ਸੋਨੇ-ਚਾਂਦੀ ਦੇ ਗਹਿਣੇ ਚੋਰੀ ਕਰਨ ਵਾਲੇ ਆਏ ਪੁਲਿਸ ਅੜਿੱਕੇ

Stole, Gold, Silver, Jewelry

ਧੂਰੀ (ਸੁਰਿੰਦਰ ਸਿੰਘ) ਧੂਰੀ ਪੁਲਿਸ ਨੇ ਸੋਨੇ ਚਾਂਦੀ ਦੇ ਗਹਿਣੇ ਚੋਰੀ ਕਰਨ ਵਾਲੇ ਗਿਰੋਹ ਦੇ ਮੈਂਬਰਾਂ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ ਐੱਸ ਆਈ ਦਰਸ਼ਨ ਸਿੰਘ ਮੁੱਖ ਅਫਸਰ ਥਾਣਾ ਸਿਟੀ ਧੂਰੀ ਨੇ ਦੱਸਿਆ ਕਿ ਸਮੇਤ ਪੁਲਿਸ ਪਾਰਟੀ ਨੇ ਕਥਿਤ ਦੋਸ਼ੀ ਅਜੇ ਕੁਮਾਰ ਪੁੱਤਰ ਹਰੀਸ਼ ਕੁਮਾਰ ਵਾਸੀ ਆਜ਼ਾਦ ਨਗਰ ਧੂਰੀ, ਸਾਹਿਲ ਪੁੱਤਰ ਰਜੇਸ ਕੁਮਾਰ ਵਾਸੀ ਜਨਤਾ ਨਗਰ ਧੂਰੀ, ਮਨਪ੍ਰੀਤ ਉਰਫ ਕਾਲੂ ਪੁੱਤਰ ਕੇਵਲ ਸਿੰਘ ਵਾਸੀ ਨੇੜੇ ਮਾਣ ਵਾਲਾ ਫਾਟਕ ਧੂਰੀ, ਨੂੰ ਕਾਬੂ ਕਰਕੇ ਉਨ੍ਹਾਂ ਦੇ ਖਿਲਾਫ਼ ਪਰਚਾ ਦਰਜ ਕੀਤਾ ਹੈ

ਉਨ੍ਹਾਂ ਕਿਹਾ ਕਿ ਤਫਤੀਸ਼ ਦੌਰਾਨ ਇਨ੍ਹਾਂ ਪਾਸੋਂ ਪਿਛਲੇ ਸਮੇਂ ਦੌਰਾਨ ਧੂਰੀ ਸ਼ਹਿਰ ਵਿੱਚ ਹੋਈਆਂ ਵੱਖ ਵੱਖ ਨੂੰ ਚੋਰੀਆਂ ਨੂੰ ਟਰੇਸ ਕੀਤਾ ਹੈ ਅਤੇ ਕਥਿਤ ਦੋਸ਼ੀਆਂ ਦੀ ਨਿਸ਼ਾਨਦੇਹੀ ‘ਤੇ 12 ਜੋੜੇ ਝਾਂਜਰਾਂ ਚਾਂਦੀ ਦੀਆਂ, 2 ਮੁੰਦਰੀਆਂ ਮਰਦਾਨਾ ਸੋਨਾ, ਇੱਕ ਮੁੰਦਰੀ ਜਨਾਨਾ ਸੋਨਾ, ਦੋ ਕੜ੍ਹੇ ਜੈਂਟਸ ਸੋਨਾ, ਦੋ ਜੋੜੇ ਟੌਪਸ ਸੋਨਾ,  ਇੱਕ ਕੰਗਣ ਚਾਂਦੀ, ਇੱਕ ਲਾਕੇਟ ਚਾਂਦੀ , ਇਕ ਮੁੰਦਰੀ ਜੈਂਟਸ ਚਾਂਦੀ ਅਤੇ ਇੱਕ ਘੜੀ ਲੇਡੀਜ ਅਤੇ 29000 ਰੁਪਏ ਬਰਾਮਦ ਕੀਤੇ ਹਨ ਕਥਿਤ ਦੋਸ਼ੀਆਂ ਪਾਸੋਂ ਹੋਰ ਬਰਾਮਦਗੀ ਵੀ ਹੋਣ ਦੀ ਸੰਭਾਵਨਾ ਹੈ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here