(ਸੁਖਜੀਤ ਮਾਨ) ਬਠਿੰਡਾ। ਜ਼ਿਲ੍ਹੇ ਦੇ ਪੂਰਨ ਸੁਰੱਖਿਆ ਵਾਲਾ ਖੇਤਰ ਮੰਨੇ ਜਾਂਦੇ ਮਿੰਨੀ ਸਕੱਤਰੇਤ ’ਚ ਬਣੇ ਸੁਵਿਧਾ ਕੇਂਦਰ ’ਚੋਂ ਬੀਤੀ ਰਾਤ ਚੋਰ 18 ਤੋਂ 20 ਲੱਖ ਦੇ ਕਰੀਬ ਨਗਦੀ ਚੋਰੀ ( Stolen) ਕਰਕੇ ਲੈ ਗਏ ਪੁਲਿਸ ਵੱਲੋਂ ਭਾਵੇਂ ਮਾਮਲੇ ਨੂੰ ਛੇਤੀ ਸੁਲਝਾ ਲਏ ਜਾਣ ਦਾ ਦਾਅਵਾ ਕੀਤਾ ਜਾ ਰਿਹਾ ਹੈ ਪਰ ਇਸ ਚੋਰੀ ਨੇ ਪੁਲਿਸ ਦੇ ਸੁਰੱਖਿਆ ਪ੍ਰਬੰਧਾਂ ’ਤੇ ਸਵਾਲੀਆ ਚਿੰਨ੍ਹ ਲਗਾ ਦਿੱਤਾ ਹੈ।
ਇਹ ਵੀ ਪੜ੍ਹੋ : ਭਾਜਪਾ ਵੱਲੋਂ ਲੌਂਗੋਵਾਲ ਵਿਖੇ ਕੀਤੀ ਰੈਲੀ ’ਚ ਪੁੱਜੇ ਕੇਂਦਰੀ ਸਿਹਤ ਮੰਤਰੀ ਮਨਸੁੱਖ ਮਾਂਡਵੀਆ
ਵੇਰਵਿਆਂ ਮੁਤਾਬਿਕ ਮਿੰਨੀ ਸਕੱਤਰੇਤ ’ਚ ਬਣੇ ਸੁਵਿਧਾ ਕੇਂਦਰ ’ਚੋਂ ਬੀਤੀ ਰਾਤ ਚੋਰ 18ਤੋਂ 20 ਲੱਖ ਰੁਪਏ ਦੇ ਕਰੀਬ ਨਗਦੀ ਚੋਰੀ ਕਰਨ ਦਾ ਪਤਾ ਲੱਗਿਆ ਹੈ ਚੋਰੀ ਤੋਂ ਬਾਅਦ ਕੋਈ ਸੁਰਾਗ ਪੁਲਿਸ ਦੇ ਹੱਥ ਨਾ ਲੱਗ ਜਾਵੇ ਇਸ ਲਈ ਜਾਂਦੇ ਹੋਏ ਚੋਰ ਸੀਸੀਟੀਵੀ ਕੈਮਰਿਆਂ ਤੋਂ ਇਲਾਵਾ ਡੀਵੀਆਰ ਵੀ ਆਪਣੇ ਲੈ ਗਏ। ਪਤਾ ਲੱਗਿਆ ਹੈ ਕਿ ਅੱਜ ਸਵੇਰੇ ਜਦੋਂ 9 ਵਜੇ ਦੇ ਕਰੀਬ ਇੱਕ ਸੁਰੱਖਿਆ ਕਰਮਚਾਰੀ ਸੁਵਿਧਾ ਕੇਂਦਰ ਪਹੁੰਚਿਆ ਤਾਂ ਦੇਖਿਆ ਕਿ ਕੇਂਦਰ ਦੇ ਮੁੱਖ ਗੇਟ ਦਾ ਜ਼ਿੰਦਾ ਟੁੱਟਿਆ ਹੋਇਆ ਸੀ।
ਅੰਦਰੋਂ ਡੀਵੀਆਰ ਗਾਇਬ ਸਨ ਸੁਵਿਧਾ ਕੇਂਦਰ ਦੇ ਇੱਕ ਮੁਲਾਜ਼ਮ ਨੇ ਦੱਸਿਆ ਕਿ ਰੋਜ਼ਾਨਾ ਦਾ ਕੈਸ਼ ਬੈਂਕ ’ਚ ਜਮ੍ਹਾਂ ਕਰਵਾਇਆ ਜਾਂਦਾ ਹੈ ਪਰ ਕੱਲ੍ਹ ਬੈਂਕ ’ਚ ਕਿਸੇ ਤਕਨੀਕੀ ਕਾਰਨ ਕਰਕੇ ਕੈਸ਼ ਜਮ੍ਹਾਂ ਨਹੀਂ ਹੋ ਸਕਿਆ। ਉਨ੍ਹਾਂ ਦੱਸਿਆ ਕਿ ਇਸ ਬਾਰੇ ਪੁਲਿਸ ਨੂੰ ਜਾਣਕਾਰੀ ਦਿੱਤੀ ਗਈ ਤਾਂ ਥਾਣਾ ਸਿਵਲ ਲਾਈਨ ਦੀ ਪੁੁਲਿਸ ਅਤੇ ਹੋਰ ਸੀਨੀਅਰ ਪੁਲਿਸ ਅਧਿਕਾਰੀ ਮੌਕੇ ’ਤੇ ਪੁੱਜੇ ਫਰਾਂਸਿਕ ਮਾਹਿਰਾਂ ਦੀ ਟੀਮ ਵੱਲੋਂ ਵਿਗਿਆਨਕ ਢੰਗ ਨਾਲ ਚੋਰੀ ਦਾ ਸੁਰਾਗ ਲਾਉਣ ਦੇ ਯਤਨ ਕੀਤੇ ਜਾ ਰਹੇ ਹਨ। ( Stolen)
ਜਾਂਚ ਹੋਣ ’ਤੇ ਹੀ ਮਿਲੇਗੀ ਮੁਕੰਮਲ ਜਾਣਕਾਰੀ : ਐਸਐਚਓ
ਐਸਐਚਓ ਥਾਣਾ ਸਿਵਲ ਲਾਈਨ ਯਾਦਵਿੰਦਰ ਸਿੰਘ ਨੇ ਦੱਸਿਆ ਕਿ ਸੁਵਿਧਾ ਕੇਂਦਰ ਦੇ ਇੱਕ ਮੁਲਾਜ਼ਮ ਨੇ ਚੋਰੀ ਦੀ ਘਟਨਾ ਬਾਰੇ ਸੂਚਿਤ ਕੀਤਾ ਸੀ, ਜਿਸ ਮਗਰੋਂ ਮੌਕੇ ’ਤੇ ਪੁੱਜ ਕੇ ਜਾਂਚ ਆਰੰਭ ਦਿੱਤੀ ਹੈ ਉਨ੍ਹਾਂ ਕਿਹਾ ਕਿ ਫਰਾਂਸਿਕ ਮਾਹਿਰਾਂ ਵੱਲੋਂ ਵੀ ਜਾਂਚ ਕੀਤੀ ਜਾ ਰਹੀ ਹੈ ਤੇ ਕਿਸੇ ਤਰ੍ਹਾਂ ਦਾ ਕੋਈ ਸੁਰਾਗ ਮਿਲਣ ਤੋਂ ਬਾਅਦ ਹੀ ਮੁਕੰਮਲ ਜਾਣਕਾਰੀ ਦਿੱਤੀ ਜਾ ਸਕੇਗੀ।