ਸਾਡੇ ਨਾਲ ਸ਼ਾਮਲ

Follow us

11.3 C
Chandigarh
Friday, January 23, 2026
More
    Home ਇੱਕ ਨਜ਼ਰ ਸ਼ੇਅਰ ਬਾਜ਼ਾਰ (S...

    ਸ਼ੇਅਰ ਬਾਜ਼ਾਰ (Stock Market) ਪਹਿਲੀ ਵਾਰ 49 ਹਜ਼ਾਰ ਤੋਂ ਪਾਰ

    Stock Market ਪਹਿਲੀ ਵਾਰ 49 ਹਜ਼ਾਰ ਤੋਂ ਪਾਰ

    ਮੁੰਬਈ। ਦੇਸ਼ ’ਚ ਕੋਵਿਡ -19 ਵੈਕਸੀਨ ਪ੍ਰਤੀ ਪ੍ਰਗਤੀ ਤੋਂ ਉਤਸ਼ਾਹਿਤ ਨਿਵੇਸ਼ਕਾਂ ਦੁਆਰਾ ਖਰੀਦਣ ’ਤੇ, ਘਰੇਲੂ ਸਟਾਕ ਬਾਜ਼ਾਰਾਂ ਵਿਚ ਤਾਕਤ ਦਾ ¬ਕ੍ਰਮ ਸੋਮਵਾਰ ਨੂੰ ਜਾਰੀ ਰਿਹਾ ਅਤੇ ਬੀ ਐਸ ਸੀ 30-ਸ਼ੇਅਰਾਂ ਵਾਲਾ ਸੈਂਸੈਕਸ ਸੂਚਕਾਂਕ (Stock Market) 40 ਹਜ਼ਾਰ ਅੰਕ ’ਤੇ ਪਹੁੰਚ ਗਿਆ। ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ ਵੀ 14,400 ਅੰਕਾਂ ਦੇ ਮਨੋਵਿਗਿਆਨਕ ਪੱਧਰ ਨੂੰ ਪਾਰ ਕਰਨ ਵਿਚ ਸਫਲ ਰਿਹਾ। ਸੈਂਸੈਕਸ 469.80 ਅੰਕ ਦੀ ਤੇਜ਼ੀ ਨਾਲ 49,252.31 ਅੰਕ ’ਤੇ ਖੁੱਲਿ੍ਹਆ। ਇਹ ਪਹਿਲੀ ਵਾਰ ਵਪਾਰ ਦੌਰਾਨ 49 ਹਜ਼ਾਰ ਦੇ ਅੰਕੜੇ ’ਤੇ ਪਹੁੰਚ ਗਿਆ। ਸ਼ੁਰੂਆਤੀ ਕਾਰੋਬਾਰ ਦੇ ਇਕ ਬਿੰਦੂ ’ਤੇ ਇਹ 49,269.02 ਅੰਕ ’ਤੇ ਵੀ ਪਹੁੰਚ ਗਿਆ।

    ਖ਼ਬਰ ਲਿਖਣ ਦੇ ਸਮੇਂ, ਇਹ 440.85 ਅੰਕ ਭਾਵ 0.90 ਫੀਸਦੀ, 49,223.36 ਅੰਕ ’ਤੇ ਸੀ। ਨਿਫਟੀ ਵੀ 126.80 ਅੰਕ ਦੀ ਤੇਜ਼ੀ ਨਾਲ 14,474.05 ’ਤੇ ਖੁੱਲਿ੍ਹਆ ਅਤੇ 14,479.70 ’ਤੇ ਪਹੁੰਚ ਗਿਆ। ਖ਼ਬਰ ਲਿਖਣ ਸਮੇਂ ਇਹ 14,451.75 ਅੰਕ ਰਿਹਾ ਜੋ 104.50 ਅਰਥਾਤ 0.73% ਦੇ ਵਾਧੇ ਨਾਲ ਸੀ। ਸੈਂਸੈਕਸ ਨੇ ਆਈ ਟੀ ਅਤੇ ਤਕਨੀਕ ਕੰਪਨੀਆਂ ਦੇ ਨਾਲ-ਨਾਲ ਬੈਂਕਿੰਗ ਅਤੇ ਆਟੋ ਸਮੂਹਾਂ ਵਿੱਚ ਵੀ ਤੇਜ਼ੀ ਵੇਖੀ। ਇੰਫੋਸਿਸ ਦੇ ਸ਼ੇਅਰਾਂ ਵਿੱਚ ਪੰਜ ਪ੍ਰਤੀਸ਼ਤ ਵਾਧਾ ਹੋਇਆ ਹੈ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.