ਸ੍ਰੀਨਗਰ : ਸਿੱਖਿਆ ਦੇ ਮੰਦਰ ’ਚ ਦਹਿਸ਼ਤਗਰਦਾਂ ਦਾ ਖੂਨੀ ਖੇਡ, ਦੋ ਅਧਿਆਪਕਾਂ ਦੀ ਮੌਤ

ਕਾਤਲਾਂ ਦੀ ਭਾਲ ’ਚ ਸੁਰੱਖਿਆ ਬਲਾਂ ਨੇ ਪੂਰੇ ਇਲਾਕੇ ਨੂੰ ਘੇਰਿਆ, ਸਰਚ ਅਭਿਆਨ ਚਲਾਇਆ

(ਏਜੰਸੀ) ਸ੍ਰੀਨਗਰ । ਕਈ ਦਿਨਾਂ ਤੋਂ ਸ਼ਾਂਤ ਘਾਟੀ ’ਚ ਇੱਕ ਵਾਰ ਫਿਰ ਦਹਿਸ਼ਤਗਰਦਾਂ ਦਾ ਖੂਨੀ ਖੇਡ ਸ਼ੁਰੂ ਹੋ ਗਿਆ ਹੈ। ਸ੍ਰੀਨਗਰ ’ਚ ਅੱਤਵਾਦੀਆਂ ਨੇ ਈਦਗਾਹ ਇਲਾਕੇ ’ਚ ਗਵਰਨਮੈਂਟ ਬੁਆਇਜ਼ ਹਾਇਰ ਸੈਕੰਡਰੀ ਸਕੂਲ ’ਚ ਦਾਖਲ ਹੋ ਕੇ ਤਾਬੜਤੋੜ ਗੋਲੀਬਾਰੀ ਕੀਤੀ ਗੋਲੀਬਾਰੀ ’ਚ ਪਿ੍ਰੰਸੀਪਲ ਸਤਿੰਦਰ ਕੌਰ ਤੇ ਅਧਿਆਪਕ ਦੀਪਕ ਚੰਦ ਦੀ ਮੌਤ ਹੋ ਗਈ।

ਸਤਿੰਦਰ ਕੌਰ ਸਿੱਖ ਭਾਈਚਾਰੇ ਤੋਂ ਹਨ ਤੇ ਦੀਪਕ ਚਾਂਦ ਕਸ਼ਮੀਰੀ ੰਪੰਡਿਤ ਸਨ ਦੋਵੇਂ ਸੰਗਾਮ ਸਕੂਲ ’ਚ ਤਾਇਨਾਤ ਸਨ ਉਹ ਦੋਵੇਂ ਵਰਤਮਾਨ ’ਚ ਅਲਚੋਚੋਈਬਾਗ ਦੇ ਰਹਿਣ ਵਾਲੇ ਸਨ ਸੂਚਨਾ ਮਿਲਦਿਆਂ ਹੀ ਸੁਰੱਖਿਆ ਬਲ ਮੌਕੇ ’ਤੇ ਪਹੁੰਚੇ ਤੇ ਅੱਤਵਾਦੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਘਾਟੀ ’ਚ ਨਿਰਦੋਸ਼ ਲੋਕਾਂ ਦੇ ਕਤਲ ਕੀਤੇ ਜਾਣ ਦੀ ਪਿਛਲੇ 5 ਦਿਨਾਂ ’ਚ 7ਵੀਂ ਘਟਨਾ ਹੈ, ਜਿਸ ’ਚੋਂ 6 ਸਿਰਫ਼ ਸ੍ਰੀਨਗਰ ਦੇ ਹੀ ਹਨ।

ਦੋ-ਤਿੰਨ ਹਮਲਾਵਰ ਸਕੂਲ ਆਏ

ਕੁਝ ਮੌਕੇ ’ਤੇ ਮੌਜ਼ੂਦ ਲੋਕਾਂ ਨੇ ਦੱਸਿਆ ਕਿ ਦੋ ਤੋਂ ਤਿੰਨ ਲੋਕ ਸਕੂਲ ਆਏ ਉਨ੍ਹਾਂ ਸਕੂਲ ਦੀ ਪਿ੍ਰਸੰੀਪਲ ਤੇ ਅਧਿਆਪਕ ਦੇ ਸਿਰ ਨਾਲ ਬੰਦੂਕ ਰੱਖ ਕੇ ਤਾਬੜਤੋੜ ਗੋਲੀਆਂ ਚਲਾਈਆਂ ਤਿੰਨੇ ਅੱਤਵਾਦੀ ਦੱਸੇ ਜਾ ਰਹੇ ਹਨ।

ਪੰਜ ਦਿਨਾਂ ਅੰਦਰ 7ਵਾਂ ਕਤਲ

ਹਮਲਾਵਰ ਲਗਾਤਾਰ ਇਸ ਇਲਾਕੇ ’ਚ ਹਮਲਾ ਕਰ ਰਹੇ ਹਨ ਕਿਹਾ ਜਾ ਰਿਹਾ ਹੈ ਕਿ ਸ਼ਾਇਦ ਲਗਾਤਾਰ ਰੇਕੀ ਕਰਕੇ ਲੋਕਾਂ ਨੂੰ ਮਾਰਿਆ ਜਾ ਰਿਹਾ ਹੈ ਤੇ ਪੂਰੇ ਇਲਾਕੇ ’ਚ ਪਹਿਲਾਂ ਤੋਂ ਲੋਕਾਂ ਨੂੰ ਚੁਣਿਆ ਗਿਆ ਹੈ ਕਿ ਕਿਸ ਨੂੰ ਕਿਸ ਤਰ੍ਹਾਂ ਮਾਰਨਾ ਹੈ।

5 ਅਕਤੂਬਰ :

ਪਹਿਲੀ ਘਟਨਾ : ਇਕਬਾਲ ਪਾਰਕ ਖੇਤਰ ’ਚ ਸ੍ਰੀਨਗਰ ਦੇ ਪ੍ਰਸਿੱਧ ਫਾਰਮਾਸਿਸਟ ਮਾਖਨਲਾਲ ਬਿੰਦੂ (68) ਦੀ ਗੋਲੀ ਮਾਰ ਕੇ ਕਤਲ ਕੀਤਾ ਗਿਆ।
ਦੂਜੀ ਘਟਨਾ : ਅੱਤਵਾਦੀਆਂ ਨੇ ਲਾਲ ਬਜ਼ਾਰ ਇਲਾਕੇ ’ਚ ਪਾਣੀ ਪੁਰੀ ਵੇਚਣ ਵਾਲੇ ਵਰਿੰਦਰ ਪਾਸਵਾਨ ਦਾ ਕਤਲ ਕੀਤਾ ਗਿਆ।
ਤੀਜੀ ਘਟਨਾ : ਬਾਂਦੀਪੋਰਾ ਦੇ ਸ਼ਾਹਗੁੰਡ ਇਲਾਕੇ ’ਚ ਮੁਹੰਮਦ ਸ਼ਫੀ ਲੋਨ ਨੂੰ ਗੋਲੀ ਮਾਰ ਕੇ ਕਤਲ ਕੀਤਾ ਗਿਆ।।

2 ਅਕਤੂਬਰ :

ਪਹਿਲੀ ਘਟਨਾ : ਕਾਰਾਂ ਨਗਰ ਇਲਾਕੇ ’ਚ ਅੱਤਵਾਦੀਆਂ ਨੇ ਸਥਾਨਕ ਨਾਗਰਿਕ ਅਬਦੁਰ ਰਹਿਮਾਨ ਗੁਰੂ ਨੂੰ ਗੋਲੀ ਮਾਰ ਦਿੱਤੀ।
ਦੂਜੀ ਘਟਨਾ : ਸ੍ਰੀਨਗਰ ਦੀ ਐਸਡੀ ਕਲੋਨੀ ਬਟਮਾਲੂ ’ਚ ਅੱਤਵਾਦੀਆਂ ਨੇ ਮੁਹੰਮਦ ਸ਼ਫੀ ਡਾਰ ਦਾ ਗੋਲੀ ਮਾਰ ਕੇ ਕਤਲ ਕੀਤਾ।

ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸੱਦੀ ਐਮਰਜੰਸੀ ਬੈਠਕ

ਕਸ਼ਮੀਰ ’ਚ ਦੋ ਅਧਿਆਪਕਾਂ ਦੇ ਕਤਲ ਤੋਂ ਬਾਅਦ ਦਿੱਲੀ ’ਚ ਹਲਚਲ ਤੇਜ਼ ਹੋ ਗਈ ਫੌਰਨ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਜੰਮੂ ਕਸ਼ਮੀਰ ’ਤੇ ਇੱਕ ਐਮਰਜੰਸੀ ਬੈਠਕ ਸੱਦੀ, ਜਿਸ ’ਚ ਐਨਐਸਏ ਅਜੀਤ ਡੋਭਾਲ, ਗ੍ਰਹਿ ਸਕੱਤਰ, ਸੀਆਰਪੀਐਫ ਦੇ ਡੀਜੀ, ਬੀਐਸਐਫ ਦੇ ਡੀਜੀ ਸਮੇਤ ਸੁਰੱਖਿਆ ਬਲਾਂ ਦੇ ਸੀਨੀਅਰ ਅਧਿਕਾਰੀ ਸ਼ਾਮਲ ਹੋਏ ਕਸ਼ਮੀਰ ਦੀ ਸੁਰੱਖਿਆ ਤੇ ਹਾਲ ’ਚ ਨਾਗਰਿਕਾਂ ਦੇ ਕਤਲ ’ਤੇ ਚਿੰਤਾ ਪ੍ਰਗਟ ਕਰਦਿਆਂ ਦਹਿਸ਼ਤਗਰਦਾਂ ਨੂੰ ਮੂੰਹ ਤੋੜ ਜਵਾਬ ਦੇਣ ਦੀ ਰਣਨੀਤੀ ’ਤੇ ਚਰਚਾ ਹੋਈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ