ਪੰਜਾਬ ਭਰ ਵਿੱਚ 7 ਕਿਸਾਨ ਜਥੇਬੰਦੀਆਂ ਵੱਲੋਂ ਧਰਨਾ
ਮਾਨਸਾ (ਸੁਖਜੀਤ ਮਾਨ)। ਬੇਸ਼ੱਕ ਪੰਜਾਬ ਸਰਕਾਰ ਨੇ ਕਿਸਾਨ ਕਰਜਾ ਮੁਆਫੀ ਦੇ ਨਾਮ ਤੇ ਲੋਕ ਸਭਾ ਚੋਣਾਂ ਵਾਲਾ ਮੇਲਾ ਲੁੱਟ ਲਿਆ ਪਰ ਕਿਸਾਨ ਉਥੇ ਦੇ ਉਥੇ ਨੇ। ਕਿਸਾਨੀ ਮੰਗਾਂ ਲਈ ਅੱਜ ਪੰਜਾਬ ਭਰ ਵਿੱਚ 7 ਕਿਸਾਨ ਜਥੇਬੰਦੀਆਂ ਵਲੋਂ ਡੀਸੀ ਦਫਤਰਾਂ ਅੱਗੇ ਧਰਨੇ ਲਗਾਏ ਗਏ ਹਨ। ਇਹਨਾਂ ਧਰਨਿਆਂ ਵਿੱਚ ਕਿਸਾਨ ਆਗੂਆਂ ਵੱਲੋਂ ਸਿਆਸੀ ਆਗੂਆਂ ਖਿਲਾਫ ਕਾਫੀ ਤਿੱਖੀ ਸ਼ਬਦਾਵਲੀ ਵਰਤੀ ਜਾ ਰਹੀ ਹੈ। ਕਿਸਾਨ ਆਖ ਰਹੇ ਨੇ ਕਿ ” ਵੀਰੋ ਇਹ ਲੀਡਰ ਸਭ ਇੱਕੋ ਤੱਕੜੀ ਦੇ ਵੱਟੇ ਨੇ। ਇਹਨਾਂ ਲੀਡਰਾਂ ਤੋਂ ਭਲੇ ਦੀ ਝਾਕ ਛੱਡ ਕੇ ਸੰਘਰਸ਼ਾਂ ਨੂੰ ਤੇਜ਼ ਕਰਨਾ ਪਵੇਗਾ।” ਕਿਸਾਨਾਂ ਵਲੋਂ ਧਰਨਿਆਂ ਦੀ ਸਮਾਪਤੀ ਤੇ ਡਿਪਟੀ ਕਮਿਸ਼ਨਰਾਂ ਨੂੰ ਮੰਗ ਪੱਤਰ ਸੌਂਪੇ ਜਾਣਗੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
Punjab