ਖੇਡਾਂ ਦੇ ਜਰੀਏ ਜਿੰਦਗੀ ’ਚ ਵੱਡੀ ਕਾਮਯਾਬੀ ਹਾਸਲ ਕੀਤੀ ਜਾ ਸਕਦੀ ਹੈ: ਐਸ.ਐਸ.ਪੀ. ਸਿੱਧੂ
ਫਾਜ਼ਿਲਕਾ (ਰਜਨੀਸ਼ ਰਵੀ): ਉਪਮੰਡਲ ਦੇ ਪਿੰਡ ਗਾਡਵਿਨ ਪਬਲਿਕ ਸਕੂਲ ਘੱਲੂ ’ਚ ਚੌਥੀ ਸਬ ਜੂਨੀਅਰ ਗਰਲਜ਼ ਪੰਜਾਬ ਸਟੇਟ ਬਾਕਸਿੰਗ ਚੈਪੀਅਨਸ਼ਿਪ ਵਿੱਚ ਦੂਜੇ ਦਿਨ ਐਮਚਿਉਰ ਬਾਕਸਿੰਗ ਐਸੋਸੀਏਸ਼ਨ ਦੇ ਜਿਲਾ ਪ੍ਰਧਾਨ ਅਤੇ ਮੈਨੇਜਿੰਗ ਡਾਇਰੈਕਟਰ ਗਾਡਵਿਨ ਪਬਲਿਕ ਸਕੂਲ ਘੱਲੂ ਜਗਜੀਤ ਸਿੰਘ ਬਰਾੜ ਦੀ ਅਗਵਾਈ ’ਚ ਬਾਕਸਿੰਗ ਦੇ ਵੱਖ ਵੱਖ ਮੁਕਾਬਲੇ ਕਰਵਾਏ ਗਏ। ਚੈਂਪੀਅਨਸ਼ਿਪ ਦੇ ਦੂਜੇ ਦਿਨ ਐਸ.ਐਸ.ਪੀ. ਅਵਨੀਤ ਕੋਰ ਸਿੱਧੂ (SSP Avneet Kaur Sidhu) ਨੇ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ ਅਤੇ ਖਿਡਾਰਨਾਂ ਦਾ ਹੋਂਸਲਾ ਵਧਾਇਆ।
ਜਿਲ੍ਹਾ ਪ੍ਰਧਾਨ ਜਗਜੀਤ ਸਿੰਘ ਬਰਾੜ ਦੀ ਅਗਵਾਈ ’ਚ ਕਮੇਟੀ ਨੇ ਕੀਤਾ SSP Avneet Kaur Sidhu ਦਾ ਸਵਾਗਤ
ਇਸ ਤੋਂ ਪਹਿਲਾਂ ਜਿਲ੍ਹਾ ਪ੍ਰਧਾਨ ਸ. ਜਗਜੀਤ ਸਿੰਘ ਬਰਾੜ ਦੀ ਅਗਵਾਈ ਵਿੱਚ ਸਟੇਟ ਜਨਰਲ ਸਕੱਤਰ ਸੰਤੋਸ਼ ਦੱਤਾ, ਜਿਲਾ ਸਪੋਰਟਸ ਅਫਸਰ ਮਲੇਰਕੋਟਲਾ ਐਮ.ਡੀ ਹਬੀਬ, ਜਿਲਾ ਜਨਰਲ ਸਕੱਤਰ ਮੋਹਿਤ ਕੁਮਾਰ, ਮੈਨੇਜਿੰਗ ਕਮੇਟੀ ਮੈਂਬਰ ਮੈਡਮ ਲਖਵਿੰਦਰ ਕੋਰ ਬਰਾੜ, ਮੈਨੇਜਿੰਗ ਕਮੇਟੀ ਮੈਂਬਰ ਐਡਵੋਕੇਟ ਮਨਿੰਦਰ ਸਿੰਘ ਸਰਾਂ, ਪ੍ਰਿੰਸੀਪਲ ਅਭਿਲੇਖ ਸ਼ਰਮਾ, ਹਰਿੰਦਰ ਸਿੰਘ ਹੈਪੀ ਅਤੇ ਰਜਤ ਸੁਥਾਰ ਸਮੇਤ ਸਮੂਹ ਕਮੇਟੀ ਅਤੇ ਮੈਂਬਰਾਂ ਵੱਲੋਂ ਐਸਐਸਪੀ ਅਵਨੀਤ ਕੋਰ ਸਿੱਧੂ ਨੂੰ ਫੁੱਲਾਂ ਦੇ ਬੁੱਕੇ ਦੇ ਕੇ ਸਵਾਗਤ ਕੀਤਾ ਗਿਆ।
ਇਸ ਮੌਕੇ SSP Avneet Kaur Sidhu ਨੇ ਪੰਜਾਬ ਭਰ ਤੋਂ ਬਾਕਸਿੰਗ ਚੈਂਪੀਅਨਸ਼ਿਪ ਵਿੱਚ ਪੁੱਜੀਆਂ ਖਿਡਾਰਨਾਂ ਨਾਲ ਮੇਲ ਮਿਲਾਪ ਕਰਦਿਆਂ ਹੋਇਆਂ ਉਨ੍ਹਾਂ ਨੂੰ ਜਿੰਦਗੀ ’ਚ ਖੇਡਾਂ ਦਾ ਮਹੱਤਵ ਦੱਸਿਆ। ਐਸ.ਐਸ.ਪੀ ਸਿੱਧੂ ਨੇ ਕਿਹਾ ਕਿ ਸਾਡੀ ਜਿੰਦਗੀ ’ਚ ਖੇਡਾਂ ਬਹੁਤ ਅਹਿਮ ਹਨ ਅਤੇ ਖੇਡਾਂ ਦੇ ਜਰੀਏ ਜਿੰਦਗੀ ’ਚ ਵੱਡੀ ਕਾਮਯਾਬੀ ਹਾਸਲ ਕੀਤੀ ਜਾ ਸਕਦੀ ਹੈ।
ਉਨ੍ਹਾ ਕਿਹਾ ਕਿ ਅੱਜ ਉਹ ਆਪਣੀ ਜਿੰਦਗੀ ’ਚ ਜਿਸ ਮੁਕਾਮ ਤੇ ਹਨ, ਉਨ੍ਹਾਂ ਵਿੱਚ ਖੇਡਾਂ ਦਾ ਬਹੁਤ ਵੱਡਾ ਯੋਗਦਾਨ ਹੈ। ਉਨ੍ਹਾਂ ਕਿਹਾ ਕਿ ਖੇਡਾਂ ਸਾਨੂੰ ਮਿਹਨਤ ਕਰਨਾ ਅਤੇ ਅਨੁਸ਼ਾਸਨ ਵਿੱਚ ਰਹਿਣਾ ਸਿਖਾਉਂਦੀਆਂ ਹਨ। ਉਨ੍ਹਾਂ ਨੇ ਸਟੇਟ ਪੱਧਰ ਬਾਕਸਿੰਗ ਚੈਂਪੀਅਨਸ਼ਿਪ ਦੇ ਲਈ ਐਮਚਿਉਰ ਬਾਕਸਿੰਗ ਐਸੋਸੀਏਸ਼ਨ ਦੇ ਜਿਲ੍ਹਾ ਪ੍ਰਧਾਨ ਸ. ਜਗਜੀਤ ਸਿੰਘ ਬਰਾੜ ਸਮੇਤ ਸਮੂਹ ਟੀਮ ਦੀ ਤਾਰੀਫ ਕਰਦਿਆਂ ਵਧਾਈ ਦਿੱਤੀ। ਇਸ ਮੋਕੇ ਤੇ ਉਨ੍ਹਾ ਵੱਲੋਂ ਚੈਂਪੀਅਨਸ਼ਿਪ ਦੇ ਮੈਚਾਂ ਦੀ ਸ਼ੁਰੂਆਤ ਕਰਵਾਈ ਗਈ।
ਇਹ ਵੀ ਪੜ੍ਹੋ : ਹੁਣ ਬੁਢਾਪੇ ਦੀ ਟੈਨਸ਼ਨ ਖਤਮ !, ਸਰਕਾਰ ਦੇਵੇਗੀ 5000 ਰੁਪਏ ਹਰ ਮਹੀਨੇ, ਤੁਰੰਤ ਕਰੋ ਅਪਲਾਈ…
ਇਸ ਮੌਕੇ ਤੇ ਜਿਲ੍ਹਾ ਪ੍ਰਧਾਨ ਸ. ਜਗਜੀਤ ਸਿੰਘ ਬਰਾੜ ਨੇ ਐਸ.ਐਸ.ਪੀ ਅਵਨੀਤ ਕੋਰ ਸਿੱਧੂ ਦਾ ਧੰਨਵਾਦ ਕਰਦਿਆ ਕਿਹਾ ਕਿ ਮੈਡਮ ਅਵਨੀਤ ਕੋਰ ਸਿੱਧੂ ਦਾ ਜੀਵਨ ਅਤੇ ਉਨ੍ਹਾਂ ਦੀਆਂ ਉਪਲਬਧੀਆਂ ਅਸਲ ’ਚ ਕਾਬਿਲ ਏ ਤਾਰੀਫ ਹਨ ਜਿਸ ਤੋਂ ਅੱਜ ਦੇ ਨੋਜਵਾਨਾਂ ਨੂੰ ਸਿੱਖ ਲੈਂਦੇ ਹੋਏ ਅੱਗੇ ਵੱਧਣਾ ਚਾਹੀਦਾ ਹੈ ਅਤੇ ਖੇਡਾਂ ਨਾਲ ਵੱਧ ਤੋਂ ਵੱਧ ਜੁੜਣਾ ਚਾਹੀਦਾ ਹੈ। ਇਸ ਮੌਕੇ ਤੇ ਸੀਨੀਅਰ ਸਮਾਜਸੇਵੀ ਸ. ਸੁਖਵੰਤ ਸਿੰਘ ਬਰਾੜ ਵੱਲੋਂ ਉਚੇਚੇ ਤੋਰ ਤੇ ਸ਼ਮੂਲੀਅਤ ਕੀਤੀ ਗਈ। ਇਸ ਮੌਕੇ ਤੇ ਜਿਲ੍ਹਾ ਪ੍ਰਧਾਨ ਸ. ਜਗਜੀਤ ਸਿੰਘ ਬਰਾੜ ਦੀ ਅਗਵਾਈ ’ਚ ਸਮੂਹ ਅਹੁਦੇਦਾਰਾਂ ਵੱਲੋਂ ਐਸ.ਐਸ.ਪੀ ਸਿੱਧੂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।