ਸਾਡੇ ਨਾਲ ਸ਼ਾਮਲ

Follow us

8.8 C
Chandigarh
Sunday, January 18, 2026
More
    Home ਦੇਸ਼ ਆਰਥਿਕ ਮੰਦੀ ਦਾ...

    ਆਰਥਿਕ ਮੰਦੀ ਦਾ ਸ਼ਿਕਾਰ ਲੋਕਾਂ ਦੀ ਦੁਸ਼ਮਣ ਬਣੀ ਕੇਂਦਰ ਤੇ ਸੂਬਾ ਸਰਕਾਰ : Harpal Cheema

    Harpal Singh Cheema
    Harpal Cheema

    ਕਿਹਾ, 7 ਜਨਵਰੀ ਨੂੰ ਕੀਤਾ ਜਾਵੇਗਾ ਮੁੱਖ ਮੰਤਰੀ ਦੀ ਕੋਠੀ ਦਾ ਘਿਰਾਓ

    ਲਹਿਰਾਗਾਗਾ  (ਤਰਸੇਮ ਸਿੰਘ ਬਬਲੀ) ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦੁਆਰਾ ਨਵੇਂ ਸਾਲ ਦੇ ਸ਼ੁਰੂ ਵਿੱਚ ਹੀ ਲੋਕਾਂ ਨੂੰ ਮਹਿੰਗਾਈ ਦਾ ਤੋਹਫਾ ਦੇ ਕੇ ਝਟਕਾ ਦਿੱਤਾ ਗਿਆ ਹੈ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਦੇ ਨੇਤਾ ਹਰਪਾਲ ਸਿੰਘ ਚੀਮਾ (Harpal Cheema) ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ 31 ਦਸੰਬਰ ਨੂੰ ਰੇਲ ਕਿਰਾਇਆ ਵਧਾਉਣ ਤੋਂ ਬਾਅਦ 1 ਜਨਵਰੀ ਨੂੰ ਰਸੋਈ ਗੈਸ ਸਿਲੰਡਰ ਵੀ ਮਹਿੰਗਾ ਕਰ ਦਿੱਤਾ ਗਿਆ ਹੈ ਉੱਥੇ ਹੀ ਪੰਜਾਬ ਸਰਕਾਰ ਨੇ ਬਿਜਲੀ ਦਰਾਂ ‘ਚ ਵਾਧੇ ਦੇ ਨਾਲ ਹੀ ਬੱਸ ਕਿਰਾਏ ਵੀ ਵਧਾ ਦਿੱਤੇ ਹਨ

    ਉਨ੍ਹਾਂ ਕਿਹਾ ਕਿ ਕੀਮਤ ਵਧਣ ਤੋਂ ਬਾਅਦ ਗੈਸ ਕੰਪਨੀਆਂ ਵੱਲੋਂ ਬਿਨਾਂ ਸਬਸਿਡੀ ਵਾਲਾ ਆਮ ਗੈਸ ਸਿਲੰਡਰ ਦੀ ਕੀਮਤ ਵਿੱਚ 19 ਰੁ, ਵਪਾਰਕ ਸਿਲੰਡਰ ਦੀ 29.50 ਰੁਪਏ, 5 ਕਿੱਲੋ ਵਾਲੇ ਛੋਟੇ ਸਿਲੰਡਰ ਵਿੱਚ 7 ਰੁ ਦਾ ਵਾਧਾ ਕਰ ਦਿੱਤਾ ਗਿਆ ਹੈ ਇਸੇ ਤਰ੍ਹਾਂ ਹੀ ਰੇਲਵੇ ਵਿਭਾਗ ਨੇ 1 ਜਨਵਰੀ ਤੋਂ ਰੇਲ ਕਿਰਾਏ ਵਿੱਚ ਵਾਧਾ ਕਰਦਿਆਂ ਐਕਸਪ੍ਰੈੱਸ ਗ਼ੈਰ-ਏ.ਸੀ. ਰੇਲ ਗੱਡੀਆਂ ਲਈ ਕਿਰਾਇਆ 2 ਪੈਸੇ ਅਤੇ ਏ.ਸੀ. ਸ਼੍ਰੇਣੀਆਂ ਲਈ 4 ਪੈਸੇ ਪ੍ਰਤੀ ਕਿਲੋਮੀਟਰ ਵਧਾਇਆ ਹੈ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਬਿਜਲੀ ਦੇ ਰੇਟਾਂ ਵਿੱਚ ਵਾਧਾ ਕਰਦਿਆਂ ਘਰੇਲੂ ਖ਼ਪਤਕਾਰਾਂ ਲਈ ਬਿਜਲੀ 30 ਪੈਸੇ ਪ੍ਰਤੀ ਯੂਨਿਟ ਤੇ ਸਨਅਤਾਂ ਲਈ 29 ਪੈਸੇ ਪ੍ਰਤੀ ਯੂਨਿਟ ਮਹਿੰਗੀ ਕੀਤੀ ਹੈ ਇਸ ਦੇ ਨਾਲ ਹੀ ਪੰਜਾਬ ਸਰਕਾਰ ਵੱਲੋਂ ਸੂਬੇ ‘ਚ ਬੱਸਾਂ ਦਾ ਆਮ ਕਿਰਾਇਆ 2 ਪੈਸੇ ਪ੍ਰਤੀ ਕਿਲੋਮੀਟਰ ਦਾ ਵਾਧਾ ਕਰ ਦਿੱਤਾ ਗਿਆ ਹੈ

    ਮਹਿੰਗਾਈ ਦੀ ਮਾਰ ਝੱਲ ਰਹੇ ਆਰਥਿਕ ਮੰਦੀ ਦਾ ਸ਼ਿਕਾਰ ਲੋਕਾਂ ਦੀਆਂ ਦੁਸ਼ਮਣ ਬਣੀਆਂ ਪੰਜਾਬ ਦੀਆਂ ਸਰਕਾਰਾਂ

    ਉਨ੍ਹਾਂ ਕਿਹਾ ਕਿ ਕੇਂਦਰ ਅਤੇ ਪੰਜਾਬ ਦੀਆਂ ਸਰਕਾਰਾਂ ਪਹਿਲਾਂ ਹੀ ਮਹਿੰਗਾਈ ਦੀ ਮਾਰ ਝੱਲ ਰਹੇ ਆਰਥਿਕ ਮੰਦੀ ਦਾ ਸ਼ਿਕਾਰ ਲੋਕਾਂ ਦੀਆਂ ਦੁਸ਼ਮਣ ਬਣੀਆਂ ਹੋਈਆਂ ਹਨ ਜੋ ਨਿੱਤ ਦਿਨ ਉਨ੍ਹਾਂ ਦੀਆਂ ਰੋਜਮਰਾ ਦੀਆਂ ਵਸਤੂਆਂ ਦੇ ਰੇਟਾਂ ਵਿੱਚ ਵਾਧਾ ਕਰਕੇ ਖੁਦਕੁਸ਼ੀਆਂ ਦੇ ਰਾਹ ਪੈਣ ਲਈ ਮਜਬੂਰ ਕਰ ਰਹੀਆਂ ਹਨ ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਸਰਕਾਰਾਂ ਦੇ ਲੋਕ ਮਾਰੂ ਫੈਸਲਿਆਂ ਖਿਲਾਫ ਲੋਕਾਂ ਨੂੰ ਜਾਗਰੂਕ ਕਰਨ ਦੇ ਨਾਲ-ਨਾਲ ਸੰਘਰਸ਼ ਵੀ ਕਰ ਰਹੀ ਹੈ ਜਿਸ ਤਹਿਤ 7 ਜਨਵਰੀ ਨੂੰ ਚੰਡੀਗੜ੍ਹ ਵਿਖੇ ਸੂਬਾ ਪੱਧਰੀ ਧਰਨੇ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕੋਠੀ ਦਾ ਘਿਰਾਓ ਕੀਤਾ ਜਾਵੇਗਾ ਇਸ ਮੌਕੇ ਜਸਵੀਰ ਸਿੰਘ ਕੁਦਨੀ ਹਲਕਾ ਇੰਚਾਰਜ ਲਹਿਰਾ, ਗੁਰਪ੍ਰੀਤ ਸਿੰਘ, ਗੁਰਤੇਜ ਸਿੰਘ ਅਤੇ ਚਮਕੌਰ ਸਿੰਘ ਲੇਹਲ ਕਲਾਂ, ਹਰਦੀਪ ਸਿੰਘ ਕਲੇਰ, ਧਰਮਜੀਤ ਸਿੰਘ ਚੰਗਾਲੀਵਾਲਾ, ਹਰਪ੍ਰੀਤ ਸਿੰਘ ਪੀਤੂ ਛਾਹੜ, ਜਗਤਾਰ ਸਿੰਘ ਹਰੀਕਾ ਆਦਿ ਹਾਜਰ ਸਨ

    Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here