ਸੱਚ ਕਹੂੰ ਨਿਊਜ਼
ਸਰਸਾ
ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਮਾਲਕ ਦੇ ਪਿਆਰ-ਮੁਹੱਬਤ ਦੀ ਬੜੀ ਜ਼ਬਰਦਸਤ ਗਾਥਾ ਹੈ ਉਹ ਜੀਵ ਕਿਸਮਤ ਵਾਲੇ ਹਨ ਜੋ ਇਸ ਘੋਰ ਕਲਿਯੁਗ ‘ਚ ਮਾਲਕ ਨਾਲ ਪਿਆਰ ਕਰਦੇ ਹਨ ਇਨਸਾਨ ਧਨ-ਦੌਲਤ, ਜ਼ਮੀਨ-ਜਾਇਦਾਦ, ਇੱਜਤ ਲਈ ਤਾਂ ਪਿਆਰ-ਮੁਹੱਬਤ ਕਰਦੇ ਹਨ ਪਰ ਜੋ ਬੇਗਰਜ਼ ਪਿਆਰ-ਮੁਹੱਬਤ ਕਰਦਾ ਹੈ ਉਸ ਨੂੰ ਅੰਦਰ-ਬਾਹਰ ਕਮੀ ਨਹੀਂ ਰਹਿੰਦੀ
ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਮਾਲਕ ਦੇ ਪਿਆਰ ਵਿਚ ਜੀਵ ਨੂੰ ਅਜਿਹਾ ਹੋਣਾ ਚਾਹੀਦਾ ਹੈ ਜਿਵੇਂ ਇੱਕ ਮੁਰਦਾ ਦੂਸਰੇ ਦੇ ਹੱਥ ਵਿੱਚ ਹੁੰਦਾ ਹੈ ਜੀਵ ਨੂੰ ਆਪਣੇ ਸਤਿਗੁਰੂ ‘ਤੇ ਦ੍ਰਿੜ੍ਹ ਵਿਸ਼ਵਾਸ ਹੋਣਾ ਚਾਹੀਦਾ ਹੈ ਕਿਸੇ ਨੇ ਇੱਕ ਭਗਤ ਨੂੰ ਕਿਹਾ ਕਿ ਤੁਹਾਡਾ ਭਗਵਾਨ ਆ ਜਾਵੇ ਤਾਂ ਤੁਸੀਂ ਉਸਨੂੰ ਕਿਹੋ ਜਿਹਾ ਮਹਿਸੂਸ ਕਰੋਗੇ? ਤਾਂ ਭਗਤ ਕਹਿੰਦਾ ਹੈ ਕਿ ਜੇਕਰ ਭਗਵਾਨ ਨੇ ਆਉਣਾ ਹੈ ਤਾਂ ਮੇਰੇ ਸਤਿਗੁਰੂ ਦੇ ਰੂਪ ਵਿੱਚ ਆਵੇ ਅਜਿਹਾ ਦ੍ਰਿੜ੍ਹ ਵਿਸ਼ਵਾਸ ਹੋਣਾ ਚਾਹੀਦਾ ਹੈ
ਆਪ ਜੀ ਫ਼ਰਮਾਉਂਦੇ ਹਨ ਕਿ ਪਤੀਵਰਤਾ ਕਹਾਉਣਾ ਬਹੁਤ ਸੌਖਾ ਹੈ ਪਰ ਬਣਨਾ ਬਹੁਤ ਮੁਸ਼ਕਲ ਹੈ ਆਪਣੇ-ਆਪ ਨੂੰ ਸੌਂਪ ਦੇਣਾ ਹੁੰਦਾ ਹੈ ਜੇਕਰ ਗਲਤ ਵਿਚਾਰ ਆਉਂਦੇ ਹਨ ਤਾਂ ਪੰਜ-ਦਸ ਮਿੰਟ ਸਿਮਰਨ ਕਰ ਲਓ ਤਾਂ ਵਿਚਾਰ ਠੀਕ ਹੋ ਜਾਂਦੇ ਹਨ ਬੱਸ, ਵਿਚਾਰਾਂ ਅਨੁਸਾਰ ਚੱਲਣਾ ਨਹੀਂ ਚਾਹੀਦਾ ਜਦੋਂ ਸਤਿਗੁਰ ਦੀ ਨਜ਼ਰ ਨਾਲ ਦੇਖਦੇ ਹਾਂ ਤਾਂ ਬਹੁਤ ਦੁੱਖ ਹੁੰਦਾ ਹੈ ਕਿ ਲੜਕਾ-ਲੜਕਾ ਅਤੇ ਲੜਕੀਆਂ-ਲੜਕੀਆਂ ਆਪਸ ਵਿਚ ਪਤੀਵਰਤਾ ਬਣੀਆਂ ਹੋਈਆਂ ਹਨ
ਅੱਜ ਕਲਿਯੁਗ ਵਿਚ ਬਹੁਤ ਬੁਰਾ ਹਾਲ ਹੈ ਅਸੀਂ ਉਨ੍ਹਾਂ ਨੂੰ ਵੱਖ ਕਰਕੇ ਵੀ ਦੇਖਿਆ, ਤਾਂ ਇੱਕ-ਦੋ ਦਾ ਤਾਂ ਇੰਨਾ ਬੁਰਾ ਹਾਲ ਹੋਇਆ ਕਿ ਸਤਿਸੰਗ ਛੱਡ ਦਿੱਤਾ, ਦਰਸ਼ਨ ਕਰਨੇ ਛੱਡ ਦਿੱਤੇ ਕਿਉਂਕਿ ਉਨ੍ਹਾਂ ਦਾ ਪਤੀ ਛੁੱਟ ਗਿਆ ਜਾਂ ਪਤਨੀ, ਇਹ ਮਾਲਕ ਜਾਣੇ ਇਹ ਦੇਖਣ ਵਿੱਚ ਆਇਆ ਹੈ
ਆਪ ਜੀ ਫ਼ਰਮਾਉਂਦੇ ਹਨ ਕਿ ਇਹ ਘੋਰ ਕਲਿਯੁਗ ਹੈ ਇੱਥੇ ਚਲਦਿਆਂ-ਚਲਦਿਆਂ ਕਦੋਂ ਪੈਸਾ ਖੋਟਾ ਹੋ ਜਾਵੇ, ਇਸ ਦਾ ਕੋਈ ਭਰੋਸਾ ਨਹੀਂ ਕਿਤੇ ਐਨਾ ਪਿਆਰ ਉਸ ਅੱਲ੍ਹਾ, ਮਾਲਕ ਨਾਲ ਕੀਤਾ ਹੁੰਦਾ ਤਾਂ ਮਾਲਕ ਸਾਹਮਣੇ ਖੜ੍ਹਾ ਹੋ ਜਾਂਦਾ ਕਿ ਬੋਲ ਬੇਟਾ, ਕੀ ਚਾਹੀਦਾ ਹੈ, ਤੈਨੂੰ ਜੋ ਚਾਹੀਦਾ ਹੈ, ਉਹ ਕਬੂਲ ਹੈ ਸੁਬ੍ਹਾ-ਸ਼ਾਮ ਘੰਟਾ-ਘੰਟਾ ਸਿਮਰਨ ਕਰਦੇ, ਦਿਨ-ਰਾਤ ਸੇਵਾ ਕਰਦੇ ਤਾਂ ਦਿਨ-ਰਾਤ ਦਾ ਪਤਾ ਹੀ ਨਾ ਲੱਗਦਾ
ਆਪ ਜੀ ਫ਼ਰਮਾਉਂਦੇ ਹਨ ਕਿ ਇਸ ਘੋਰ ਕਲਿਯੁਗ ਵਿਚ ਅਜਿਹਾ ਵੀ ਨਹੀਂ ਹੈ ਕਿ ਪਿਆਰੇ ਨਹੀਂ ਹਨ ਮਾਲਕ ਨਾਲ ਪਿਆਰ ਕਰਨ ਵਾਲੇ ਵੀ ਹਨ ਉਨ੍ਹਾਂ ਨੂੰ ਦੁਨੀਆਂ ਨਾਲ ਕੋਈ ਮਤਲਬ ਨਹੀਂ ਹੈ ਉਨ੍ਹਾਂ ਦਾ ਕੰਮ ਸੇਵਾ-ਸਿਮਰਨ ਕਰਨਾ, ਬਾਲ-ਬੱਚਿਆਂ ਲਈ ਮਿਹਨਤ ਕਰਨਾ ਅਤੇ ਦੁਨੀਆਂ ਤੋਂ ਵੱਖ ਹਨ ਚੰਗੇ-ਨੇਕ ਕੰਮ ਕਰਨਾ, ਠੱਗੀ, ਬੇਈਮਾਨੀ, ਰਿਸ਼ਵਤਖੋਰੀ, ਭ੍ਰਿਸ਼ਟਾਚਾਰ ਤੋਂ ਬਚੇ ਰਹਿਣਾ ਪ੍ਰਭੂ ਦੀ ਭਗਤੀ ਕਰਨਾ, ਨਿੰਦਿਆ-ਚੁਗਲੀ ਤੋਂ ਬਚੇ ਰਹਿਣਾ ਹੀ ਉਨ੍ਹਾਂ ਦਾ ਕੰਮ ਹੈ
ਹੁਣ ਕੋਈ ਆਦਮੀ ਤੁਹਾਨੂੰ ਖਾਣਾ ਖੁਆਉਂਦਾ ਹੈ ਉਹ ਚਾਹੇ ਆਪਣੇ ਮਾਤਾ-ਪਿਤਾ ਦਾ ਸ਼ਰਾਧ ਕਰੇ ਜਾਂ ਆਪਣੇ ਬੱਚੇ ਦਾ ਜਨਮ ਦਿਨ ਮਨਾਵੇ ਤੁਹਾਨੂੰ ਤਾਂ ਖੁਸ਼ ਹੋਣਾ ਚਾਹੀਦਾ ਹੈ ਕਿਉਂਕਿ ਉਸ ਨੇ ਤੁਹਾਨੂੰ ਖਾਣਾ ਖਵਾਇਆ ਹੈ ਅਤੇ ਕਿਤੇ ਉਲਟਾ ਹੋ ਜਾਂਦਾ ਹੈ ਅਤੇ ਤੁਸੀਂ ਕਹਿੰਦੇ ਹੋ ਕਿ ਇਹ ਤਾਂ ਬੇਅਕਲ ਹੈ, ਇਹ, ਇਹ ਹੈ, ਉਹ ਹੈ ਪਰ ਅਜਿਹਾ ਨਹੀਂ ਸੋਚਣਾ ਚਾਹੀਦਾ ਉਹ ਜਾਣੇ, ਉਨ੍ਹਾਂ ਦਾ ਮਾਲਕ ਜਾਣੇ ਤੁਸੀਂ ਆਪਣੇ-ਆਪ ਨੂੰ ਸੁਧਾਰ ਲਓ, ਇੰਨਾ ਹੀ ਕਾਫ਼ੀ ਹੈ
ਆਪ ਜੀ ਫ਼ਰਮਾਉਂਦੇ ਹਨ ਕਿ ਇਨਸਾਨ ਨੂੰ ਨਿੰਦਿਆ-ਚੁਗਲੀ, ਬੁਰਾਈਆਂ ਛੱਡ ਦੇਣੀਆਂ ਚਾਹੀਦੀਆਂ ਹਨ ਦੂਜਿਆਂ ਨੂੰ ਬੁਰਾ ਨਾ ਕਹੋ ਅਤੇ ਆਪਣੀਆਂ ਬੁਰਾਈਆਂ ਨੂੰ ਕੱਢ ਦਿਓ ਸਾਰਾ ਦਿਨ ਨਿੰਦਿਆ-ਚੁਗਲੀ ਕਰਦੇ ਰਹਿਣ ਨਾਲ ਆਦਮੀ ਦਾ ਦਿਮਾਗ ਫਿਰ ਜਾਂਦਾ ਹੈ ਕੋਈ ਕਿੰਨਾ ਵੀ ਗਿਆਨਵਾਨ ਹੋਵੇ, ਸਤਿਸੰਗੀ ਹੋਵੇ ਪਰ ਜਦੋਂ ਉਹ ਸਾਰਾ ਦਿਨ ਨਿੰਦਿਆ-ਚੁਗਲੀ ਕਰਦਾ ਹੈ ਤਾਂ ਸਾਰਾ ਫ਼ਲ ਧੋ ਦਿੰਦਾ ਹੈ ਅਤੇ ਦੁਖੀ, ਪਰੇਸ਼ਾਨ ਰਹਿੰਦਾ ਹੈ
ਇਸ ਲਈ ਜਿੰਨਾ ਹੋ ਸਕੇ ਨਿੰਦਿਆ-ਚੁਗਲੀ ਤੋਂ ਬਚੋ ਸਿਮਰਨ ਕਰਿਆ ਕਰੋ, ਮਾਲਕ ਦਾ ਨਾਮ ਜਪਿਆ ਕਰੋ, ਸੇਵਾ ਕਰੋ ਇਹ ਸਭ ਤੁਹਾਡੇ ਲਈ, ਤੁਹਾਡੇ ਪਰਿਵਾਰ ਲਈ ਹੈ, ਤੁਹਾਡੀਆਂ ਕੁਲਾਂ ਲਈ ਹੈ ਤੁਸੀਂ ਅਮਲ ਕਰਕੇ ਦੇਖੋ ਜੋ ਅਮਲ ਕਰਦੇ ਹਨ, ਉਨ੍ਹਾਂ ਦੇ ਬੇੜੇ ਪਾਰ ਹੋ ਜਾਂਦੇ ਹਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।