ਸਾਡੇ ਨਾਲ ਸ਼ਾਮਲ

Follow us

17.1 C
Chandigarh
Sunday, January 18, 2026
More
    Home ਵਿਚਾਰ ਲੇਖ ਆਨਲਾਈਨ ਠੱਗੀ ਮ...

    ਆਨਲਾਈਨ ਠੱਗੀ ਮਾਰਨ ਵਾਲੇ ਠੱਗਾਂ ਤੋਂ ਰਹੋ ਸਾਵਧਾਨ

    Stay, Online, Cheating, Cheats

    ਪ੍ਰਮੋਦ ਧੀਰ

    ਨੋਟਬੰਦੀ ਹੋਣ ਉਪਰੰਤ ਅੱਜ-ਕੱਲ੍ਹ ਆਨਲਾਈਨ ਭੁਗਤਾਨ, ਨੈੱਟ ਬੈਂਕਿੰਗ, ਆਨਲਾਈਨ ਸ਼ਾਪਿੰਗ, ਪੇਟੀਐਮ, ਡੈਬਿਟ ਕਾਰਡ, ਕ੍ਰੇਡਿਟ ਕਾਰਡ, ਮੋਬਾਇਲ ਬੈਂਕਿੰਗ ਆਦਿ ਦੀ ਵਰਤੋਂ ਦਿਨੋ-ਦਿਨ ਤੇਜੀ ਨਾਲ ਵਧ ਰਹੀ ਹੈ ਇਸਦੇ ਸਾਨੂੰ ਕਾਫੀ ਫਾਇਦੇ ਹਨ ਪਰ ਇਨ੍ਹਾਂ ਦੀ ਵਰਤੋਂ ਕਰਨ ਲਈ ਸਾਨੂੰ ਕੁਝ ਸਾਵਧਾਨੀਆਂ ਵੀ ਵਰਤਣੀਆਂ ਚਾਹੀਦੀਆਂ ਹਨ ।

    ਆਏ ਦਿਨ ਬੈਂਕ ਖਾਤੇ ਵਿਚੋਂ ਪੈਸੇ ਕਢਵਾ ਲੈਣ, ਏਟੀਐਮ ਬਦਲ ਕੇ ਠੱਗੀ ਮਾਰਨ, ਕ੍ਰੇਡਿਟ ਕਾਰਡ ਦੀ ਡਿਟੇਲ ਵਰਤ ਕੇ ਸ਼ਾਪਿੰਗ ਕਰ ਲੈਣ ਵਰਗੀਆਂ ਠੱਗੀ ਦੀਆਂ ਖਬਰਾਂ ਪੜ੍ਹਨ ਨੂੰ ਮਿਲਦੀਆਂ ਹਨ। ਅਸਲ ਵਿੱਚ ਇਨ੍ਹਾਂ ਵੱਧ ਰਹੀਆਂ ਠੱਗੀਆਂ ਲਈ ਕੁਝ ਹੱਦ ਤੱਕ ਅਸੀਂ ਖੁਦ ਵੀ ਜਿੰਮੇਵਾਰ ਹਾਂ। ਚਲਾਕ ਆਨਲਾਈਨ ਠੱਗਾਂ ਵੱਲੋਂ ਬੈਂਕ ਜਾਂ ਬੀਮਾ ਅਧਿਕਾਰੀ ਬਣ ਕੇ ਸਾਡੇ ਖਾਤੇ ਦੀ ਡਿਟੇਲ ਪੁੱਛ ਲਈ ਜਾਂਦੀ ਹੈ ਅਸੀਂ ਬਿਨਾਂ ਸੋਚੇ-ਸਮਝੇ ਤੇ ਪੜਤਾਲ ਕੀਤੇ ਆਪਣੀ ਜਾਣਕਾਰੀ ਨੋਟ ਕਰਵਾ ਕੇ ਠੱਗੀ ਦਾ ਸ਼ਿਕਾਰ ਹੋ ਜਾਂਦੇ ਹਾਂ ਇਸੇ ਤਰ੍ਹਾਂ ਕਈ ਠੱਗ ਏਟੀਐਮ ਰੂਮ ਵਿੱਚ ਕਿਸੇ ਬਜੁਰਗ ਜਾਂ ਅਣਜਾਣ ਵਿਅਕਤੀ ਦੀ ਮੱਦਦ ਕਰਨ ਦੇ ਬਹਾਨੇ ਏਟੀਐਮ ਬਦਲ ਕੇ ਵੀ ਠੱਗੀ ਮਾਰ ਲੈਂਦੇ ਹਨ।

    ਆਨਲਾਈਨ ਬੈਂਕਿੰਗ/ਮੋਬਾਇਲ ਬੈਂਕਿੰਗ ਰਾਹੀਂ ਠੱਗੀ ਮਾਰਨ ਵਾਲਿਆਂ ਵੱਲੋਂ ਅਕਸਰ ਭੋਲੇ-ਭਾਲੇ ਲੋਕਾਂ ਨੂੰ ਇਹ ਦੱਸਿਆ ਜਾਂਦਾ ਹੈ ਕਿ ਅਸੀਂ ਹੈੱਡ ਬ੍ਰਾਂਚ (ਭਾਵ  ਇਹ ਕਿ ਉਹ ਸ਼ਾਖਾ ਜਿਹੜੀ ਮੇਨ ਜਿਵੇਂ ਦਿੱਲੀ, ਮੁੰਬਈ ਆਦਿ ਵਰਗੇ ਵੱਡੇ ਸ਼ਹਿਰਾਂ ਵਿੱਚ ਹੁੰਦੀ ਹੈ) ਵਿੱਚੋਂ ਬੋਲ ਰਹੇ ਹਾਂ ਅਤੇ ਇਹ ਕਿਹਾ ਜਾਂਦਾ ਹੈ ਕਿ ਤੁਹਾਡਾ ਬੈਂਕ ਖਾਤਾ/ਏਟੀਐਮ ਕਾਰਡ ਬਲਾਕ ਕਰ ਦਿੱਤਾ ਜਾਵੇਗਾ ਸਾਨੂੰ ਸਭ ਤੋਂ ਪਹਿਲਾਂ ਤਾਂ ਇਹ ਪਤਾ ਹੋਣਾ ਅਤਿ ਜਰੂਰੀ ਹੈ ਕਿ ਬੈਂਕ ਕਦੇ ਵੀ ਆਪਣੇ ਕਸਟਮਰ/ਖਾਤਾ ਧਾਰਕ ਨੂੰ ਫੋਨ ਨਹੀਂ ਕਰੇਗਾ ਤੇ ਨਾ ਹੀ ਕਦੇ ਆਪਣੇ ਕਸਟਮਰ/ਖਾਤਾ ਧਾਰਕ ਨੂੰ ਆਪਣਾ ਖਾਤਾ ਨੰਬਰ/ਏਟੀਐਮ ਨੰਬਰ ਜਾਂ ਇਸਦੇ ਪਿੱਛੇ ਲਿਖੇ ਹੋਏ ਨੰਬਰਾਂ ਬਾਰੇ ਜਾਣਕਾਰੀ ਮੰਗੇਗਾ, ਇਹ ਕੰਮ ਹੈਕਰਾਂ ਦਾ ਹੁੰਦਾ ਹੈ।

    ਇੱਥੇ ਧਿਆਨ ਰੱਖਣ ਵਾਲੀ ਗੱਲ ਇਹ ਹੈ ਕਿ ਉਕਤ ਹੈਕਰਾਂ ਦਾ ਫੋਨ ਸੁਨਣ ਤੋਂ ਬਾਅਦ ਘਬਰਾਉਣ ਅਤੇ ਜਲਦਬਾਜੀ  ‘ਚ ਕੋਈ ਕਦਮ ਚੁੱਕਣ ਦੀ ਬਜਾਇ ਉਸ ਹੈਕਰ ਨੂੰ ਖਾਤੇ ਬਾਰੇ ਕੋਈ ਵੀ ਜਾਣਕਾਰੀ ਨਾ ਦਿੱਤੀ ਜਾਵੇ ਸਗੋਂ ਉਸਦਾ ਨੰਬਰ ਨੋਟ ਕਰਕੇ ਸਿੱਧਾ ਹੀ ਬੈਂਕ ਵਿੱਚ ਜਾਂ ਪੁਲਿਸ ਵਿੱਚ ਪਹੁੰਚ ਕੇ ਸ਼ਿਕਾਇਤ ਕੀਤੀ ਜਾਵੇ ਜੇਕਰ ਹੈਕਰਜ ਵੱਲੋਂ ਫੋਨ ਕਰਕੇ ਏ.ਟੀ.ਐਮ ਤੇ ਲਿਖੇ ਨੰਬਰ, ਪਾਸਵਰਡ ਤੇ ਬੈਂਕ ਖਾਤੇ ਬਾਰੇ ਜਾਣਕਾਰੀ ਮੰਗੀ ਜਾਂਦੀ ਹੈ ਤੇ ਇਸ ਤੋਂ ਬਾਅਦ ਇਹ ਕਿਹਾ ਜਾਂਦਾ ਹੈ ਕਿ ਤੁਹਾਡੇ ਫੋਨ ਤੇ 6 ਅੱਖਰਾਂ ਦਾ ਓਟੀਪੀ ਨੰਬਰ ਆਵੇਗਾ ਉਹ ਸਾਨੂੰ ਤੁਰੰਤ ਹੀ ਦੱਸਕੇ ਆਪਣੇ ਮੋਬਾਇਲ ਵਿੱਚੋਂ  ਓਟੀਪੀ. ਨੰਬਰ ਡਲੀਟ ਕਰ ਦੇਣਾ ਹੈ ਇਹ ਉਹੀ ਓਟੀਪੀ ਨੰਬਰ ਹੁੰਦਾ ਹੈ ਜਿਸ ਰਾਹੀਂ ਸਾਡੀ ਮਿਹਨਤ ਨਾਲ ਕੀਤੀ ਕਮਾਈ ਖਾਤੇ ‘ਚੋਂ ਸਕਿੰਟਾਂ ਵਿੱਚ ਹੀ ਚੋਰੀ ਹੋ ਸਕਦੀ ਹੈ ਭਾਵ ਖਾਤਾ ਖਾਲੀ ਹੋ ਜਾਂਦਾ ਹੈ ਸੋ ਉਕਤ ਹੈਕਰਾਂ ਨੂੰ ਬੈਂਕ ਖਾਤਾ/ਏਟੀਐਮ ਕਾਰਡ ਬਾਰੇ ਜਾਣਕਾਰੀ  ਤੇ ਉਸ ਤੋਂ ਬਾਅਦ ਫੋਨ ਰਾਹੀਂ ਪੁੱਛੇ ਜਾਣ ਵਾਲੇ ਛੇ ਅੱਖਰਾਂ ਵਾਲੇ ਓਟੀਪੀ ਨੰਬਰ ਬਾਰੇ ਬਿਲਕੁਲ ਹੀ ਜਾਣਕਾਰੀ ਨਹੀਂ ਦੇਣੀ ਹੈ ਤੇ ਇਸ ਤਰ੍ਹਾਂ  ਆਨਲਾਈਨ ਠੱਗੀ ਦਾ ਸ਼ਿਕਾਰ ਹੋਣ ਤੋਂ ਬਚਿਆ ਜਾ ਸਕਦਾ ਹੈ।

    ਇਸ ਦਾ ਇਹ ਮਤਲਬ ਨਹੀਂ ਕਿ ਹੈਕਰਾਂ ਦੇ ਡਰੋਂ ਅਸੀਂ ਇਨ੍ਹਾਂ ਆਨਲਾਈਨ ਬੈਂਕਿੰਗ ਸਹੂਲਤਾਂ ਦੀ ਵਰਤੋਂ ਹੀ ਬੰਦ ਕਰ ਦੇਣੀ ਹੈ ਪਰ ਸਾਵਧਾਨੀ ਬਹੁਤ ਜ਼ਰੂਰੀ ਹੈ ।

    ਵੱਟਸਐਪ ਜਰੀਏ ਆਨਲਾਈਨ ਲਾਟਰੀ ਰਾਹੀਂ ਠੱਗੀ

    ਅੱਜ-ਕੱਲ੍ਹ ਆਨਲਾਈਨ ਠੱਗਾਂ ਨੇ ਠੱਗੀ ਮਾਰਨ ਦਾ ਨਵਾਂ ਤਰੀਕਾ ਲੱਭ ਲਿਆ ਹੈ । ਠੱਗਾਂ ਦੁਆਰਾ ਮੋਬਾਇਲ ਦੇ ਵੱਟਸਐਪ ਤੋਂ ਮੈਸੇਜ ਆਉਂਦਾ ਹੈ ਕਿ ਤੁਹਾਡਾ ਫਲਾਂ ਲਾਟਰੀ ਤਹਿਤ 25 ਲੱਖ ਜਾਂ 50 ਲੱਖ ਰੁਪਏ ਦਾ ਡਰਾਅ ਨਿੱਕਲਿਆ ਹੈ। ਤੁਹਾਡਾ ਲਾਟਰੀ ਨੰਬਰ ਦੱਸਿਆ ਜਾਵੇਗਾ ਤੇ ਕਿਹਾ ਜਾਵੇਗਾ ਕਿ ਇਸ ਇਨਾਮ ਨੂੰ ਕਲੇਮ ਕਰਨ ਲਈ ਇਸ ਨੰਬਰ ‘ਤੇ ਕਾਲ  ਕਰੋ ਜਾਂ ਕੋਈ ਖਾਤਾ ਨੰਬਰ ਦੱਸਕੇ ਕਿਹਾ ਜਾਵੇਗਾ ਕਿ ਇਸ ਇਨਾਮ ਨੂੰ?ਪ੍ਰਾਪਤ ਕਰਨ ਲਈ ਇਸ ਖਾਤੇ ਵਿਚ ਇੰਨੇ ਪੈਸੇ ਪੁਆਓ ਆਦਿ ਇਸ ਤਰ੍ਹਾਂ ਦੇ ਨਵੇਂ ਤਰੀਕੇ ਦੇ ਆਨਲਾਈਨ ਠੱਗਾਂ ਤੋਂ ਬਚੋ, ਤੇ ਸੋਚੋ ਕਿ ਜਦੋਂ ਤੁਸੀ?ਕੋਈ ਲਾਟਰੀ ਪਾਈ ਹੀ ਨਹੀਂ ਤਾਂ?ਨਿੱਕਲ ਕਿਵੇਂ ਆਈ!

    ਇੱਕ ਹੋਰ ਨਵਾਂ ਠੱਗੀ ਮਾਰਨ ਦਾ ਤਰੀਕਾ

    ਅੱਜ-ਕੱਲ੍ਹ ਲੋਕਾਂ ਨੂੰ ਮੋਬਾਇਲ ‘ਤੇ ਮੈਸੇਜ ਆ ਰਹੇ ਹਨ ਕਿ ਤੁਹਾਡਾ ਕਾਰਡ ਸਾਡੇ ਬੈਂਕ ਨਾਲ ਰਜਿਸਟਰਡ ਨਹੀਂ ਹੈ , ਆਪਣੇ ਬੈਂਕ ਤੋਂ ਸਹੂਲਤਾਂ ਲੈਣ ਲਈ ਹੁਣੇ ਆਪਣੇ ਏਟੀਐਮ ਦਾ ਕਾਰਡ ਨੰਬਰ, ਸੀਸੀਵੀ ਨੰਬਰ ਅਤੇ ਜਨਮ ਮਿਤੀ ਐਂਟਰ ਕਰਕੇ ਅੱਪਡੇਟ ਕਰੋ। ਇਸ ਤਰ੍ਹਾਂ ਕਰਨ ਨਾਲ ਵੀ ਤੁਹਾਡਾ ਖਾਤਾ ਖਾਲੀ ਹੋ ਸਕਦਾ ਹੈ।

    ਆਨਲਾਈਨ ਸ਼ਾਪਿੰਗ ਸਮੇਂ ਠੱਗੀ 

    ਆਨਲਾਈਨ ਸ਼ਾਪਿੰਗ ਕੰਪਨੀਆਂ ਦੇ ਨਾਂਅ ‘ਤੇ ਵੀ ਠੱਗੀ ਮਾਰ ਲਈ ਜਾਂਦੀ ਹੈ। ਸਾਡੇ ਤੋਂ ਚੀਜਾਂ ਦੇ ਪੈਸੇ ਤਾਂ ਪੂਰੇ ਲੈ ਲਏ ਜਾਂਦੇ ਹਨ ਤੇ ਕਈ ਵਾਰ ਸਾਡੇ ਕੋਲ ਜਦੋਂ ਆਨਲਾਈਨ ਖਰੀਦਿਆ ਸਾਮਾਨ ਪਹੁੰਚਦਾ ਹੈ ਤਾਂ ਉਹ ਸਹੀ ਨਹੀਂ ਹੁੰਦਾ ਜਾਂ ਖਰਾਬ ਹੁੰਦਾ ਹੈ । ਇੱਕ ਵਾਰ ਮੇਰੇ ਇੱਕ ਮਿੱਤਰ ਨੇ ਆਨਲਾਈਨ ਮੋਬਾਇਲ ਖਰੀਦਿਆ ਜਦੋਂ ਡਾਕ ਰਾਹੀਂ ਮੋਬਾਇਲ ਘਰ ਪੁੱਜਾ ਤਾਂ ਉਸ ਵਿਚੋਂ ਸਾਬਣ ਦੀ ਟਿੱਕੀ ਨਿੱਕਲੀ। ਸਾਰੀਆਂ ਕੰਪਨੀਆਂ ਇੱਕੋ-ਜਿਹੀਆਂ ਨਹੀਂ ਹੁੰਦੀਆਂ ਸਹੀ ਵੀ ਹੁੰਦੀਆਂ ਹਨ। ਇਸ ਲਈ ਕਿਸੇ ਪ੍ਰਸਿੱਧ ਆਨਲਾਈਨ ਕੰਪਨੀ ਦੇ ਰਾਹੀਂ ਤੇ ਜਾਗਰੂਕਤਾ ਨਾਲ ਹੀ ਆਨਲਾਈਨ ਸ਼ਾਪਿੰਗ ਕਰਨੀ ਚਾਹੀਦੀ ਹੈ।

    ਸੋਸ਼ਲ ਸਾਈਟਾਂ ਰਾਹੀਂ ਦਾਨ ਦੇ ਰੂਪ ‘ਚ ਠੱਗੀ

    ਸੋਸ਼ਲ ਸਾਈਟਾਂ ਰਾਹੀਂ ਅਣਜਾਣ ਲੋਕ ਸਾਡੇ ਮਿੱਤਰ ਬਣ ਜਾਂਦੇ ਹਨ ਤੇ ਸਾਡੇ ਤੋਂ ਵਿਸ਼ਵਾਸ਼ ਜਿੱਤ ਕੇ ਕਿਸੇ ਝੂਠੀ-ਮੂਠੀ ਦੁਰਘਟਨਾ ਅਤੇ ਗਰੀਬ ਲੋਕਾਂ ਦੀ ਸਹਾਇਤਾ ਦਾ ਵਾਸਤਾ ਪਾ ਕੇ ਸਾਡੇ ਤੋਂ ਮੋਟੀ ਰਕਮ ਦਾਨ ਦੇ ਰੂਪ ਵਿੱਚ ਲੈ ਕੇ ਖੁਦ ਸੋਸ਼ਲ ਸਾਈਟ ਤੋਂ ਅਲੋਪ ਹੋ ਜਾਂਦੇ ਹਨ ਤੇ ਸਾਨੂੰ ਠੱਗੀ ਦਾ ਸ਼ਿਕਾਰ ਬਣਾ ਲੈਂਦੇ ਹਨ। ਮੇਰੇ ਕੋਲ ਦੋ ਸਾਲ ਪਹਿਲਾਂ ਮੇਰਾ ਆਨਲਾਈਨ ਠੱਗੀ ਬਾਰੇ ਛਪਿਆ ਇੱਕ ਲੇਖ ਪੜ੍ਹ ਕੇ ਸੈਂਕੜੇ ਲੋਕਾਂ ਦੇ ਫੋਨ ਆਏ ਜਿਨ੍ਹਾਂ ਨਾਲ ਭਲੀ-ਭਾਂਤ ਉਪਰੋਕਤ ਤਰੀਕਿਆਂ ਨਾਲ ਠੱਗੀ ਵੱਜ ਚੁੱਕੀ ਸੀ। ਲੋਕਾਂ?ਨੇ ਦੱÎਸਿਆ ਕਿ ਠੱਗਾਂ ਨੇ ਉਨ੍ਹਾਂ ਨਾਲ ਠੱਗੀ ਮਾਰ ਕੇ ਆਪਣੇ ਫੋਨ ਆਦਿ ਬੰਦ ਕਰ ਦਿੱਤੇ ਜਿੰਨਾਂ ਦਾ ਬਾਅਦ ਵਿੱਚ ਕੋਈ ਪਤਾ ਨਾ ਲੱਗਾ। ਉਹਨਾਂ ‘ਚੋਂ ਕਈਆਂ ਨੇ ਕੰਪਲੇਂਟ ਵੀ ਕੀਤੀ ਪਰ ਕੋਈ ਹੱਲ ਨਹੀਂ ਨਿੱਕਲਿਆ।

    ਇਹ ਸਭ ਲਿਖਣ ਦਾ ਮਤਲਬ ਇਹ ਨਹੀਂ?ਕਿ ਅਸੀਂ ਆਨਲਾਈਨ ਜਾਂ ਹੋ ਕਿਸੇ ਵੀ ਨਵੀਂ ਤਕਨੀਕ ਦੀ ਵਰਤਂ ਹੀ ਨਾ ਕਰੀਏ ਵਰਤੋਂ ਕਰੋ ਕਿਉਂਕਿ ਡਿਜ਼ੀਟਲ ਯੁੱਗ ਆ ਰਿਹਾ ਹੈ ਜਿਸ ਵਿਚ ਇਹ ਸਭ ਬਹੁਤ ਜ਼ਰੂਰੀ ਵੀ ਹੈ ਪਰ ਇਸ ਸਭ ਦੇ ਨਾਲ ਜਾਗਰੂਕਤਾ ਬਹੁਤ ਜ਼ਰੂਰੀ ਹੈ ਜੇਕਰ ਤੁਹਾਨੂੰ ਖੁਦ ਨੂੰ ਕਿਸੇ ਗੱਲ ਦੀ ਸਮਝ?ਨਹੀਂ ਆ ਰਹੀ ਕਿਸੇ ਕਾਲ, ਮੈਸੇਜ਼, ਆਨਲਾਈਨ ਸ਼ਾਪਿੰਗ ਆਦਿ ਬਾਰੇ ਤਾਂ ਚੰਗੇ ਜਾਣਕਾਰੀਤ ਤੋਂ?ਸਲਾਹ ਲਈ ਜਾ ਸਕਦੀ ਹੈ ਤਾਂ ਕਿ ਇਹਨਾਂ ਆਨਲਾਈਨ ਠੱਗਾਂ ਤੋਂ ਬਚਿਆ ਜਾ ਸਕੇ ।

    ਜੈਤੋ ਮੰਡੀ,
    ਫਰੀਦਕੋਟ

    Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

     

    LEAVE A REPLY

    Please enter your comment!
    Please enter your name here