ਸਾਡੇ ਨਾਲ ਸ਼ਾਮਲ

Follow us

10 C
Chandigarh
Thursday, January 22, 2026
More
    Home Breaking News Starlink Indi...

    Starlink India Launch 2025: ਸਟਾਰਲਿੰਕ ਨੂੰ ਭਾਰਤ ’ਚ ਹੀ ਮਿਲਿਆ ਲਾਇਸੈਂਸ, 15 ਦਿਨਾਂ ’ਚ ਸ਼ੁਰੂ ਹੋਵੇਗਾ ਟ੍ਰਾਇਲ !

    Starlink India Launch 2025
    Starlink India Launch 2025: ਸਟਾਰਲਿੰਕ ਨੂੰ ਭਾਰਤ ’ਚ ਹੀ ਮਿਲਿਆ ਲਾਇਸੈਂਸ, 15 ਦਿਨਾਂ ’ਚ ਸ਼ੁਰੂ ਹੋਵੇਗਾ ਟ੍ਰਾਇਲ !

    ਨਵੀਂ ਦਿੱਲੀ (ਏਜੰਸੀ)। Starlink India Launch 2025: ਭਾਰਤ ਸਰਕਾਰ ਦੇ ਦੂਰਸੰਚਾਰ ਵਿਭਾਗ ਨੇ ਐਲੋਨ ਮਸਕ ਦੀ ਕੰਪਨੀ ਸਟਾਰਲਿੰਕ ਨੂੰ ਭਾਰਤ ’ਚ ਸੈਟੇਲਾਈਟ ਸੰਚਾਰ ਸੇਵਾਵਾਂ ਪ੍ਰਦਾਨ ਕਰਨ ਲਈ ਅਧਿਕਾਰਤ ਲਾਇਸੈਂਸ ਜਾਰੀ ਕਰ ਦਿੱਤਾ ਹੈ, ਹਾਲਾਂਕਿ ਇਹ ਜਾਣਕਾਰੀ ਸਾਨੂੰ ਸੂਤਰਾਂ ਦੇ ਹਵਾਲੇ ਤੋਂ ਮਿਲੀ ਹੈ। ਸਰਕਾਰ ਜਾਂ ਸਟਾਰਲਿੰਕ ਵੱਲੋਂ ਅਜੇ ਤੱਕ ਕੋਈ ਅਧਿਕਾਰਤ ਬਿਆਨ ਨਹੀਂ ਆਇਆ ਹੈ। ਦੂਰਸੰਚਾਰ ਵਿਭਾਗ ਦੇ ਸੂਤਰਾਂ ਨੇ ਪੁਸ਼ਟੀ ਕੀਤੀ ਹੈ ਕਿ ਸਟਾਰਲਿੰਕ ਨੂੰ ਲਾਇਸੈਂਸ ਮਿਲ ਗਿਆ ਹੈ ਤੇ ਕਿਹਾ ਹੈ ਕਿ ਉਨ੍ਹਾਂ ਨੂੰ ਅਰਜ਼ੀ ਦੇਣ ਦੇ 15-20 ਦਿਨਾਂ ਦੇ ਅੰਦਰ ਟ੍ਰਾਇਲ ਸਪੈਕਟ੍ਰਮ ਪ੍ਰਦਾਨ ਕੀਤਾ ਜਾਵੇਗਾ। ਸਟਾਰਲਿੰਕ ਨੂੰ ਭਾਰਤ ’ਚ ਬ੍ਰਾਡਬੈਂਡ ਤੇ ਸੈਟੇਲਾਈਟ ਇੰਟਰਨੈੱਟ ਸੇਵਾਵਾਂ ਸ਼ੁਰੂ ਕਰਨ ਲਈ ਹਰੀ ਝੰਡੀ ਮਿਲ ਗਈ ਹੈ। ਇਹ ਪ੍ਰਵਾਨਗੀ ਭਾਰਤ ਦੇ ਪੇਂਡੂ ਤੇ ਦੂਰ-ਦੁਰਾਡੇ ਖੇਤਰਾਂ ’ਚ ਹਾਈ-ਸਪੀਡ ਇੰਟਰਨੈੱਟ ਪ੍ਰਦਾਨ ਕਰਨ ’ਚ ਮਦਦ ਕਰ ਸਕਦੀ ਹੈ। Starlink India Launch 2025

    ਇਹ ਖਬਰ ਵੀ ਪੜ੍ਹੋ : NHAI New Toll Plaza Rules 2025: NHAI ਨੇ ਬਦਲੇ ਟੋਲ ਪਲਾਜ਼ਾ ਦੇ ਨਿਯਮ, ਕੀ ਤੁਹਾਡੀ ਯਾਤਰਾ ਹੋਵੇਗੀ ਸੌਖੀ?