ਮੈਰਿਟ ਨਹੀਂ ਕਰੋੜਾਂ ਰੁਪਏ ਵਾਲੇ ਐਸ.ਐਸ.ਐਸ.. .. .. .. ..ਭ੍ਰਿਸ਼ਟਾਚਾਰੀਆਂ ਦੀ ਸਰਕਾਰ, ਕਰੋੜਾਂ ਰੁਪਏ ਲੈ ਹੋ ਰਹੀ ਐਸ.ਐਸ.ਪੀ. ਦੀ ਤੈਨਾਤੀ, ਰੰਧਾਵਾ ਨਾਲ ਚੰਨੀ ਵੀ ਹਿੱਸੇਦਾਰ

Bikram Majithia Sachkahoon

ਸਾਬਕਾ ਮੰਤਰੀ ਬਿਕਰਮ ਮਜੀਠੀਆ ਨੇ ਕੀਤੀ ਸੀਬੀਆਈ ਦੀ ਜਾਂਚ, ਰੰਧਾਵਾ ਨੂੰ ਦੱਸਿਆ ਸਿਰੇ ਦਾ ਭਿ੍ਰਸ਼ਟਾਚਾਰੀ

ਸੀਬੀਆਈ ਨੇ ਕੀਤੀ ਜਾਂਚ ਤਾਂ ਰੰਧਾਵਾ ਚੋਂ ਨਿਕਲਣਗੇ ਕਈ ਵੱਡੇ ਕਰੋੜਾ ਦੇ ਸਕੈਮ : ਮਜੀਠੀਆ

(ਅਸ਼ਵਨੀ ਚਾਵਲਾ) ਚੰਡੀਗੜ। ਪੰਜਾਬ ਦੇ ਜ਼ਿਲ੍ਹਿਆਂ ਵਿੱਚ ਮੈਰਿਟ ਦੇ ਆਧਾਰ ‘ਤੇ ਨਹੀਂ ਸਗੋਂ ਕਰੋੜਾਂ ਰੁਪਏ ਨਾਲ ਭਰੀ ਹੋਈ ਅਟੈਚੀ ਦੇਣ ਵਾਲੇ ਐਸਐਸਪੀ ਲਗੇ ਹੋਏ ਹੋਏ ਹਨ। ਪੰਜਾਬ ਵਿੱਚ ਇਸ ਸਮੇਂ ਭਿ੍ਰਸ਼ਟਾਚਾਰੀਆ ਦੀ ਸਰਕਾਰ ਚੱਲ ਰਹੀ ਹੈ, ਜਿਹੜੀ ਕਿ ਸੁਰੱਖਿਆ ਲਈ ਵੱਡਾ ਖਤਰਾ ਪੈਦਾ ਕਰਦੇ ਹੋਏ ਕਰੋੜਾਂ ਰੁਪਏ ਲੈ ਕੇ ਐਸ.ਐਸ.ਪੀ. ਲਗਾ ਰਹੀ ਹੈ। ਇਹ ਭਿ੍ਰਸ਼ਟਾਚਾਰ ਕਰਨ ਵਾਲੇ ਸੁਖਜਿੰਦਰ ਰੰਧਾਵਾ ਦੇ ਨਾਲ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੀ ਰਲੇ ਹੋਏ ਹਨ, ਜਿਹੜੇ ਕਿ ਕੈਬਨਿਟ ਮੀਟਿੰਗ ਵਿੱਚ ਇਸ ਮਾਮਲੇ ਦੀ ਜਾਂਚ ਕਰਵਾਉਣ ਦਾ ਭਰੋਸਾ ਦੇਣ ਦੀ ਥਾਂ ’ਤੇ ਮੰਤਰੀਆਂ ਨੂੰ ਹੀ ਚੁੱਪ ਕਰਵਾਉਂਦੇ ਨਜ਼ਰ ਆਏ। ਚਰਨਜੀਤ ਸਿੰਘ ਅਨਾੜੀ ਮੁੱਖ ਮੰਤਰੀ ਦੇ ਨਾਲ ਭਿ੍ਰਸ਼ਟਾਚਾਰੀ ਮੁੱਖ ਮੰਤਰੀ ਵੀ ਹਨ, ਜਿਹੜੇ ਕਿ ਕਿਸੇ ਵੀ ਮੌਕੇ ਨੂੰ ਸੰਭਾਲਣ ਦੀ ਥਾਂ ’ਤੇ ਆਪਣਾ ਅਨਾੜੀਪਣ ਦਿਖਾਉਂਦੇ ਹਨ ਅਤੇ ਭਿ੍ਰਸ਼ਟਾਚਾਰ ਕਰਦੇ ਹੋਏ ਆਪਣੀ ਜੇਬਾਂ ਵੀ ਭਰਦੇ ਹਨ।

ਇਹ ਵੱਡਾ ਹਮਲਾ ਪੰਜਾਬ ਦੇ ਸਾਬਕਾ ਮੰਤਰੀ ਤੇ ਅਕਾਲੀ ਵਿਧਾਇਕ ਬਿਕਰਮ ਮਜੀਠੀਆ ਵਲੋਂ ਚੰਡੀਗੜ੍ਹ ਵਿਖੇ ਪ੍ਰੈਸ ਕਾਨਫਰੰਸ ਕਰਦੇ ਹੋਏ ਕੀਤਾ।

ਬਿਕਰਮ ਮਜੀਠੀਆ ਨੇ ਕਿਹਾ ਕਿ ਕੈਬਨਿਟ ਮੀਟਿੰਗ ਵਿੱਚ ਜਿਹੜਾ ਹਸ਼ਰ ਹੋਇਆ ਹੈ, ਉਹਨੂੰ ਸੁਣ ਕੇ ਹੀ ਪੰਜਾਬ ਦੇ ਲੋਕ ਹੈਰਾਨ ਹਨ ਕਿ ਇਨਾਂ ਭਿ੍ਰਸ਼ਟਾਚਾਰੀਆ ਦੀ ਸਰਕਾਰ ਆਮ ਦਿਨ ਵਿੱਚ ਇਮਾਨਦਾਰੀ ਦਾ ਨਾਟਕ ਕਰਦੀ ਨਜ਼ਰ ਆਉਂਦੀ ਹੈ। ਉਨਾਂ ਕਿਹਾ ਕਿ ਕਰੋੜਾਂ ਰੁਪਏ ਲੈ ਕੇ ਐਸ.ਐਸ.ਪੀ. ਲਗਾਉਣ ਦਾ ਦੋਸ਼ ਜੇਕਰ ਕੋਈ ਵਿਰੋਧੀ ਧਿਰ ਲਗਾਉਂਦੀ ਤਾਂ ਇਨਾਂ ਨੇ ਮਿੰਟਾਂ ਵਿੱਚ ਹੀ ਮੱੁਕਰ ਜਾਣਾ ਸੀ ਪਰ ਇਹ ਦੋਸ਼ ਤਾਂ ਕੈਬਨਿਟ ਮੰਤਰੀ ਹੀ ਕੈਬਨਿਟ ਮੀਟਿੰਗ ਵਿੱਚ ਲਗਾਉਣ ਲਗੇ ਹੋਏ ਹਨ। ਇਸ ਦੇ ਦੋਸ਼ ਲੱਗਣ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਆਪਣਾ ਅਨਾੜੀਪਣ ਦਿਖਾਉਂਦੇ ਹੋਏ ਰਜ਼ੀਆ ਸੁਲਤਾਨਾ ਤੋਂ ਪੁੱਛ ਰਹੇ ਹਨ ਕਿ ਤੁਹਾਡੀ ਸਿਫ਼ਾਰਸ਼ ’ਤੇ ਐਸ.ਐਸ.ਪੀ. ਲੱਗਿਆ ਹੈ ਜਾਂ ਫਿਰ ਨਹੀਂ । ਬਿਕਰਮ ਮਜੀਠੀਆ ਨੇ ਕਿਹਾ ਕਿ ਕਰੋੜਾਂ ਰੁਪਏ ਦੀ ਰਿਸ਼ਵਤ ਅਤੇ ਸਿਫ਼ਾਰਸ਼ ਨਾਲ ਲਗੇ ਹੋਏ ਐਸ.ਐਸ.ਪੀ. ਨੇ ਕੀ ਪੰਜਾਬ ਦਾ ਭਲਾ ਕਰਨਾ ਹੈ ਜਾਂ ਫਿਰ ਕਾਂਗਰਸੀ ਦੇ ਹੱਕ ਵਿੱਚ ਹੀ ਭੁਗਤਣਾ ਹੈ, ਇਹ ਪੰਜਾਬ ਦੇ ਲੋਕ ਚੰਗੀ ਤਰਾਂ ਜਾਣਦੇ ਹਨ।

ਬਿਕਰਮ ਮਜੀਠੀਆ ਨੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਤੁਰੰਤ ਚਰਨਜੀਤ ਸਿੰਘ ਚੰਨੀ ਵਲੋਂ ਐਲਾਨ ਕਰ ਦਿੱਤੀ ਜਾਣੀ ਚਾਹੀਦੀ ਸੀ ਪਰ ਉਹ ਖ਼ੁਦ ਭ੍ਰਿਸ਼ਟਾਚਾਰੀ ਹਨ, ਇਸ ਲਈ ਮਾਮਲੇ ਨੂੰ ਦਬਾਉਣ ਲਈ ਰਾਤ ਦਾ ਖਾਣਾ ਦਿੰਦੇ ਹੋਏ ਮੰਤਰੀਆਂ ਨੂੰ ਆਪਣੇ ਘਰ ਸੱਦ ਲਿਆ ਤਾਂ ਕਿ ਇਨਾਂ ਦਾ ਸਮਝੌਤਾ ਕਰਵਾਉਂਦੇ ਹੋਏ ਮਾਮਲਾ ਹੀ ਖ਼ਤਮ ਕਰ ਦਿੱਤਾ ਜਾਵੇ। ਬਿਕਰਮ ਮਜੀਠਿਆ ਨੇ ਇਸ ਮਾਮਲੇ ਦੀ ਜਾਂਚ ਸੀਬੀਆਈ ਤੋਂ ਕਰਵਾਉਣ ਦੀ ਮੰਗ ਕੀਤੀ ਹੈ ਤਾਂ ਸਚਾਈ ਪੰਜਾਬ ਦੇ ਲੋਕਾਂ ਦੇ ਸਾਹਮਣੇ ਆ ਸਕੇ। ਉਨਾਂ ਕਿਹਾ ਕਿ ਸੀਬੀਆਈ ਦੀ ਜਾਂਚ ਹੋਣ ’ਤੇ ਸਿਰਫ਼ ਇਹ ਮਾਮਲਾ ਹੀ ਨਹੀਂ ਸਗੋਂ ਕਾਫ਼ੀ ਸਕੈਮ ਬਾਹਰ ਆਉਣਗੇ।

ਜੇਲ੍ਹ ਵਿੱਚ ਬਿੱਟੂ ਨੂੰ ਕਿਹਨੇ ਮਰਵਾਇਆ, ਹਰ ਕੋਈ ਜਾਣਦੈ

ਬਿਕਰਮ ਮਜੀਠੀਆ ਨੇ ਕਿਹਾ ਕਿ ਜੇਲ੍ਰ ਵਿੱਚ ਮਹਿੰਦਰਪਾਲ ਬਿੱਟੂ ਦਾ ਕਤਲ ਕਰਵਾ ਦਿੱਤਾ ਗਿਆ ਸੀ ਅਤੇ ਉਸ ਵੱਲੋਂ ਲਿਖੀ ਗਈ ਡਾਇਰੀ ਲੈ ਕੇ ਪਰਿਵਾਰ ਹੁਣ ਹਾਈ ਕੋਰਟ ਵਿੱਚ ਗਿਆ ਹੈ। ਇਹ ਕਤਲ ਕਿਸ ਨੇ ਅਤੇ ਕਿਉਂ ਕਰਵਾਇਆ ਹੈ। ਇਸ ਬਾਰੇ ਹਰ ਕੋਈ ਜਾਣਦਾ ਹੈ। ਸੁਖਜਿੰਦਰ ਰੰਧਾਵਾ ਦੇ ਜੇਲ੍ਹ ਮੰਤਰੀ ਹੁੰਦਿਆਂ ਇਹ ਕਤਲ ਹੋਇਆ ਹੈ ਤਾਂ ਡਾਇਰੀ ਵਿੱਚ ਅਧਿਕਾਰੀਆਂ ਦੇ ਨਾਂਅ ਤੱਕ ਲਿਖੇ ਹੋਏ ਹਨ। ਇਸ ਕਤਲ ਮਾਮਲੇ ਦੀ ਜਾਂਚ ਤੱਕ ਪੁਲਿਸ ਵੱਲੋਂ ਨਹੀਂ ਕੀਤੀ ਗਈ, ਜਿਸ ਕਾਰਨ ਹੀ ਪਰਿਵਾਰ ਨੂੰ ਹਾਈ ਕੋਰਟ ਵਿੱਚ ਜਾਣਾ ਪਿਆ। ਉਨਾਂ ਕਿਹਾ ਕਿ ਜੇਲ੍ਹ ਵਿੱਚ ਇਸ ਤੋਂ ਇਲਾਵਾ ਵੀ ਕਤਲ ਹੋਏ ਹਨ ਤਾਂ ਵੱਡੇ ਗੈਂਗਸਟਰ ਜੇਲ੍ਹ ਵਿੱਚੋਂ ਸੁਖਜਿੰਦਰ ਰੰਧਾਵਾ ਸਰਪ੍ਰਸਤੀ ਹੇਠ ਨੈਕਸਸ ਚਲਾਉਣ ਵਿੱਚ ਲਗੇ ਹੋਏ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ