ਸਾਡੇ ਨਾਲ ਸ਼ਾਮਲ

Follow us

22.5 C
Chandigarh
Tuesday, February 10, 2026
More
    Home ਦੇਸ਼ ਬਡਗਾਮ ‘...

    ਬਡਗਾਮ ‘ਚ ਅੱਤਵਾਦੀ ਹਮਲਾ, ਐੱਸਪੀਓ ਜਖ਼ਮੀ

    SPO, Injured, Terrorist, Attack, Badgam

    ਏਜੰਸੀ, ਸ੍ਰੀਨਗਰ

    ਜੰਮੂ-ਕਸ਼ਮੀਰ ਦੇ ਬਡਗਾਮ ਜਿਲ੍ਹੇ ‘ਚ ਸ਼ਨਿੱਚਰਵਾਰ ਦੇਰ ਰਾਤ ਹੋਏ ਅੱਤਵਾਦੀ ਹਮਲੇ ‘ਚ ਸੂਬਾ ਪੁਲਿਸ ਦਾ ਇੱਕ ਵਿਸ਼ੇਸ਼ ਪੁਲਿਸ ਅਧਿਕਾਰੀ (ਐਸਪੀਓ) ਜਖ਼ਮੀ ਹੋ ਗਿਆ। ਆਧਿਕਾਰਿਕ ਸੂਤਰਾਂ ਦੇ ਮੁਤਾਬਕ ਬਡਗਾਮ ਜਿਲ੍ਹੇ ਦੇ ਚਰਾਰ-ਏ-ਸ਼ਰੀਫ ‘ਚ ਕੱਲ੍ਹ ਦੇਰ ਰਾਤ ਕੁੱਝ ਅੱਤਵਾਦੀਆਂ ਨੇ ਸੂਬਾ ਪੁਲਿਸ ਦੇ ਇੱਕ ਐਸਪੀਓ ਮੁਹੱਮਦ ਹਫੀਜ ਦੇ ਘਰ ‘ਚ ਵੜਕੇ ਉਨ੍ਹਾਂ ‘ਤੇ ਹਮਲਾ ਕਰ ਦਿੱਤਾ। ਇਸ ਹਮਲੇ ‘ਚ ਐਸਪੀਓ ਮੁਹੱਮਦ ਹਫੀਜ ਜਖ਼ਮੀ ਹੋ ਗਏ।

    ਜਖ਼ਮੀ ਪੁਲਿਸ ਕਰਮਚਾਰੀ ਨੂੰ ਤੁਰੰਤ ਇੱਕ ਨੇੜਲੇ ਹਸਪਤਾਲ ਵਿੱਚ ਦਾਖਲ ਕਰਾਇਆ ਗਿਆ ਜਿਸ ਤੋਂ ਬਾਅਦ ਉਨ੍ਹਾਂ ਨੂੰ ਬਿਹਤਰ ਇਲਾਜ ਲਈ ਸ੍ਰੀਨਗਰ ਦੇ ਇੱਕ ਹਸਪਤਾਲ ਵਿੱਚ ਭੇਜ ਦਿੱਤਾ ਗਿਆ। ਐਸਪੀਓ ਮੁਹੱਮਦ ਹਫੀਜ ਚਰਾਰ-ਏ-ਸ਼ਰੀਫ ਦੇ ਉਪ ਜਿਲ੍ਹਾ-ਅਧਿਕਾਰੀ ਦੇ ਦਫ਼ਤਰ ਵਿੱਚ ਕੰਮ ਕਰਦੇ ਹਨ। ਹਮਲੇ ਤੋਂ ਬਾਅਦ ਹਨ੍ਹੇਰੇ ਦਾ ਫਾਇਦਾ ਉਠਾਉਂਦੇ ਹੋਏ ਅੱਤਵਾਦੀ ਫਰਾਰ ਹੋ ਗਏ। ਐਸਪੀਓ ‘ਤੇ ਹਮਲਾ ਕਰਨ ਵਾਲੇ ਅੱਤਵਾਦੀਆਂ ਨੂੰ ਕਾਬੂ ਕਰਨ ਲਈ ਇਲਾਕੇ ‘ਚ ਤਲਾਸ਼ੀ ਮੁਹਿੰਮ ਚਲਾਈ ਜਾ ਰਿਹਾ ਹੈ।

    Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here