Sri Lanka Floods: ਸ਼੍ਰੀਲੰਕਾ ’ਚ ਹੜ੍ਹਾਂ ਤੇ ਜ਼ਮੀਨ ਖਿਸਕਣ ਕਾਰਨ 56 ਦੀ ਮੌਤ, 600 ਤੋਂ ਜ਼ਿਆਦਾ ਘਰ ਤਬਾਹ

Sri Lanka Floods
Sri Lanka Floods: ਸ਼੍ਰੀਲੰਕਾ ’ਚ ਹੜ੍ਹਾਂ ਤੇ ਜ਼ਮੀਨ ਖਿਸਕਣ ਕਾਰਨ 56 ਦੀ ਮੌਤ, 600 ਤੋਂ ਜ਼ਿਆਦਾ ਘਰ ਤਬਾਹ

ਸਕੂਲ ਤੇ ਦਫ਼ਤਰ ਕੀਤੇ ਬੰਦ | Sri Lanka Floods

Sri Lanka Floods: ਨਵੀਂ ਦਿੱਲੀ (ਏਜੰਸੀ)। ਸ਼੍ਰੀਲੰਕਾ ’ਚ ਲਗਾਤਾਰ ਭਾਰੀ ਬਾਰਿਸ਼ ਤੇ ਜ਼ਮੀਨ ਖਿਸਕਣ ਕਾਰਨ ਹਾਲਾਤ ਹੋਰ ਵਿਗੜ ਗਏ ਹਨ। ਹੁਣ ਤੱਕ ਦੇਸ਼ ਭਰ ’ਚ 56 ਲੋਕਾਂ ਦੀ ਮੌਤ ਹੋ ਚੁੱਕੀ ਹੈ, ਅਤੇ 600 ਤੋਂ ਵੱਧ ਘਰਾਂ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ। ਵਿਗੜਦੀ ਸਥਿਤੀ ਨੂੰ ਵੇਖਦੇ ਹੋਏ, ਸਰਕਾਰ ਨੇ ਸ਼ੁੱਕਰਵਾਰ ਨੂੰ ਸਾਰੇ ਸਰਕਾਰੀ ਦਫ਼ਤਰ ੇ ਸਕੂਲ ਬੰਦ ਕਰਨ ਦਾ ਫੈਸਲਾ ਕੀਤਾ ਹੈ। ਸ਼੍ਰੀਲੰਕਾ ਪਿਛਲੇ ਹਫ਼ਤੇ ਤੋਂ ਖਰਾਬ ਮੌਸਮ ਨਾਲ ਜੂਝ ਰਿਹਾ ਹੈ। ਹਾਲਾਂਕਿ, ਵੀਰਵਾਰ ਨੂੰ ਮੋਹਲੇਧਾਰ ਬਾਰਿਸ਼ ਨੇ ਤਬਾਹੀ ਮਚਾ ਦਿੱਤੀ।

ਇਹ ਖਬਰ ਵੀ ਪੜ੍ਹੋ : Wedding Expenses India: ਵਿਆਹਾਂ ’ਤੇ ਹੁੰਦੇ ਫਾਲਤੂ ਖਰਚ ਘਟਾਉਣਾ ਸਮੇਂ ਦੀ ਲੋੜ

ਜਿਸ ਨਾਲ ਘਰ, ਸੜਕਾਂ ਤੇ ਖੇਤ ਡੁੱਬ ਗਏ। ਕਈ ਖੇਤਰਾਂ ਵਿੱਚ ਜ਼ਮੀਨ ਖਿਸਕਣ ਦੀ ਰਿਪੋਰਟ ਕੀਤੀ ਗਈ। ਸਰਕਾਰ ਅਨੁਸਾਰ, ਸਭ ਤੋਂ ਵੱਧ ਤਬਾਹੀ ਪਹਾੜੀ ਚਾਹ ਉਤਪਾਦਕ ਖੇਤਰਾਂ ਬਡੁੱਲਾ ਤੇ ਨੁਵਾਰਾ ਏਲੀਆ ’ਚ ਮਹਿਸੂਸ ਕੀਤੀ ਗਈ, ਜਿੱਥੇ ਵੀਰਵਾਰ ਨੂੰ ਹੀ 25 ਲੋਕਾਂ ਦੀ ਮੌਤ ਹੋ ਗਈ। ਆਫ਼ਤ ਪ੍ਰਬੰਧਨ ਕੇਂਦਰ ਅਨੁਸਾਰ, ਇਨ੍ਹਾਂ ਦੋਵਾਂ ਖੇਤਰਾਂ ’ਚ 21 ਲੋਕ ਲਾਪਤਾ ਹਨ, ਜਦੋਂ ਕਿ 14 ਜ਼ਖਮੀ ਦੱਸੇ ਜਾ ਰਹੇ ਹਨ। ਦੇਸ਼ ਦੇ ਹੋਰ ਹਿੱਸਿਆਂ ’ਚ ਵੀ ਜ਼ਮੀਨ ਖਿਸਕਣ ਕਾਰਨ ਕਈ ਜਾਨਾਂ ਗਈਆਂ ਹਨ। Sri Lanka Floods

ਲਗਾਤਾਰ ਭਾਰੀ ਬਾਰਿਸ਼ ਕਾਰਨ ਜ਼ਿਆਦਾਤਰ ਨਦੀਆਂ ਤੇ ਜਲ ਭੰਡਾਰ ਓਵਰਫਲੋ ਹੋ ਗਏ ਹਨ, ਜਿਸ ਨਾਲ ਕਈ ਸੜਕਾਂ ਬੰਦ ਹੋ ਗਈਆਂ ਹਨ। ਚੱਟਾਨਾਂ, ਰੁੱਖਾਂ ਤੇ ਚਿੱਕੜ ਡਿੱਗਣ ਨਾਲ ਕਈ ਸੜਕਾਂ ਤੇ ਰੇਲਵੇ ਪਟੜੀਆਂ ਬੰਦ ਹੋ ਗਈਆਂ ਹਨ। ਯਾਤਰੀ ਰੇਲ ਸੇਵਾਵਾਂ ਨੂੰ ਵੀ ਮੁਅੱਤਲ ਕਰ ਦਿੱਤਾ ਗਿਆ ਹੈ। ਵੀਰਵਾਰ ਨੂੰ ਸਥਾਨਕ ਟੀਵੀ ਚੈਨਲਾਂ ’ਤੇ ਇੱਕ ਵੀਡੀਓ ਸਾਹਮਣੇ ਆਇਆ ਜਿਸ ’ਚ ਇੱਕ ਹਵਾਈ ਸੈਨਾ ਦਾ ਹੈਲੀਕਾਪਟਰ ਇੱਕ ਹੜ੍ਹ ਪ੍ਰਭਾਵਿਤ ਘਰ ਦੀ ਛੱਤ ’ਤੇ ਖੜ੍ਹੇ ਤਿੰਨ ਲੋਕਾਂ ਨੂੰ ਬਚਾਉਂਦਾ ਹੋਇਆ ਦਿਖਾਇਆ ਗਿਆ ਹੈ।

ਇਸ ਦੌਰਾਨ, ਜਲ ਸੈਨਾ ਤੇ ਪੁਲਿਸ ਲੋਕਾਂ ਨੂੰ ਸੁਰੱਖਿਅਤ ਸਥਾਨ ’ਤੇ ਪਹੁੰਚਾਉਣ ਲਈ ਕਿਸ਼ਤੀਆਂ ਦੀ ਵਰਤੋਂ ਕਰ ਰਹੇ ਸਨ। ਇੱਕ ਹੋਰ ਦਿਲ ਦਹਿਲਾ ਦੇਣ ਵਾਲੀ ਘਟਨਾ ’ਚ, ਅੰਪਾਰਾ ਨੇੜੇ ਇੱਕ ਕਾਰ ਹੜ੍ਹ ਦੇ ਪਾਣੀ ’ਚ ਵਹਿ ਗਈ, ਜਿਸ ’ਚ ਤਿੰਨ ਲੋਕਾਂ ਦੀ ਮੌਤ ਹੋ ਗਈ। ਸ਼੍ਰੀਲੰਕਾ ਦੇ ਮੌਸਮ ਵਿਭਾਗ ਨੇ ਚੇਤਾਵਨੀ ਦਿੱਤੀ ਹੈ ਕਿ ਅਗਲੇ 48 ਘੰਟੇ ਚੁਣੌਤੀਪੂਰਨ ਹੋਣਗੇ, ਜਿਸ ਨਾਲ ਬਚਾਅ ਟੀਮਾਂ ’ਤੇ ਦਬਾਅ ਹੋਰ ਵਧੇਗਾ। Sri Lanka Floods