Railway Stations: ਖੁਸ਼ਖਬਰੀ! ਪੰਜਾਬ ’ਚ 30 ਸਟੇਸ਼ਨਾਂ ਦੀ ਹੋਈ ਚਾਂਦੀ, ਕੀ ਤੁਹਾਡਾ ਸਟੇਸ਼ਨ ਵੀ ਹੋਇਆ ਸੂਚੀ ’ਚ ਸ਼ਾਮਲ?

Railway Stations

ਚੰਡੀਗੜ੍ਹ। Railway Stations : ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਪੇਸ਼ ਕੀਤੇ ਗਏ ਕੇਂਦਰੀ ਬਜ਼ਟ ਦੌਰਾਨ ਰੇਲਵੇ ਲਈ ਪੰਜਾਬ ’ਚ 5147 ਕਰੋੜ ਰੁਪਏ ਦੀ ਅਲਾਟਮੈਂਟ ਕੀਤੀ ਗਈ ਹੈ। ਇਸ ਦੇ ਤਹਿਤ 30 ਰੇਲਵੇ ਸਟੇਸ਼ਨਾਂ ਨੂੰ ਅੰਮ੍ਰਿਤ ਰੇਲਵੇ ਸਟੇਸ਼ਨਾਂ ਦੇ ਰੂਪ ’ਚ ਵਿਕਸਿਤ ਕੀਤਾ ਜਾਣਾ ਹੈ। ਇਸ ਤੋਂ ਇਲਾਵਾ 1158 ਕਿਲੋਮੀਟਰ ਦੇ ਨਵੇਂ ਟਰੈਕ ਬਣਾਉਣ ਲਈ 12 ਪ੍ਰੋਜੈਕਟਾਂ ’ਤੇ ਵੀ ਕੰਮ ਚੱਲ ਰਿਹਾ ਹੈ, ਜਿਸ ਦਾ ਕੰਮ 19843 ਕਰੋੜ ਰੁਪਏ ’ਚ ਪੂਰਾ ਕੀਤਾ ਜਾਣਾ ਹੈ।

ਪੰਜਾਬ ਦੇ ਇਨ੍ਹਾਂ ਸਟੇਸ਼ਨਾਂ ਨੂੰ ਬਣਾਇਆ ਜਾਵੇਗਾ ਅੰਮ੍ਰਿਤ ਸਟੇਸ਼ਨ | Railway Stations

ਅਬੋਹਰ, ਅੰਮ੍ਰਿਤਸਰ, ਸ੍ਰੀ ਆਨੰਦਪੁਰ ਸਾਹਿਬ, ਬਿਆਸਾ, ਬਠਿੰਡਾ ਜੰਕਸ਼ਨ, ਧਾਂਦਰੀ ਕਲਾਂ, ਧੂਰੀ, ਫਾਜ਼ਿਲਕਾ, ਫਿਰੋਜ਼ਪੁਰ ਕੈਂਟ, ਗੁਰਦਾਸਪੁਰ, ਹੁਸ਼ਿਆਰਪੁਰ, ਜਲੰਧਰ ਕੈਂਟ ਜੰਕਸ਼ਨ, ਜਲੰਧਰ ਸਿਟੀ, ਕਪੂਰਥਲਾ, ਕੋਟਕਪੂਰਾ ਜੰਕਸ਼ਨ, ਲੁਧਿਆਣਾ ਜੰਕਸ਼ਨ, ਮਾਲੇਰਕੋਟਲਾ, ਮਾਨਸਾ, ਮੋਗਾ, ਸ੍ਰੀ ਮੁਕਤਸਰ ਸਾਹਿਬ, ਨੰਗਲ ਡੈਮ, ਪਠਾਨਕੋਟ ਕੈਂਟ, ਪਠਾਨਕੋਟ ਸਿਟੀ, ਪਟਿਆਲਾ, ਫਗਵਾੜਾ ਜੰਕਸ਼ਨ, ਫਿਲੌਰ ਜੰਕਸ਼ਨ, ਰੂਪਨਗਰ, ਸੰਗਰੂਰ, ਮੋਹਾਲੀ ਤੇ ਸਰਹਿੰਦ ਸਟੇਸ਼ਨ ਸ਼ਾਮਲ ਹਨ।

Read Also : Shambhu Border: ਸਰਕਾਰ ਤੇ ਕਿਸਾਨਾਂ ਲਈ ਅਹਿਮ ਦੌਰ