ਭਾਰਤ ਖਿਲਾਫ਼ ਆਸਟਰੇਲੀਆ ਨੂੰ ਐਡਵਾਂਟੇਜ ਦੇਣਗੇ ਸਟਾਰਕ : ਮੈਕਗ੍ਰਾ
ਸਿਡਨੀ। ਆਸਟਰੇਲੀਆ ਦੇ ਮਹਾਨ ਤੇਜ਼ ਗੇਂਦਬਾਜ਼ ਗਲੇਨ ਮੈਕਗ੍ਰਾ ਨੇ ਕਿਹਾ ਹੈ ਕਿ ਆਸਟਰੇਲੀਆ ਕੋਲ ਭਾਰਤ ਖਿਲਾਫ ਆਗਾਮੀ ਲੜੀ ਵਿਚ ਇਸ ਵਾਰ ਜਿੱਤਣ ਦਾ ਚੰਗਾ ਮੌਕਾ ਹੈ ਅਤੇ ਤੇਜ਼ ਗੇਂਦਬਾਜ਼ ਮਿਸ਼ੇਲ ਸਟਾਰਕ ਦੀ ਗੇਂਦਬਾਜ਼ੀ ਇਸ ਲਈ ਕਾਰਗਰ ਸਿੱਧ ਹੋਵੇਗੀ।

ਭਾਰਤ-ਆਸਟਰੇਲੀਆ ਲੜੀ ਦੇ ਪ੍ਰਸਾਰਕ ਸੋਨੀ ਦੁਆਰਾ ਆਯੋਜਿਤ ਇਕ ਵਿਚਾਰ ਵਟਾਂਦਰੇ ਵਿਚ ਮੈਕਗ੍ਰਾਥ ਨੇ ਕਿਹਾ, ‘ਆਸਟਰੇਲੀਆ ਦਾ ਇਸ ਵਾਰ ਭਾਰਤ ਖਿਲਾਫ ਫਾਇਦਾ ਹੈ ਅਤੇ ਇਸਦਾ ਸਭ ਤੋਂ ਵੱਡਾ ਕਾਰਨ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਮਿਸ਼ੇਲ ਸਟਾਰਕ ਦੀ ਮਾਰੂ ਗੇਂਦਬਾਜ਼ੀ ਹੋਵੇਗੀ ਪਰ ਭਾਰਤ ਦੇ ਕੋਲ ਚੰਗੇ ਤੇਜ਼ ਗੇਂਦਬਾਜ਼ ਵੀ ਹਨ ਅਤੇ ਉਹ ਇਸ ਵਾਰ ਆਖਰੀ ਸੀਰੀਜ਼ ਜਿੱਤ ਕੇ ਉਤਸ਼ਾਹਤ ਹੋਣਗੇ’।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.













