
ਫਾਇਰ ਬ੍ਰਿਗੇਡ ਦੀਆਂ ਦੋ ਗੱਡੀਆਂ ਨੇ ਬੜੀ ਮੁਸ਼ੱਕਤ ਨਾਲ ਬੁਝਾਈ ਅੱਗ
Wheat Caught Fire: (ਕਮਲਪ੍ਰੀਤ ਸਿੰਘ) ਤਲਵੰਡੀ ਸਾਬੋ। ਉਪ ਮੰਡਲ ਤਲਵੰਡੀ ਸਾਬੋ ਦੇ ਪਿੰਡ ਨਥੇਹਾ ਦੇ ਤਲਵੰਡੀ ਸਾਬੋ ਰੋਡ ਤੇ ਪੈਟਰੋਲ ਪੰਪ ਲਾਗੇ ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਹੋਈ ਕਣਕ ਨੂੰ ਅੱਗ ਲੱਗ ਗਈ। ਭਾਵੇ ਮੌਕੇ ’ਤੇ ਲੋਕਾਂ ਨੇ ਇਕੱਠੇ ਹੋ ਕੇ ਅੱਗ ’ਤੇ ਕਾਬੂ ਪਾਉਣ ਦੀ ਕੋਸਿਸ਼ ਕੀਤੀ ਪਰ ਹਵਾ ਤੇਜ਼ ਕਾਰਨ ਅੱਗ ਦਾ ਜਿਆਦਾ ਫੈਲਾਅ ਹੋ ਗਿਆ। ਆਖਰ ਤਲਵੰਡੀ ਸਾਬੋ ਤੇ ਸਰਦੂਲਗੜ੍ਹ ਤੋਂ ਆਈਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਮੁਸ਼ੱਕਤ ਨਾਲ ਅੱਗ ’ਤੇ ਕਾਬੂ ਪਾਇਆ।
ਇਸ ਸਬੰਧੀ ਬਿੱਕਰ ਸਿੰਘ ਨਥੇਹਾ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਕਿਸਾਨ ਸੰਦੀਪ ਸਿੰਘ ਪੰਚ, ਮੁਖਿੰਦਰ ਸਿੰਘ ਰਿਟਾ: ਥਾਣੇਦਾਰ, ਕੁਲਵੰਤ ਸਿੰਘ ਤੇ ਬਲਤੇਜ ਸਿੰਘ ਦੀ ਪੁੱਤਾਂ ਵਾਂਗ ਪਾਲੀ ਹੋਈ ਫਸਲ ਨੂੰ ਅਚਾਨਕ ਅੱਗ ਲੱਗ ਗਈ ਜਿਸ ਨਾਲ ਕਿਸਾਨਾਂ ਦੀ ਕਰੀਬ 6 ਏਕੜ ਖੜੀ ਕਣਕ ਨੂੰ ਅੱਗ ਲੱਗ ਗਈ ਜਦੋਂ ਕਿ ਇੱਕ ਏਕੜ ਕਣਕ ਦਾ ਨਾੜ ਮੱਚ ਗਿਆ। ਕਣਕ ਨੂੰ ਅੱਗ ਲੱਗਣ ਦਾ ਕਾਰਨ ਲਾਗੇ ਹੀ ਤੂੜੀ ਵਾਲੀ ਚੱਲ ਰਹੀ ਮਸ਼ੀਨ ’ਚੋਂ ਨਿਕਲਿਆ ਚਗਿਆੜਾ ਦੱਸਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ: Punjab News: ਹੁਣ 7 ਦਿਨਾਂ ’ਚ ਬਣਾਉਣਾ ਪਏਗਾ ਡਰਾਇਵਿੰਗ ਲਾਇਸੰਸ, ਨਹੀਂ ਤਾਂ ਅਧਿਕਾਰੀਆਂ ਖ਼ਿਲਾਫ਼ ਹੋਏਗੀ ਕਾਰਵਾਈ
ਮੌਕੇ ’ਤੇ ਖੇਤਾਂ ਵਿੱਚ ਕੰਮ ਕਰ ਰਹੇ ਕਿਸਾਨਾਂ ਨੂੰ ਜਿਵੇ ਪਤਾ ਲੱਗਿਆ ਤਾਂ ਉਹਨਾਂ ਨੇ ਤੁਰੰਤ ਹੀ ਪਿੰਡ ਨਥੇਹਾ ਵਿੱਚੋਂ ਲੋਕਾਂ ਨੂੰ ਬੁਲਾਇਆ ਪਰ ਜਦੋਂ ਅੱਗ ’ਤੇ ਕਾਬੂ ਪੈਦਾ ਨਜ਼ਰ ਨਾ ਆਇਆ ਤਾਂ ਤਲਵੰਡੀ ਸਾਬੋ ਅਤੇ ਸਰਦੂਲਗੜ੍ਹ ਫਾਇਰ ਬ੍ਰਿਗੇਡ ਨੂੰ ਫੋਨ ਕੀਤਾ। ਸੂਚਨਾ ਮਿਲਦੇ ਸਾਰ ਹੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ’ਤੇ ਪਹੁੰਚੀਆਂ ਤੇ ਅੱਗ ’ਤੇ ਕਾਬੂ ਬੜੀ ਮੁਸੱਕਤ ਨਾਲ ਪਾਇਆ ਪਿੰਡ ਦੀ ਮਹਿਲਾ ਸਰਪੰਚ ਦੇ ਪਤੀ ਸੁਖਪਾਲ ਸਿੰਘ ਨੇ ਕਿਸਾਨਾਂ ਦੀ ਨੁਕਸਾਨੀ ਫਸਲ ਦਾ ਪ੍ਰਸ਼ਾਸਨ ਤੋਂ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ। Wheat Caught Fire