ਸਾਡੇ ਨਾਲ ਸ਼ਾਮਲ

Follow us

16.7 C
Chandigarh
Friday, January 23, 2026
More
    Home Breaking News Blood Donatio...

    Blood Donation Poster: ਮੈਗਾ ਖੂਨਦਾਨ ਕੈਂਪ ‘ਮੇਲਾ ਖੂਨਦਾਨੀਆਂ ਦਾ’ ਪੋਸਟਰ ਐਸਐਸਪੀ ਨੇ ਕੀਤਾ ਰਿਲੀਜ਼ 

    Blood Donation Poster
    ਫਰੀਦਕੋਟ: ਮੇਲਾ ਖੂਨਦਾਨੀਆਂ ਦਾ ਪੋਸਟਰ ਰਿਲੀਜ਼ ਕਰਦੇ ਹੋਏ ਡਾ. ਪ੍ਰਗਿਆ ਜੈਨ ਐਸ.ਐਸ.ਪੀ.ਫ਼ਰੀਦਕੋਟ ਨਾਲ ਪ੍ਰੈਸ ਸਕੱਤਰ ਗੁਰਿੰਦਰ ਸਿੰਘ ਮਹਿੰਦੀਰੱਤਾ, ਸੁਖਵਿੰਦਰ ਪੱਪੂ ਨੰਬਰਦਾਰ, ਮਨਜੀਤ ਕੌਰ ਨੰਗਲ ਅਤੇ ਹੋਰ।

    ਇਸ ਵਾਰ 2222 ਯੂਨਿਟ ਖੂਨ ਇਕੱਤਰ ਕਰਨ ਦਾ ਮਿੱਥਿਆ ਗਿਐ ਟੀਚਾ : ਮਲਿਕ

    Blood Donation Poster: (ਗੁਰਪ੍ਰੀਤ ਪੱਕਾ) ਫ਼ਰੀਦਕੋਟ। ਇਲਾਕੇ ਦੀ ਪ੍ਰਸਿੱਧ ਖੂਨਦਾਨੀ ਸੰਸਥਾ ਪੀ.ਬੀ.ਜੀ. ਵੈੱਲਫੇਅਰ ਕਲੱਬ ਦੇ ਗਠਨ ਦੇ 16 ਸਾਲ ਪੂਰੇ ਹੋਣ ’ਤੇ ਸੰਸਥਾ ਵੱਲੋਂ ਮਿਸ਼ਨ 1313 ਤਹਿਤ ਆਉਣ ਵਾਲੀ 29 ਜੂਨ ਦਿਨ ਐਤਵਾਰ ਨੂੰ ਪ੍ਰਧਾਨ ਰਾਜੀਵ ਮਲਿਕ, ਚੇਅਰਮੈਨ ਬਲਜੀਤ ਸਿੰਘ ਖੀਵਾ ਅਤੇ ਪੋ੍ਰਜੈਕਟ ਇੰਚਾਰਜ ਰਵੀ ਅਰੋੜਾ ਦੀ ਅਗਵਾਈ ਹੇਠ ਵਿਸ਼ਾਲ ਖੂਨਦਾਨ ਕੈਂਪ ਲਾਇਆ ਜਾ ਰਿਹਾ ਹੈ, ਉਕਤ ਕੈਂਪ ਸਬੰਧੀ ਪੋਸਟਰ ਰਿਲੀਜ਼ ਕਰਨ ਦਾ ਸਿਲਸਿਲਾ ਲਗਾਤਾਰ ਜਾਰੀ ਹੈ।

    ਪੋਸਟਰ ਰਿਲੀਜ਼ ਕਰਨ ਮੌਕੇ ਡਾ. ਪ੍ਰਗਿਆ ਜੈਨ ਐਸ.ਐਸ.ਪੀ. ਫਰੀਦਕੋਟ ਨੇ ਪੀ.ਬੀ.ਜੀ. ਵੈਲਫੇਅਰ ਕਲੱਬ ਦੇ ਉਕਤ ਉਪਰਾਲੇ ਦੀ ਭਰਪੂਰ ਪ੍ਰਸੰਸਾ ਕਰਦਿਆਂ ਆਖਿਆ ਕਿ ਮਨੁੱਖਤਾ ਦੀ ਭਲਾਈ ਵਾਲੇ ਸੇਵਾ ਕਾਰਜ ਸ਼ਲਾਘਾਯੋਗ ਹਨ। ਕਲੱਬ ਦੇ ਪ੍ਰੈ੍ੱਸ ਸਕੱਤਰ ਗੁਰਿੰਦਰ ਸਿੰਘ ਮਹਿੰਦੀਰੱਤਾ ਅਤੇ ਨੰਬਰਦਾਰ ਸੁਖਵਿੰਦਰ ਸਿੰਘ ਪੱਪੂ ਨੇ ਡਾ. ਪ੍ਰਗਿਆ ਜੈਨ ਐਸਐਸਪੀ ਨੂੰ ਦੱਸਿਆ ਕਿ ਹਰ ਸਾਲ ਕਲੱਬ ਦੀ ਵਰ੍ਹੇਗੰਢ ਮੌਕੇ ਲਾਏ ਜਾਣ ਵਾਲੇ ‘ਮੇਲਾ ਖੂਨਦਾਨੀਆਂ ਦਾ’ ਰਾਹੀਂ ਇਕੱਤਰ ਕੀਤੇ ਜਾਂਦੇ ਖੂਨ ਦੇ ਯੂਨਿਟ ਥੈਲੇਸੀਮੀਆ ਸਮੇਤ ਵੱਖ-ਵੱਖ ਬਿਮਾਰੀਆਂ ਤੋਂ ਪੀੜਤ ਮਰੀਜਾਂ ਦੇ ਕੰਮ ਆਉਂਦੇ ਹਨ।

    ਇਹ ਵੀ ਪੜ੍ਹੋ: Faridkot Drug Operation: ਫਰੀਦਕੋਟ ਜ਼ਿਲ੍ਹੇ ਅੰਦਰ ਨਸ਼ਾ ਹੋਟਸਪਾਟ ਏਰੀਆਂ ’ਤੇ ਚਲਾਇਆ ਸਰਚ ਆਪਰੇਸ਼ਨ

    ਕਲੱਬ ਦੀ ਇਸਤਰੀ ਵਿੰਗ ਦੀ ਇੰਚਾਰਜ ਮੈਡਮ ਮਨਜੀਤ ਨੰਗਲ, ਮਾਹੀ ਵਰਮਾ, ਸਿਮਰਨ ਕੌਰ ਅਤੇ ਸਰਬਜੀਤ ਕੌਰ ਨੇ ਦੱਸਿਆ ਕਿ ਪਿਛਲੇ ਸਾਲ ਕਲੱਬ ਦੀ 15ਵੀਂ ਵਰ੍ਹੇਗੰਢ ਮੌਕੇ ਕੁਲਤਾਰ ਸਿੰਘ ਸੰਧਵਾਂ ਸਪੀਕਰ ਪੰਜਾਬ ਵਿਧਾਨ ਸਭਾ ‘ਮੇਲਾ ਖੂਨਦਾਨੀਆਂ ਦਾ’ ਦੇ ਮੁੱਖ ਮਹਿਮਾਨ ਸਨ, ਜਦੋਂਕਿ ਵਿਸ਼ੇਸ਼ ਮਹਿਮਾਨ ਦੇ ਤੌਰ ’ਤੇ ਡਿਪਟੀ ਕਮਿਸ਼ਨਰ ਫਰੀਦਕੋਟ ਅਤੇ ਐਸਐਸਪੀ ਫਰੀਦਕੋਟ ਨੇ ਸ਼ਿਰਕਤ ਕੀਤੀ ਸੀ। ਰੱਜਤ ਛਾਬੜਾ, ਗੌਰਵ ਗਲਹੋਤਰਾ ਅਤੇ ਉਦੇ ਰੰਦੇਵ ਨੇ ਦੱਸਿਆ ਕਿ ਮਿਸ਼ਨ 1313 ਦੇ ਬਾਵਜੂਦ ਪਿਛਲੇ ਸਾਲ 1651 ਯੂਨਿਟ ਖੂਨ ਇਕੱਤਰ ਕੀਤਾ ਗਿਆ ਸੀ ਤੇ ਇਸ ਵਾਰ ਮਿਸ਼ਨ 1313 ਤਹਿਤ 2222 ਯੂਨਿਟ ਖੂਨ ਇਕੱਤਰ ਕਰਨ ਦਾ ਟੀਚਾ ਮਿੱਥਿਆ ਗਿਆ ਹੈ।