ਭਾਰਤੀ ਕਮਿਊਨਿਸਟ ਪਾਰਟੀ ਤੇ ਵੱਖ ਵੱਖ ਜਥੇਬੰਦੀਆਂ ਵੱਲੋਂ ਧਰਨਾ | SSP Fazilka
ਜਲਾਲਾਬਾਦ (ਰਜਨੀਸ਼ ਰਵੀ) ਭਾਰਤੀ ਕਮਿਊਨਿਸਟ ਪਾਰਟੀ ਸੀ.ਪੀ.ਆਈ. ਅਤੇ ਵੱਖ ਵੱਖ ਜਥੇਬੰਦੀਆਂ ਵੱਲੋਂ ਡੀ.ਐੱਸ.ਪੀ. ਜਲਾਲਾਬਾਦ ਅਧੀਨ ਆਉਂਦੇ ਥਾਣਾ ਅਮੀਰ ਖਾਸ ਅੱਗੇ ਪੁਤਲਾ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਧਰਨਾ ਪ੍ਰਦਰਸ਼ਨ ਦੀ ਅਗਵਾਈ ਭਾਰਤੀ ਕਮਿਊਨਿਸਟ ਪਾਰਟੀ ਦੇ ਜ਼ਿਲ੍ਹਾ ਮੀਤ ਸਕੱਤਰ ਕਾਮਰੇਡ ਸੁਰਿੰਦਰ ਢੰਡੀਆਂ, ਜ਼ਿਲ੍ਹਾ ਆਗੂ ਨਰਿੰਦਰ ਢਾਬਾਂ, ਸਰਬ ਭਾਰਤ ਨੌਜਵਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਹਰਭਜਨ ਛੱਪੜੀ ਵਾਲਾ, ਕਾਮਰੇਡ ਤੇਜਾ ਸਿੰਘ ਅਮੀਰ ਖਾਸ ਅਤੇ ਬਲਾਕ ਸਕੱਤਰ ਕਾਮਰੇਡ ਬਲਵੰਤ ਚੌਹਾਣਾ ਨੇ ਕੀਤੀ। (SSP Fazilka)
ਇਸ ਮੌਕੇ ਗੱਲਬਾਤ ਕਰਦਿਆਂ ਕਾਮਰੇਡ ਸੁਰਿੰਦਰ ਢੰਡੀਆਂ ਅਤੇ ਨਰਿੰਦਰ ਢਾਬਾਂ ਨੇ ਦੱਸਿਆ ਕਿ ਥਾਣਾ ਅਮੀਰ ਖਾਸ ਅੰਦਰ ਆਉਂਦੇ ਪਿੰਡ ਥਾਰੇ ਵਾਲਾ ਵਿਖੇ ਇੱਕ ਜ਼ਮੀਨ ਦੇ ਤਬਾਦਲੇ ਦੇ ਮਾਮਲੇ ਵਿੱਚ ਪਿਛਲੇ ਦਿਨੀਂ ਦੋ ਧਿਰਾਂ ਦਰਮਿਆਨ ਝਗੜਾ ਹੋਇਆ ਸੀ ਜਿਸ ਵਿੱਚ ਮੁੱਖ ਦੋਸ਼ੀ ਧਿਰ ਦੇ ਕੁਝ ਵਿਅਕਤੀਆਂ ਵੱਲੋਂ ਗਿਣੀ ਮਿੱਥੀ ਸਾਜ਼ਿਸ਼ ਤਹਿਤ ਦੂਜੀ ਧਿਰ ਦੇ ਦੋ ਵਿਅਕਤੀਆਂ ਨੂੰ ਆਪਣੇ ਘਰ ਅੱਗੇ ਰੋਕਿਆਂ ਗਿਆ ਅਤੇ ਫਿਰ ਉਹਨਾਂ ਨੂੰ ਅਗਵਾ ਕਰਕੇ ਆਪਣੇ ਘਰ ਅੰਦਰ ਲਿਜਾ ਕੇ ਕੁੱਟਮਾਰ ਕੀਤੀ ਗਈ ਅਤੇ ਇਸ ਲੜਾਈ ਝਗੜੇ ਦੌਰਾਨ ਮੁੱਖ ਦੋਸ਼ੀ ਧਿਰ ਦੀ ਇੱਕ ਔਰਤ ਨੂੰ ਵੀ ਸਿਰ ਤੇ ਸੱਟ ਲੱਗੀ ਸੀ ਅਤੇ ਅਗਵਾ ਕੀਤੇ ਨੌਜਵਾਨਾਂ ਵਿੱਚੋਂ ਇੱਕ ਵਿਅਕਤੀ ਮੁਖਤਿਆਰ ਸਿੰਘ ਦੇ ਮੋਢੇ ਤੇ ਵੀ ਗੰਭੀਰ ਸੱਟ ਲੱਗੀ ਪਰ ਪੁਲਿਸ ਵੱਲੋਂ ਦੋ ਧਿਰਾਂ ਤੇ ਕਾਰਵਾਈ ਕਰਨ ਦੀ ਬਜਾਇ ਮੁੱਖ ਦੋਸ਼ੀ ਧਿਰ ਦਾ ਬਚਾਅ ਕੀਤਾ ਜਾ ਰਿਹਾ ਹੈ ਅਤੇ ਦੂਜੀ ਧਿਰ ਦੇ 8 ਵਿਅਕਤੀਆਂ ਤੇ ਨਜਾਇਜ਼ ਪਰਚਾ ਦਰਜ ਕੀਤਾ ਗਿਆ ਹੈ
ਬੇਕਸੂਰਾਂ ਨੂੰ ਪਰਚੇ ਵਿੱਚੋਂ ਬਾਹਰ ਨਾ ਕੱਢਿਆ ਤਾਂ ਨੈਸ਼ਨਲ ਹਾਈਵੇ ਜਾਮ ਕਰਕੇ ਲਗਾਤਾਰ ਪੁਤਲੇ ਫੂਕੇ ਜਾਣਗੇ : ਆਗੂ
ਜਦਕਿ ਲੜਾਈ ਦੌਰਾਨ ਮੌਕੇ ਤੇ ਇਸ ਧਿਰ ਦੇ ਸਿਰਫ ਤਿੰਨ ਵਿਅਕਤੀ ਹੀ ਸ਼ਾਮਿਲ ਸਨ ਜੋ ਕਿ ਦੋ ਅਗਵਾ ਕੀਤੇ ਗਏ ਸਨ ਅਤੇ ਤੀਸਰਾ ਉਹਨਾਂ ਦਾ ਚਾਚਾ ਜੋ ਕਿ ਉਹਨਾਂ ਵੱਲੋਂ ਜਾਨ ਬਚਾਉਣ ਦਾ ਰੌਲਾ ਸੁਣ ਕੇ ਮੌਕੇ ਤੇ ਆਇਆ ਤੇ ਪੁਲਿਸ ਦੇ ਉੱਚ ਅਧਿਕਾਰੀਆਂ ਵੱਲੋਂ ਵਾਰ ਵਾਰ ਜਾਂਚ ਕਰਨ ਬਾਵਜੂਦ ਵੀ ਬੇਦੋਸ਼ੇ ਵਿਅਕਤੀਆਂ ਦੇ ਘਰਾਂ ਵਿੱਚ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਤੇ ਇੱਕ ਵਿਅਕਤੀ ਜੋ ਬਿਲਕੁਲ ਬੇਦੋਸ਼ਾ ਹੈ ਉਸਨੂੰ ਕੱਲ੍ਹ ਦਾ ਥਾਣਾ ਅਮੀਰ ਖਾਸ ਵਿੱਚ ਬੰਦ ਕੀਤਾ ਹੋਇਆ ਹੈ ਅਤੇ ਦੋਸ਼ੀ ਧਿਰ ਤੇ ਡਾਕਟਰੀ ਰਿਪੋਰਟ ਹੋਣ ਦੇ ਬਾਵਜੂਦ ਵੀ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਜਿਸਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਜਦੋਂ ਤੱਕ ਇਸ ਮਸਲੇ ਦਾ ਹੱਲ ਕਰਕੇ ਬੇਦੋਸ਼ੇ ਵਿਅਕਤੀ ਨੂੰ ਰਿਹਾਅ ਕਰਕੇ ਪਰਚੇ ਵਿੱਚੋਂ ਬਾਹਰ ਨਹੀਂ ਕੀਤਾ ਜਾਂਦਾ ਤੇ ਦੋਸ਼ੀ ਧਿਰ ਤੇ ਬਣਦੀ ਕਾਨੂੰਨੀ ਕਾਰਵਾਈ ਨਹੀਂ ਕੀਤੀ ਜਾਂਦੀ
ਤਾ ਇੱਕ ਦੋ ਦਿਨਾਂ ਵਿੱਚ ਨੈਸ਼ਨਲ ਹਾਈਵੇ ਜਾਮ ਕੀਤਾ ਜਾਵੇਗਾ ਇਸ ਮੌਕੇ ਇਸ ਧਰਨਾ ਪ੍ਰਦਰਸ਼ਨ ਨੂੰ ਆਂਗਨਵਾੜੀ ਵਰਕਰ ਹੈਲਪਰ ਯੂਨੀਅਨ ਪੰਜਾਬ ਦੇ ਪ੍ਰਧਾਨ ਸਰੋਜ ਛੱਪੜੀ ਵਾਲਾ, ਸਰਬ ਭਾਰਤ ਨੌਜਵਾਨ ਸਭਾ ਦੇ ਜ਼ਿਲ੍ਹਾ ਸਕੱਤਰ ਸ਼ੁਬੇਗ ਝੰਗੜ ਭੈਣੀ, ਜ਼ਿਲ੍ਹਾ ਆਗੂ ਕੁਲਦੀਪ ਬੱਖੂ ਸ਼ਆਹ, ਨਰੇਗਾ ਵਰਕਰਾਂ ਦੇ ਜ਼ਿਲ੍ਹਾ ਆਗੂ ਜਰਨੈਲ ਢਾਬਾਂ, ਬਲਵਿੰਦਰ ਮਹਾਲਮ, ਧਰਮਿੰਦਰ ਰਹਿਮੇਸ਼ਆਹ, ਕਿਸਾਨ ਆਗੂ ਭਗਵਾਨ ਦਾਸ ਬਹਾਦਰਕੇ, ਰਮੇਸ਼ ਪੀਰ ਮੁਹੰਮਦ, ਕਰਨੈਲ ਬੱਘੇਕੇ, ਨੌਜਵਾਨ ਆਗੂ ਸਤੀਸ਼ ਛੱਪੜੀ ਵਾਲਾ, ਮਲਕੀਤ ਮਾਹੂਆਣਾ, ਛਿੰਦਰ ਮਹਾਲਮ, ਜਗਜੀਤ ਢਾਬਾਂ, ਗੁਰਦਿਆਲ ਢਾਬਾਂ , ਹਰਚਰਨ ਪਾਲੀ ਵਾਲਾ ਆਦਿ ਆਗੂ ਅਤੇ ਵੱਡੀ ਗਿਣਤੀ ਵਿੱਚ ਵਰਕਰ ਹਾਜ਼ਰ ਸਨ।