ਸ਼ੇਅਰ ਬਾਜ਼ਾਰ ’ਚ ਵਾਧੇ ਨਾਲ ਕਾਰੋਬਾਰ ਦੀ ਸ਼ੁਰੂਆਤ
ਮੁੰਬਈ। ਸ਼ੁੱਕਰਵਾਰ ਨੂੰ ਸ਼ੇਅਰ ਬਾਜ਼ਾਰ ’ਚ ਤੇਜ਼ੀ ਨਾਲ ਕਾਰੋਬਾਰ ਸ਼ੁਰੂ ਹੋਇਆ। ਬੰਬਈ ਸਟਾਕ ਐਕਸਚੇਂਜ (ਬੀਐਸਈ) ਦਾ ਸੈਂਸੈਕਸ 395.97 ਅੰਕ ਵਧ ਕੇ 54,574.43 ਅੰਕ ’ਤੇ ਅਤੇ ਨੈਸ਼ਨਲ ਸਟਾਕ ਐਕਸਚੇਂਜ (ਐਨਐਸਈ) ਦਾ ਨਿਫਟੀ 140.75 ਅੰਕ ਵਧ ਕੇ 16,273.65 ਅੰਕ ’ਤੇ ਪਹੁੰਚ ਗਿਆ। ਓਪਨ ਸ਼ੇਅਰ ਬਾਜ਼ਾਰ ’ਚ ਹਰੇ ਨਿਸ਼ਾਨ ਦੇ ਨਾਲ ਮਿਡਕੈਪ ਅਤੇ ਸਮਾਲਕੈਪ ’ਚ ਵੀ ਵਾਧਾ ਦੇਖਣ ਨੂੰ ਮਿਲਿਆ। ਬੀਐਸਈ ਮਿਡਕੈਪ 115.25 ਅੰਕ ਵਧ ਕੇ 22,726.63 ’ਤੇ ਅਤੇ ਸਮਾਲਕੈਪ 148.01 ਅੰਕਾਂ ਦੇ ਵਾਧੇ ਨਾਲ 25,716.56 ’ਤੇ ਖੁੱਲ੍ਹਿਆ।
ਜ਼ਿਕਰਯੋਗ ਹੈ ਕਿ ਵੀਰਵਾਰ ਨੂੰ ਬੀਐੱਸਈ ਦਾ 30 ਸ਼ੇਅਰਾਂ ਵਾਲਾ ਸੂਚਕ ਅੰਕ ਸੈਂਸੈਕਸ 427.49 ਅੰਕਾਂ ਦੀ ਛਾਲ ਮਾਰ ਕੇ 54 ਹਜ਼ਾਰ ਦੇ ਮਨੋਵਿਗਿਆਨਕ ਪੱਧਰ ਨੂੰ ਪਾਰ ਕਰਕੇ 54178.46 ਅੰਕਾਂ ’ਤੇ ਪਹੁੰਚ ਗਿਆ ਸੀ। ਇਸੇ ਤਰ੍ਹਾਂ ਨੈਸ਼ਨਲ ਸਟਾਕ ਐਕਸਚੇਂਜ (ਐੱਨ. ਐੱਸ. ਈ.) ਦਾ ਨਿਫਟੀ 143.10 ਅੰਕਾਂ ਦੀ ਛਾਲ ਮਾਰ ਕੇ 16 ਹਜ਼ਾਰ ਅੰਕਾਂ ਤੋਂ ਉਪਰ 16132.90 ਅੰਕਾਂ ’ਤੇ ਰਿਹਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ