ਰੋਸ ਵਜੋਂ ਮੁੱਖ ਮੰਤਰੀ ਪੰਜਾਬ ਨੂੰ ਭੇਜੀਆਂ ਖੂਨ ਦੀਆਂ ਬੋਤਲਾਂ
ਪੰਜਾਬ ਸਰਕਾਰ ਦੇ ਇਸ ਨਾਦਰਸ਼ਾਹੀ ਫ਼ੈਸਲੇ ਨੂੰ ਲੈ ਕੇ ਅਧਿਆਪਕਾਂ ‘ਚ ਭਾਰੀ ਰੋਸ
7 ਅਕਤੂਬਰ ਤੋਂ ਪਟਿਆਲੇ ਵਿਖੇ ਲੱਗੇਗਾ ਪੱਕਾ ਧਰਨਾ
ਸੱਚ ਕਹੂੰ ਨਿਊਜ਼, ਪਟਿਆਲਾ
ਐੱਸ.ਐੱਸ.ਏ/ਰਮਸਾ/ਸੀ.ਐੱਸ.ਐੱਸ.ਉਰਦੂ ਅਧਿਆਪਕਾਂ ਦੀਆਂ ਤਨਖ਼ਾਹਾਂ ‘ਚ 65 ਪ੍ਰਤੀਸ਼ਤ ਦੀ ਕਟੌਤੀ ਕਰਨ ਦੇ ਸਰਕਾਰ ਦੇ ਇਸ ਫ਼ੈਸਲੇ ਦੇ ਆਉਂਦਿਆਂ ਹੀ ਸੂਬੇ ਭਰ ਵਿੱਚ ਅਧਿਆਪਕਾਂ ‘ਚ ਗੁੱਸੇ ਦੀ ਲਹਿਰ ਦੌੜ ਗਈ ਹੈ ਅਧਿਆਪਕਾਂ ਦੇ ਗੁੱਸੇ ਦਾ ਲਾਵਾ ਇਸ ਕਦਰ ਫੁੱਟਿਆ ਕਿ 3 ਅਕਤੂਬਰ ਨੂੰ ਹੀ ਐੱਸ.ਐੱਸ.ਏ/ਰਮਸਾ/ਸੀ.ਐੱਸ.ਐੱਸ.ਉਰਦੂ ਅਧਿਆਪਕਾਂ ਨੇ ਵਿਧਾਇਕਾਂ, ਮੰਤਰੀਆਂ ਤੇ ਕਾਂਗਰਸੀ ਹਲਕਾ ਇੰਚਾਰਜਾਂ ਦੇ ਘਰਾਂ ਅੱਗੇ ਧਰਨੇ ਲਾ ਕੇ ਰੋਸ ਪ੍ਰਗਟਾਇਆ
ਸੰਘਰਸ ਨੂੰ ਜਾਰੀ ਰੱਖਦਿਆਂ ਸੁਬਾਈ ਸੱਦੇ ਤੇ ਐੱਸ.ਐੱਸ.ਏ ਰਮਸਾ ਅਧਿਆਪਕ ਯੂਨੀਅਨ, ਪਟਿਆਲਾ ਦੇ ਬੈਨਰ ਹੇਠ ਸਥਾਨਕ ਡੀ. ਸੀ. ਦਫਤਰ ਵਿਖੇ ਇਕੱਤਰ ਹੋਏ ਐੱਸ.ਐੱਸ.ਏ ਰਮਸਾ ਅਧਿਆਪਕਾਂ ਨੇ ਅੱਜ ਜ਼ੋਰਦਾਰ ਨਾਅਰੇਬਾਜੀ ਕਰਦਿਆਂ ਸੂਬਾ ਪ੍ਰਧਾਨ ਹਰਦੀਪ ਟੋਡਰਪੁਰ ਦੀ ਅਗਵਾਈ ਹੇਠ ਮੁੱਖ ਮੰਤਰੀ ਪੰਜਾਬ ਨੂੰ ਡਿਪਟੀ ਕਮਿਸ਼ਨਰ ਪਟਿਆਲਾ ਰਾਹੀ ਆਪਣੇ ਖੂਨ ਦੀਆਂ ਬੋਤਲਾਂ ਭੇਂਟ ਕੀਤੀਆਂ ਇਸ ਮੌਕੇ ਉਨ੍ਹਾਂ ਕਿਹਾ ਕਿ ਪੰਜਾਬ ਕੈਬਨਿਟ ਨੇ ਜਿਥੇ ਇੱਕ ਪਾਸੇ ਮਿਹਨਤੀ ਅਧਿਆਪਕਾਂ ਦੇ ਮਿਹਨਤਾਨੇ ਤੇ ਕੁਹਾੜਾ ਚਲਾਇਆ ਹੈ
ਦੂਜੇ ਪਾਸੇ ਨਜ਼ਾਇਜ ਢੰਗ ਨਾਲ ਕਲੋਨੀਆਂ ਦਾ ਨਿਰਮਾਣ ਕਰਕੇ ਅਰਬਾਂ ਰੁਪਏ ਕਮਾਉਣ ਵਾਲੇ ਕਾਲੋਨਾਈਜ਼ਰਾਂ ਦਾ ਕਰੋੜਾਂ ਰੁਪਏ ਜ਼ੁਰਮਾਨਾ ਮੁਆਫ ਕਰਕੇ ਸਾਬਿਤ ਕਰ ਦਿੱਤਾ ਹੈ ਕਿ ਸਰਕਾਰ ਮਿਹਨਤਕਸ਼ ਲੋਕਾਂ ਦਾ ਖੂਨ ਨਿਚੋੜ ਕੇ ਧਨਾਢ ਪੂੰਜੀਪਤੀਆਂ ਦੀਆਂ ਤਿਜ਼ੋਰੀਆਂ ਭਰ ਰਹੀ ਹੈ ਅਧਿਆਪਕ ਆਗੂਆਂ ਨੇ ਐਲਾਨ ਕੀਤਾ ਕਿ ਜੇਕਰ ਪੰਜਾਬ ਸਰਕਾਰ ਨੇ ਆਪਣੇ ਇਸ ਫ਼ੈਸਲੇ ਨੂੰ ਬਦਲ ਕੇ ਪੂਰੀ ਤਨਖ਼ਾਹ ਸਮੇਤ ਸੇਵਾਵਾਂ ਸਿੱਖਿਆ ਵਿਭਾਗ ਅਧੀਨ ਰੈਗੂਲਰ ਕਰਨ ਦਾ ਫ਼ੈਸਲਾ ਨਾ ਲਿਆ ਤਾਂ 7 ਅਕਤੂਬਰ ਤੋਂ ਪਟਿਆਲਾ ਵਿਖੇ ਪੱਕਾ ਧਰਨਾ ਲਾਇਆ ਜਾਵੇਗਾ
ਜ਼ਿਲ੍ਹਾ ਪ੍ਰਧਾਨ ਭਰਤ ਕੁਮਾਰ ਨੇ ਸਰਕਾਰ ਦੇ ਇਸ ਅਧਿਆਪਕ ਮਾਰੂ ਫ਼ੈਸਲੇ ਨੂੰ ਮੰਦਭਾਗਾ ਕਰਾਰ ਦਿੰਦਿਆ ਆਪਣਾ ਰੋਸ ਜਤਾਉਂਦਿਆਂ ਕਿਹਾ ਕਿ 94% ਅਧਿਆਪਕਾਂ ਦੀ ਸਹਿਮਤੀ ਦੇ ਫ਼ਰਜ਼ੀ ਅੰਕੜਿਆਂ ਨੂੰ ਆਧਾਰ ਬਣਾ ਕਿ ਸਮੁੱਚੇ 8800 ਅਧਿਆਪਕਾਂ ਦੇ ਪਰਿਵਾਰਾਂ ਨੂੰ ਉਜ਼ਾੜਨ ਦਾ ਜੋ ਫ਼ੈਸਲਾ ਪੰਜਾਬ ਸਰਕਾਰ ਨੇ ਲਿਆ ਹੈ ਇਸ ਨੂੰ ਉਹ ਕਿਸੇ ਕੀਮਤ ਤੇ ਬਰਦਾਸ਼ਤ ਨਹੀਂ ਕਰਨਗੇ ਤੇ ਸੰਘਰਸ਼ ਨੂੰ ਜਾਰੀ ਰੱਖਿਆ ਜਾਵੇਗਾ
ਇਸ ਮੌਕੇ ਨਵਲਦੀਪ ਸ਼ਰਮਾ, ਗੀਤਾ ਮੈਡਮ, ਤਰੁਣ ਮੈਡਮ, ਮਨਪ੍ਰੀਤ ਕੌਰ, ਮਨਪ੍ਰੀਤ ਕੌਰ ਰਵਨੀਤ ਕੌਰ, ਪੂਜਾ ਸ਼ਰਮਾ, ਅਮਨਪ੍ਰੀਤ ਕੌਰ, ਭੁਪਿੰਦਰ ਸਿੰਘ, ਅਤਿੰਦਰ ਪਾਲ ਘੱਗਾ,ਅਜਮੇਰ ਸਿੰਘ,ਰੋਬਿਨ,ਮੁਕੇਸ਼ ਪਾਤੜਾਂ ਸਤਵੰਤ ਸਿੰਘ,ਦਵਿੰਦਰ ਸਿੰਘ,ਸੁਦੇਸ਼ ਕੁਮਾਰ,ਵਿਕਰਮਜੀਤ ਸਿੰਘ,ਚਮਕੌਰ ਸਿੰਘ, ਪ੍ਰੀਤਇੰਦਰ ਸਿੰਘ,ਗੁਰਮੀਤ ਸਿੰਘ,ਹਰਵਿੰਦਰ ਸਿੰਘ,ਅਵਤਾਰ ਸਿੰਘ,ਕੁਲਦੀਪ ਪਟਿਆਲਵੀ,ਜਸਵਿੰਦਰ ਸਿੰਘ,ਹਰਿੰਦਰ ਸਿੰਘ,ਹਰਮਿੰਦਰ ਸਿੰਘ,ਹਰਦੀਪ ਟੋਡਰਪੁਰ,ਗੁਰਪ੍ਰੀਤ ਸਿੰਘ,ਗਗਨ ਰਾਣੂ, ਭਰਤ ਕੁਮਾਰ ਅਧਿਆਪਕਾਂ ਵੱਲੋਂ ਖੂਨ ਦੇ ਕੇ ਮੁੱਖ ਮੰਤਰੀ ਦੀ ਪਿਆਸ ਬੁਝਾਉਣ ਦੀ ਕੋਸ਼ਿਸ਼ ਕੀਤੀ ਗਈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।