ਪਾਬੰਦੀ ਦੇ ਆਦੇਸ਼ ‘ਤੇ ਅਮਲ ਦੀ ਪ੍ਰਕਿਰਿਆ ਸ਼ੁਰੂ : ਟਿਕਟਾੱਕ

ਪਾਬੰਦੀ ਦੇ ਆਦੇਸ਼ ‘ਤੇ ਅਮਲ ਦੀ ਪ੍ਰਕਿਰਿਆ ਸ਼ੁਰੂ : ਟਿਕਟਾੱਕ

  • ਗੂਗਲ ਪਲੇਟ ਸਟੋਰ ਤੇ ਆਈਫੋਨ ਤੋਂ ਟਿਕਟਾੱਕ (tiktok) ਨੂੰ ਹਟਾਇਆ
  •  ਭਾਰਤ ਸਰਕਾਰ ਨੇ ਟਿਕਟਾੱਕ (tiktok) ਸਮੇਤ 59 ਚੀਨੀ ਐਪਾਂ ‘ਤੇ ਪਾਬੰਦੀ ਲਾਈ ਹੈ

ਨਵੀਂ ਦਿੱਲੀ। ਗਲਵਾਨ ਘਾਟੀ ‘ਚ ਚੀਨ ਤੇ ਭਾਰਤ ਦੇ ਫੌਜੀਆਂ ਦਰਮਿਆਨ ਸੰਘਰਸ਼ ਦੇ ਮੱਦੇਨਜ਼ਰ ਕੇਂਦਰ ਸਰਕਾਰ ਵੱਲੋਂ ਟਿਕਟਾੱਕ (tiktok) ਸਮੇਤ 59 ਚੀਨੀ ਐਪਾਂ ‘ਤੇ ਪਾਬੰਦੀ ਲਾ ਦਿੱਤੇ ਜਾਣ ਤੋਂ ਬਾਅਦ ਕੰਪਨੀ ਵੱਲੋਂ ਮੰਗਲਵਾਰ ਨੂੰ ਪਹਿਲਾ ਬਿਆਨ ਆਇਆ, ਜਿਸ ‘ਚ ਕਿਹਾ ਗਿਆ ਕਿ ਉਹ ਆਦੇਸ਼ ਦੀ ਪਾਲਣਾ ਕਰਨ ਦੀ ਪ੍ਰਕਿਰਿਆ ‘ਚ ਹੈ। ਸਰਕਾਰ ਨੇ ਸੋਮਵਾਰ ਰਾਤ 59 ਚੀਨੀ ਐਪਾਂ ‘ਤੇ ਪਾਬੰਦੀ ਲਾਈ ਹੈ।

ਟਿਕਟਾੱਕ ਇੰਡੀਆ ਮੁਖੀ ਨਿਖਿਲ ਗਾਂਧੀ ਵੱਲੋਂ ਅੱਜ ਜਾਰੀ ਬਿਆਨ ‘ਚ ਕਿਹਾ ਗਿਆ ਹੈ, ਅਸੀਂ ਕਿਸੇ ਵੀ ਭਾਰਤੀ ਟਿਕਟਾੱਕ ਯੂਜਰ ਦੀ ਕੋਈ ਵੀ ਜਾਣਕਾਰੀ ਵਿਦੇਸ਼ੀ ਸਰਕਾਰ ਜਾਂ ਫਿਰ ਚੀਨ ਦੀ ਸਰਕਾਰ ਨੂੰ ਨਹੀਂ ਦਿੱਤੀ ਹੈ। ਉਨ੍ਹਾਂ ਕਿਹਾ ਕਿ ਅਸੀਂ ਸਪੱਸ਼ਟੀਕਰਨ ਤੇ ਜਵਾਬ ਦੇਣ ਲਈ ਸਬੰਧਿਤ ਸਰਕਾਰੀ ਧਿਰਾਂ ਨੂੰ ਮਿਲਣ ਲਈ ਸੱਦਾ ਦਿੱਤਾ ਗਿਆ ਹੈ।

tiktok ban in india

ਟਿਕਟਾੱਕ ਨੇ ਆਪਣੇ ਪਲੇਟਫਾਰਮ ਨੂੰ ਭਾਰਤ ‘ਚ 14 ਭਾਸ਼ਾਵਾਂ ‘ਚ ਮੁਹੱਈਆ ਕਰਵਾ ਕੇ ਇੰਟਰਨੈੱਟ ਦਾ ਲੋਕਤਾਂਤਰੀਕਰਨ ਕੀਤਾ ਹੈ। ਇਸ ਐਪ ਦੀ ਵਰਤੋਂ ਲੱਖਾਂ ਵਿਅਕਤੀ ਕਰਦੇ ਹਨ। ਇਨ੍ਹਾਂ ‘ਚ ਕੁਝ ਕਲਾਕਾਰ, ਕਹਾਣੀਕਾਰ ਤੇ ਅਧਿਆਪਕ ਹਨ ਤੇ ਆਪਣੀ ਜ਼ਿੰਦਗੀ ਦੇ ਅਨੁਸਾਰ ਵੀਡੀਓ ਬਣਾਉਂਦੇ ਹਨ।

ਕਈ ਉਪਯੋਗਕਰਤਾ ਅਜਿਹੇ ਵੀ ਹਨ, ਜਿਨ੍ਹਾਂ ਨੇ ਪਹਿਲੀ ਵਾਰ ਟਿਕਟਾੱਕ ਰਾਹੀਂ ਇੰਟਰਨੈੱਟ ਦੀ ਦੁਨੀਆ ਨੂੰ ਵੇਖਿਆ ਹੈ। ਚੀਨੀ ਐਪ ‘ਚ ਟਿਕਟਾੱਕ ਭਾਰਤ ਬਹੁਤ ਪ੍ਰਚੱਲਿਤ ਹੈ। ਸਰਕਾਰ ਦੀਆਂ ਪਾਬੰਦੀਆਂ ਤੋਂ ਬਾਅਦ ਗੂਗਲ ਪਲੇਟ ਸਟੋਰ ਤੇ ਆਈਫੋਨ ਤੋਂ ਟਿਕਟਾੱਕ ਨੂੰ ਹਟਾ ਦਿਤਾ ਗਿਆ ਹੈ।

tiktok ban in india

ਜ਼ਿਕਰਯੋਗ ਹੈ ਕਿ ਵਧਦੇ ਤਣਾਅ ਦਰਮਿਆਨ ਸਰਕਾਰ ਨੇ ਚੀਨ ਤੋਂ ਜਾਰੀ ਟਿਕਟਾੱਕ, ਸ਼ੇਅਰ ਇੱਟ, ਹੈਲੋ, ਯੂਸੀ ਨਿਊਜ਼, ਯੂਸੀ ਬ੍ਰਾਊਜ਼ਰ, ਕਲੱਬ ਫੈਕਟਰੀ ਸਮੇਤ 59 ਐਪਾਂ ‘ਤੇ ਪਾਬੰਦੀ  ਦਿੱਤੀ ਹੈ। ਸੂਚਨਾ ਤਕਨੀਕੀ ਮੰਤਰਾਲੇ ਨੇ ਸੂਚਨਾ ਤਕਨੀਕੀ ਕਾਨੂੰਨ ਤਹਿਤ ਇਨ੍ਹਾਂ ਐਪਾਂ ‘ਤੇ ਪਾਬੰਦੀ ਲਾਈ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ