ਸਾਡੇ ਨਾਲ ਸ਼ਾਮਲ

Follow us

28.9 C
Chandigarh
Wednesday, February 25, 2026
More
    Home ਖੇਡ ਮੈਦਾਨ ਫਾਜਿ਼ਲਕਾ ਦੇ 4...

    ਫਾਜਿ਼ਲਕਾ ਦੇ 4 ਖਿਡਾਰੀਆਂ ਨੂੰ ਕਰੀਬ 12 ਲੱਖ ਦੇ ਨਕਦ ਇਨਾਮ ਦੇ ਕੇ ਕੀਤਾ ਸਨਮਾਨਿਤ

    Cash Prizes

    ਫਾਜ਼ਿਲਕਾ (ਰਜਨੀਸ਼ ਰਵੀ)। ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਰੰਗਲੇ ਪੰਜਾਬ ਦੇ ਸੁਪਨੇ ਨੂੰ ਬੁਰ ਪੈਣਾ ਸ਼ੁਰੂ ਹੋ ਗਿਆ ਹੈ, ਜਿਸ ਦਾ ਅਸਰ ਵੀ ਦਿਖਣ ਲਗ ਪਿਆ ਹੈ। ਖੇਡ ਵਿਭਾਗ ਪੰਜਾਬ ਵੱਲੋਂ ਕਰਵਾਏ ਗਏ ਨਗਦ ਇਨਾਮ (Cash Prizes) ਵੰਡ ਸਮਾਰੋਹ ਦੌਰਾਨ ਰਾਸ਼ਟਰੀ ਖੇਡਾਂ 2022 ਵਿਚ ਤਗਮੇ ਜਿਤਣ ਵਾਲੇ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਗਿਆ ਇਸ ਵਿੱਚ ਜ਼ਿਲ੍ਹਾ ਫਾਜ਼ਿਲਕਾ ਦੇ 4 ਖਿਡਾਰੀਆਂ ਨੂੰ ਕਰੀਬ 12 ਲੱਖ ਰੁਪਏ ਦੇ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਡਿਪਟੀ ਕਮਿਸ਼ਨਰ ਡਾ. ਸੇਨੂੰ ਦੁੱਗਲ ਨੇ ਜੇਤੂ ਖਿਡਾਰੀਆਂ ਦੀ ਹੌਸਲਾ ਅਫਜਾਈ ਕਰਦਿਆਂ ਕਿਹਾ ਕਿ ਇਹ ਫਾਜ਼ਿਲਕਾ ਜ਼ਿਲ੍ਹੇ ਲਈ ਬੜੇ ਮਾਣ ਵਾਲੀ ਗਲ ਹੈ।

    ਉਨ੍ਹਾਂ ਕਿਹਾ ਕਿ 4 ਖਿਡਾਰੀਆਂ ਵਿਚੋਂ 2 ਲੜਕੀਆਂ ਵੀ ਹਨ ਜੋ ਕਿ ਦਰਸ਼ਾਉਂਦੀਆਂ ਹਨ ਕਿ ਲੜਕੀਆਂ ਕਿਸੇ ਖੇਤਰ ਵਿਚ ਲੜਕਿਆਂ ਨਾਲੋਂ ਪਿੱਛੇ ਨਹੀਂ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਫਾਜਿਲਕਾ ਦੇ ਮੰਨਤਪ੍ਰੀਤ ਸਿੰਘ (ਖੇਡ- ਬਾਸਕਟਬਾਲ 5*5, ਸਿਲਵਰ ਮੈਡਲ) ਨੂੰ 3 ਲੱਖ, ਮੰਨਤਪ੍ਰੀਤ ਸਿੰਘ (ਖੇਡ-ਬਾਸਕਟਬਾਲ, ਬਰਾਂਜ ਮੈਡਲ) ਨੂੰ 2 ਲੱਖ, ਗੁਰਬਾਜ ਸਿੰਘ (ਖੇਡ- ਬਾਸਕਟਬਾਲ 5*5, ਸਿਲਵਰ ਮੈਡਲ) ਨੂੰ 3 ਲੱਖ, ਸਿਮਰਨਜੀਤ ਕੌਰ ਸੰਧੂ (ਖੇਡ- ਆਰਚਰੀ, ਬਰਾਂਜ ਮੈਡਲ) ਨੂੰ 2 ਲੱਖ ਅਤੇ ਪ੍ਰਵੀਨਾ (ਖੇਡ- ਆਰਚਰੀ ਬਰਾਂਜ ਮੈਡਲ) ਨੂੰ 2 ਲੱਖ ਰੁਪਏ ਦੇ ਇਨਾਮ ਨਾਲ ਸਨਮਾਨਿਤ ਕੀਤਾ ਗਿਆ। ਖਿਡਾਰੀਆਂ ਵੱਲੋਂ ਨਗਦ ਇਨਾਮ ਮਿਲਣ ’ਤੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਗਿਆ ਹੈ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here