Faridkot News: SSP ਫਰੀਦਕੋਟ ਵੱਲੋਂ ਪੁਲਿਸ ਬਲ ਨਾਲ ਫਰੀਦਕੋਟ ਸ਼ਹਿਰ ’ਚ ਫਲੈਗ ਮਾਰਚ

Faridkot News
Faridkot News: SSP ਫਰੀਦਕੋਟ ਵੱਲੋਂ ਪੁਲਿਸ ਬਲ ਨਾਲ ਫਰੀਦਕੋਟ ਸ਼ਹਿਰ ’ਚ ਫਲੈਗ ਮਾਰਚ

ਪਬਲਿਕ ਨੂੰ ਟਰੈਫਿਕ ਸਬੰਧੀ ਕੋਈ ਸਮੱਸਿਆਂ ਨਾ ਆਉਣ ਸਬੰਧੀ ਵੀ ਪੁਖਤਾ ਪ੍ਰਬੰਧ ਕੀਤੇ ਗਏ ਹਨ : ਐਸਐਸਪੀ ਫਰੀਦਕੋਟ | Faridkot News

  • ਫਲੈਗ ਮਾਰਚ ਵਿੱਚ ਗਜਟਿਡ ਪੁਲਿਸ ਅਧਿਕਾਰੀਆਂ ਸਮੇਤ ਏਆਰਪੀ ਟੀਮਾਂ, ਪੀਸੀਆਰ ਟੀਮਾਂ, ਟਰੈਫਿਕ ਕਰਮਚਾਰੀਆਂ ਤੇ 250 ਦੇ ਕਰੀਬ ਪੁਲਿਸ ਕਰਮਚਾਰੀਆਂ ਵੀ ਸ਼ਾਮਲ

ਫ਼ਰੀਦਕੋਟ (ਅਜੈ ਮਨਚੰਦਾ)। Faridkot News: ਆਗਾਮੀ ਸੁਤੰਤਰਤਾ ਦਿਵਸ ਦੇ ਮੱਦੇਨਜਰ ਫਰੀਦਕੋਟ ਪੁਲਿਸ ਵੱਲੋ ਐਸਐਸਪੀ ਫਰੀਦਕੋਟ ਦੀ ਅਗਵਾਈ ਹੇਠ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ। ਇਸੇ ਤਹਿਤ ਅੱਜ ਜਿਲ੍ਹੇ ’ਚ ਅਮਨ-ਕਾਨੂੰਨ ਦੀ ਸਥਿਤੀ ਨੂੰ ਹੋਰ ਮਜਬੂਤ ਕਰਨ ਅਤੇ ਲੋਕਾਂ ਅੰਦਰ ਸੁਰੱਖਿਆ ਦੀ ਭਾਵਨਾ ਨੂੰ ਪੈਦਾ ਕਰਨ ਲਈ ਐਸਐਸਪੀ ਫਰੀਦਕੋਟ ਡਾ. ਪ੍ਰਗਿਆ ਜੈਨ ਵੱਲੋਂ ਸੁਰੱਖਿਆ ਬਲਾ ਦੇ ਨਾਲ ਫਰੀਦਕੋਟ ਸ਼ਹਿਰ ਦੇ ਵੱਖ-ਵੱਖ ਇਲਾਕਿਆ ਅੰਦਰ ਫਲੈਗ ਮਾਰਚ ਕੀਤਾ ਗਿਆ।

ਇਹ ਖਬਰ ਵੀ ਪੜ੍ਹੋ : Toll Plaza News: ਜਿਸ ਖਬਰ ਦਾ ਸੀ ਇੰਤਜ਼ਾਰ ਉਹ ਆ ਗਈ, ਹੁਣ ਇੰਨੇਂ ਰੁਪਏ ’ਚ ਪਾਰ ਹੋ ਜਾਇਆ ਕਰੇਗਾ ਟੋਲ ਪਲਾਜ਼ਾ!

ਇਸ ਫਲੈਗ ਮਾਰਚ ਵਿੱਚ ਉਹਨਾਂ ਨਾਲ ਗਜਟਿਡ ਪੁਲਿਸ ਅਧਿਕਾਰੀਆਂ ਸਮੇਤ ਏਆਰਪੀ ਟੀਮਾਂ, ਟਰੈਫਿਕ ਕਰਮਚਾਰੀਆਂ, ਪੀਸੀਆਰ ਟੀਮਾਂ ਤੇ 250 ਦੇ ਕਰੀਬ ਪੁਲਿਸ ਕਰਮਚਾਰੀਆਂ ਵੀ ਸਾਮਲ ਹੋਏ। ਇਸ ਫਲੈਗ ਮਾਰਚ ਦੀ ਸ਼ੁਰੂਆਤ ਥਾਣਾ ਸਿਟੀ ਫਰੀਦਕੋਟ ਵਿੱਚੋ ਹੋਈ ਅਤੇ ਇਹ ਫਲੈਗ ਮਾਰਚ ਭਾਈ ਘਨੱਈਆ ਚੌਕ, ਘੰਟਾ ਘਰ ਚੌਕ, ਹੁੱਕੀ ਚੌਕ, ਜੁਬਲੀ ਚੌਕ ਹੁੰਦਾ ਹੋਇਆ ਸ਼ਹਿਰ ਦੇ ਹੋਰ ਇਲਾਕਿਆ ਵਿੱਚੋ ਦੀ ਲੰਘਿਆ। ਇਸ ਦੌਰਾਨ ਐਸਐਸਪੀ ਫਰੀਦਕੋਟ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਵਾਰ ਸੁਤੰਤਰਤਾ ਦਿਵਸ ਪਰ ਫਰੀਦਕੋਟ ਜਿਲ੍ਹੇ ਅੰਦਰ ਰਾਜ ਪੱਧਰੀ ਸਮਾਗਮ ਆਯੋਜਿਤ ਕੀਤਾ ਜਾ ਰਿਹਾ ਹੈ। Faridkot News

ਜਿਸ ਦੇ ਮੱਦੇਨਜਰ ਫਰੀਦਕੋਟ ਪੁਲਿਸ ਵੱਲੋਂ ਸੁਰੱਖਿਆ ਪ੍ਰਬੰਧਾ ਨੂੰ ਦੇਖਦੇ ਹੋਏ 1500 ਦੇ ਕਰੀਬ ਪੁਲਿਸ ਕਰਮਚਾਰੀ ਤਾਇਨਾਤ ਕੀਤੇ ਗਏ ਹਨ ਤੇ ਫਰੀਦਕੋਟ ਪੁਲਿਸ ਵੱਲੋਂ ਸਖਤ ਨਾਕਾਬੰਦੀਆਂ, ਗਸ਼ਤਾਂ ਤੇ ਸੀਸੀਟੀਵੀ ਕੈਮਰਿਆ ਅਤੇ ਡਰੋਨ ਕੈਮਰਿਆਂ ਰਾਹੀ ਸ਼ੱਕ ਗਤੀਵਿਧੀਆਂ ਤੇ ਲਗਾਤਾਰ ਨਿਗਰਾਨੀ ਰੱਖੀ ਜਾ ਰਹੀ ਹੈ। ਇਸ ਦੇ ਨਾਲ ਹੀ ਉਹਨਾ ਦੱਸਿਆ ਕਿ ਇਥੇ ਆਉਣ ਵਾਲੀ ਪਬਲਿਕ ਨੂੰ ਟਰੈਫਿਕ ਸਬੰਧੀ ਕੋਈ ਸਮੱਸਿਆਂ ਨਾ ਆਉਣ ਸਬੰਧੀ ਵੀ ਪੁਖਤਾ ਪ੍ਰਬੰਧ ਕੀਤੇ ਗਏ ਹਨ। Faridkot News

ਤਾਂ ਜੋ ਪਬਲਿਕ ਨੂੰ ਟਰੈਫਿਕ ਸਬੰਧੀ ਕੋਈ ਵੀ ਦਿੱਕਤ ਪੇਸ਼ ਨਾ ਆਵੇ। ਇਸ ਦੇ ਨਾਲ ਹੀ ਉਹਨਾ ਵੱਲੋਂ ਪਬਲਿਕ ਨੂੰ ਅਪੀਲ ਕੀਤੀ ਗਈ ਕਿ ਜੇਕਰ ਉਹਨਾ ਨੂੰ ਕੋਈ ਵੀ ਲਵਾਰਿਸ ਵਸਤੂ ਜਾਂ ਸ਼ੱਕੀ ਵਿਅਕਤੀ ਦਿਖਾਈ ਦੇਵੇ ਤਾਂ ਉਹ ਇਸ ਬਾਰੇ ਤੁਰੰਤ ਪੁਲਿਸ ਨੂੰ ਸੂਚਿਤ ਕਰਨ। ਇਸ ਮੌਕੇ ਉਹਨਾ ਨਾਲ ਸ਼੍ਰੀ ਮਨਵਿੰਦਰ ਬੀਰ ਸਿੰਘ ਐਸਪੀ (ਸਥਾਨਿਕ) ਫਰੀਦਕੋਟ ਅਤੇ ਸੰਦੀਪ ਕੁਮਾਰ ਐਸਪੀ (ਇੰਨਵੈਸਟੀਗੇਸ਼ਨ) ਫਰੀਦਕੋਟ ਸਮੇਤ ਜਿਲ੍ਹਾ ਦੇ ਗਜਟਿਡ ਰੈਂਕ ਦੇ ਪੁਲਿਸ ਅਧਿਕਾਰੀ ਅਤੇ ਥਾਣਿਆ ਦੇ ਮੁੱਖ ਅਫਸਰ ਥਾਣਾ ਵੀ ਮੌਜੂਦ ਸਨ।