋ ਗਿਆ, ਮੈਂ ਸਾਰਾ ਕੁਝ ਭੁੱਲ ਗਿਆ, ਮੇਰੇ ਗਮ, ਚਿੰਤਾ, ਟੈਨਸ਼ਨ ਸਾਰੀ ਚਲੀ ਗਈ ਨਹੀਂ ਬੱਚਿਓ ਇਹ ਤੁਹਾਡਾ ਵਹਿਮ ਹੈ, ਗਮ ਚਿੰਤਾ ਗਈ ਨਹੀਂ, ਸਗੋਂ ਤੁਸੀਂ ਹੋਰ ਵਧਾ ਲਈ ਜਿੰਨੀ ਦੇਰ ਨਸ਼ਾ ਹੈ, ਤੁਸੀਂ ਉਸ ਨੂੰ ਭੁੱਲਣਾ ਚਾਹ ਰਹੇ ਹੋ, ਪਰ ਕਈ ਵਾਰ ਉਹ ਨਸ਼ੇ ’ਚ ਦੁੱਗਣੀ-ਚੌਗੁਣੀ ਵੀ ਹੋ ਜਾਂਦੀ ਹੈ ਫਿਰ ਇੱਕ ਦਿਨ ਅਜਿਹਾ ਆ ਜਾਂਦਾ ਹੈ ਕਿ ਚਾਰੇ ਪਾਸੇ ਬਰਬਾਦੀ ਹੋ ਜਾਂਦੀ ਹੈ ਕੱਲ੍ਹ ਅਸੀਂ ਰਾਜਸਥਾਨ ਨਾਲ ਜੁੜੇ ਹੋਏ ਸਾਂ, ਉੱਥੇ ਵੀ ਬੱਚਿਆਂ ਨੇ ਦੱਸਿਆ ਕਿ ਇੱਕ ਥਾਂ ਗੁਰੂ ਜੀ ਇੱਥੇ ਅਜਿਹਾ-ਅਜਿਹਾ ਨਸ਼ਾ ਕਰਦੇ ਰਹਿੰਦੇ ਹਨ, ਫਿਰ ਸਾਰਾ ਕੁਝ ਬਰਬਾਦ ਹੋ ਜਾਂਦਾ ਹੈ ਅਤੇ ਲਾਸਟ ’ਚ ਕਈ ਬੱਚੇ ਖੁਦਕੁਸ਼ੀ ਕਰ ਗਏ ਬਹੁਤ ਭਿਆਨਕ ਦਰਦ ਹੋਇਆ।
ਜਿਸ ਤਰ੍ਹਾਂ ਦਾ ਕੋਈ ਕਰਮ ਕਰਦਾ ਹੈ, ਉਸ ਤਰ੍ਹਾਂ ਦਾ ਹੀ ਫਲ ਉਸ ਨੂੰ ਭੋਗਣਾ ਪੈਂਦਾ ਹੈ
ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਤੁਸੀਂ ਕਹਿੰਦੇ ਹੋ ਕਿ ਮੈਂ ਤਾਂ ਸ਼ੁੱਧ ਸ਼ਾਕਾਹਾਰੀ ਹਾਂ, ਕੀੜੀ ਵੀ ਨਹੀਂ ਮਾਰਦਾ ਨਹੀਂ ਮਾਰਦਾ ਹੋਵੇਂਗਾ ਸਿੱਧੇ ਤੌਰ ’ਤੇ ਪਰ ਅਸਿੱਧੇ ਤੌਰ ’ਤੇ ਜ਼ਹਿਰ ਦੇ ਕੇ ਕਿੰਨਿਆਂ ਨੂੰ ਮਾਰ ਰਿਹਾ ਹੈਂ ਇਹ ਕਦੇ ਤੂੰ ਕੈਲਕੂਲੇਸ਼ਨ ਕੀਤਾ ਹੈ ਨਸ਼ੇ ਦੇ ਵਪਾਰੀ, ਦੁਕਾਨਦਾਰ ਜੋ ਨਸ਼ਾ ਰੱਖਦੇ ਹਨ, ਹੱਥ ਜੋੜ ਕੇ ਬੇਨਤੀ, ਤੁਹਾਨੂੰ ਸ਼ਾਇਦ ਪਤਾ ਨਹੀਂ ਤੁਸੀਂ ਅਨਜਾਣੇ ’ਚ ਜ਼ਹਿਰ ਵੇਚ ਰਹੇ ਹੋ ਫਿਰ ਤੁਸੀਂ ਕਹਿੰਦੇ ਹੋ ਕਿ ਭਾਈ ਸਾਨੂੰ ਕਿਹੜਾ ਇਸ ਦਾ ਫਲ ਮਿਲਦਾ ਹੈ ਜ਼ਹਿਰ ਤੁਸੀਂ ਦਿਓ, ਫਲ ਗੁਆਂਢੀ ਨੂੰ ਨਹੀਂ ਮਿਲੇਗਾ ਤੁਹਾਨੂੰ ਹੀ ਮਿਲੇਗਾ ਅਤੇ ਸਾਡੇ ਤੋਂ ਲਿਖਵਾ ਕੇ ਲੈ ਲਵੋ, ਜਿਸ ਤਰ੍ਹਾਂ ਦਾ ਕੋਈ ਕਰਮ ਕਰਦਾ ਹੈ, ਉਸ ਤਰ੍ਹਾਂ ਦਾ ਹੀ ਫਲ ਉਸ ਨੂੰ ਭੋਗਣਾ ਪੈਂਦਾ ਹੈ ਤੁਹਾਡੇ ਜ਼ਹਿਰ ਦੇਣ ਨਾਲ ਜੋ ਬੱਚੇ ਮਰਨ ਹਾਲਤ ’ਚ ਪਏ ਹਨ ਜਾਂ ਮਰ ਰਹੇ ਹਨ, ਚਾਹੇ ਬਾਹਰੀ ਤੌਰ ’ਤੇ ਤੁਹਾਨੂੰ ਕੁਝ ਨਾ ਕਹਿਣ, ਪਰ ਭਗਵਾਨ ਦੇ ਉੱਥੇ ਦਰਜ ਹੋ ਗਿਆ ਕਿ ਤੁਸੀਂ ਇੱਕ ਉਸ ਬੇਸ਼ਕੀਮਤੀ ਜਾਨ ਨੂੰ ਖ਼ਤਮ ਕਰ ਦਿੱਤਾ, ਜੋ ਹੋ ਸਕਦਾ ਹੈ ਜਿਉਦੇ ਜੀ ਭਗਵਾਨ ਨੂੰ ਪਾ ਜਾਂਦੀ, ਹੋ ਸਕਦਾ ਹੈ ਆਵਾਗਮਨ ਤੋਂ ਮੁਕਤ ਹੋ ਜਾਂਦੀ ਹੋ ਸਕਦਾ ਹੈ ਸਮਾਜ ’ਚ ਪਤਾ ਨਹੀਂ ਕਿੰਨਾ ਚੰਗਾ ਕਰਮ ਕਰਕੇ ਸਮਾਜ ਨੂੰ ਸੁਖੀ ਕਰ ਜਾਂਦੀ ਅਤੇ ਹੋ ਸਕਦਾ ਹੈ।
ਪੂਰੀ ਦੁਨੀਆ ਨੂੰ ਕੁਝ ਅਜ਼ੂਬਾ ਦੇ ਜਾਂਦੀ ਤਾਂ ਇਹ ਭੈਣ, ਭਾਈ, ਜੋ ਦੁਕਾਨਦਾਰ ਤੋਂ ਲੈ ਕੇ ਵੱਡੇ ਰੁਤਬੇ ਵਾਲੇ ਵੀ ਹੋਣਗੇ, ਬੁਰਾ ਨਾ ਮੰਨਣਾ, ਹੱਥ ਜੋੜ ਕੇ ਬੇਨਤੀ ਕਿ ਛੱਡ ਦਿਓ ਜੀ ਨਸ਼ੇ ਦੇ ਵਪਾਰ ਨੂੰ ਕਰ ਲਓ ਜੀ ਕੋਈ ਢੰਗ ਦਾ ਵਪਾਰ, ਜ਼ਹਿਰ ਦੇਣਾ ਬੰਦ ਕਰ ਦਿਓ ਜੀ ਇਹ ਜ਼ਹਿਰ ਜਦੋਂ ਨਸ-ਨਸ ’ਚ ਜਾਂਦਾ ਹੈ ਤਾਂ ਉਹ ਬੱਚਾ ਤੜਫਦਾ ਹੈ ਤਾਂ ਮਾਂ ਦੀ ਬਦਦੁਆਵਾਂ ਨਿਕਲਦੀਆਂ ਹਨ ਅਤੇ ਕਹਿੰਦੇ ਹਨ ਕਿ ਇਹ ਧਰਮਾਂ ’ਚ ਲਿਖਿਆ ਹੈ ਕਿ, ਸਾਡੇ ਪਾਕ-ਪਵਿੱਤਰ ਵੇਦਾਂ ’ਚ, ਪਾਕ-ਪਵਿੱਤਰ ਕੁਰਾਨ ਸ਼ਰੀਫ ’ਚ, ਪਾਕ-ਪਵਿੱਤਰ ਗੁਰਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ’ਚ, ਪਾਕ-ਪਵਿੱਤਰ ਬਾਈਬਲ ’ਚ, ਜੋ ਲਿਖਿਆ ਹੈ ਸੰਤ ਫਕੀਰਾਂ ਅਤੇ ਰਿਸ਼ੀ-ਮੁਨੀਆਂ ਦਾ ਇੱਕ-ਇੱਕ ਅੱਖਰ ਸੱਚ ਹੈ ਕਿ ਜੇਕਰ ਤੁਸੀਂ ਕਿਸੇ ਨੂੰ ਜ਼ਹਿਰ ਦੇਵੋਗੇ ਤਾਂ ਉਸ ਦੀ ਮਾਂ, ਉਸ ਦੇ ਪਰਿਵਾਰਕ ਮੈਂਬਰ ਜੋ ਬਦਦੁਆਵਾਂ ਦੇਣਗੇ ਉਹ ਯਕੀਨਨ ਲੱਗਣਗੀਆਂ, ਕੰਮ ਜ਼ਰੂਰ ਕਰਨਗੀਆਂ, ਥੋੜ੍ਹਾ ਅੱਗ-ਪਿੱਛੇ ਹੋ ਸਕਦਾ ਹੈ, ਪਰ ਉਸ ਦਾ ਅਸਰ ਲਾਜ਼ਮੀ ਹੋਵੇਗਾ ਅਤੇ ਤੁਹਾਨੂੰ ਭੋਗਣਾ ਪਏਗਾ ਬਦਦੁਆਵਾਂ ਦੀ ਥਾਂ ਤੁਸੀਂ ਉਨ੍ਹਾਂ ਦੀਆਂ ਦੁਆਵਾਂ ਲਓ ਸਰਾਪ ਦੀ ਥਾਂ ਤੁਸੀਂ ਅਸ਼ੀਰਵਾਦ ਲਓ ਚੰਗੇ ਕਰਮ ਕਰੋ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, Instagram, Linkedin , YouTube‘ਤੇ ਫਾਲੋ ਕਰੋ