ਨਵੀਂ ਦਿੱਲੀ (ਏਜੰਸੀ)। ਸ਼੍ਰੀਲੰਕਾ ਦੇ ਕਪਤਾਨ ਦਿਨੇਸ਼ ਚਾਂਡੀਮਲ, ਮੈਨੇਜਰ ਆਸੰਕਾ ਗੁਰੁਸਿੰਘੇ ਅਤੇ ਕੋਚ ਚੰਡਿਕਾ ਹਥੁਰਸਿੰਘੇ ‘ਤੇ ਦੋ ਟੈਸਟ ਅਤੇ ਚਾਰ ਇੱਕ ਰੋਜ਼ਾ ਦੀ ਪਾਬੰਦੀ ਲਗਾਈ ਗਈ ਹੈ ਇਹਨਾਂ ਤਿੰਨਾਂ ਨੂੰ ਬੀਤੇ ਮਹੀਨੇ ਵੈਸਟਇੰਡੀਜ਼ ਵਿਰੁੱਧ ਸੇਂਟ ਲੁਸਿਆ ਟੈਸਟ ‘ਚ ‘ਖੇਡ ਭਾਵਨਾ ਦੇ ਉਲਟ ਵਤੀਰੇ’ ਦਾ ਦੋਸ਼ੀ ਠਹਿਰਾਇਆ ਗਿਆ ਚਾਂਡੀਮਲ ‘ਤੇ ਬਾਲ ਟੈਂਪਰਿੰਗ ਦਾ ਦੋਸ਼ ਲਗਾਏ ਜਾਣ ਦੇ ਵਿਰੁੱਧ ਸ਼੍ਰੀਲੰਕਾਈ ਟੀਮ ਟੈਸਟ ਮੈਚ ਦੇ ਤੀਸਰੇ ਦਿਨ ਦੀ ਖੇਡ ‘ਚ ਦੋ ਘੰਟੇ ਦੀ ਦੇਰੀ ਨਾਲ ਮੈਦਾਨ ‘ਤੇ ਪਹੁੰਚੀ ਸੀ। (Sports News)
ਤਿੰਨਾਂ ਦੇ ਰਿਕਾਰਡ ‘ਚ ਗਲਤ ਸਲੂਕ ਲਈ ਛੇ ਅੰਕ ਦਰਜ | Sports News
ਅੰਤਰਰਾਸ਼ਟਰੀ ਕ੍ਰਿਕਟ ਪਰੀਸ਼ਦ (ਆਈਸੀਸੀ) ਵੱਲੋਂ ਲਗਾਈ ਗਈ ਇਸ ਪਾਬੰਦੀ ‘ਚ ਸ਼੍ਰੀਲੰਕਾ ਦੀ ਦੱਖਣੀ ਅਫ਼ਰੀਕਾ ਵਿਰੁੱਧ ਜਾਰੀ ਮੌਜ਼ੂਦਾ ਘਰੇਲੂ ਲੜੀ ਦੇ ਦੋ ਟੈਸਟ ਮੈਚ ਅਤੇ ਪੰਜ ਇੱਕ ਰੋਜ਼ਾ ਮੈਚਾਂ ਚੋਂ ਚਾਰ ਮੈਚ ਸ਼ਾਮਲ ਹਨ। ਚਾਂਡੀਮਲ ਦੇ ਖ਼ਾਤੇ ‘ਚ ਹੁਣ 10 ਡਿਮੈਰਿਟ ਅੰਕ ਹਨ ਅਤੇ ਜੇਕਰ 24 ਮਹੀਨਿਆਂ ਦੌਰਾਨ ਉਸਦੇ ਰਿਕਾਰਡ ‘ਚ 12 ਅੰਕ ਹੋ ਗਏ ਤਾਂ ਉਸਨੂੰ ਤਿੰਨ ਟੈਸਟ ਮੈਚਾਂ ਜਾਂ ਫਿਰ ਛੇ ਇੱਕ ਰੋਜ਼ਾ ਜਾਂ ਫਿਰ ਟਵੰਟੀ20 ਮੈਚਾਂ ਲਈ ਬਰਖ਼ਾਸਤ ਕਰ ਦਿੱਤਾ ਜਾਵੇਗਾ। ਇਸ ਮਾਮਲੇ ਦੀ ਸੁਣਵਾਈ 11 ਜੁਲਾਈ ਨੂੰ ਹੋਈ ਸ਼੍ਰੀਲੰਕਾ-ਦੱਖਣੀ ਅਫ਼ਰੀਕਾ ਦਰਮਿਆਨ ਪਹਿਲਾ ਟੈਸਟ ਮੈਚ 12 ਜੁਲਾਈ ਤੋਂ ਖੇਡਿਆ ਗਿਆ ਸੁਣਵਾਈ ਦੇ ਸਮੇਂ ਇਸ ਗੱਲ ‘ਤੇ ਸਹਿਮਤੀ ਪ੍ਰਗਟ ਕੀਤੀ ਗਈ ਸੀ ਕਿ ਜੇਕਰ ਪਾਬੰਦੀ ਲੱਗੀ ਤਾਂ ਉਸ ‘ਚ ਦੱਖਣੀ ਅਫ਼ਰੀਕਾ ਵਿਰੁੱਧ ਪਹਿਲਾ ਟੈਸਟ ਮੈਚ ਸ਼ਾਮਲ ਹੋਵੇਗਾ ਸ਼ੀ੍ਰਲੰਕਾ ਨੇ ਦੱਖਣੀ ਅਫ਼ਰੀਕਾ ਵਿਰੁੱਧ ਪਹਿਲੇ ਟੈਸਟ ‘ਚ 278 ਦੌੜਾਂ ਨਾਲ ਜਿਤ ਦਰਜ ਕੀਤੀ ਸੀ ਕੋਲੰਬੋ ‘ਚ ਦੂਸਰਾ ਟੈਸਟ ਸ਼ੁੱਕਰਵਾਰ ਤੋਂ ਖੇਡਿਆ ਜਾਵੇਗਾ। (Sports News)