ਸਲਾਬਤਪੁਰਾ ‘ਚ ਸੇਵਾਦਾਰ ਖਿਡਾਰੀਆਂ ਨੇ ਵਿਖਾਏ ਖੇਡਾਂ ‘ਚ ਜੌਹਰ

Sports Competition, Proud Day, Dera Sacha Sauda

‘ਸੇਵਾਦਾਰ ਗਰਵ ਦਿਵਸ’ ਦੇ ਸੂਬਾ ਪੱਧਰੀ ਖੇਡ ਮੁਕਾਬਲਿਆਂ ‘ਚ ਲਿਆ ਖਿਡਾਰੀਆਂ ਨੇ ਹਿੱਸਾ

ਸੁਖਜੀਤ ਮਾਨ, ਸਲਾਬਤਪੁਰਾ: ਪਵਿੱਤਰ ਅਗਸਤ ਮਹੀਨੇ ‘ਚ ਹਰ ਸਾਲ ਹੋਣ ਵਾਲੀਆਂ ‘ਸੇਵਾਦਾਰ ਗਰਵ ਦਿਵਸ’ ਖੇਡਾਂ ਦੇ ਸੂਬਾ ਪੱਧਰੀ ਮੁਕਾਬਲੇ ਅੱਜ ਸ਼ਾਹ ਸਤਿਨਾਮ ਜੀ ਰੂਹਾਨੀ ਧਾਮ ਰਾਜਗੜ੍ਹ ਸਲਾਬਤਪੁਰਾ ਵਿਖੇ ਹੋਏ ਬੱਦਲਾਂ ਦੀ ਸੰਘਣੀ ਛਾਂ ਹੇਠ ਹੋਏ ਇਨ੍ਹਾਂ ਮੁਕਾਬਲਿਆਂ ‘ਚ ਖਿਡਾਰੀਆਂ ਨੇ ਪੂਰੇ ਉਤਸ਼ਾਹ ਨਾਲ ਹਿੱਸਾ ਲਿਆ

ਇਨ੍ਹਾਂ ਖੇਡਾਂ ਦੌਰਾਨ ਪੁਰਸ਼ ਵਰਗ ‘ਚ ਅੰਗੂਰ ਨਾਲ ਮੂੰਹ ‘ਚ ਨਿਸ਼ਾਨਾ ਲਾਉਣਾ, ਪੇਟੂ ਕੁਸ਼ਤੀ, ਪੰਜਾ ਲੜਾਉਣਾ, ਬਾਂਸ ਨਾਲ ਧੱਕਣਾ ਤੇ ਰੁਮਾਲ ਛੂਹ ਦੇ ਮੁਕਾਬਲੇ ਕਰਵਾਏ ਗਏ ਮਹਿਲਾ ਵਰਗ ‘ਚ ਰੁਮਾਲ ਛੂਹ ਤੋਂ ਇਲਾਵਾ ਬਾਂਸ ਨਾਲ ਧੱਕਣ ਦੇ ਮੁਕਾਬਲੇ ਹੋਏ 8 ਤੇ 9 ਅਗਸਤ ਨੂੰ 11ਵੇਂ ਸੇਵਾਦਾਰ ਗਰਵ ਦਿਵਸ ਕੌਮੀ ਖੇਡ ਮੁਕਾਬਲਿਆਂ (ਜੋ ਸ਼ਾਹ ਸਤਿਨਾਮ ਜੀ ਰੂਹਾਨੀ ਧਾਮ ਸਰਸਾ ‘ਚ ਹੋਣਗੇ) ਵਿੱਚ ਜਗ੍ਹਾ ਪੱਕੀ ਕਰਨ ਲਈ ਖਿਡਾਰੀਆਂ ਨੇ ਖੂਬ ਪਸੀਨਾ ਵਹਾਇਆ ਉਂਜ ਤਾਂ ਦੋਵੇਂ ਹੀ ਵਰਗਾਂ ਦੇ ਸਾਰੇ ਮੁਕਾਬਲੇ ਵਧੀਆ ਸਨ ਪਰ ਰੁਮਾਲ ਛੂਹ ਦੇ ਮੁਕਾਬਲੇ ਜ਼ਿਆਦਾ ਖਿੱਚ ਦਾ ਕੇਂਦਰ ਬਣੇ

ਕਬੱਡੀ, ਖੋ-ਖੋ ਤੇ ਰੇਸ ਦੇ ਮਿਸ਼ਰਨ ਵਾਲੀ ਇਸ ਖੇਡ ਲਈ ਜਿਉਂ ਹੀ ਦੋਵੇਂ ਪਾਸਿਆਂ ਤੋਂ ਇੱਕ-ਇੱਕ ਖਿਡਾਰੀ ਰੁਮਾਲ ਚੁੱਕਣ ਲਈ ਦਾਇਰੇ ਕੋਲ ਆਉਂਦਾ ਤਾਂ ਦਰਸ਼ਕਾਂ ਵੱਲੋਂ ਵੀ ਖਿਡਾਰੀਆਂ ਨੂੰ ਖੂਬ ਹੱਲਾਸ਼ੇਰੀ ਦਿੱਤੀ ਗਈ

ਸਾਧ-ਸੰਗਤ ਰਾਜਨੀਤਿਕ ਵਿੰਗ ਪੰਜਾਬ ਦੇ ਮੈਂਬਰ ਸਰਵਨ ਇੰਸਾਂ ਨੇ ਦੱਸਿਆ ਕਿ ਇਨ੍ਹਾਂ ਖੇਡਾਂ ‘ਚ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਵੀਰ ਤੇ ਭੈਣਾਂ ਨੇ ਹਿੱਸਾ ਲੈ ਕੇ ਆਪਣੀ ਖੇਡ ਪ੍ਰਤਿਭਾ ਦਾ ਮੁਜ਼ਾਹਰਾ ਕੀਤਾ ਉਨ੍ਹਾਂ ਆਖਿਆ ਕਿ ਇਨ੍ਹਾਂ ਮੁਕਾਬਲਿਆਂ ‘ਚ ਹਿੱਸਾ ਲੈਣ ਵਾਲੇ ਖਿਡਾਰੀ ਤੇ ਖਿਡਾਰਨਾਂ ‘ਚੋਂ ਹੀ ਬਿਹਤਰ ਖੇਡਣ ਵਾਲਿਆਂ ਦੀ ਚੋਣ 8 ਤੇ 9 ਅਗਸਤ ਨੂੰ ਸਰਸਾ ਵਿਖੇ ਹੋਣ ਵਾਲੇ ਕੌਮੀ ਖੇਡ ਮੁਕਾਬਲਿਆਂ ਲਈ ਕੀਤੀ ਗਈ ਹੈ ਇਨ੍ਹਾਂ ਮੁਕਾਬਲਿਆਂ ਦੌਰਾਨ ਰੈਫਰੀ ਵਜੋਂ ਭਗਵਾਨ ਦਾਸ ਨੇ ਆਪਣੀਆਂ ਸੇਵਾਵਾਂ ਦਿੱਤੀਆਂ

ਇਸ ਮੌਕੇ 45 ਮੈਂਬਰ ਸੁਖਦੇਵ ਸਿੰਘ ਇੰਸਾਂ, ਰਣਜੀਤ ਸਿੰਘ ਇੰਸਾਂ, ਰਾਮਪਾਲ ਇੰਸਾਂ, ਰਣਜੀਤ ਕੌਰ ਇੰਸਾਂ, ਰਾਜਵਿੰਦਰ ਕੌਰ ਇੰਸਾਂ, ਗੁਰਜਿੰਦਰ ਕੌਰ ਇੰਸਾਂ, ਅਮਰਜੀਤ ਕੌਰ ਇੰਸਾਂ, ਆਸ਼ਾ ਇੰਸਾਂ ਤੇ 25 ਮੈਂਬਰ ਰਾਕੇਸ਼ ਇੰਸਾਂ ਨਿਹਾਲ ਸਿੰਘ ਵਾਲਾ ਆਦਿ ਹਾਜ਼ਰ ਸਨ

5 ਅਗਸਤ ਤੋਂ ਸ਼ੁਰੂ ਹੋਵੇਗਾ ਕੈਂਪ

ਸਰਵਨ ਇੰਸਾਂ ਨੇ ਦੱਸਿਆ ਕਿ ਕੌਮੀ ਖੇਡ ਮੁਕਾਬਲਿਆਂ ਲਈ ਚੁਣੇ ਗਏ ਖਿਡਾਰੀ, ਖਿਡਾਰਨਾਂ ਨੂੰ ਹੋਰ ਬਿਹਤਰ ਸਿਖਲਾਈ ਦੇਣ ਲਈ ਕੈਂਪ 5 ਅਗਸਤ ਤੋਂ ਸ਼ੁਰੂ ਹੋਵੇਗਾ ਉਨ੍ਹਾਂ ਦੱਸਿਆ ਕਿ ਮਹਿਲਾਵਾਂ ਦਾ ਕੈਂਪ ਸ਼ਾਹ ਸਤਿਨਾਮ ਜੀ ਰੂਹਾਨੀ ਧਾਮ ਡੇਰਾ ਰਾਜਗੜ੍ਹ ਸਲਾਬਤਪੁਰਾ ਤੇ ਪੁਰਸ਼ਾਂ ਦਾ ਕੈਂਪ ਸ਼ਾਹ ਸਤਿਨਾਮ ਜੀ ਅਮਨਪੁਰਾ ਧਾਮ ਮਾਨਸਾ ਵਿਖੇ ਲੱਗੇਗਾ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।