Punjab: ਪੰਜਾਬ ’ਚ ਵਿਆਹ ਦੌਰਾਨ ਭਗਦੜ, ਲਾੜੀ ਨੂੰ ਲੱਗੀ ਗੋਲੀ, ਹਾਲਤ ਗੰਭੀਰ…

Punjab
Punjab: ਪੰਜਾਬ ’ਚ ਵਿਆਹ ਦੌਰਾਨ ਭਗਦੜ, ਲਾੜੀ ਨੂੰ ਲੱਗੀ ਗੋਲੀ, ਹਾਲਤ ਗੰਭੀਰ...

Punjab: ਫਿਰੋਜ਼ਪੁਰ (ਸੱਚ ਕਹੂੰ ਨਿਊਜ਼)। ਫਿਰੋਜ਼ਪੁਰ ਦੇ ਪਿੰਡ ਖਾਈ ਖੇਮੇ ’ਚ ਵਿਆਹ ਤੋਂ ਬਾਅਦ ਜਦੋਂ ਲਾੜੀ ਪੈਲੇਸ ’ਚ ਜਾ ਰਹੀ ਸੀ ਤਾਂ ਕਿਸੇ ਨੇ ਗੋਲੀ ਚਲਾ ਦਿੱਤੀ ਜੋ ਲਾੜੀ ਦੇ ਮੱਥੇ ’ਤੇ ਲੱਗੀ। ਲਾੜੀ ਨੂੰ ਜ਼ਖ਼ਮੀ ਹਾਲਤ ’ਚ ਫਿਰੋਜ਼ਪੁਰ ਸ਼ਹਿਰ ਦੇ ਇੱਕ ਨਿੱਜੀ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ ਜਿੱਥੇ ਉਸ ਲਾੜੀ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਮੌਕੇ ’ਤੇ ਪੁੱਜੇ ਡੀਐਸਪੀ ਸੁਖਵਿੰਦਰ ਸਿੰਘ ਤੇ ਥਾਣਾ ਸਦਰ ਫਿਰੋਜ਼ਪੁਰ ਦੇ ਐਸਐਚਓ ਜਸਵੰਤ ਸਿੰਘ ਨੇ ਦੱਸਿਆ।

ਇਹ ਖਬਰ ਵੀ ਪੜ੍ਹੋ : Punjab Holiday News: ਪੰਜਾਬ ’ਚ ਇਸ ਹਫਤੇ ਇਕੱਠੇ ਕਈ ਛੁੱਟੀਆਂ, ਬੰਦ ਰਹਿਣਗੇ ਸਕੂਲ ਤੇ ਦਫ਼ਤਰ, ਜਾਣੋ

ਕਿ ਕਰੀਬ 25 ਸਾਲਾ ਬਲਜਿੰਦਰ ਕੌਰ ਪੁੱਤਰੀ ਬਾਜ ਸਿੰਘ ਵਾਸੀ ਪਿੰਡ ਹਸੰਧੂ ਦਾ ਅੱਜ ਵਿਆਹ ਸੀ। ਜਦੋਂ ਲਾੜੀ ਦੀ ਡੋਲੀ ਉਥੋਂ ਰਵਾਨਾ ਹੋਣ ਲੱਗੀ ਤਾਂ ਕਿਸੇ ਨੇ ਗੋਲੀ ਚਲਾ ਦਿੱਤੀ ਜੋ ਲਾੜੀ ਦੇ ਮੱਥੇ ’ਤੇ ਲੱਗੀ। ਉਨ੍ਹਾਂ ਦੱਸਿਆ ਕਿ ਲਾੜੀ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਵਿਆਹ ਦੀ ਬਾਰਾਤ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਸਰਹਾਲੀ ਤੋਂ ਆਈ ਸੀ। ਡੀਐਸਪੀ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਗੋਲੀ ਕਿਸ ਨੇ ਚਲਾਈ ਹੈ।