ਖੇਡਾ ਵਤਨ ਪੰਜਾਬ ਦੀਆਂ : ਟੈਗੋਰ ਇੰਟਰਨੈਸ਼ਨਲ ਸਕੂਲ ਅਕਬਰਪੁਰ ਦੇ ਖਿਡਾਰੀਆ ਨੇ ਜਿੱਤੇ ਸੋਨ ਅਤੇ ਚਾਂਦੀ ਦੇ ਤਮਗੇ

(ਰਾਮ ਸਰੂਪ ਪੰਜੋਲਾ) ਸਨੌਰ। ਪੰਜਾਬ ਸਰਕਾਰ ਦੁਆਰਾ ਮਲਟੀ ਪਰਪਜ਼ ਸਕੂਲ ਵਿਖੇ ਕਰਵਾਈਆ ਜਾ ਰਹੀਆਂ ‘ਖੇਡਾਂ ਵਤਨ ਪੰਜਾਬ ਦੀਆਂ ’ (kheda Vatan Punjab Diyan) ਵਿੱਚ ਟੈਗੋਰ ਇੰਟਰਨੈਸ਼ਨਲ ਸਕੂਲ ਅਕਬਰਪੁੁਰ ਦੀ ਟੀਮ ਨੇ ਆਪਣਾ ਪ੍ਰਭਾਵਸ਼ਾਲੀ ਪ੍ਰਦਰਸ਼ਨ ਜਾਰੀ ਰਖਦਿਆਂ ਹੁਣ ਹੈਂਡਬਾਲ ਦੀਆਂ ਅੰਡਰ-14 ਵਰਗ ਦੀਆਂ ਲੜਕੀਆਂ ਨੇ ਸੋਨ ਤਮਗਾ ਅਤੇ ਮੁੰਡਿਆਂ ਨੇ ਚਾਂਦੀ ਦਾ ਤਮਗਾ ਜਿੱਤ ਕੇ ਆਪਣੇ ਸਕੂਲ ਅਤੇ ਇਲਾਕੇ ਦਾ ਮਾਣ ਵਧਾਇਆ ਹੈ । ਇਹ ਸਾਰੇ ਖਿਡਾਰੀ ਸਟੇਟ ਖੇਡਾਂ ਲਈ ਵੀ ਚੁਣੇ ਗਏ ।

ਜ਼ਿਕਰਯੋਗ ਹੈ ਕਿ ਟੈਗੋਰ ਸਕੂਲ ਵਿਖੇ ਪੜਾਈ ਦੇ ਨਾਲ ਨਾਲ ਖੇਡਾਂ ਨੂੰ ਵੀ ਇੰਨ੍ਹਾਂ ਹੀ ਮਹੱਤਵ ਦਿੱਤਾ ਜਾਂਦਾ ਹੈ ਜਿਸ ਨਾਲ ਬੱਚਿਆ ਦਾ ਭਵਿੱਖ ਬਹੁਤ ਉਜਵਲ ਬਣ ਰਿਹਾ ਹੈ। ਸਕੂਲ ਡਾਇਰੈਕਟਰ ਗੋਰਵ ਗੁਲਟੀ, ਪ੍ਰੈਜ਼ੀਡੈਂਟ ਸਲੋਨੀ ਗੁਲਾਟੀ ਅਤੇ ਪਿ੍ਰੰਸੀਪਲ ਰੇਖਾ ਸ਼ਰਮਾ ਨੇ ਕੋਚ ਲਤੀਫ ਮੁਹੰਮਦ , ਜੇਤੂ ਖਿਡਾਰੀਆ ਨੂੰ ਉਨ੍ਹਾਂ ਦੀ ਜੀ ਤੋੜ ਮਿਹਨਤ ਲਈ ਸਨਮਾਨਿਤ ਕੀਤਾ ਅਤੇ ਸਾਰਿਆਂ ਨੂੰ ਵਧਾਈ ਦਿੱਤੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ