1 ਲੱਖ 12 ਹਜ਼ਾਰ ਨਸ਼ੀਲੀਆਂ ਗੋਲੀਆਂ ਸਮੇਤ 4 ਕਾਬੂ
ਜਲਾਲਾਬਾਦ (ਰਜਨੀਸ਼ ਰਵੀ)। ਜ਼ਿਲ੍ਹਾ ਪੁਲਿਸ ਵੱਲੋਂ ਨਸ਼ਿਆਂ ਦੇ ਸਮੱਗਲਰਾਂ ਮਾੜੇ ਅਨਸਰਾਂ ਵਿਰੁੱਧ ਚਲਾਈ ਗਈ ਮੁਹਿੰਮ ਤਹਿਤ ਵੱਡੀ ਗਿਣਤੀ ਵਿੱਚ ਨਸ਼ੀਲੀਆ ਸਮੇਤ 4 ਵਿਆਕਤੀ ਨੂੰ ਗਿ੍ਫਤਾਰ ਕਰਨ ਦਾ ਦਾਅਵਾ ਕੀਤਾ ਗਿਆ ਹੈ। ਇਸ ਸੰਬਧੀ ਅੱਜ ਜਲਾਲਾਬਾਦ ਦੇ ਡੀਐੱਸਪੀ ਦਫ਼ਤਰ ਵਿੱਚ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਐੱਸਐੱਸਪੀ ਅਵਨੀਤ ਕੌਰ ਸਿੱਧੂ (SSP Avneet Kaur Sidhu) ਨੇ ਦੱਸਿਆ ਕਿ ਅਤੁਲ ਸੋਨੀ ਉਪ ਕਪਤਾਨ ਪੁਲਿਸ ਜਲਾਲਾਬਾਦ ਦੀ ਅਗਵਾਈ ਵਿੱਚ ਐੱਸਆਈ ਗੁਰਵਿੰਦਰ ਕੁਮਾਰ ਮੁੱਖ ਅਫ਼ਸਰ ਥਾਣਾ ਸਦਰ ਜਲਾਲਾਬਾਦ ਵੱਲੋਂ ਸਮੇਤ ਪੁਲਿਸ ਪਾਰਟੀ ਵੱਲੋਂ 4 ਵਿਅਕਤੀਆਂ ਨੂੰ ਗਿ੍ਰਫ਼ਤਾਰ ਕਰਕੇ 5 ਬੈਂਗ ਤੇ 2 ਗੱਟੇ ਪਲਾਸਟਿਕ ਵਿੱਚੋਂ ਕੁੱਲ 1,12,000 ਨਸੀਲੀਆ ਗੋਲੀਆ ਦੋ ਕਾਰਾ ਸਵਿਫਟ, ਇੱਕ ਐਕਟਿਵਾ ਬਿਨਾਂ ਨੰਬਰੀ ਰੰਗ ਅਤੇ ਡਰੱਗ ਮਨੀ 53000 ਰੁਪਏ ਦੇ ਭਾਰਤੀ ਕਰੰਸੀ ਨੋਟ ਬਰਾਮਦ ਕੀਤੇ ਹਨ।
2 ਕਾਰਾਂ ਇੱਕ ਐਕਟਿਵਾ ਅਤੇ 53000 ਦੀ ਡੱਰਗ ਮਨੀ ਬਰਾਮਦ | SSP Avneet Kaur Sidhu
ਉਨ੍ਹਾਂ ਅਗੇ ਦੱਸਿਆ (SSP Avneet Kaur Sidhu) ਕਿ ਐੱਸਆਈ ਗੁਰਵਿੰਦਰ ਕੁਮਾਰ ਮੁੱਖ ਅਫ਼ਸਰ ਥਾਣਾ ਸਦਰ ਜਲਾਲਾਬਾਦ ਵੱਲੋਂ ਮੁਕੱਦਮਾ ਨੰਬਰ 52 ਮਿਤੀ 3 ਮਈ ਐਨ.ਡੀ.ਪੀ.ਐਸ.ਐਕਟ ਥਾਨਾ ਸਦਰ ਜਲਾਲਾਬਾਦ ਬਰਖਿਲਾਫ ਪਰਮਜੀਤ ਸਿੰਘ ਪੁੱਤਰ ਕਸਮੀਰ ਸਿੰਘ ਵਾਸੀ ਹਜ਼ਾਰਾ ਰਾਮ ਸਿੰਘ ਵਾਲਾ ਥਾਣਾ ਸਦਰ ਜਲਾਲਾਬਾਦ ਦਰਜ ਰਜਿਸਟਰ ਕਰਕੇ ਮੁਲਜ਼ਮ ਪਰਮਜੀਤ ਸਿੰਘ ਦੇ ਕਬਜੇ ਵਿੱਚੋਂ ਵਿੱਚੋਂ 721 ਨਸ਼ੀਲੀਆਂ ਗੋਲੀਆਂ ਬਰਾਮਦ ਕਰਕੇ ਗਿ੍ਰਫ਼ਤਾਰ ਕੀਤਾ ਗਿਆ ਸੀ।
ਇਹ ਵੀ ਪੜ੍ਹੋ : ਪੰਜਾਬ ਦੇ ਇਸ ਜਿ਼ਲ੍ਹੇ ਵਿੱਚ 9 ਤੇ 10 ਮਈ ਨੂੰ ਛੁੱਟੀ ਦਾ ਐਲਾਨ
ਜਿਸ ਨੇ ਪੁੱਛਗਿਛ ਵਿੱਚ ਮੰਨਿਆ ਕਿ ਉਸ ਨੇ ਨਸ਼ੀਲੀਆ ਗੋਲੀਆਂ ਰਮੇਸ਼ ਕੁਮਾਰ ਉਰਫ ਮੇਸ਼ੀ ਪੁੱਤਰ ਸਾਮ ਲਾਲ ਵਾਸੀ ਜਲਾਲਾਬਾਦ ਪਾਸੋ ਖਰੀਦੀਆਂ ਹਨ। ਜਿਸ ’ਤੇ ਮੁਕੱਦਮੇ ਵਿੱਚ ਰਮੇਸ਼ ਕੁਮਾਰ ਉਰਫ ਮੋਸੀ ਉਕਤ ਨੂੰ ਨਾਮਜਦ ਕੀਤਾ ਗਿਆ ਸੀ । ਰਮੇਸ਼ ਕੁਮਾਰ ਉਕਤ ਨੂੰ ਕੱਲ੍ਹ ਮੁੱਖ ਅਫ਼ਸਰ ਥਾਣਾ ਵੱਲੋਂ ਸਦਰ ਜਲਾਲਾਬਾਦ ਵੱਲੋਂ ਗਿ੍ਰਫ਼ਤਾਰ ਕਰਕੇ ਪੁੱਛਗਿਛ ਕੀਤੀ ਗਈ। ਗਿ੍ਰਫ਼ਤਾਰੀ ਤੋਂ ਬਾਅਦ ਵੱਡੀ ਬਰਾਮਦਗੀ ਕੀਤੀ ਗਈ।