Vinesh Phogat Disqualified: ਤਕਨੀਕੀ ਤੌਰ ’ਤੇ ਮਜ਼ਬੂਤ ਹੋਵੇ ਖੇਡ ਢਾਂਚਾ

Vinesh Phogat Disqualified
Vinesh Phogat Disqualified: ਤਕਨੀਕੀ ਤੌਰ ’ਤੇ ਮਜ਼ਬੂਤ ਹੋਵੇ ਖੇਡ ਢਾਂਚਾ

Vinesh Phogat Disqualified: ਵਿਨੇਸ਼ ਫੌਗਾਟ ਦਾ ਸੋਨ ਤਮਗੇ ਦੇ ਨੇੜੇ ਪਹੁੰਚ ਕੇ ਓਲੰਪਿਕ ਤੋਂ ਬਾਹਰ ਹੋ ਜਾਣਾ ਨਾ ਸਿਰਫ ਵਿਨੇਸ਼ ਲਈ ਨਿੱਜੀ ਘਾਟਾ ਹੈ ਸਗੋਂ ਇਸ ਨਾਲ 140 ਕਰੋੜ ਭਾਰਤੀਆਂ ਨੂੰ ਵੀ ਧੱਕਾ ਲੱਗਾ ਹੈ ਆਮ ਬੱਚੇ ਤੋਂ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੱਕ ਨੇ ਇਸ ਘਟਨਾ ਨੂੰ ਬੜੀ ਹੀ ਗੰਭੀਰਤਾ ਤੇ ਜ਼ਜਬਾਤੀ ਤੌਰ ’ਤੇ ਲਿਆ ਹੈ ਖੇਡ ਤੇ ਖਿਡਾਰੀ ਪ੍ਰਤੀ ਸਾਰੇ ਦੇਸ਼ ਵਾਸੀਆਂ ਦਾ ਵਿਨੇਸ਼ ਨਾਲ ਜਜ਼ਬਾਤੀ ਤੌਰ ’ਤੇ ਜੁੜਨਾ ਵੀ ਆਪਣੇ ਆਪ ’ਚ ਬਹੁਤ ਮਹੱਤਵਪੂਰਨ ਹੈ ਖੇਡ ’ਚ ਜਜਬਾਤ ਬਹੁਤ ਵੱਡੀ ਚੀਜ ਹੁੰਦੇ ਹਨ ਜੋ ਸਾਰੇ ਦੇਸ਼ ਨੂੰ ਇੱਕ ਲੜੀ ’ਚ ਪਰੋਂਦੇ ਹਨ ਵਿਨੇਸ਼ ਦੀ ਅਸਫਲਤਾ ਦੀ ਵਜ੍ਹਾ ਤਕਨੀਕੀ ਪਹਿਲੂ ਕਰਕੇ ਹੈ। Vinesh Phogat

Read This : American Democracy: ਅਮਰੀਕੀ ਲੋਕਤੰਤਰ ’ਤੇ ਫਿਰਕੂਪੁਣੇ ਦਾ ਪਰਛਾਵਾਂ

ਉਹ 50 ਕਿਲੋਗਰਾਮ ਭਾਰ ਵਰਗ ’ਚ ਖੇਡ ਰਹੀ ਸੀ ਪਰ 100 ਗ੍ਰਾਮ ਭਾਰ ਵੱਧ ਹੋਣ ਨਾਲ ਉਹ ਡਿਸ਼ਕੁਆਲਾਈਫਾਈ ਖੇਡ ਢਾਂਚੇ ਨੂੰ ਤਕਨੀਕੀ ਤੌਰ ’ਤੇ ਮਜ਼ਬੂਤ ਹੋਣ ਦੀ ਗੁੰਜਾਇਸ਼ ਵੱਲ ਇਸ਼ਾਰਾ ਕਰਦਾ ਹੈ ਵਿਨੇਸ਼ ਦੀ ਫਿਟਨੈਸ, ਖੁਰਾਕ ਕੋਚਿੰਗ ਸਮੇਤ ਹੋਰ ਤਕਨੀਕੀ ਚੀਜਾਂ ਲਈ ਕੋਚ, ਕੰਡੀਸ਼ੀਨਿੰਗ ਮਾਹਿਰ, ਫਿਜਿਓਥੈਰੇਪਿਸਟ ਤੇ ਸਪਾਰਿੰਗ ਪਾਰਟਨਰ ਹੁੰਦੇ ਹਨ ਇਹਨਾਂ ਪੰਜਾਂ ਪਹਿਲੂਆਂ ’ਚ ਕਿਧਰੇ ਤਾਲਮੇਲ ਦੀ ਕਮੀ ਕਾਰਨ ਗੜਬੜੀ ਹੋਈ ਹੈ ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਚੇਅਰਮੈਨ ਸੰਜੇ ਸਿੰਘ ਨੇ ਵੀ ਇਸ ਮਾਮਲੇ ਕੋਚ ਤੇ ਖੁਰਾਕ ਮਾਹਿਰ ਨੂੰ ਜਿੰਮੇਵਾਰ ਦੱਸਿਆ ਹੈ ਜ਼ਰੂਰੀ ਹੈ ਕਿ ਸਰਕਾਰਾਂ ਖੇਡ ਢਾਂਚੇ ਨੂੰ ਤਕਨੀਕੀ ਤੌਰ ’ਤੇ ਦਰੁਸਤ ਕੀਤਾ ਜਾਵੇ ਵਿਨੇਸ਼ ਫੌਗਾਟ ਲਈ ਇਹ ਗੱਲ ਹੀ ਮਾਣ ਵਾਲੀ ਹੋਣੀ ਚਾਹੀਦੀ ਹੈ ਕਿ ਸਾਰਾ ਦੇਸ਼ ਉਸ ਨੂੰ ਚੈਂਪੀਅਨ ਦੇ ਰੂਪ ’ਚ ਦਾ ਸਤਿਕਾਰ ਦੇ ਰਿਹਾ ਹੈ। Vinesh Phogat