ਖੇਡ ਮੰਤਰੀ ਤੋਂ ਨਿਆਂ ਨਾ ਮਿਲਿਆ ਤਾਂ ਅਦਾਲਤ ਜਾਵਾਂਗਾ: ਬਜਰੰਗ

ਖੇਡ ਰਤਨ ਨਾ ਮਿਲਣ ਤੋਂ ਨਿਰਾਸ਼ ਹਨ ਬਜਰੰਗ

ਨਵੀਂ ਦਿੱਲੀ, 20 ਸਤੰਬਰ

ਰਾਸ਼ਟਰਮੰਡਲ ਅਤੇ ਏਸ਼ੀਆਈ ਖੇਡਾਂ ਦੇ ਸੋਨ ਤਮਗਾ ਜੇਤੂ ਪਹਿਲਵਾਨ ਬਜ਼ਰੰਗ ਨੇ ਕਿਹਾ ਹੈ ਕਿ ਦੇਸ਼ ਦੇ ਸਭ ਤੋਂ ਸਤਿਕਾਰੇ ਰਾਜੀਵ ਗਾਂਧੀ ਖੇਡ ਰਤਨ ਅਵਾਰਡ ਲਈ ਉਹਨਾਂ ਨੂੰ ਜੇਕਰ ਕੇਂਦਰੀ ਖੇਡ ਮੰਤਰੀ ਰਾਜਵਰਧਨ ਸਿੰਘ ਰਾਠੌੜ ਤੋਂ ਨਿਆਂ ਨਾ ਮਿਲਿਆ ਤਾਂ ਉਹ ਅਦਾਲਤ ਦਾ ਦਰਵਾਜ਼ਾ ਖੜਕਾਉਣਗੇ ਬਜ਼ਰੰਗ ਨੇ ਖੇਡ ਰਤਨ ਲਈ ਨਜ਼ਰਅੰਦਾਜ਼ ਕੀਤੇ ਜਾਣ ‘ਤੇ ਆਪਣੀ ਨਾਰਾਜ਼ਗੀ ਪ੍ਰਗਟ ਕਰਦੇ ਹੋਏ ਪੱਤਰਕਾਰਾਂ ਨੂੰ ਕਿਹਾ ਕਿ ਮੈਨੂੰ ਖੇਡ ਮੰਤਰੀ ਤੋਂ ਸ਼ਨਿੱਚਰਵਾਰ ਦਾ ਸਮਾਂ ਮਿਲਿਆ ਹੈ ਮੈਂ ਉਹਨਾਂ ਤੋਂ ਪੁੱਛਾਂਗਾ ਕਿ ਮੈਨੂੰ ਕਿਉਂ ਨਜ਼ਰਅੰਦਾਜ਼ ਕੀਤਾ ਗਿਆ ਜਦੋਂਕਿ ਇਸ ਪੁਰਸ਼ਕਾਰ ਲਈ ਮੇਰੇ ਸਭ ਤੋਂ ਜ਼ਿਆਦਾ ਅੰਕ ਹਨ ਜੇਕਰ ਮੈਨੂੰ ਖੇਡ ਮੰਤਰੀ ਤੋਂ ਨਿਆਂ ਨਹੀਂ ਮਿਲਦਾ ਤਾਂ ਮੇਰੇ ਕੋਲ ਅਦਾਲਤ ਜਾਣ ਦੇ ਸਿਵਾਏ ਕੋਈ ਚਾਰਾ ਨਹੀਂ ਬਚੇਗਾ
ਬਜਰੰਗ ਨੇ ਇਸ ਸਾਲ ਲਗਾਤਾਰ ਚਾਰ ਸੋਨ ਤਮਗੇ ਜਿੱਤੇ ਹਨ ਅਤੇ ਉਹਨਾਂ ਨੂੰ ਖੇਡ ਰਤਨ ਲਈ ਮੁੱਖ ਦਾਅਵੇਦਾਰ ਮੰਨਿਆ ਜਾ ਰਿਹਾ ਸੀ ਪਰ ਚੋਣ ਕਮੇਟੀ ਨੇ ਭਾਰਤੀ ਕ੍ਰਿਕਟ ਕਪਤਾਨ ਵਿਰਾਟ ਕੋਹਲੀ ਅਤੇ ਵਿਸ਼ਵ ਚੈਂਪੀਅਨਸ਼ਿਪ ਦੀ ਸੋਨ ਤਮਗਾ ਜੇਤੂ ਮਹਿਲਾ ਵੇਟਲਿਫਟਰ ਮੀਰਾਬਾਈ ਚਾਨੂ ਦੇ ਨਾਂਅ ਦੀ ਖੇਡ ਰਤਨ ਲਈ ਸਿਫ਼ਾਰਸ਼ ਕੀਤੀ ਹੈ

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।