ਸਾਡੇ ਨਾਲ ਸ਼ਾਮਲ

Follow us

13.8 C
Chandigarh
Sunday, February 1, 2026
More
    Home Uncategorized ਸੀ੍ਰਲੰਕਾ ਨੇ ਪ...

    ਸੀ੍ਰਲੰਕਾ ਨੇ ਪਾਕਿ ਨੂੰ ਹਰਾ ਕੇ ਕੀਤਾ ‘ਕਲੀਨ ਸਵਿੱਪ’

    Sri Lanka, Beat, Pakistan,'Clean Sweep'

    ਆਖਰੀ ਟੀ-20 ਮੁਕਾਬਲੇ ‘ਚ 13 ਦੌੜਾਂ ਨਾਲ ਹਰਾਇਆ

    ਏਜੰਸੀ /ਲਾਹੌਰ। ਓਸ਼ਾਡਾ ਫਰਨਾਂਡੋ (ਨਾਬਾਦ 78) ਦੌੜਾਂ ਦੀ ਅਰਧ ਸੈਂਕੜੇ ਵਾਲੀ ਪਾਰੀ ਅਤੇ ਵਾਨਿੰਡੂ ਹਸਾਰੰਗਾ (21 ਦੌੜਾਂ ‘ਤੇ ਤਿੰਨ ਵਿਕਟਾਂ) ਦੇ ਬਿਹਤਰੀਨ ਪ੍ਰਦਰਸ਼ਨ ਦੀ ਬਦੌਲਤ ਸ੍ਰੀਲੰਕਾ ਨੇ ਪਾਕਿਸਤਾਨ ਨੂੰ ਲੜੀ ਦੇ ਤੀਜੇ ਅਤੇ ਆਖਰੀ ਟੀ-20 ਮੁਕਾਬਲੇ ‘ਚ 13 ਦੌੜਾਂ ਨਾਲ ਹਰਾ ਕੇ 3-0 ਨਾਲ ਕਲੀਨ ਸਵਿੱਪ ਕਰ  ਦਿੱਤਾ ਸ੍ਰੀਲੰਕਾ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਲਿਆ ਅਤੇ ਫਰਨਾਂਡੋ ਦੇ 48 ਗੇਂਦਾਂ ‘ਚ ਅੱਠ ਚੌÎਕਿਆਂ ਅਤੇ ਤਿੰਨ ਛੱਕਿਆਂ ਦੀ ਮੱਦਦ ਨਾਲ ਨਾਬਾਦ 78 ਦੌੜਾਂ ਦੀ ਪਾਰੀ ਦੀ ਬਦੌਲਤ 20 ਓਵਰਾਂ ‘ਚ ਸੱਤ ਵਿਕਟਾਂ ‘ਤੇ 147 ਦੌੜਾਂ ਬਣਾਈਆਂ ਚੁਣੌਤੀਪੂਰਨ ਟੀਚੇ ਦਾ ਪਿੱਛਾ ਕਰਨ ਉੱਤਰੀ ਪਾਕਿਸਤਾਨ ਦੀ ਟੀਮ 20 ਓਵਰਾਂ ‘ਚ ਛੇ ਵਿਕਟਾਂ ‘ਤੇ 134 ਦੌੜਾਂ ਹੀ ਬਣਾ ਸਕੀ। Pakistan

    ਜਿਸ ਕਾਰਨ ਉਸ ਨੂੰ ਆਪਣੇ ਘਰ ‘ਚ ਹੀ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ ਹਸਾਰੰਗਾ ਨੂੰ ਉਨ੍ਹਾਂ ਦੇ ਬਿਹਤਰੀਨ ਪ੍ਰਦਰਸ਼ਨ ਲਈ ਪਲੇਅਰ ਆਫ ਦਾ ਮੈਚ ਅਤੇ ਪਲੇਅਰ ਆਫ ਦਾ ਸੀਰੀਜ਼ ਦਾ ਪੁਰਸਕਾਰ ਦਿੱਤਾ ਗਿਆ ਸ੍ਰੀਲੰਕਾ ਵੱਲੋਂ ਫਰਨਾਂਡੋ ਤੋਂ ਇਲਾਵਾ ਹੋਰ ਕੋਈ ਵੀ ਬੱਲੇਬਾਜ਼ ਵੱਡੀ ਪਾਰੀ ਖੇਡਣ ‘ਚ ਨਾਕਾਮ ਰਿਹਾ ਸ੍ਰੀਲੰਕਾ ਦੀਆਂ ਪੰਜ ਵਿਕਟਾਂ ਸਿਰਫ 58 ਦੌੜਾਂ ‘ਤੇ ਹੀ ਡਿੱਗ ਗਈਆਂ ਸਨ ।  Pakistan

    ਉਸ ਦੀ ਸਥਿਤੀ ਬੇਹੱਦ ਕਮਜ਼ੋਰ ਨਜ਼ਰ ਆ ਰਹੀ ਸੀ ਪਰ ਫਰਨਾਂਡੋ ਨੇ ਸ਼ਾਨਦਾਰ ਬੱਲੇਬਾਜ਼ੀ ਕਰਦਿਆਂ ਸ੍ਰੀਲੰਕਾਈ ਪਾਰੀ ਨੂੰ ਸਨਮਾਨਜਨਕ ਸਕੋਰ ਤੱਕ ਪਹੁੰਚਾ ਦਿੱਤਾ ਸ੍ਰੀਲੰਕਾ ਦੀ ਪਾਰੀ ‘ਚ ਐਂਜਲੋ ਪਰੇਰਾ ਨੇ 13, ਸਦੀਰਾ ਸਮਰਵਿਕਰਮਾ ਨੇ 12, ਕਪਤਾਨ ਦਾਸੁਨ ਸ਼ਨਾਕਾ ਨੇ 12, ਦਨੁਸ਼ਕਾ ਗੁਣਾਥੀਲਾਕਾ ਨੇ 8 ਅਤੇ ਹਸਾਰੰਗਾ ਨੇ 6 ਦੌੜਾਂ ਬਣਾਈਆਂ ਪਾਕਿਸਤਾਨ ਵੱਲੋਂ ਤੇਜ਼ ਗੇਂਦਬਾਜ਼ ਮੁਹੰਮਦ ਆਮਿਰ ਨੇ 27 ਦੌੜਾਂ ਦੇ ਕੇ ਤਿੰਨ ਵਿਕਟਾਂ ਅਤੇ ਇਮਾਦ ਵਸੀਮ ਨੇ 18 ਦੌੜਾਂ ਅਤੇ ਵਹਾਬ ਰਿਆਜ ਨੇ 26 ਦੌੜਾਂ ਦੇ ਕੇ ਇੱਕ-ਇੱਕ ਵਿਕਟ ਹਾਸਲ ਕੀਤੀਆਂ।

    Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here