ਮੁੰਬਈ: ਰਿਜ਼ਰਵ ਬੈਂਕ ਵੱਲੋਂ ਦੀਵਾਲੀਅਪਣ ਪ੍ਰਕਿਰਿਆ ਤਹਿਤ ਆਉਣ ਵਾਲੇ ਕਰਜ਼ਿਆਂ ਲਈ ਜ਼ਿਆਦਾ ਰਾਸ਼ੀ ਦੀ ਤਜਵੀਜ਼ ਦਾ ਨਿਰਦੇਸ਼ ਜਾਰੀ ਕੀਤੇ ਜਾਣ ਦੀਆਂ ਖ਼ਬਰਾਂ ਤੋਂ ਬਾਅਦ ਬੈਂਕਿੰਗ ਸਮੇਤ ਲਗਭਗ ਸਾਰੇ ਗਰੁੰਪਾਂ ਦੀਆਂ ਕੰਪਨੀਆਂ ਵਿੱਚ ਵਿਕਵਾਲੀ ਵਿੱਚ ਅੱਜ ਘਰੇਲੂ ਸ਼ੇਅਰ ਬਜ਼ਾਰ ਕਰੀਬ ਪੰਜ ਹਫ਼ਤਿਆਂ ਦੇ ਹੇਠਲੇ ਪੱਧਰ ‘ਤੇ ਆ ਗਿਆ।
ਬੀਐੱਸਈ ਦਾ ਸੈਂਸੇਕਸ0,58 ਫੀਸਦੀ ਭਾਵ 179.96 ਅੰਕ ਡਿੱਗ ਕੇ 30,958.25 ਅੰਕ ਅਤੇ ਨੈਸ਼ਨਲ ਸਟਾਕ ਐਕਸਚੇਜ਼ ਨਿਫਟੀ 0.66 ਫੀਸਦੀ ਭਾਵ 63.55 ਅੰਕ ਦੀ ਗਿਰਾਵਟ ਨਾਲ 9511,40 ਅੰਕ ‘ਤੇ ਆ ਗਿਆ। ਇਨ੍ਹਾਂ ਦੋਵਾਂ ਦਾ 25 ਮਈ ਤੋਂ ਬਾਅਦ ਦਾ ਹੇਠਲਾ ਪੱਧਰ ਹੈ। ਸੈਂਸੇਕਸ ਲਗਾਤਾਰ ਦੂਜੇ ਕਾਰੋਬਾਰੀ ਦਿਨ ਵੀ ਤਿਲਕਿਆ ਹੈ ਅਤੇ 25 ਮਈ ਤੋਂ ਬਾਅਦ ਪਹਿਲੀਵਾਰ 31 ਹਜ਼ਾਰ ਤੋਂ ਹੇਠਾਂ ਆਇਆ ਹੈ। ਉੱਥੇ ਨਿਫ਼ਟੀ ਵਿੱਚ ਲਗਾਤਾਰ ਪੰਜਵੇਂਕ ਾਰੋਬਾਰ ਦਿਨ ਗਿਰਾਵਟ ਦਰਜ਼ ਕੀਤੀ ਗਈ ਹੈ।