ਸੰਗਤ ਦੀ ਸਹੂਲਤ ਲਈ 7 ਪੁਲਿਸ ਸਹਾਇਤਾ ਕੇਂਦਰ ਕੀਤੇ ਗਏ | Faridkot News
Faridkot News: (ਗੁਰਪ੍ਰੀਤ ਪੱਕਾ) ਫ਼ਰੀਦਕੋਟ। ਬਾਬਾ ਸ਼ੇਖ਼ ਫਰੀਦ ਆਗਮਨ ਪੁਰਬ-2025 ਦੇ ਸਬੰਧ ਵਿੱਚ ਪੁਲਿਸ ਪ੍ਰਸ਼ਾਸ਼ਨ ਵੱਲੋਂ ਸ਼ਹਿਰ ਵਿੱਚ ਆਉਣ ਵਾਲੇ ਸੰਗਤਾਂ ਦੀ ਸਹੂਲਤ ਅਤੇ ਸੁਰੱਖਿਆ ਨੂੰ ਮੁੱਖ ਰੱਖਦੇ ਹੋਏ 7 ਪੁਲਿਸ ਸਹਾਇਤਾ ਕੇਂਦਰ ਸਥਾਪਿਤ ਕੀਤੇ ਗਏ ਹਨ। ਇਨ੍ਹਾਂ ਸਹਾਇਤਾ ਕੇਂਦਰਾਂ ’ਤੇ ਸ਼ਰਧਾਲੂਆਂ ਨੂੰ ਰਹਿਨੁਮਾਈ, ਸਹਾਇਤਾ ਅਤੇ ਹੋਰ ਲੋੜੀਂਦੀਆਂ ਸਹੂਲਤਾਂ ਉਪਲੱਬਧ ਕਰਵਾਈਆਂ ਜਾਣਗੀਆਂ। ਇਹ ਜਾਣਕਾਰੀ ਡਾ. ਪ੍ਰਗਿਆ ਜੈਨ ਐਸ.ਐਸ.ਪੀ ਫਰੀਦਕੋਟ ਵੱਲੋਂ ਸਾਂਝੀ ਕੀਤੀ ਗਈ।
ਇਹ ਵੀ ਪੜ੍ਹੋ: CPDL Electricity Bill: ਬਿਜ਼ਲੀ ਬਿੱਲਾਂ ਸਬੰਧੀ ਆਈ ਜ਼ਰੂਰੀ ਖਬਰ, ਹੁਣ ਵਿਭਾਗ ਨੇ ਦਿੱਤੀ ਵੱਡੀ ਰਾਹਤ
ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪੁਲਿਸ ਵੱਲੋਂ ਇਹ ਸਹਾਇਤਾ ਕੇਂਦਰ ਨੇੜੇ ਮੇਨ ਗੇਟ ਕਿਲ੍ਹਾ ਮੁਬਾਰਕ ਫਰੀਦਕੋਟ, ਸਾਹਮਣੇ ਕਾਊਂਟਰ ਮੇਨ ਗੇਟ ਕੋਟਕਪੂਰਾ ਰੋਡ ਮਾਈ ਗੋਦੜੀ ਸਾਹਿਬ ਫਰੀਦਕੋਟ, ਮਹਾਰਾਜਾ ਰਣਜੀਤ ਸਿੰਘ ਚੌਂਕ ਕੋਟਕਪੂਰਾ ਰੋਡ ਫਰੀਦਕੋਟ, ਪੁਰਾਣਾ ਬੱਸ ਸਟੈਂਡ ਤਲਵੰਡੀ ਰੋਡ ਫਰੀਦਕੋਟ, ਮੋੜ ਬਾਜੀਗਰ ਬਸਤੀ ਸਰਕੂਲਰ ਰੋਡ ਫਰੀਦਕੋਟ, ਤਾਂਗਾ ਸਟੈਂਡ ਸੈੱਡ ਨੇੜੇ ਆਰਾ ਮਾਰਕੀਟ ਫਰੀਦਕੋਟ ਅਤੇ ਨੇੜੇ ਡਾ. ਮਹਿੰਦਰ ਸਿੰਘ ਸਾਂਭੀ ਗਰਲਜ਼ ਸਕੂਲ ਫਰੀਦਕੋਟ ਵਿੱਚ ਲਗਾਏ ਗਏ ਹਨ।
ਪੁਲਿਸ ਸਹਾਇਤਾ ਕੇਂਦਰਾਂ ਦੇ ਨਾਲ ਮੈਡੀਕਲ ਟੀਮਾਂ ਵੀ ਤਾਇਨਾਤ
ਐਸ.ਐਸ.ਪੀ ਫਰੀਦਕੋਟ ਡਾ. ਪ੍ਰਗਿਆ ਜੈਨ ਨੇ ਕਿਹਾ ਕਿ ਇਨ੍ਹਾਂ ਪੁਲਿਸ ਸਹਾਇਤਾ ਕੇਂਦਰਾਂ ਦੇ ਨਾਲ ਮੈਡੀਕਲ ਟੀਮਾਂ ਵੀ ਤਾਇਨਾਤ ਕੀਤੀਆਂ ਜਾਣਗੀਆਂ। ਇਸ ਦੇ ਨਾਲ ਹੀ ਉਨ੍ਹਾਂ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਇਨ੍ਹਾਂ ਸਹਾਇਤਾ ਕੇਂਦਰਾਂ ਦੀ ਸਹਾਇਤਾ ਨਾਲ ਮੇਲੇ ਨੂੰ ਸੁਚਾਰੂ ਅਤੇ ਸੁਰੱਖਿਅਤ ਬਣਾਉਣ ਵਿੱਚ ਆਪਣਾ ਯੋਗਦਾਨ ਪਾਉਣ। ਡਾ. ਪ੍ਰਗਿਆ ਜੈਨ ਐਸ.ਐਸ.ਪੀ ਫਰੀਦਕੋਟ ਨੇ ਇਹ ਵੀ ਸਪੱਸ਼ਟ ਕੀਤਾ ਕਿ ਅਸੀਂ ਪੂਰੇ ਸੁਰੱਖਿਆ ਪ੍ਰਬੰਧਾਂ ਦੀ ਨਿਯਮਿਤ ਸਮੀਖਿਆ ਕਰ ਰਹੇ ਹਾਂ ਅਤੇ ਇਹ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਬਾਬਾ ਸ਼ੇਖ਼ ਫਰੀਦ ਆਗਮਨ ਪੁਰਬ ਦੇ ਮੌਕੇ ’ਤੇ ਹਰ ਕਿਸੇ ਨੂੰ ਸੁਰੱਖਿਆ ਅਤੇ ਸ਼ਾਂਤੀ ਦਾ ਮਾਹੌਲ ਪ੍ਰਦਾਨ ਕੀਤਾ ਜਾਵੇ ਅਤੇ ਇਸ ਵਿੱਚ ਸ਼ਾਮਿਲ ਹੋਣ ਵਾਲੇ ਸ਼ਰਧਾਲੂਆਂ ਨੂੰ ਕੋਈ ਵੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। Faridkot News
ਇਸ ਮੌਕੇ ਪੁਲਿਸ ਸਹਾਇਤਾ ਕੇਂਦਰ ਵਿੱਚ ਪਹੁੰਚੇ ਮੱਘਰ ਸਿੰਘ ਨੇ ਕਿਹਾ ਕਿ ਜ਼ਿਲ੍ਹਾ ਪੁਲਿਸ ਵੱਲੋਂ ਬਾਬਾ ਫਰੀਦ ਆਗਮਨ ਪੁਰਬ ’ਤੇ ਲੋਕਾਂ ਦੀ ਸਹਾਇਤਾ ਲਈ ਬਣਾਏ ਗਏ। ਪੁਲਿਸ ਸਹਾਇਤਾ ਕੇਂਂਦਰ ਬਹੁਤ ਵਧੀਆ ਉਪਰਾਲਾ ਹੈ। ਇਸ ਨਾਲ ਮੇਲੇ ਵਿੱਚ ਕਿਸੇ ਵੀ ਸਮੱਸਿਆ ਦੌਰਾਨ ਪਬਲਿਕ ਸਹਾਇਤਾ ਲਈ ਸਹੂਲਤ ਮੁਹੱਇਆ ਹੋ ਰਹੀ ਹੈ। ਇਸਦੇ ਨਾਲ ਹੀ ਉਹਨਾਂ ਕਿਹਾ ਇਸ ਨਾਲ ਮੇਲੇ ਦੌਰਾਨ ਜੇਕਰ ਕੋਈ ਬੱਚਾ ਗੁੰਮ ਹੋ ਜਾਦਾ ਹੈ,ਉਸ ਲਈ ਮੱਦਦਗਾਰ ਸਹਾਈ ਹੋਣਗੇ।
ਇਸ ਦੌਰਾਨ ਸਮਾਜ ਸੇਵੀ ਹਰੀਸ਼ ਵਰਮਾ ਨੇ ਇਸ ਉਪਰਾਲੇ ਦੀ ਤਾਰੀਫ ਕਰਦੇ ਹੋਏ ਕਿਹਾ ਕਿ ਇਸ ਵਾਰ ਮੇਲੇ ਦੌਰਾਨ ਫਰੀਦਕੋਟ ਪੁਲਿਸ ਪ੍ਰਸ਼ਾਸ਼ਨ ਵੱਲੋਂ ਪਬਲਿਕ ਦੀ ਸਹੂਲਤ ਲਈ ਸ਼ੁਰੂ ਕੀਤਾ ਗਿਆ ਇੱਕ ਸ਼ਲਾਘਾਯੋਗ ਕਦਮ ਹੈ। ਮੇਲੇ ਦੌਰਾਨ ਜੇਕਰ ਕਿਸੇ ਨੂੰ ਕੋਈ ਪ੍ਰੇਸ਼ਾਨੀ ਆਉਂਦੀ ਹੈ ਤਾਂ ਉਹ ਤੁਰੰਤ ਇਹਨਾ ਸਹਾਇਤਾ ਕੇਂਦਰਾ ਪਰ ਜਾ ਕੇ ਸਹਾਇਤਾ ਪ੍ਰਾਪਤ ਕਰ ਸਕਦਾ ਹੈ।