ਬਠਿੰਡਾ (ਸੁਖਜੀਤ ਮਾਨ)। ਬਠਿੰਡਾ ਪੁਲਿਸ (Bathinda police) ਦੇ ਸੀ.ਆਈ.ਏ ਸਟਾਫ-1 ਨੂੰ ਉਸ ਸਮੇਂ ਸਫਲਤਾ ਮਿਲੀ ਜਦੋ ਗਸ਼ਤ ਦੌਰਾਨ ਠੰਡੀ ਸੜਕ ਨੇੜੇ ਰੇਲਵੇ ਕਲੋਨੀ ਬਠਿੰਡਾ ਵਿਖੇ ਸਪੈਸ਼ਲ ਨਾਕਾਬੰਦੀ ਕੀਤੀ ਹੋਈ ਸੀ। ਚੈਕਿੰਗ ਦੌਰਾਨ ਮੁਖਬਰੀ ਦੇ ਅਧਾਰ ‘ਤੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰਕੇ ਉਸਦੇ ਕਬਜੇ ਵਿੱਚੋਂ ਚੋਰੀ ਕੀਤੇ 17 ਮੋਟਰਸਾਈਕਲ ਵੱਖ-ਵੱਖ ਮਾਰਕਾ ਅਤੇ 7 ਐਕਟਿਵਾ ਸਕੂਟਰ ਬਰਾਮਦ ਕੀਤੇ ਗਏ।
ਵੇਰਵਿਆਂ ਮੁਤਾਬਿਕ ਐਸਪੀ (ਡੀ) ਅਜੈ ਗਾਂਧੀ ਤੇ ਡੀਐਸਪੀ ਮਨਮੋਹਨ ਸਰਨਾ ਦੀ ਨਿਗਰਾਨੀ ਵਿੱਚ ਸੀ.ਆਈ.ਏ ਸਟਾਫ-1 ਨੂੰ ਮੁਖਬਰੀ ਹੋਈ ਕਿ ਗੁਰਵਿੰਦਰ ਸਿੰਘ ਉਰਫ ਰਾਜੂ ਪੁੱਤਰ ਜੋਗਿੰਦਰ ਸਿੰਘ ਵਾਸੀ ਗਲੀ ਨੰਬਰ 6 ਕੋਠੇ ਅਮਰਪੁਰਾ ਜੋਗਾਨੰਦ ਰੋਡ ਬਠਿੰਂਡਾ ਜੋ ਕਿ ਮੋਟਰਸਾਈਕਲ ਚੋਰੀ ਕਰਕੇ ਅੱਗੇ ਵੇਚਣ ਦਾ ਆਦੀ ਹੈ, ਜਿਸਨੇ ਊਧਮ ਸਿੰਘ ਨਗਰ ਬਠਿੰਡਾ ਵਿਖੇ ਕਿਰਾਏ ‘ਤੇ ਇੱਕ ਗਡਾਉੂਨ ਲੈ ਕੇ ਮੋਟਰਸਾਈਕਲ ਚੋਰੀ ਕਰਕੇ ਗਡਾਉਂਨ ਵਿੱਚ ਖੜਾ ਦਿੰਦਾ ਹੈ। (Bathinda police)
Breaking : ਰਾਜੌਰੀ ’ਚ ਫੌਜ ’ਤੇ ਅੱਤਵਾਦੀ ਹਮਲਾ, 4 ਜਵਾਨ ਸ਼ਹੀਦ, ਕਾਰਵਾਈ ਜਾਰੀ
ਮੁਖਬਰੀ ਦੇ ਅਧਾਰ ‘ਤੇ ਪੁਲਿਸ ਵੱਲੋਂ ਛਾਪਾਮਾਰੀ ਕਰਨ ‘ਤੇ ਉਸਦੇ ਕਬਜੇ ਵਿੱਚੋਂ 17 ਮੋਟਰਸਾਈਕਲ ਵੱਖ-ਵੱਖ ਮਾਰਕਾ ਅਤੇ 7 ਐਕਟਿਵਾ ਸਕੂਟਰੀਆਂ ਬਰਾਮਦ ਕਰਵਾ ਕੇ ਮੁੱਕਦਮਾ ਨੰਬਰ 241, ਧਾਰਾ 379,411 ਆਈ.ਪੀ.ਸੀ ਤਹਿਤ ਥਾਣਾ ਕੈਨਾਲ ਕਲੋਨੀ ਵਿਖੇ ਦਰਜ ਕੀਤਾ ਗਿਆ। ਪੁਲਿਸ ਵੱਲੋਂ ਮੁਲਜ਼ਮ ਨੂੰ ਅੱਜ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ, ਜਿਸ ਪਾਸੋਂ ਹੋਰ ਡੂੰਘਾਈ ਨਾਲ ਪੁੱਛਗਿੱਛ ਕਰਨ ਤੇ ਹੋਰ ਵੀ ਚੋਰੀ ਕੀਤੇ ਵਹੀਕਲ ਬਰਾਮਦ ਹੋਣ ਦੀ ਸੰਭਾਵਨਾ ਹੈ।