ਸ੍ਰੀਕਾਂਤ ਦਾ ਸੋਨ ਵਾਨ ਹੋ ਨਾਲ ਹੋਵੇਗਾ ਮੁਕਾਬਲਾ, ਸੌਰਭ ਵਰਮਾ ਦੇ ਸਾਹਮਣੇ ਵਿਦੀਤਮਾਰਨ ਦੀ ਚੁਣੌਤੀ
ਲਖਨਊ, ਏਜੰਸੀ ਤੀਜਾ ਦਰਜ਼ਾ ਪ੍ਰਾਪਤ ਅਤੇ ਖਿਤਾਬ ਦੇ ਮੁੱਖ ਦਾਅਵੇਦਾਰ ਭਾਰਤ ਦੇ ਕਿਦਾਂਬੀ ਸ੍ਰੀਕਾਂਤ ਨੇ ਹਮਵਤਨੀ ਪਰੂਪਲੀ ਕਸ਼ੱਅਪ ‘ਤੇ ਵੀਰਵਾਰ ਨੂੰ ਸੰਘਰਸ਼ਪੂਰਨ ਜਿੱਤ ਨਾਲ ਸਈਅਦ ਮੋਦੀ ਅੰਤਰਰਾਸ਼ਟਰੀ ਬੈਡਮਿੰਟਨ ਚੈਂਪੀਅਨਸ਼ਿਪ ਦੇ ਕੁਆਰਟਰ ਫਾਈਨਲ ‘ਚ ਜਗ੍ਹਾ ਬਣਾ ਲਈ ਜਦੋਂ ਕਿ ਚੌਥੀ ਸੀਡ ਬੀ ਸਾਈ ਪ੍ਰਨੀਤ ਦੂਜੇ ਦੌਰ ‘ਚ ਹਾਰ ਕੇ ਬਾਹਰ ਗਏੇ ਸ੍ਰੀਕਾਂਤ ਨੇ ਕਸ਼ੱਅਪ ਨੂੰ ਇੱਕ ਘੰਟੇ 7 ਮਿੰਟ ਤੱਕ ਚੱਲੇ ਮੁਕਾਬਲੇ ‘ਚ 18-21, 22-20, 21-16 ਨਾਲ ਹਰਾਇਆ।
ਵਿਸ਼ਵ ਰੈਕਿੰਗ ‘ਚ 12ਵੇਂ ਨੰਬਰ ਦੇ ਸ੍ਰੀਕਾਂਤ ਨੇ 23ਵੇਂ ਨੰਬਰ ਦੇ ਕਸ਼ੱਅਪ ਖਿਲਾਫ ਹੁਣ ਆਪਣਾ ਕਰੀਅਰ ਰਿਕਾਰਡ 2-2 ਕਰ ਲਿਆ ਹੈ ਦੋਵਾਂ ਭਾਰਤੀ ਖਿਡਾਰੀਆਂ ਦਰਮਿਆਨ ਤਿੰਨ ਸਾਲ ਦੇ ਲੰਮੇ ਸਮੇਂ ਤੋਂ ਬਾਅਦ ਇਹ ਪਹਿਲਾਂ ਮੁਕਾਬਲਾ ਹੈ ਚੌਥੀ ਸੀਡ ਪ੍ਰਨੀਤ ਦਾ ਸਫਰ ਦੂਜੇ ਦੌਰ ‘ਚ ਹੀ ਸਮਾਪਤ ਹੋ ਗਿਆ ਪ੍ਰਨੀਤ ਨੇ ਧਾਈਲੈਂਡ ਦੇ ਕੁਨਲਾਵਤ ਵਿਦੀਤਸਾਰਨ ਨੇ 33 ਮਿੰਅ ‘ਚ 21-11, 21-17 ਨਾਲ ਹਰਾ ਦਿੱਤਾ ਭਾਰਤ ਦੇ ਯੁਵਾ ਤਜ਼ਰਬੇਕਾਰ ਖਿਡਾਰੀ ਕਲਸ਼ ਸੇਨ ਨੂੰ ਸੱਤਵੀਂ ਸੀਡ ਕੋਰੀਆ ਦੇ ਸੋਨ ਵਾਨ ਹੋ ਨੇ 41 ਮਿੰਟ ‘ਚ 21-14, 21-17 ਨਾਲ ਹਰਾ ਦਿੱਤਾ ।
ਗੈਰ ਤਰਜੀਹ ਸੌਰਭ ਵਰਮਾ ਨੇ ਹਮਵਤਨੀ ਆਲਾਪ ਮਿਸ਼ਰਾ ਨੂੰ ਸਿਰਫ 28 ਮਿੰਟ ‘ਚ 21-11, 21-18 ਨਾਲ ਹਰਾ ਕੇ ਕੁਆਰਟਰ ਫਾਈਲਲ ‘ਚ ਜਗ੍ਹਾ ਬਣਾਈ ਜਦੋਂ ਕਿ ਅਜੈ ਜੈਰਾਮ ਚੀਨ ਦੇ ਝਾਓ ਜੁਨ ਪੇਂਗ ਤੋਂ ਹਾਰ ਗਏ ਜੁਨ ਨੇ ਜੈਰਾਮ ਨੂੰ 56 ਮਿੰਟ ‘ਚ 21-18, 14-21, 30-28 ਨਾਲ ਹਰਾਇਆ ਮਹਿਲਾ ਵਰਗ ‘ਚ ਰਿਤੁਪਰਣਾ ਦਾਸ ਨੇ ਤਨਵੀ ਲਾਡ ਨੂੰ 28 ਮਿੰਟ ‘ਚ 21-16, 21-13 ਨਾਲ ਹਰਾ ਕੇ ਆਖਰੀ ਅੱਠ ‘ਚ ਸਥਾਨ ਬਣਾਇਆ ਪੁਰਸ਼ਾਂ ‘ਚ ਸਿਰਿਲ ਵਰਮਾ ਨੇ ਦੂਜੇ ਦੌਰ ‘ਚ ਹਾਰ ਗਏ ।
ਮਹਿਲਾ ਜੋੜੀ ‘ਚ ਸਿਮਰਨ ਸਿੰਘ ਹੀ ਤੇ ਰਿਤੀਕਾ ਠਾਕਰ ਨੇ ਹਮਵਤਨੀ ਰਿਆ ਮੁਖਰਜੀ ਤੇ ਅਨੁਰਾ ਪ੍ਰਭਦੇਵਸਾਈ ਨੂੰ 21-12, 21-15 ਨਾਲ ਹਰਾ ਕੇ ਕੁਆਰਟਰ ਫਾਈਨਲ ‘ਚ ਸਥਾਨ ਬਣਾਇਆ ਅੱਠਵੀਂ ਸੀਡ ਅਸ਼ਵਿਨੀ ਪੋਨੱਪਾ ਤੇ ਐਨ ਸਕਿੱਕੀ ਰੇਡੀ ਦੀ ਜੋੜ ਨੇ ਇੰਗਲੈਂਡ ਦੀ ਜੋੜ ਖਿਲਾਫ ਪਹਿਲੀ ਗੇਮ ‘ਚ 0-2 ਨਾਲ ਪਿੱਛੇ ਰਹਿੰਦੇ ਹੋਏ ਮੈਚ ਛੱਡ ਦਿੱਤਾ ਮਨੀਸ਼ਾ ਦੇ ਤੇ ਰੁਤੁਪਰਣਾ ਪਾਂਡਾ ਨੂੰ ਵੀ ਹਾਰ ਦਾ ਮੂੰਹ ਦੇਖਦਾ ਪਿਆ ਕੁਹੂ ਗਰਗ ਤੇ ਅਨੁਸ਼ਕਾ ਪਾਰਿਖ ਨੇ ਹਮਵਤਨੀ ਸੇਸ਼ਾਦਰੀ ਸਾਨਿਆਲ ਤੇ ਲਾਵੰਨਿਆ ਸ਼ਰਮਾ ਨੂੰ 21-13, 21-6 ਨਾਲ ਹਰਾ ਕੇ ਕੁਆਰਟਰ ਫਾਈਨਲ ‘ਚ ਸਥਾਨ ਬਣਾਇਆ ਕੁਆਰਟਰ ਫਾਈਨਲ ‘ਚ ਸ੍ਰੀਕਾਂਤ ਦਾ ਮੁਕਾਬਲਾ ਸੋਨ ਵਾਨ ਹੋ ਨਾਲ ਹੋਵੇਗਾ ਜਦੋਂ ਸੌਰਭ ਵਰਮਾ ਦੇ ਸਾਹਮਣੇ ਵਿਦੀਤਸਾਰਨ ਦੀ ਚੁਣੌਤੀ ਹੋਵੇਗੀ ਰੁਤੁਪਰਣਾ ਦਾ ਮੁਕਾਬਲਾ ਹਮਵਤਨ ਸ੍ਰੀਤ ਮੁੰਦਾਦਾ ਨਾਲ ਹੋਵੇਗਾ ਜਿਨ੍ਹਾਂ ਨੇ ਬੈਲਜੀਅਮ ਦੀ ਲਿਆਨ ਤਾਨ ਨੂੰ 34 ਮਿੰਟ ‘ਚ 21-18, 21-14 ਨਾਲ ਹਰਾਇਆ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।