ਸ੍ਰੀਨਗਰ-ਲੇਹ ਰਾਸ਼ਟਰੀ ਰਾਜਮਾਰਗ ਬਰਫਬਾਰੀ ਕਾਰਨ ਬੰਦ

National, Highway, Closed, Due To, Snowfall, And, Landslides, Kashmir
National, Highway, Closed, Due To, Snowfall, And, Landslides, Kashmir

ਲਗਾਤਾਰ ਦੂਜੇ ਦਿਨ ਬੰਦ ਹੋਇਆ ਮਾਰਗ

ਸ੍ਰੀਨਗਰ, ਏਜੰਸੀ। ਕਸ਼ਮੀਰ ਨੂੰ ਲੱਦਾਖ ਨਾਲ ਜੋੜਨ ਵਾਲਾ 434 ਕਿਮੀ ਲੰਬਾ ਸ੍ਰੀਨਗਰ-ਲੇਹ ਰਾਸ਼ਟਰੀ ਰਾਜਮਾਰਗ ਭਾਰੀ ਬਰਫਬਾਰੀ ਕਾਰਨ ਸ਼ੁੱਕਰਵਾਰ ਨੂੰ ਲਗਾਤਾਰ ਦੂਜੇ ਦਿਨ ਬੰਦ ਰਿਹਾ। ਆਵਾਜਾਈ ਪੁਲਿਸ ਦੇ ਇੱਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀ ਨੇ ਦੱਸਿਆ ਕਿ ਜੇਜਿਲਾ ਕੋਲ, ਮੀਨਮਰਗ, ਸੋਨਮਾਰਗ ਅਤੇ ਜੀਰੋ ਪੁਆਇਟ ‘ਤੇ ਤਾਜਾ ਬਰਫਬਾਰੀ ਤੋਂ ਬਾਅਦ ਕਈ ਇੰਚ ਬਰਫ ਦੇ ਜੰਮਣ ਕਾਰਨ ਰਾਸ਼ਟਰੀ ਰਾਜਮਾਰਗ ‘ਤੇ ਆਵਾਜਾਈ ਨੂੰ ਮੁਲਤਵੀ ਕਰ ਦਿੱਤਾ ਗਿਆ।  ਉਹਨਾਂ ਕਿਹਾ ਕਿ ਅੱਜ ਸਵੇਰੇ ਤੱਕ ਬਰਫਬਾਰੀ ਹੁੰਦੀ ਰਹੀ ਜਿਸ ਕਾਰਨ ਸੜਕਾਂ ‘ਤੇ ਤਿਲਕਣ ਜ਼ਿਆਦਾ ਵਧ ਗਈ।

ਸੀਮਾ ਸੜਕ ਸੰਗਠਨ (ਬੀਆਰਓ) ਨੇ ਰਾਸ਼ਟਰੀ ਰਾਜਮਾਰਗ ‘ਤੋਂ ਬਰਫ ਨੂੰ ਹਟਾਉਣ ਦਾ ਕੰਮ ਪਹਿਲਾਂ ਹੀ ਸ਼ੁਰੂ ਕਰ ਦਿੱਤਾ ਹੈ। ਮੌਸਮ ਅਤੇ ਸੜਕ ਦੀ ਸਥਿਤੀ ‘ਚ ਸੁਧਾਰ ਤੋਂ ਬਾਅਦ ਹੀ ਆਵਾਜਾਈ ਸ਼ੁਰੂ ਹੋ ਸਕੇਗੀ। ਮੌਸਮ ਵਿਭਾਗ ਅਨੁਸਾਰ ਅਗਲੇ 24 ਘੰਟਿਆਂ ‘ਚ ਰਾਸ਼ਟਰੀ ਰਾਜਮਾਰਗ ਦੇ ਜ਼ਿਆਦਾਤਰ ਹਿੱਸਿਆਂ ‘ਚ ਬਾਰਸ਼ ਅਤੇ ਬਰਫਬਾਰੀ ਹੋਣ ਦੀ ਸੰਭਾਵਨਾ ਹੈ। ਲੱਦਾਖ ਵੱਲ ਜਾਣ ਵਾਲੇ ਵਾਹਨਾਂ ਖਾਸ ਕਰਕੇ ਜ਼ਰੂਰੀ ਸਮੱਗਰੀ ਨੂੰ ਲੈ ਕੇ ਜਾ ਰਹੇ ਟਰੱਕਾਂ ਅਤੇ ਤੇਲ ਟੈਂਕਰਾਂ ਨੂੰ ਕੱਲ੍ਹ ਤੋਂ ਹੀ ਮੱਧ ਕਸ਼ਮੀਰ ਦੇ ਗਾਂਦਰਬਲ ਜ਼ਿਲ੍ਹੇ ਦੇ ਸੋਨਮਾਰਗ ‘ਚ ਰੋਕ ਕੇ ਰੱਖਿਆ ਗਿਆ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here